ਪ੍ਰਿੰਸੀਪਲ ਪੀ ਐਲ ਰਤਨ
ਦਿੱਖ
ਪ੍ਰਿੰਸੀਪਲ ਪੀ ਐੱਲ ਰਤਨ(ਪਿਆਰੇ ਲਾਲ ਰਤਨ) ਖੰਨਾ (ਪੰਜਾਬ) ਤੋਂ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲ਼ਾ ਇੱਕ ਬਹੁ-ਭਾਸ਼ਾਈ ਲੇਖਕ ਸੀ।
ਪਿਆਰੇ ਲਾਲ ਸੇਹ ਪਿੰਡ ਦੇ ਮਾਸਟਰ ਸ਼ਾਦੀ ਰਾਮ ਦਾ ਪੁੱਤਰ ਸੀ ਅਤੇ 1970 ਤੋਂ ਪਹਿਲਾਂ ਖੰਨਾ ਇਲਾਕੇ ਦੀਆਂ ਸਭ ਤੋਂ ਵੱਧ ਪੜ੍ਹੀਆਂ ਲਿਖੀਆਂ ਹਸਤੀਆਂ ਵਿੱਚੋਂ ਇੱਕ ਸੀ। ਉਹ ਇੰਗਲਿਸ਼, ਫ਼ਿਲਾਸਫ਼ੀ ਤੇ ਰਾਜਨੀਤੀ ਸ਼ਾਸਤਰ ਦੀ ਐਮ ਏ ਸੀ। ਅਧਿਆਪਨ ਦੇ ਕਿੱਤੇ ਨਾਲ਼ ਜੁੜਿਆ ਪਿਆਰੇ ਲਾਲ ਰੇਡੀਉ ਟੈਲੀਵਿਜ਼ਨ ਉੱਤੇ ਵੀ ਸ਼ਾਇਰ ਤੇ ਵਾਰਤਾਕਾਰ ਵਜੋਂ ਲੰਬਾ ਸਮਾਂ ਹਾਜ਼ਰੀ ਲਵਾਉਂਦਾ ਰਿਹਾ। ਉਰਦੂ ਹਿੰਦੀ ਤੇ ਅੰਗਰੇਜ਼ੀ ਵਿਚ ਉਸ ਦੀਆਂ ਡੇਢ ਦਰਜਨ ਤੋਂ ਜ਼ਿਆਦਾ ਪੁਸਤਕਾਂ ਛਪੀਆਂ ਹਨ।
ਕਿਤਾਬਾਂ
[ਸੋਧੋ]ਅੰਗਰੇਜ਼ੀ ਪੁਸਤਕਾਂ
[ਸੋਧੋ]- ਸ਼੍ਰੀ ਅਰਵਿੰਦੋ ਐਂਡ ਦ ਸੌਨਟ ਟਰੈਡੀਸ਼ਨ
- ਲਿਵਿੰਗ ਟਰੈਡੀਸ਼ਨ- ਕੰਪੈਰੇਟਿਵ ਕਰਿਟੀਸਿਜ਼ਮ।
ਹਿੰਦੀ ਪੁਸਤਕਾਂ
[ਸੋਧੋ]- ਬਾਪੂ ਕੀ ਅਕੀਦਤ ਮੇਂ (ਕਵਿਤਾ)
- ਫ਼ਿਕਰ ਓ ਨਜ਼ਰ (ਕਵਿਤਾ)
- ਸ਼ਾਹਕਾਰ (ਵਿਅੰਗ)
- ਕਸਕ (ਦੋਹੇ)
- ਅਹੰਗ ਓ ਆਗਹੀ (ਕਵਿਤਾ)
- ਬਗੂਲੇ (ਕਵਿਤਾ)
- ਫਟਾ ਹੂਆ ਆਂਚਲ (ਸੰਪਾਦਿਤ ਕਹਾਣੀਆਂ)
ਉਰਦੂ ਪੁਸਤਕਾਂ
[ਸੋਧੋ]- ਅਜ਼ਮ-ਓ-ਅਮਲ (ਕਵਿਤਾ)
- ਫ਼ਿਕਰ-ਓ-ਨਜ਼ਰ (ਕਵਿਤਾ)
- ਅਦਬੀ ਮਕਾਲੇ (ਸਾਹਿਤਕ ਲੇਖ)
- ਸ਼ਾਹਕਾਰ (ਵਿਅੰਗ)
- ਆਹੰਗ-ਏ-ਆਗਹੀ (ਕਵਿਤਾ)
- ਬਗੂਲੇ (ਕਵਿਤਾ)
- ਰਾਜਿੰਦਰ ਸਿੰਘ ਬੇਦੀ ਮੇਂ ਪੰਜਾਬੀਅਤ (ਆਲੋਚਨਾ) ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ
- ਪੰਜਾਬ ਮੇਂ ਉਰਦੂ ਤਨਕੀਦ (ਖੋਜ ਨਿਬੰਧ) ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ।
ਸਰੋਤ
[ਸੋਧੋ]- ਮੇਰਾ ਪਿੰਡ ਮੇਰੇ ਲੋਕ - ਅਵਤਾਰ ਸਿੰਘ ਬਿਲਿੰਗ