ਪ੍ਰੋ. ਹਰਕਿਸ਼ਨ ਸਿੰਘ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੋ. ਹਰਕਿਸ਼ਨ ਸਿੰਘ ਮਹਿਤਾ
ਹਰਕਿਸ਼ਨ ਸਿੰਘ ਮਹਿਤਾ
ਹਰਕਿਸ਼ਨ ਸਿੰਘ ਮਹਿਤਾ
ਆਮ ਜਾਣਕਾਰੀ
ਪੂਰਾ ਨਾਂ ਹਰਕਿਸ਼ਨ ਸਿੰਘ ਮਹਿਤਾ
ਜਨਮ

ਪੰਜਾਬ, ਪਾਕਿਸਤਾਨ

ਮੌਤ
ਕੌਮੀਅਤ ਭਾਰਤੀ
ਪੇਸ਼ਾ ਅਧਿਆਪਨ,
ਪਛਾਣੇ ਕੰਮ ਖੋਜ ਪੱਤਰ ਅਤੇ ਅਖਬਾਰਾਂ ਵਿੱਚ ਅਹਿਮ ਮਸਲਿਆਂ ਬਾਰੇ ਲੇਖ
ਹੋਰ ਜਾਣਕਾਰੀ
ਜੀਵਨ-ਸਾਥੀ ਪ੍ਰੋ.ਸਵਰਨਜੀਤ ਮਹਿਤਾ
ਧਰਮ ਸਿੱਖ
ਸਿਆਸਤ ਮਾਰਕਸਵਾਦੀ
ਪ੍ਰੋ.ਮਹਿਤਾ ਧਰਮ ਪਤਨੀ ਪ੍ਰੋ.ਸਵਰਨਜੀਤ ਮਹਿਤਾ ਨਾਲ

ਪ੍ਰੋ. ਹਰਕਿਸ਼ਨ ਸਿੰਘ ਮਹਿਤਾ ,ਪੰਜਾਬ, ਭਾਰਤ ਦੇ ਇੱਕ ਵਿਦਵਾਨ ਹਨ ਜੋ ਵੱਖ ਵੱਖ ਤਤਕਾਲੀਨ ਸਮਾਜਕ,ਆਰਥਿਕ ਅਤੇ ਰਾਜਨੀਤਕ ਮਸਲਿਆਂ ਬਾਰੇ ਅਖਬਾਰਾਂ ਵਿੱਚ ਲੇਖ ਲਿਖਦੇ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਪੇਪਰ ਪੇਸ਼ ਕਰਦੇ ਰਹਿੰਦੇ ਹਨ।[1][2] ਉਹ ਕਿੱਤੇ ਵਜੋਂ ਅੰਗ੍ਰੇਜ਼ੀ ਭਾਸ਼ਾ ਦੇ ਅਧਿਆਪਨ ਨਾਲ ਜੁੜੇ ਰਹੇ ਹਨ।ਅਜਕਲ ਉਹ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਰਹਿ ਰਹੇ ਹਨ।ਸਿੱਖਿਆ ਪ੍ਰਬੰਧ ਬਾਰੇ ਉਹਨਾ ਨੇ ਕਈ ਮੁਲਵਾਨ ਖੋਜ ਪੱਤਰ ਅਤੇ ਅਖਬਾਰਾਂ ਵਿੱਚ ਲੇਖ ਲਿਖੇ ਹਨ।ਸ੍ਰੀ ਮਹਿਤਾ ਮਾਰਕਸਵਾਦੀ ਵਿਚਾਰਧਾਰਾ ਦੇ ਧਾਰਨੀ ਹਨ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂ ਵੀ ਰਹੇ ਹਨ।ਉਹ ਸਮੇਂ ਸਮੇਂ ਚਲੰਤ ਮਸਲਿਆਂ ਤੇ ਅੰਗ੍ਰੇਜ਼ੀ ਅਤੇ ਪੰਜਾਬੀ ਅਖਬਾਰਾਂ ਵਿੱਚ ਟਿੱਪਨੀਆਂ ਵੀ ਕਰਦੇ ਹਨ।[3] ਉਹਨਾ ਦੇ ਕਈ ਖੋਜ ਪੱਤਰ ਉਹਨਾ ਦੀ ਧਰਮ ਪਤਨੀ ਪ੍ਰੋ.ਸਵਰਨਜੀਤ ਮਹਿਤਾ ਨਾਲ ਮਿਲਕੇ ਵੀ ਲਿਖੇ ਹਨ।[4] ਉਹਨਾ ਦੇ ਕਾਰਜ ਦੀ ਵਿਲਾਖਣਤਾ ਇਹ ਹੈ ਕਿ ਉਹਨਾ ਦੇ ਲੇਖ ਅਤੇ ਖੋਜ ਹਕੀਕੀ ਤੱਥਾਂ ਅਤੇ ਸਮਾਜ ਦੀ ਮੌਜੂਦਾ ਸਥਿਤੀ ਨੂੰ ਅਧਾਰ ਬਣਾ ਕੇ ਲਿਖੇ ਹੁੰਦੇ ਹਨ।

ਹਵਾਲੇ[ਸੋਧੋ]