ਪੰਜਾਬੀ ਜੀਵਨੀ
ਇਹ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਅਜੋੋਕੇ ਸਮੇਂ ਵਿੱਚ ਪੰਜਾਬੀ ਵਿੱਚ ਵਾਰਤਕ ਸਾਹਿਤ ਦੀ ਰਚਨਾ ਗੁਣਾਤਮਕ ਅਤੇ ਗਿਣਾਤਮਕ ਪੱਖ ਤੇ ਵਧੇਰੇ ਹੋੋ ਰਹੀ ਹੈ।ਜੀਵਨੀ ਵੀ ਇਸੇ ਤਰ੍ਹਾਂ ਦੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ ਜਿਸ ਦਾ ਮੂਲ ਆਧਾਰ ਮਨੁੱਖ ਦੀ ਸਵੈ-ਪ੍ਰਗਟਾਉ ਦੀ ਰੂਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ।ਜੀਵਨੀ ਸੁੰਤਤਰ ਰੂਪਾਕਾਰ ਵਾਲੀ ਇੱਕ ਮਹੱਤਵਪੂਰਨ ਸਾਹਿਤ ਵਿਦਿਆ ਹੈ।ਸਮੁੱਚੇ ਤੋੋਰ ਦੇ ਜੀਵਨੀ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਸ਼੍ਰੇਸਟ ਜਾਂ ਅਨੁਕਰਣ ਯੋੋੋਗ ਚਰਿੱਤਰ ਵਾਲੇ ਵਿਅਕਤੀ ਦੇ ਜੀਵਨ ਦਾ ਵਿਵਰਣ ਇਤਨੇ ਕਲਾਂਤਮਕ ਸੁਹਜ ਨਾਲ ਦਿੱਤਾ ਗਿਆ ਹੋੋਵੇ ਕਿ ਉਸ ਵਿਅਕਤੀ ਦੀ ਸ਼ਖਸੀਅਤ ਪੁਨਰ ਨਿਰਮਿਤ ਰੂਪ ਵਿੱਚ ਪ੍ਰਸਤੁਤ ਹੋੋ ਜਾਏ।ਇਹ ਇੱਕ ਪ੍ਰਕਾਰ ਸਿਰਜਿਤ ਵਸਤੂ ਦੀ ਪੁਨਰ ਸਿਰਜਨਾ ਹੈ।ਜੀਵਨੀ ਸਦੀਵੀ ਦਿਲਚਸਪੀ ਅਤ਼ੇ ਰੋੋੋਚਿਕਤਾ ਦੀ ਸਾਹਿਤਿਕ ਵਿਧਾ ਹੈ ਕਿੳਂੁਕਿ ਇਸ ਵਿੱਚ ਅਨੁਕਰਣ ਕਰਨ ਯੋੋਗ ਚਰਿੱਤਰ ਨਾਇਕ ਦੀ ਸਖ਼ਸ਼ੀਅਤ ਅਤੇ ਮਨੁੱਖੀ ਸਤਾ ਦਾ ਪ੍ਰਦਰਸ਼ਨ ਵਿਸ਼ੇਸ਼ ਰੂਪ ਵਿੱਚ ਹੁੰਦਾ ਹੈ ਅਤੇ ਨਾਲ ਦੀ ਨਾਲ ਸਾਹਿਤਿਕ ਰਸ ਦਾ ਸਵਾਦ ਪ੍ਰਾਪਤ ਹੁੰਦਾ ਹੈ ਜੀਵਨੀਕਾਰ ਜੀਵਨ ਦੀਆਂ ਉਹਨ੍ਹਾਂ ਘਟਨਾਵਾ ਤੇ ਕੰਮਾ-ਕਾਰਾਂ ਦਾ ਬੜੀ ਰੋੋਚਿਕਤਾ ਨਾਲ ਬਿਆਨ ਕਰਦਾ ਹੈ ਜੋੋ ਕਿਸੇ ਖ਼ਾਸ ਵਿਅਕਤੀ ਦੀ ਵੱਡੀ ਤੋੋਂ ਵੱਡੀ ਮਹਾਨਤਾ ਨੂੰ ਦਰਸਾਉਦੇ ਹਨ ਅਤੇ ਨਿੱਕੀ ਤੋੋ ਨਿੱਕੀ ਗੱਲ ਨਾਲ ਜੁੜੇ ਹੋੋਇਆ ਵੀ ਨਾਇਕ ਦਾ ਗੋੋਰਵ ਕਾਇਮ ਰਹਿੰਦਾ ਹੈ,ਜੀਵਨੀ ਵਿੱਚ ਨਾਇਕ ਦੇ ਜੀਵਨ ਵਿਵਰਣ ਤੋੋ ਇਲਾਵਾ ਉਸ ਯੁੱਗ ਦੀ ਵੀ ਤਸਵੀਰ ਹੁੰਦੀ ਹੈ ਜਿਸ ਵਿੱਚ ਨਾਇਕ ਵਿਚਰਿਆਂ ਹੁੰਦਾ ਹੈ।ਉਸ ਵਕਤ ਦੀਆਂ ਸਮਾਜਿਕ,ਰਾਜਨੀਤਿਕ,ਧਾਰਮਿਕ ਅਤੇ ਸਾਹਿਤਿਕ ਲਹਿਰਾਂ ਉੱਤੇ ਉਸ ਦਾ ਕੀ ਪ੍ਰਭਾਵ ਪਿਆ ਹੈੈ =;ਵਸ ਤੇ ਉਸ ਨੇ ਉਹਨ੍ਹਾਂ ਦਾ ਕੀ ਪ੍ਰਭਾਵ ਕਬੂਲਿਆ =;ਵਸ ਆਦਿ ਪੱਖ ਵੀ ਜੀਵਨੀਕਾਰ ਚਿੱਤਰਦਾ ਹੈ।ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮਾਣ ਕਰਨਾ ਹੈ ਇਨ੍ਹਾਂ ਰਚਨਾਵਾਂ ਵਿੱਚ ਕਿਸੇ ਉੱਚ ਸਖ਼ਸ਼ੀਅਤ ਦੀ ਵਿੱਲਖਣਾ,ਉੱਤਸਤਾ ਸੰਘਰਸ਼,ਅਨੁਭਵ,ਪ੍ਰਾਪਤੀ ਆਦਿ ਦੇ ਇੰਜ ਦਰਸ਼ਨ ਹੁੰਦੇ ਹਨ।ਇਹ ਸਾਹਿਤ ਰੂਪ ਇੱਕੋੋ ਸਮੇਂ ਇਤਿਹਾਸਕ ਮਹੱਤਵ ਵੀ ਰੱਖਦਾ ਹੈ ਅਤੇ ਨਾਲ ਹੀ ਸਾਹਿਤਿਕ ਮਹੱਤਵ ਵੀ। ਜੀਵਨੀ ਦਾ ਮੁਹਾਵਰਾਂ ਕਿਸੇ ਹੱਦ ਤੱਕ ਜਨਮਸਾਖੀ ਸਾਹਿਤ ਨਾਲ ਮੇਲ ਖਾਂਦਾ ਹੈ।ਪ੍ਰੰਤੂ ਜੀਵਨੀ ਆਧੁਨਿਕ ਸਮੇਂ ਦੀ ਪੈਦਾਵਾਰ ਹੈ ਜਿਹੜੀ ਪੱਛਮ ਦੇ ਪ੍ਰਭਾਵ ਅਧੀਨ ਪੈਦਾ ਹੁੰਦੀ ਹੈ।
ਜੀਵਨੀ ਸਾਹਿਤ ਦੇ ਅਗਾਂਹ ਕਦੀ ਰੂਪ-ਉਪ-ਰੂਪ ਹਨ।ਜਿਵੇਂ:-
1. ਜੀਵਨੀ:- ਕਿਸੇ ਲੇਖਕ ਵੱਲੋੋਂ ਕਿਸੇ ਮਹਾਨ ਵਿਅਕਤੀ ਜਾਂ ਨਾਇਕ ਦੇ ਜੀਵਨ ਦੇ ਵਿਅਕਤੀਤਵ ਦੀ ਪੁਨਰ-ਉਸਾਰੀ ਕਰਨ ਵਾਲੀ ਸਾਹਿਤਿਕ ਰਚਨਾ ਹੈ।
2.ਸੰਸਮਰਣ ਜਾਂ ਯਾਦਾਂ:- ਇੱਥੇ ਖੁਦ ਨਾਇਕ ਜਾ ਲੇਖਕ ਆਪਣੀਆਂ ਯਾਦਾਂ ਦੇ ਆਧਾਰ ਤੇ ਸਾਹਿਤਿਕ ਰਚਨਾ ਕਰਦਾ ਹੈ।
3. ਰੇਖਾ -ਚਿੱਤਰ:- ਇਸ ਵਿੱਚ ਵੀ ਆਪਣੇ ਜਾਂ ਕਿਸੇ ਹੋੋਰ ਦੇ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਸ਼ਿੰਕ ਜਾਂ ਪ੍ਰਤੀਨਿੱਧ ਪੱਖਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ।
4. ਮੁਲਾਕਾਤ:- ਇੱਥੇ ਮੁਲਾਕਾਤ ਜਾਂ ਇੰਟਰਵਿਊ ਆਦਿ ਦੇ ਆਧਾਰ ਤੇ ਕਿਸੇ ਸਿਰਕੱਢ ਸਖਸ਼ੀਅਤ ਦੇ ਪੱਖ ਤੇ ਪ੍ਰਭਾਵ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
5. ਡਾਇਰੀ:- ਇਸ ਵਿੱਚ ਰੋੋਜ਼ਾਨਾ ਦੇ ਜੀਵਨ ਅਨੁਭਵਾਂ ਨੂੰ ਡਾਇਰੀ ਬੱਧ ਢੰਗਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ।ਪੰਜਾਬੀ ਵਿੱਚ ਜੀਵਨੀ ਰਚਨਾ ਦਾ ਆਰੰਭ ਬੀਹਵੀ ਸਦੀ ਦੀ ਵਾਰਤਕ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੋੋ ਹੋੋਇਆ ਅਤੇ ਇਹ ਰੂਪ ਅਗਾਂਹ ਬਹੁਤ ਵਿਕਸਿਤ ਵੀ ਹੋੋਇਆ।ਆਧੁਨਿਕ ਪੰਜਾਬੀ ਸਾਹਿਤ ਵਿੱਚ ਜੀਵਨੀ ਰੂਪ ਦੀ ਰਚਨਾ ਦੇਨੀ ਪ੍ਰੱਫੁਲਤ ਹੋੋਦੀ ਹੈ ਕਿ ਅੱਜ 600 ਤੋੋ ਵੱਧ ਰਚਨਾਵਾਂ ਇਸ ਵਰਗ ਵਿੱਚ ਆਉਦੀਆਂ ਹਨ।ਮੁੱਖ ਰੂਪ ਵਿੱਚ ਜੀਵਨੀ ਨੂੰ ਦੋੋ ਸ਼੍ਰੇਦੀਆਂ ਵਿੱਚ ਵੰਡਿਆ ਜਾਂ ਸਕਦਾ ਹੈ। (ੳ): ਇਤਿਹਾਸਕ (ਅ) ਸਾਹਿਤਿਕ ਜੀਵਨੀਆਂ।
ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਸਮਾਚਾਰ ਤੇ ਪ੍ਰਮਾਣਿਕ ਤੱਥਾਂ ਨੂੰ ਉਸ ਕਾਲ ਦੇ ਵਾਸਤਵਿਕ ਪਿਛੋੋਕੜ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ।ਬਾਬਾ ਪ੍ਰੇਮ ਸਿੰਘ ਹੋੋਤੀ ਕਰਤਾ "ਜੀਵਨ ਬਿਰਤਾਂਤ ਸ੍ਰੀ: ਹਰੀ ਸਿੰਘ ਨਲੂਆ " ਜੀਵਨ ਬਿਰਤਾਂਤ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਸਾਹਿਤਿਕ ਜੀਵਨੀਆਂ ਵਿੱਚ ਸਾਹਿਤਿਕ ਸ਼ੈਲੀ ਅੰਗ ਹੁੰਦਾ ਹੈ।ਭਾਈ ਵੀਰ ਸਿੰਘ ਦੇ ਚਮਤਕਾਰ ਰੂਪੀ ਗ੍ਰੰਥ ਜਨਮ ਸਾਖੀਆਂ ਦੀ ਸ਼ੈਲੀ ਦਾ ਆਧੁਨਿਕ ਵਿਸਤਾਰ ਹਨ।ਕੁੱਝ ਸਾਹਿਤਕਾਰਾਂ ਦੀਆਂ ਜੀਵਨੀਆ ਵੀ ਲਿਖਿਆ ਗਈਆ ਜਿਹਨਾਂ ਵਿੱਚੋੋ ਭਾਈ ਮੋੋਹਨ ਸਿੰਘ ਵੈਦ ਦੀ ਜੀਵਨੀ ਜੋੋ ਮਨਸ਼ਾ ਸਿੰਘ ਦੁਖੀ ਤੇ ਸ.ਸ ਅਮੋੋਲ ਨੇ ਲਿਖਿਆ 'ਇਕ ਸੁਨਹਿੱਰੀ ਦਿਲ '(ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜੀਵਨੀ) ਜੀਵਨੀ ਪ੍ਰੋ: ਪੂਰਨ ਸਿੰਘ ਕਿਰਪਾਲ ਕਸੇਲ ਨੇ ਲਿਖਿਆਂ ਹਨ। 1850 ਤੋੋ 1900 ਤੱਕ ਪੰਜਾਬੀ ਵਿੱਚ ਮੁੱਖ ਰੂਪ ਵਿੱਚ ਧਾਰਮਿਕ ਜੀਵਨੀਆਂ ਦੀ ਰਚਨਾ ਹੋੋਈ ਸੀ।ਜਿਹਨਾਂ ਦਾ ਕੇਂਦਰ ਸਿੱਖ ਗੁਰੂ ਸਾਹਿਬਾਨ,ਜਾਂ ਹੋੋਰ ਧਾਰਮਿਕ ਮਹਾਪੁਰਸ਼ ਸਨ। ਜੀਵਨੀ ਸਾਹਿਤ ਦੇ ਨਾਇਕ ਤਿੰਨ ਖੇਤਰਾਂ ਨਾਲ ਸੰਬੰਧ ਰੱਖਦੇ ਹਨ।
ਪਹਿਲਾ ਖੇਤਰ:- ਧਾਰਮਿਕ ਆਗੂਆ ਪੀਰਾ ਪੈਗੰਬਰਾਂ ਦਾ ਗੁਰੂ,ਸੰਤਾ ਤੇ ਮਹਾਤਮਾਵਾ ਦੀਆਂ ਜੀਵਨੀਆਂ ਦਾ ਜਨਮਸਾਖੀਆ,ਪਦਵੀਆਂ ਜਾਂ ਗੌੌਸ਼ਟਾ ਦੇ ਰੂਪ ਵਿੱਚ ਮਿਲਦਾ ਇਹ ਸਾਹਿਤ ਨਾਇਕ ਮੁੱਖ ਵੰਨਗੀ ਦਾ ਨਮੂਨਾ ਹੈ।ਇਹ ਸਿਖਿਅਕ ਕਥਾਵਾਂ ਨਾਨ ਭਰਿਆ ਪਿਆ ਹੈ ਇਹ ਆਧੁਨਿਕ ਯੁੱਗ ਵਿੱਚ ਮਹਾਪੁਰਸ਼ਾ ਦੀਆਂ ਜੀਵਨ ਘਟਨਾਵਾਂ ਤੇ ਨਵੇਂ ਅਰਥ ਤਲਾਸ਼ ਕਰਨ ਦੇ ਯਤਨ ਕੀਤੇ ਗਏ ਹਨ।ਪਿਛਲੇ ਸਮੇਂ ਦੌੌਰਾਂਨ ਸ਼ਤਾਬਦੀਆਂ ਮਨਾਉਣ ਦੀ ਰਵਾਇਤ ਨੇ ਇਸ ਵੰਨਗੀ ਦਾ ਬੇਸ਼ਮਾਰ ਸਾਹਿਤ ਪੈਦਾ ਕੀਤਾ।
ਦੂਜਾ ਖੇਤਰ:- ਰਾਜਸੀ ਆਗੂਆ ਆਜ਼ਾਦੀ ਦੇ ਸਰਗਰਮੀਆਂ ਤੇ ਭਾਰਤ ਮਾਤਾ ਦੇ ਵੀਰ ਸਪੂਤਾ ਦੇ ਜੀਵਨ ਬਿਰਤਾਂਤ ਨਾਲ ਸੰਬੰਧ ਰੱਖਦਾ ਹੈ।ਇਸ ਵੰਨਗੀ ਦੇ ਗੱਦ ਸਾਹਿਤ ਵਿੱਚ ਕੌੌਮ ਪ੍ਰਸਤੀ ਦਾ ਜ਼ਜਬਾ ਉਭਾਗਿਆ ਗਿਆ ਹੈ ਨਾਇਕ ਦੇ ਸੂਰਬੀਰਤਾਂ ਦੇ ਮਿਸ਼ਨ ਨੂੰ ਸਾਹਮਣੇ ਰੱਖਿਆ ਗਿਆ ਹੈ।
ਤੀਸਰਾ ਖੇਤਰ:- ਸਾਹਿਤਕਾਰਾਂ ਜਾਂ ਲੇਖਕਾਂ ਦੀਆਂ ਜੀਵਨੀਆਂ ਨਾਲ ਸੰਬੰਧਿਤ ਹੈ।ਇਸ ਵੰਨਗੀ ਦੇ ਸਾਹਿਤ ਵਿੱਚ ਨਾਇਕ ਦਾ ਜੀਵਨ ਬਿਰਤਾਂਤ ਉਸਦਾ ਪਰਿਵਾਰਕ ਪਿਛੋਕੜ ਉਸ ਦੀ ਮਾਨਸਿਕ ਅਵਸਥਾ ਉਸਦਾ ਜੀਵਨ ਦਰਸ਼ਨ,ਉਸਦੇ ਸੋੋਮੇ ਲੇਖਕ ਵੱਲੋੋਂ ਪਾਏ ਗਏ ਪ੍ਰਭਾਵ ਸਪਸ਼ਟ ਰੂਪ ਵਿੱਚ ਉਤਾਰੇ ਗਏ ਹਨ।
ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੀਵਨੀ ਇੱਕ ਅਜਿਹੀ ਰਚਨਾ ਹੁੰਦੀ ਹੈ ਜਿਹੜੀ ਬੋੋਧਿਕ ਅਤੇ ਕਲਾਂਮਦੀ ਢੰਗ ਨਾਲ ਕਿਸੇ ਵਿਅਕਤੀ ਦੇ ਜੀਵਨ ਦੇ ਕਾਰਜਾਂ ਨੂੰ ਅੰਕਿਤ ਕਰਦੀ ਹੈ ਤੇ ਉੁਸ ਦੀ ਸਖ਼ਸ਼ੀਅਤ ਨੂੰ ਰੂਪਮਾਨ ਕਰਦੀ ਹੈ।