ਸਮੱਗਰੀ 'ਤੇ ਜਾਓ

ਪ੍ਰੋਮੀਥੀਅਸ ਅਨਬਾਊਂਡ (ਨਾਟਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰੋਮੀਥੀਅਸ ਅਨਬਾਊਂਡ
ਜੋਸਿਫ ਸੇਵੇਰਨ ਦੁਆਰਾ ਪਰੋਮੀਥੀਅਸ ਅਨਬਾਊਂਡ ਲਿਖ ਰਹੇ ਸ਼ੈਲੇ ਦਾ ਚਿੱਤਰ,1845
ਲੇਖਕਸ਼ੈਲੇ
ਮੂਲ ਭਾਸ਼ਾਅੰਗਰੇਜ਼ੀ
ਵਿਧਾਪ੍ਰਗੀਤ ਡਰਾਮਾ

ਪ੍ਰੋਮੀਥੀਅਸ ਅਨਬਾਊਂਡ ਸ਼ੈਲੇ ਦਾ ਚਾਰ ਐਕਟੀ ਪ੍ਰਗੀਤਕ ਡਰਾਮਾ ਹੈ ਅਤੇ ਇਹ ਪਹਿਲੀ ਵਾਰ 1820 ਵਿੱਚ ਪ੍ਰਕਾਸ਼ਿਤ ਹੋਇਆ ਸੀ। ਯੂਨਾਨੀ ਮਿਥਹਾਸਕ ਪਾਤਰ, ਪ੍ਰੋਮੀਥੀਅਸ ਨੂੰ ਜਿਉਸ ਦੁਆਰਾ ਦਿੱਤੇ ਤਸੀਹਿਆਂ ਸੰਬੰਧੀ ਇਹ ਨਾਟਕ ਪੁਰਾਤਨ ਨਾਟਕਕਾਰ ਐਸਕਲੀਅਸ ਦੀ ਕਲਾਸੀਕਲ ਤ੍ਰੈਲੜੀ ਪ੍ਰੋਮੇਥੇਈਆ ਤੋਂ ਪ੍ਰੇਰਨਾ ਲੈ ਕੇ ਲਿਖਿਆ ਗਿਆ ਹੈ। ਸ਼ੈਲੇ ਦਾ ਨਾਟਕ ਪ੍ਰੋਮੀਥੀਅਸ ਦੀ ਕੈਦ ਤੋਂ ਰਿਹਾਈ ਬਾਰੇ ਹੈ, ਪਰ ਐਸਕਲੀਅਸ ਵਾਲੇ ਵਰਜਨ ਦੇ ਉਲਟ, ਪ੍ਰੋਮੀਥੀਅਸ ਅਤੇ ਜੁਪੀਟਰ (ਜਿਉਸ) ਦੀ ਸੁਲਹ ਨਹੀਂ ਹੁੰਦੀ। ਸਗੋਂ, ਜੁਪੀਟਰ ਦਾ ਤਖਤਾ ਪਲਟ ਦਿੱਤਾ ਜਾਂਦਾ ਹੈ, ਜਿਸ ਨਾਲ ਪ੍ਰੋਮੀਥੀਅਸ ਦੀ ਰਿਹਾਈ ਹੁੰਦੀ ਹੈ। ਸ਼ੈਲੇ ਦਾ ਨਾਟਕ ਕਲੋਜੈਟ ਡਰਾਮਾ ਹੈ, ਯਾਨੀ ਇਹ ਸਟੇਜ ਕਰਨ ਲਈ ਨਹੀਂ ਸੀ ਲਿਖਿਆ ਗਿਆ। ਰੋਮਾਂਟਿਕ ਕਵਿਤਾ ਦੀ ਰਵਾਇਤ ਅਨੁਸਾਰ ਸ਼ੈਲੇ ਨੇ ਇਹਦੀ ਰਚਨਾ ਕਲਪਨਾ ਲਈ ਕੀਤੀ। ਯਾਨੀ ਨਾਟਕ ਦੀ ਸਟੇਜ ਪਾਠਕਾਂ ਦੀਆਂ ਕਲਪਨਾਵਾਂ ਵਿੱਚ ਰਹੇਗੀ। ਐਪਰ, ਇਹ ਨਾਟਕ ਸਸਪੈਂਸ, ਰਹੱਸ ਅਤੇ ਹੋਰ ਨਾਟਕੀ ਪ੍ਰਭਾਵਾਂ ਨਾਲ ਭਰਪੂਰ ਹੈ। ਅਤੇ ਇਹ ਗੱਲਾਂ ਇਸਨੂੰ ਮੰਚਨ ਦੇ ਯੋਗ ਬਣਾਉਂਦੀਆਂ ਹਨ।[1]

ਹਵਾਲੇ

[ਸੋਧੋ]
  1. Mulhallen, Jacqueline. "The Theatre of Shelley". Cambridge: Open Book Publishers, 2010, pp. 147-76.