ਪ੍ਰੇਮ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੇਮ ਮਾਨ ਨਿਊ ਯਾਰਕ ਵਿਚ ਰਹਿੰਦਾ ਇੱਕ ਸਾਬਕਾ ਅਧਿਆਪਕ ਪੰਜਾਬੀ ਲੇਖਕ ਹੈ।

ਜੀਵਨ[ਸੋਧੋ]

ਪ੍ਰੇਮ ਮਾਨ ਨੇ ਉਚੇਰੀ ਪੜ੍ਹਾਈ ਹੁਸ਼ਿਆਰਪੁਰ ਸਰਕਾਰੀ ਕਾਲਜ ਤੋਂ ਕਰਨ ਉਪਰੰਤ ਇਥੋਂ ਹੀ 1968-1970 ਵਿਚ ਅਰਥ ਸ਼ਾਸਤਰ ਦੀ ਐਮ.ਏ. ਕੀਤੀ।[1] ਪ੍ਰੇਮ ਮਾਨ ਨੇ 1971 ਤੋਂ 1975 ਤੱਕ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ ਅਰਥ ਸ਼ਾਸਤਰ ਦਾ ਅਧਿਆਪ੍ਕ ਰਿਹਾ। ਅਮਰੀਕਾ ਜਾਣ ਤੋਂ ਬਾਅਦ ਉਸ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਤੋਂ ਅਰਥ ਸ਼ਾਸਤਰ ਦੀ ਪੀ.ਐੱਚ.ਡੀ. ਕਰਦਿਆਂ ਛੇ ਸਾਲ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਇਆ। ਸਾਲ 1986 ਵਿਚ ਉਸ ਨੂੰ ਈਸਟਰਨ ਕਨੈਟੀਕਟ ਸਟੇਟ ਯੂਨੀਵਰਸਿਟੀ ਵਿਚ ਨੌਕਰੀ ਮਿਲ਼ ਗਈ ਜਿੱਥੇ ਉਸ ਨੇ 29 ਸਾਲ ਪੜ੍ਹਾਇਆ ਅਤੇ ਉਹ ਵੀਹ ਸਾਲ ਤੋਂ ਵੱਧ ਆਪਣੇ ਵਿਭਾਗ ਦਾ ਚੇਅਰਮੈਨ ਰਿਹਾ।

ਰਚਨਾਵਾਂ[ਸੋਧੋ]

ਉਸ ਨੇ ਸਟੈਟਿਸਟਿਕਸ ਦੇ ਮਜ਼ਮੂਨ ਬਾਰੇ ਤਿੰਨ ਕਿਤਾਬਾਂ ਅੰਗਰੇਜ਼ੀ ਵਿਚ ਲਿਖੀਆਂ ਹਨ ਅਤੇ ਇਕ ਕਿਤਾਬ ਚਾਰ ਹੋਰ ਲੇਖਕਾਂ ਨਾਲ ਰਲ਼ ਕੇ ਲਿਖੀ ਹੈ। ਉਸ ਦੀ ਇਕ ਕਿਤਾਬ ਚੀਨੀ ਭਾਸ਼ਾ ਵਿਚ ਉਲਥਾਈ ਗਈ ਹੈ ਅਤੇ ਇਕ ਹੋਰ ਚੀਨੀ, ਸਰਬੀਅਨ, ਅਤੇ ਪੁਰਤਗੀਜ਼ ਭਾਸ਼ਾਵਾਂ ਵਿਚ ਉਲਥਾਈ ਗਈ ਹੈ।

ਸਾਹਿਤਕ ਯੋਗਦਾਨ[ਸੋਧੋ]

  • ਚੁਬਾਰੇ ਦੀ ਇੱਟ (ਕਹਾਣੀ ਸੰਗ੍ਰਹਿ, 1970)
  • ਪਲਕਾਂ ਡੱਕੇ ਹੰਝੂ (ਗਜ਼ਲ ਸੰਗ੍ਰਹਿ, 1972)
  • ਅੰਦਰੇਟੇ ਦਾ ਜੋਗੀ (ਰੇਖਾ-ਚਿੱਤਰ, 2020)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]