ਪੰਛੀ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਰੇਲੂ ਚਿੜੀ

ਪੰਛੀ ਵਿਗਿਆਨ (Ornithology) ਜੂਆਲੋਜੀ ਦੀ ਇੱਕ ਸ਼ਾਖਾ ਹੈ। ਇਸ ਦੇ ਅਨੁਸਾਰ ਪੰਛੀਆਂ ਦੀ ਬਾਹਰਲੀ ਅਤੇ ਅੰਦਰੂਨੀ ਰਚਨਾ ਦਾ ਵਰਣਨ, ਉਨ੍ਹਾਂ ਦਾ ਵਰਗੀਕਰਨ, ਵਿਸਥਾਰ ਅਤੇ ਵਿਕਾਸ, ਉਨ੍ਹਾਂ ਦੇ ਨਿਤਕਰਮ ਅਤੇ ਮਨੁੱਖ ਲਈ ਪ੍ਰਤੱਖ ਜਾਂ ਅਪ੍ਰਤੱਖ ਆਰਥਕ ਉਪਯੋਗ ਆਦਿ ਨਾਲ ਸਬੰਧਤ ਵਿਸ਼ੇ ਆਉਂਦੇ ਹਨ। ਪੰਛੀਆਂ ਦੇ ਨਿਤਕਰਮ ਦੇ ਅੰਤਰਗਤ ਉਨ੍ਹਾਂ ਦੇ ਆਹਾਰ-ਵਿਹਾਰ, ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਤਬਾਦਲਾ, ਪ੍ਰੇਮਾਲਾਪ (courtship), ਨੀੜ ਨਿਰਮਾਣ, ਸੰਭੋਗ, ਪ੍ਰਜਨਨ, ਔਲਾਦ ਦਾ ਪਾਲਣ ਪੋਸ਼ਣ ਆਦਿ ਦਾ ਵਰਣਨ ਆਉਂਦਾ ਹੈ। ਆਧੁਨਿਕ ਫੋਟੋਗਰਾਫੀ ਦੁਆਰਾ ਪੰਛੀਆਂ ਦੇ ਨਿਤਕਰਮਾਂ ਦੇ ਅਧਿਐਨ ਵਿੱਚ ਵੱਡੀ ਸਹਾਇਤਾ ਮਿਲੀ ਹੈ। ਪੰਛੀਆਂ ਦੀ ਬੋਲੀ ਦੇ ਫੋਨੋਗਰਾਫ ਰਿਕਾਰਡ ਵੀ ਹੁਣ ਤਿਆਰ ਕਰ ਲਈ ਗਏ ਹਨ।