ਸਮੱਗਰੀ 'ਤੇ ਜਾਓ

ਪ੍ਰੋਕ੍ਰੱਸਟੀਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੂਨਾਨੀ ਮਿਥਿਹਾਸ ਵਿੱਚ, ਪ੍ਰੋਕ੍ਰੱਸਟੀਜ਼ ( /prˈkrʌstz/ ; ਯੂਨਾਨੀ : Προκρούστης Prokroustes, "ਸਟਰੈਚਰ [ਜੋ ਧਾਤ ਨੂੰ ਹਥੌੜੇ ਨਾਲ਼ ਕੁੱਟ ਕੁੱਟ ਕੇ ਵਧਾਉਂਦਾ ਦਾ ਹੈ]"), ਜਿਸ ਨੂੰ ਪ੍ਰੋਕੋਪਟਾਸ, ਦਮਸਟੀਜ਼ (Δαμαστής, "ਵਸਕਰਤਾ") ਵੀ ਕਿਹਾ ਜਾਂਦਾ ਹੈ।) ਜਾਂ ਪੌਲੀਪੇਮੋਨ, ਅਟਿਕਾ ਦਾ ਇੱਕ ਠੱਗ ਲੁਹਾਰ ਅਤੇ ਡਾਕੂ ਸੀ ਜੋ ਲੋਕਾਂ ਨੂੰ ਖਿੱਚ ਕੇ ਜਾਂ ਉਨ੍ਹਾਂ ਦੀਆਂ ਲੱਤਾਂ ਵੱਢ ਕੇ ਮੇਚ ਦੀਆਂ ਕਰਦਾ ਸੀ, ਤਾਂ ਜੋ ਉਨ੍ਹਾਂ ਨੂੰ ਇੱਕ ਲੋਹੇ ਦੇ ਬਿਸਤਰ ਦੇ ਆਕਾਰ ਵਿੱਚ ਫਿੱਟ ਕੀਤਾ ਜਾ ਸਕੇ।

ਇਸ ਪ੍ਰਕਾਰ ਪ੍ਰੋਕ੍ਰੱਸਟੀਨ ਸ਼ਬਦ ਦੀ ਵਰਤੋਂ ਉਹਨਾਂ ਸਥਿਤੀਆਂ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਜਿੱਥੇ ਸਫਲਤਾ ਨੂੰ ਮਾਪਣ ਲਈ ਇੱਕ ਆਪਹੁਦਰੇ ਮਿਆਰ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਕੋਸ਼ਿਸ਼ ਦੇ ਨਤੀਜੇ ਵਜੋਂ ਹੋਣ ਵਾਲੇ ਸਪੱਸ਼ਟ ਨੁਕਸਾਨ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ ਜਾਂਦਾ ਹੈ।

ਪਰਿਵਾਰ

[ਸੋਧੋ]

ਪ੍ਰੋਕ੍ਰੱਸਟੀਜ਼ ਪੋਸੀਡਨ ਦਾ ਪੁੱਤਰ ਸੀ [1] ਅਤੇ, ਸਾਈਲੀਆ (ਕੋਰਿੰਥ ਦੀ ਧੀ) ਦੇ ਪੇਟੋਂ ਜਨਮਿਆ ਸੀ। ਉਹ ਸਿਨਿਸ ਦਾ ਪਿਤਾ ਸੀ, ਜਿਸ ਨੂੰ ਥੀਸਸ ਨੇ ਫੜ ਕੇ ਮਾਰਿਆ ਸੀ। [2]

ਸਭਿਆਚਾਰਕ ਹਵਾਲੇ

[ਸੋਧੋ]
  1. Hyginus, Fabulae 38
  2. Apollodorus, Epitome 1.4