ਪੰਜਾਬੀ ਚੁਟਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁਟਕਲਾ: ਪਰਿਭਾਸ਼ਾ ਅਤੇ ਪ੍ਰਕਾਰਜ “ਮਨੋਰੰਜਨ ਜੀਵਨ ਦਾ ਜ਼ਰੂਰੀ ਅੰਗ ਹੈ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਵਿਹਲ ਕਿਥੇ ਹੈ ? ਹਰ ਕੋਈ ਸਾਰਾ ਦਿਨ ਕਾਹਲ ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ਵਿਅਸਥ ਰਹਿੰਦਾ ਹੈ। ਹਾਸ-ਰਸ ਜੀਵਨ ਦਾ ਟਾਨਿਕ ਹੈ ਤੇ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਣਾ ਤੇ ਮੁਸਕਰਾਉਣਾ ਜਾਣਦੇ ਹਨ ਉਹ ਹਮੇਸ਼ਾ ਸਵਸਥ ਰਹਿੰਦੇ ਹਨ ਤੇ ਲੰਮੀ ਆਯੂ ਭੋਗਦੇ ਹਨ।"

“ਲੋਕ ਸਾਹਿਤ ਵਿੱਚ ਕੁਝ ਚੁਟਕਲੇ ਕੇਵਲ ਮੁਸਕਰਾਉਣ ਲਈ ਹੁੰਦੇ ਹਨ, ਕੁਝ ਹਸਾਉਂਦੇ ਹਨ ਤੇ ਕਈ ਬੇਤਹਾਸਾ ਠਹਾਕੇ ਲਗਾਉਣ ਅਤੇ ਖੁੱਲ੍ਹ ਕੇ ਹੱਸਣ ਲਈ ਮਜਬੂਰ ਕਰ ਦੇਂਦੇ ਹਲ। ਚੁਟਕਲੇ ਦੀ ਪੇਸ਼ਕਾਰੀ ਨਾਲ ਗੱਲਬਾਤ ਵਿੱਚ ਨਿਖਾਰ ਆ ਜਾਂਦਾ ਹੈ ਅਤੇ ਮਨੋਰੰਜਨ ਵਿੱਚ ਵਾਧਾ ਹੁੰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਚੁਟਕਲੇ ਅਤਿਅੰਤ ਚਰਚਿਤ ਅਤੇ ਮਨੋਰੰਜਨ ਦਾ ਬਹੁਤ ਖੂਬਸੂਰਤ ਸਾਧਨ ਹਨ। ਇਹ ਮਨੋਰੰਜਨ, ਮਾਨਸਿਕ ਵਿਚੇਚਨ, ਦੂਸਰੇ ਵਿਅਕਤੀ ਦੀ ਅਸਲੀਅਤ ਬਿਆਨ ਕਰਨ ਅਤੇ ਮਾਖੌਲ ਉਡਾਉਣ ਦਾ ਬੜਾ ਕਾਰਗਰ ਮਾਧਿਅਮ ਹਨ। ਚੁਟਕਲਿਆਂ ਲਈ ਵੱਖ-ਵੱਖ ਭਾਸ਼ਾਵਾ ਵਿੱਚ ਚੁਟਕਲਾ, ਲਤੀਫਾ, ਮਸ਼ਕੂਲਾ, ਮਜ਼ਾਕ, ਸਗੂਫਾ, ਚੁਟਕੀ, ਜੋਕ ਆਦਿ ਸ਼ਬਦ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚ ਬਿਆਨ ਕੀਤੀ ਗਈ ਘਟਨਾ ਸੰਖੇਪ ਤੇ ਇਕਹਿਰੀ ਹੁੰਦੀ ਹੈ। ਇਨ੍ਹਾਂ ਵਿੱਚ ਜੀਵਨ ਦੀ ਕਿਸੇ ਅਸਲੀਅਤ ਨੂੰ ਗਲਪ ਰੂਪ ਵਿੱਚ ਬਿਰਤਾਂਤ ਜਾਂ ਸੰਵਾਦ ਵਿਧੀ ਰਾਹੀਂ ਪੇਸ਼ ਕੀਤਾ ਜਾਂਦਾ ਹੈ।

ਵਣਜਾਰਾ ਬੇਦੀ ਅਨੁਸਾਰ: ‘ਚੁਟਕਲਾ`, ‘ਚੁਟਕੀ` ਪਦ ਤੋਂ ਬਣਿਆ ਹੈ ਜਿਸਦਾ ਸ਼ਾਬਦਿਕ ਅਰਥ ਹੈ ਬਹੁਤ ਘੱਟ ਮਾਤਰਾ ਵਿੱਚ ਚੂੰਢੀ ਭਰ। ਇਹ ਪਦ ਇਸ ਰੂਪ ਦੇ ਲਘੂ ਆਕਾਰ ਤੋਂ ਇਲਾਵਾ ਇਸਦੇ ਅਲਪ ਸੁਆਦ ਵੱਲ ਵੀ ਸੰਕੇਤ ਕਰਦਾ ਹੈ। ਚੂੰਢੀ ਭਰਕੇ ਜਿਵੇਂ ਕਿਸੇ ਦੇ ਕੁਤਕੁਤਾਰੀ ਕੱਢੀ ਜਾ ਸਕਦੀ ਹੈ ਜਾਂ ਚੁਟਕੀ ਮਾਰ ਕੇ ਕਿਸੇ ਦਾ ਧਿਆਨ ਖਿੱਚਿਆ ਜਾ ਸਕਦਾ ਹੈ, ਇਸੇ ਤਰ੍ਹਾਂ ਚੁਟਕਲੇ ਵਿੱਚ ਚੁਟਕੀ ਭਰ ਸ਼ਬਦਾਂ ਨਾਲ ਕਿਸੇ ਦੇ ਮਨ ਜਾਂ ਬੁੱਧੀ ਦੀ ਤਰੰਗ ਨੂੰ ਝਟਕਾ ਦਿੱਤਾ ਜਾ ਸਕਦਾ ਹੈ।

“ਚੁਟਕਲੇ ਦੀ ਸ਼ਾਬਦਿਕ ਵਿਉਂਤਪਤੀ ਬਾਰੇ ਡਾ. ਵਣਜਾਰਾ ਬੇਦੀ ਦੀ ਉਪਰੋਕਤ ਧਾਰਣਾ ਨਾਲ ਅਸੀਂ ਕਾਫੀ ਹੱਦ ਤੱਕ ਸਹਿਮਤ ਹੋ ਸਕਦੇ ਹਾਂ ਕਿ ਚੂੰਢੀ ਭਰ ਸ਼ਬਦਾਂ ਨਾਲ ਜੇਕਰ ਅਸੀਂ ਕਿਸੇ ਦੇ ਮਨ ਦੀ ਤਰੰਗ ਨੂੰ ਹਲੂਣਾ ਦੇ ਸਕਦੇ ਹਾਂ ਤਾਂ ਉਹ ਲੋਕਧਾਰਾਈ ਰੂਪ ਚੁਟਕਲਾ ਹੀ ਹੋ ਸਕਦਾ ਹੈੇ।" ਚੁਟਕਲਾ: ਪਰਿਭਾਸ਼ਾ:


“ਜਸਵਿੰਦਰ ਸਿੰਘ ਅਨੁਸਾਰ ‘ਚੁਟਕਲਾ ਨਿੱਕੇ ਆਕਾਰ ਦਾ ਕੋਈ ਦੋ ਜਾਂ ਤਿੰਨ ਮਿੰਟ ਵਿੱਚ ਸੁਣਾਇਆ ਜਾ ਸਕਣ ਵਾਲਾ ਲੋਕ-ਸਾਹਿਤ ਦਾ ਵਾਰਤਕ ਰੂਪ ਹੈ। ਚੁਟਕਲਾ ਕਿਸੇ ਰਸਮਈ ਕਟਾਖਪੂਰਨ ਸਥਿਤੀ ਦਾ ਪ੍ਰਚੰਡ ਵਿਅੰਗਾਤਮਕ ਪਰ ਚਿੰਨ੍ਹਕ ਵਾਰਤਕ ਪ੍ਰਗਟਾਅ ਹੁੰਦਾ ਹੈ, ਇਸ ਵਿੱਚ ਮਨੁੱਖੀ ਅਨੁਭਵ ਦੇ ਕਿਸੇ ਅਪਵਾਦ, ਵਿਰੂਪਣ, ਦੋਸ਼, ਅਣਜਾਣਤਾ ਜਾਂ ਮੂਰਖਤਾ ਨੂੰ ਤਿੱਖੀ ਚੋਭ ਅਤੇ ਉਪਹਾਸਮਈ ਲਹਿਜੇ ਵਿੱਚ ਬਿਆਨ ਕੀਤਾ ਜਾਂਦਾ ਹੈ। ਚੁਟਕਲੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੇ ਰੌਚਿਕ ਗੁਣ, ਦੋਸ਼ ਦਾ ਘਟਨਾ ਤੇ ਆਧਾਰਿਤ ਬਿਆਨ ਹੋਣ ਦੇ ਸਮਵਿੱਥ ਕਥਾ ਦਾ ਅੰਸ਼ ਵੀ ਹੁੰਦਾ ਹੈ।

ਡਾ. ਹਰਪਾਲ ਸਿੰਘ ਪਨੂੰ ਅਨੁਸਾਰ, ‘ਚੁਟਕਲਾ ਹੁੰਦਾ ਤਾਂ ਸੱਚ ਹੈ, ਲੇਕਿਨ ਇਹ ਸੱਚ ਪੁੱਠਾ ਲਟਕਾਇਆ ਸੱਚ ਹੁੰਦਾ ਹੈ।`


ਦਲੀਪ ਸਿੰਘ ਭੂਪਾਲ ਅਨੁਸਾਰ ‘ਹਲਕੀ ਫੁਲਕੀ ਵਿਨੋਦਪੂਰਨ ਚਮਤਕਾਰੀ ਲਘੂ ਕਥਾ।"

“ਪੰਜਾਬੀ ਲੋਕਧਾਰਾ ਵਿੱਚ ਅਜਿਹੀਆਂ ਅਨੇਕ ਲੋਕਧਾਰਾਈ ਵੰਨਗੀਆਂ ਮੌਜੂਦ ਹਨ, ਜੋ ਹਾਸਾ ਉਪਜਾਉਂਦੀਆਂ ਹਨ ਜਿਵੇਂ ਨਕਲਾਂ, ਸਵਾਂਗ, ਸਿੱਠਣੀਆਂ, ਟੱਪੇ, ਬੋਲੀਆਂ, ਲੋਕ ਬਿਰਤਾਂਤ ਰੂਪਾਂ ਵਿੱਚ ਆਇਆ ਹਾਸ-ਰਸ ਆਦਿ। ਪ੍ਰੰਤੂ ਉਹ ਸਾਰੇ ਰੂਪ ਚੁਟਕਲੇ ਤੋਂ ਵੱਖਰੇ ਹਨ। ਕਿਉਂਕਿ ਚੁਟਕਲੇ ਦੀ ਵਿਲੱਖਣਤਾ ਪ੍ਰਸੰਗ, ਬਿਰਤਾਂਤ ਅਤੇ ਹਾਰ ਰਸ ਤਿੰਨੋ ਤੱਤਾਂ ਦਾ ਇਕੋ ਵੇਲੇ ਹਾਜ਼ਰ ਹੋਣ ਵਿੱਚ ਨਿਹਿਤ ਹੈ। ਚੁਟਕਲਾ ਬੁਨਿਆਦੀ ਤੌਰ ਤੇ ਮਨੁੱਖ ਦੀਆ ਕਿੜਾਂ, ਕਮਜ਼ੋਰੀਆਂ, ਵਡਿਆਈਆਂ, ਖਿਝਾਂ ਜਾਂ ਹਾਜ਼ਰ-ਜੁਆਬੀ ਨੂੰ ਆਧਾਰ ਬਣਾਉਂਦਾ ਹੈ। ਪੰਜਾਬੀ ਸਮਾਜ ਦੇ ਚੁਟਕਲਿਆਂ ਵਿੱਚ ਪੰਜਾਬੀਆਂ ਦੇ ਸਮੁੱਚੇ ਜੀਵਨ ਦੀ ਹੂ-ਬ-ਹੂ ਤਸਵੀਰ ਉਕਰੀ ਪਈ ਮਿਲਦੀ ਹੈ। ਜੀਵਲ ਦਾ ਕੋਈ ਵੀ ਐਸੀ ਘਟਨਾ ਜਾਂ ਪਾਤਰ ਨਹੀਂ ਜੋ ਚੁਟਕਲੇ ਵਲੋਂ ਅਛੂਤਾ ਰਹਿ ਗਿਆ ਹੋਵੇ। ਪੰਜਾਬੀ ਜੀਵਨ ਦੀ ਹਰੇਕ ਨਾੜ ਦੀ ਧੜਕਣ ਚੁਟਕਲਿਆਂ ਵਿਚੋਂ ਸੁਣੀ। ਸੁਣਾਈ ਜਾ ਸਕਦੀ ਹੈ। ਉਨ੍ਹਾਂ ਦੇ ਰਿਸ਼ਤੇ-ਨਾਤਿਆਂ ਦੀ ਸਹੀ ਝਲਕ ਚੁਟਕਲਿਆਂ ਵਿੱਚ ਬਾਖੂਬੀ ਪੇਸ਼ ਹੋਈ ਮਿਲਦੀ ਹੈ।"

ਚੁਟਕਲੇ:[ਸੋਧੋ]

1. ਪੁੱਤਰ ਨੇ ਕਿਹਾ, “ਮਾਂ ਮੇਰੀ ਕੀਮਤ ਕੀ ਹੈ ? “ਤੂੰ ਤਾਂ ਮੇਰਾ ਲੱਖਾਂ ਦਾ ਹੈ।" ਮਾਂ ਨੇ ਲਾਡ ਨਾਲ ਕਿਹਾ। “ਤਾਂ ਮਾਂ ਉਸ ਰਕਮ `ਚੋਂ ਪੰਜ ਰੁਏ ਦੇ, ਆਈਸਕਰੀਮ ਖਾਣੀ ਹੈ।"

2. ਮਾਂ ਨੇ ਪੁੱਛਿਆ, “ਪੁੱਤ ਤੂੰ ਸਕੂਲ ਵਿੱਚ ਕੀ ਸਿੱਖਿਆ ?" ਪੁੱਤਰ ਬੋਲਿਆ “ਲਿਖਣਾ।" “ਅੱਛਾ ਦੱਸ ਕਿ ਤੂੰ ਕੀ ਲਿਖਿਆ ? " ਮਾਂ ਨੇ ਪੁੱਛਿਆ। “ਅਜੇ ਪੜ੍ਹਨਾ ਨਹੀਂ ਸਿਖਾਇਆ।" ਪੁੱਤਰ ਦਾ ਜਵਾਬ ਸੀ।

3. ਪ੍ਰੇਮਿਕਾ: ਮੈਨੂੰ ਕਿੱਥੇ ਮਹਿੰਗੀ ਥਾਂ ਤੇ ਘੁੰਮਾਉਣ ਲੈ ਕੇ ਜਾਉ ਨਾ ਪ੍ਰੇਮੀ: ਕਿਉਂ ਨਹੀਂ ਚਲੋ ਤਿਆਰ ਹੋ ਜਾਉ ਪ਼੍ਰੇਮਿਕਾ: ਕਿੱਥੇ ਜਾਵਾਂਗੇ ? ਪ੍ਰੇਮੀ: ਪਹਿਲਾਂ ਪੈਟਰੋਲ ਪੰਪ, ਫਿਰ ਗੈਸ ਗੋਦਾਮ ਅਤੇ ਫਿਰ ਅੰਤ ਵਿੱਚ ਸਬਜੀ ਮੰਡੀ।

4. ਕੁਲਵਿੰਦਰ, “ਦੱਸੋ ਸ਼ਾਮ ਤੁਹਾਡੀ ਕਾਰ ਕਿਵੇਂ ਚੱਲ ਰਹੀ ਹੈ ?" ਸ਼ਾਮ, “ਹਾਰਨ ਤੋਂ ਇਲਾਵਾ ਸਭ ਕੁਝ ਵੱਜਦਾ ਹੈ।"

5. ਟੀਚਰ, “ਬੱਚਿਓ ਦੱਸੋ ਮੁਗਲ ਸ਼ਹਿਨਸ਼ਾਹ ਅਕਬਰ ਨੇ ਕਿੱਥੋਂ ਕਿੱਥੇ ਤੱਕ ਸ਼ਾਸਨ ਕੀਤਾ?" ਵਿਨੋਦ, “ ਸਰ ਇਤਿਹਾਸ ਦੀ ਕਿਤਾਬ ਦੇ ਸਫਾ ਨੰ. 65 ਤੋਂ 78 ਤੱਕ।"

6. ਮਰੀਜ, “ ਰਾਤੀਂ ਮੈਨੂੰ ਇੰਨੀ ਠੰਡ ਲੱਗੀ ਕਿ ਮੈਂ ਸਾਰੀ ਰਾਤ ਬੁਰੀ ਤਰ੍ਹਾਂ ਕੰਬਦਾ ਰਿਹਾਂ।" ਡਾਕਟਰ, “ਕੀ ਦੰਦ ਵੀ ਵੱਜਦੇ ਰਹੇ ?" ਮਰੀਜ਼, “ ਜੀ ਪਤਾ ਨਹੀਂ, ਉਹ ਤਾ ਮੇਜ `ਤੇ ਰੱਖੇ ਸਨ।"

7. ਪਤਨੀ, “ਜੇ ਮੈਂ ਗੁੰਮ ਹੋ ਜਾਵਾਂ ਤਾਂ ਤੁਸੀਂ ਕੀ ਕਰੋਗੇ ? ਪਤੀ: “ਮੈਂ ਅਖਬਾਰ ਵਿੱਚ ਇਸ਼ਤਿਹਾਰ ਦੇਵਾਂਗਾ।" ਪਤਨੀ, ਕੀ ਲਿਖਵਾਵੋਗੇ ? ਪਤੀ, “ਜਿੰਨੋ ਲੱਭੀ, ਉਹਦੀ।"

8. ਮਾਸਟਰ- ਦੋ ਵਿਚੋਂ ਦੋ ਗਏ ਕਿੰਨੇ ਰਹੇ ? ਸੰਤਾ - ਸਮਝ ਨੀਂ ਆਇਆ ਮਾਸਟਰ ਜੀ। ਮਾਸਟਰ- ਬੇੇਟਾ ਤੁਹਾਡੇ ਕੋਲ ਦੋ ਰੋਟੀਆ ਹਨ, ਤੁਸੀਂ ਖਾ ਲਈਆਂ, ਤੁਹਾਡੇ ਕੋਲ ਕੀ ਬਚਿਆ ?

9. ਇੱਕ ਛੋਟਾ ਬੱਚਾ ਆਪਣੀ ਮੈਡਮ ਨੂੰ: ਮੈਮ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਮੈਡਮ- ਉਹ ! ਮੈਨੂੰ ਜਵਾਕਾਂ ਤੋਂ ਬਹੁਤ ਨਫ਼ਰਤ ਹੈ। ਬੱਚਾ - ਮੈਂ ਕੋਸ਼ਿਸ਼ ਕਰਾਂਗਾ ਕੀ ਜਵਾਕ ਨਾ ਹੋਣ।

10. ਸੰਤਾ- ਮੇਰੀ ਵਸੀਅਤ ਲਿਖ ਦੋ ਮੈਂ ਮਰਨ ਤੋਂ ਬਾਅਦ ਆਪਣਾ ਸਭ ਕੁਝ ਯਤੀਮ ਖਾਨੇ ਨੂੰ ਦਾਨ ਕਰਨਾ ਚਾਹੁੰਦਾ ਹਾਂ। ਵਕੀਲ- ਕੀ ਕੀ ਤੇਰੇ ਕੋਲ ? ਸੰਤਾ- ਇੱਕ ਬੀਵੀ ਅਤੇ ਦੋ ਬੱਚੇ।

11. ਸਰਦਾਰ: ਡਾ. ਸਾਹਿਬ ਤੁਸੀਂ ਕਿਹਾ ਸੀ ਕਿ ਸਵੇਰੇ ਗੇਮ ਖੇਡਣ ਨਾਲ ਸੋਹਤ ਚੰਗੀ ਰਹਿੰਦੀ ਏ, ਪਰ ਮੈਨੂੰ ਤਾਂ ਕੋਈ ਫ਼ਰਕ ਨੀ ਪਿਆ। ਡਾਕਟਰ: ਤੁਸੀਂ ਕਿਹੜੀ ਗੇਮ ਖੇਡਦੇ ਹੋ ? ਸਰਦਾਰ: ਮੋਬਾਇਲ `ਤੇ ਸੱਪ ਵਾਲੀ।

12. ਅਧਿਆਪਕ ਬੱਚੇ ਨੂੰ ; ਸਮੈਸਟਰ ਸਿਸਟਮ ਦੇ ਫਾਇਦੇ ਦੱਸੋ ? ਬੱਚਾ (ਵਿਦਿਆਰਥੀ): ਫਾਇਦਾ ਤਾਂ ਪਤਾ ਨਹੀਂ ਪਰ ਬੇਇੱਜ਼ਤੀ ਸਾਲ ਵਿੱਚ ਦੋ ਵਾਰ ਹੋ ਜਾਂਦੀ ਹੈ।

13. ਨੌਕਰ: ਬਾਬੂ ਜੀ ਮੈਨੂੰ ਨੌਕਰ ਰੱਖ ਲਉ। ਬਾਬੂ ਜੀ: ਦੇਖ ਕਿਤੇ ਦੋ ਚਾਰ ਦਿਨ ਰਹਿ ਕੇ ਭੱਜ ਨਾ ਜਾਈਂ। ਨੌਕਰ: ਬਾਬੂ ਜੀ ਮੈਨੂੰ ਤਾਂ ਇੱਕ ਜਗ੍ਹਾ ਰਹਿਣ ਦੀ ਆਦਤ ਹੈ, ਮੈਂ ਤਿੰਨ ਸਾਲ ਇੱਕ ਜਗ੍ਹਾ ਰਿਹਾ। ਬਾਬੂ ਜੀ: ਕਿੱਥੇ ? ਨੌਕਰ: ਜੇਲ੍ਹਖਾਨੇ।

14. ਪਹਿਲੀ ਜੂੰ: ਮੇਰਾ ਮਕਾਨ ਬਹੁਤ ਸੋਹਣਾ ਹੈ। ਉਸ ਵਿੱਚ ਲੰਬੀਆਂ ਲੰਬੀਆਂ ਸੜਕਾਂ ਹਨ। ਦੂਜੀ ਜੂੰ: ਮੇਰੇ ਮਕਾਨ ਵਿੱਚ ਤਾਂ ਛੋਟੀਆਂ-ਛੋਟੀਆਂ ਸੜਕਾਂ ਹਨ। ਤੀਜੀ ਜੂੰ (ਇੱਕ ਗੰਜੇੇ ਦੇ ਸਿਰ ਵਿੱਚ ਲਿਜਾ ਕੇ) ਮੈਂ ਤਾਂ ਅਜੇ ਪਲਾਟ ਹੀ ਲਿਆ ਹੈ, ਮਕਾਨ ਪਾਉਣਾ ਬਾਕੀ ਹੈ।

15. ਰਿੰਕੂ: ਯਾਰ, ਸਾਡੀ ਬਿਜਲੀ ਫੇਲ੍ਹ ਹੋ ਗਈ ਏ। ਛਿੰਦਾ: ਅੱਛਾ, ਉਹ ਕਿਹੜੀ ਕਲਾਸ ਵਿੱਚ ਪੜ੍ਹਦੀ ਸੀ ?

16. ਪਹਿਲਾ ਵਪਾਰੀ: ਰਾਮ ਦੇ ਯੁੁੱਗ ਵਿੱਚ ਸਾਰੇ ਸਤਿਆਵਾਦੀ ਸਨ। ਦੂਜਾ ਵਪਾਰੀ: ਉਸ ਜ਼ਮਾਨੇ ਵਿੱਚ ਇਨਕਮ ਟੈਕਸ ਕਿੱਥੇ ਲੱਗਦਾ ਸੀ।

17. ਅਧਿਆਪਕ: ਬੇਟਾ ਚੋਰੀ ਕਰਨ ਬੁਰੀ ਗੱਲ ਹੈ, ਚੋਰੀ ਦਾ ਫਲ ਹਮੇਸ਼ਾ ਕੌੜਾ ਹੁੰਦਾ ਹੈ। ਚਿੰਟੂ: ਪਰ ਮੈਂ ਜਿਹੜਾ ਸੇਬ ਚੋਰੀ ਕਰਕੇ ਖਾਧਾ ਉਹ ਤਾਂ ਬੜਾ ਮਿੱਠਾ ਸੀ।

18. ਸੰਤਾ (ਦੁਕਾਨਦਾਰ ਨੂੰ): ਮੈਨੂੰ ਇੰਡੀਆ ਦਾ ਝੰਡਾ ਦਿਖਾਉ। ਦੁਕਾਨਦਾਰ ਨੇ ਇੰਡੀਆ ਦਾ ਝੰਡਾ ਕੱਢ ਕੇ ਦਿਖਾਇਆ। ਸੰਤਾ: ਇਸ `ਚ ਹੋਰ ਰੰਗ ਦਿਖਾਉ!!

19. ਸੰਤਾ (ਬੰਤੇ ਨੂੰ): ਮੇਰੇ ਜਾਮਣ ਦੇ ਦਰੱਖਤ ਥੱਲੇ ਗੁਲਾਬ ਦਾ ਬੂਟਾ ਕਿਉਂ ਲਾ ਰਿਹਾ ਹੈਂ? ਬੰਤਾ (ਸੰਤੇ ਨੂੰ): ਇਸ ਲਈ ਕਿ ਦੋਵੇਂ ਮਿਲ ਕੇ ਸਾਨੂੰ ਗੁਲਾਬ ਜਾਮਣ ਦੇਣਗੇ!!

20. ਚਿੰਟੂ (ਪਿਤਾ ਨੂੰ): ਪਾਪਾ, ਪਤੀ ਅਤੇ ਪਤਨੀ `ਚ ਕੀ ਅੰਤਰ ਹੈ ? ਪਿਤਾ: ਬੇਟਾ, ਪਤੀ ਪਰਿਵਾਰ ਦਾ ਸਿਰ ਹੈ ਅਤੇ ਪਤਨੀ ਪਰਿਵਾਰ ਦੀ ਗਰਦਨ ਜਿਹੜੀ ਸਿਰ ਨੂੰ ਕਿਸੇ ਵੀ ਪਾਸੇ ਘੁੰਮਾ ਸਕਦੀ ਹੈ।

21. ਅਧਿਆਪਕ ਦੀਪੂ ਨੂੰ: ਕਲ੍ਹ ਤੂੰ ਸਕੂਲ ਕਿਉਂ ਨਹੀਂ ਆਇਆ ? ਦੀਪ: ਸਰ ਕਲ੍ਹ ਮੇਰਾ ਪੈਰ ਕੁੱਤੇ ਨੇ ਵੱਢ ਦਿੱਤਾ ਸੀ ? ਅਧਿਆਪਕ: ਚੱਲ ਕੋਈ ਗੱਲ ਨਹੀਂ। ਪਰ ਕੱਟਿਆ ਕਿੱਥੋਂ ਹੈ ਦਿਖਾ ਤਾਂ ? ਅਧਿਆਪਕ: ਪੈਰ ਤਾਂ ਠੀਕ ਠੀਕ ਹੈ, ਜ਼ਖਮ ਤਾਂ ਕਿਤੇ ਨਹੀਂ ਹੈ। ਦੀਪੂ: ਸਰ, ਕੁੱਤਾ ਬੁੱਢਾ ਸੀ, ਉਸਦੇ ਮੂੰਹ `ਚ ਦੰਦ ਨਹੀਂ ਸਨ।

22. ਦੁਕਾਨਦਾਰ: ਹਾਂ ਜਨਾਬ ਦੱਸੋ ਵਿਆਹ ਲਈ ਕਿਹਾੜਾ ਸਮਾਨ ਚਾਹੀਦਾ ? ਗਾਹਕ: ਸਮਾਨ ਤਾਂ ਬਾਅਦ `ਚ ਖਰੀਦਾਂਗੇ ਪਹਿਲਾ ਦੁਲਹਨ ਦਾ ਦਿਖਾਉ ? ਦੁਕਾਨਦਾਰ: ਕੀ ਕਿਹਾ ? ਗਾਹਕ: ਤੁਸੀਂ ਦੁਕਾਨ ਦੇ ਬਾਹਰ ਤਾਂ ਲਿਖਿਆ ਹੈ- ਇਥੇ ਵਿਆਹ ਦਾ ਸਾਰਾ ਸਮਾਨ ਮਿਲਦਾ ਹੈ।

23. ਪੁਲਸ (ਜੇਬ ਕਤਰੇ ਨੂੰ) ਹਾਂ ਬਈ ਦੱਸ ਤੂੰ ਇਸਦੀ ਜੇਬ ਕਿੱਦਾਂ ਕੱਟੀ ? ਜੇਬ ਕਤਰਾ: ਜਨਾਬ ਕਈ ਸਾਲਾਂ ਦੀ ਮਿਹਨਤ ਨਾਲ ਸਿੱਖਿਆ ਕੰਮ ਤੁਹਾਨੂੰ ਮੁਫਤ `ਚ ਕਿੱਦਾਂ ਦੱਸ ਦਿਆਂ।

24. ਪਿਤਾ: ਲਵੀ ਬੇਟਾ, ਇਮਤਿਹਾਨ ਸਿਰ `ਤੇ ਹਨ ਮਨ ਲਾ ਕੇ ਪੜ੍ਹਿਆ ਕਰ ? ਲਵੀ: ਪਰ ਪਿਤਾ ਜੀ ਤੁਸੀਂ ਤਾਂ ਸਦਾ ਐਨਕ ਲਾ ਕੇ ਪੜ੍ਹਦੇ ਹੋ।

25. ਮਾਂ: ਬੇਟਾ ਗੁਰੀ, ਆਪਣੇ ਪਾਪਾ ਦੀ ਚਿੱਠੀ ਦਾ ਜਵਾਬ ਦੇ ਦਿੱਤਾ ? ਗੁਰੀ: ਨਹੀਂ ਮਾਂ। ਮਾਂ: ਕਿਉਂ ? ਗੁਰੀ: ਮਾਂ ਤੁਸੀਂ ਹੀ ਕਿਹਾ ਸੀ ਕਿ ਵੱਡਿਆਂ ਨੂੰ ਜਵਾਬ ਨਹੀਂ ਦੇਈਦਾ।

26. ਟੀਚਰ (ਵਿਦਿਆਰਥੀ ਨੂੰ): ਅੰਬੈਸਡਰ ਕਿਸਨੂੰ ਕਹਿੰਦੇ ਹਨ ? ਵਿਦਿਆਰਥੀ: ਜੀ ਕਾਰ ਨੂੰ ਟੀਚਰ: ਮੈਂ ਪੁੱਛਦਾ ਹਾਂ, ਰਾਜਦੂਤ ਕਿਸਨੂੰ ਕਹਿੰਦੇ ਹਨ। ਵਿਦਿਆਰਥੀ: ਜੀ ਮੋਟਰ ਸਾਇਕਲ ਨੂੰ

22. ਇੱਕ ਔਰਤ ਚਿੱਤਰ ਪ੍ਰਦਰਸ਼ਨੀ ਵਿੱਚ ਚਿੱਤਰਕਾਰ ਨੂੰ ਪੁੱਛਦੀ ਹੈ: ਤੁਸੀਂ ਏਨੀਆਂ ਬਦਸ਼ਕਲ ਤਸਵੀਰਾਂ ਪ੍ਰਦਰਸ਼ਨੀ ਵਿੱਚ ਕਿਉਂ ਲਾਉਂਦੇ ਹੋ। ਚਿੱਤਰਕਾਰ: ਮਾਫ ਕਰਨਾ, ਬੀਬੀ ਜੀ ਤੁਸੀਂ ਚਿੱਤਰ ਦੇ ਅੱਗੇ ਨਹੀਂ, ਸ਼ੀਸ਼ੇ ਅੱਗੇ ਖਲੋਤੇ ਹੋ।

23. ਕਿਹਰ ਮਿਹਰ ਨੂੰ ਪੁੱਛਦਾ ਹੈ: ਤੂੰ ਰੋ ਕਿਉਂ ਰਿਹਾ ਹੈ ? ਮਿਹਰ: ਆਟੋ ਵਾਲਾ ਟੱਕਰ ਮਾਰ ਗਿਆ। ਮਿਹਰ: ਉਸਦੇ ਆਟੇ ਮਗਰ ਲਿਖਿਆ ਸੀ ਕੱਲ੍ਹੇ ਫੇਰ ਮਿਲਾਂਗੇ

24. ਗਾਹਕ ਇੱਕ ਰੇਹੜੀ ਵਾਲੇ ਨੂੰ ਕਹਿੰਦਾ: ਸ਼ਾਮੂ ਟਮਾਟਰ ਡਾਜੇ ਹਨ। ਸ਼ਾਮੂ: ਹਾਂ ਸਰਦਾਰ ਜੀ, ਤਾਜ਼ੇ ਹੀ ਹਨ। 10 ਦਿਨਾਂ ਤੋਂ ਧੜਾਧੜ ਵਿਕ ਰਹੇ ਹਨ।

25. ਇੱਕ ਬੱਚਾ ਸਾਇਕਲ `ਤੇ ਜਾ ਰਿਹਾ ਸੀ, ਉਸਨੇ ਇੱਕ ਸੈਰ ਕਰ ਰਹੀ ਔਰਤ ਵਿੱਚ ਸਾਈਕਲ ਮਾਰ ਦਿੱਤੀ। ਔਰਤ ਕਹਿੰਦੀ: ਤੇਰੇ ਕੋਲ ਬਰੇਕ ਨਹੀਂ ਸੀ ਮਾਰ ਹੁੰਦੀ। ਬੱਚਾ: ਆਂਟੀ ਪੂਰਾ ਸਾਈਕਲ ਹੀ ਮਾਰ ਦਿੱਤਾ, ਬਰੇਕ ਦੀ ਕਸਰ ਬਾਕੀ ਰਹਿ ਗਈ।

26. ਇੱਕ ਕਲਾਸ ਵਿੱਚ ਦੋ ਨਲਾਇਕ ਲੜਕੇ ਪੜਦੇ ਸਨ |ਓਹਨਾਂ ਦੇ ਨਾਂ ਹਸ਼ਿਆਰ ਸਿੰਘ ਅਤੇ ਕਸ਼ਮੀਰ ਸਿੰਘ ਸਨ |ਇਕ ਦਿਨ ਸਕੂਲ ਵਿੱਚ ਡੀ.ਓ .ਆਇਆ ਤੇ ਓਸ ਨੇ ਬੱਚਿਆਂ ਨੂੰ ਪੁਛਿਆਂ ਕਿ ਤੂਹਾਡੇ ਵਿੱਚੋ ਹੂਸ਼ਿਆਰ ਕੋਣ ਹੈ ਤਾਂ ਨਲਾਇਕ ਲੜਕਾ ਬੋਲਿਆ ਜੀ ਮੈਂ, ਡੀ.ਓ . ਨੇ ਕਿਹਾ,ਦਸ ਕਸ਼ਮੀਰ ਕਿਥੇ ਹੈ ਜੀ ਟੋਇਲੇਟ ਵਿੱਚ,

27:ਇਕ ਬੀਬੀ ਬੱਸ ਵਿੱਚ ਚੜੀ,ਤਾਂ ਬੱਸ ਵਿੱਚ ਬਹੁਤ ਭੀੜ ਸੀ |ਬੀਬੀ ਡਰਾਈਵਰ ਵਾਲੀ ਸੀਟ ਤੇ ਬੇਠ ਗਈ | ਡਰਾਈਵਰ ਨੇ ਕਿਹਾ ਬੀਬੀ ਓਠ ਮੈ ਬਸ ਚ੍ਲਾਓਨੀ ਆ| ਬੀਬੀ: ਵੇ ਭਾਈ ਮੈ ਤਾਂ ਮਸਾਂ ਬੈਠੀ ਆਂ,ਅੱਜ ਤੂੰ ਪਿਛੇ ਬੈਠ ਕੇ ਚਲਾ ਲੈ |

28: ਇੱਕ ਔਰਤ ਦੇ ਪਤੀ ਦਾ ਨਾਂ ਗੰਢਾ ਸਿੰਘ ਸੀ ਪਰ ਉਹ ਅਨਪੜ ਹੋਣ ਕਰਕੇ ਆਪਣੇ ਪਤੀ ਦਾ ਨਾਂ ਨਹੀਂ ਲੈਦੀ ਸੀ |ਇਕ ਦਿਨ ਉਹ ਦੁਕਾਨ ਤੋਂ ਗੰਢੇ ਖਰੀਦ ਕੇ ਘਰ ਜਾ ਰਹੀ ਸੀ ਕਿ ਉਸਦਾ ਲਿਫ਼ਾਫ਼ਾ ਪਾਟ ਗਿਆ ਤੇ ਗੰਢੇ ਥੱਲੇ ਨਾਲੀ ਵਿੱਚ ਡਿੱਗ ਗੇ ਤਾਂ ਉਸ ਔਰਤ ਨੇ ਰੋਲਾ ਪਾਓਣਾ ਸ਼ੁਰੁ ਕਰ ਦਿਤਾ | ਹਾਏ ਹਾਏ,ਪੱਪੂ ਦਾ ਪਾਪਾ ਨਾਲੀ ਵਿੱਚ ਡਿੱਗ ਪਿਆ,ਪੱਪੂ ਦਾ ਪਾਪਾ ਨਾਲੀ ਵਿੱਚ ਡਿਗ ਪਿਆ |

ਹਵਾਲੇ[ਸੋਧੋ]

1. ਸੰਪਾਦਕ ਚਿਤਵਨ ਕੌਰ ਘੁੰਮਣ, ਹਾਸ ਪਟਾਰੀ ਹਾਸ, ਵਿਅੰਗ, ਮਨੋਰੰਜਨ ਤੇ ਸਿੱਖਿਆ ਭਰਪੂਰ, ਵਾਰਿਸ ਸ਼ਾਹ ਫਾਉਂਡੇਸ਼ਨ, 2010, ਪੰਨਾ 3.

2. ਉਹੀ, ਪੰਨਾ 4.

3. ਗੁਰਜੰਟ ਸਿੰਘ, ਪੰਜਾਬੀ ਚੁਟਕਲਿਆਂ ਦਾ ਸੰਕਲਨ, ਵਰਗੀਕਰਣ ਅਤੇ ਆਲੋਚਨਾਤਮਕ ਅਧਿਐਨ, ਖੋਜ ਪ੍ਰਬੰਧ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2006, ਪੰਨਾ 3.

4. ਉਹੀ, ਪੰਨਾ 14.

5. ਉਹੀ, ਪੰਨਾ 185.