ਪ੍ਰਿੰਸੀਪਲ ਨਿਰੰਜਨ ਸਿੰਘ
ਪ੍ਰਿੰਸੀਪਲ ਨਿਰੰਜਨ ਸਿੰਘ ਇੱਕ ਪੰਜਾਬੀ ਲੇਖਕ ਹੈ। ਇਸਨੇ ਕਹਾਣੀਆਂ, ਜੀਵਨੀਆਂ ਅਤੇ ਹੋਰ ਵਾਰਤਕ ਰਚਨਾ ਕੀਤੀ ਹੈ।
ਜੀਵਨ
[ਸੋਧੋ]ਪ੍ਰਿੰਸੀਪਲ ਨਿਰੰਜਨ ਸਿੰਘ ਦਾ ਜਨਮ 1892 ਈ. ਵਿੱਚ ਹੋਇਆ। ਇਸਦਾ ਪਿੰਡ ਹਰਿਆਲ, ਤਹਿਸੀਲ ਗੁੱਜਰਖਾਨ, ਪਾਕਿਸਤਾਨ ਸੀ। ਉਹਨਾਂ ਨੇ ਖਾਲਸਾ ਕਾਲਜ ਲਾਹੌਰ ਤੋਂ ਐਫ. ਐਸ. ਸੀ. ਕੀਤੀ। 1917 ਵਿੱਚ ਖਾਲਸਾ ਕਾਲਜ ਲਾਹੌਰ ਵਿੱਚ ਪੜ੍ਹਾਇਆ ਅਤੇ 1918 ਈ. ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਲੱਗਿਆ। ਪ੍ਰਿੰਸੀਪਲ ਨਿਰੰਜਨ ਸਿੰਘ ਨੇ 1920 ਈ. ਵਿੱਚ ਅਕਾਲੀ ਅਖਬਾਰ ਕੱਢਣਾ ਸ਼ੁਰੂ ਕੀਤਾ। ਇਸਨੇ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ 12 ਸਾਲ ਪੜ੍ਹਾਇਆ (1925- 1937)।
1979 ਈ. ਵਿੱਚ ਵਲਿੰਗਟਨ ਹਸਪਤਾਲ ਦਿੱਲੀ ਵਿਖੇ ਇਸਦੀ ਦੀ ਮੌਤ ਹੋ ਗਈ।
ਰਚਨਾਵਾਂ
[ਸੋਧੋ]ਨਵਾਂ ਯੁੱਗ (1967)
ਜੀਵਨ ਯਾਤਰਾ ਮਾਸਟਰ ਤਾਰਾ ਸਿੰਘ (1968)
ਜੀਵਨ ਵਿਕਾਸ (ਸਵੈਜੀਵਨੀ- 1970)
ਨੌਂ ਕਹਾਣੀਆਂ(1920)
ਜੀਵਨ ਜਗਤਿ (1971)
ਨਵਾਂ ਸਮਾਜ (ਭਾਗ ਪਹਿਲਾ - 1979)
ਨਵਾਂ ਸਮਾਜ (ਭਾਗ ਦੂਜਾ - 1972)
ਪ੍ਰੇਮ ਕਣੀ (1972)
ਸ਼ੱਕਰ ਰੋਗ ਦੀ ਕਹਾਣੀ (1974)
ਧਰਮ ਅਤੇ ਸਾਇੰਸ (1976)
185 ਸਾਲ ਦਾ ਜੋਗੀਸਰ ਸ਼ਹਿਜ਼ਾਦਾ ਕਿਸ਼ਨ ਸਿੰਘ ਦੀ ਜੀਵਨ ਯਾਤਰਾ (1980)
ਨਵੀਆਂ ਕੀਮਤਾਂ (ਮਹਾਂਵਾਰੀ ਰਸਾਲਾ 1 ਅਕਤੂਬਰ 1949)
ਅਕਾਲੀ ਪਤ੍ਰਿਕਾ ਰੋਜ਼ਾਨਾ ਅਖਬਾਰ (21 ਮਈ 1920)।[1]
ਹਵਾਲੇ
[ਸੋਧੋ]- ↑ ਪੁਸਤਕ - ਪ੍ਰਿੰਸੀਪਲ ਨਿਰੰਜਨ ਸਿੰਘ ਜੀਵਨ ਤੇ ਰਚਨਾ, ਲੇਖਕ - ਡਾ. ਸਾਹਿਬ ਸਿੰਘ ਅਰਸ਼ੀ, ਪ੍ਰਕਾਸ਼ਕ - ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ.- 1-4,15,16,64