ਪੰਜਾਬੀ ਜੰਗਨਾਮੇ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਜੰਗਨਾਮਾ ਵੀ ‘ਵਾਰ’ ਵਾਂਗ ਵੀਰ- ਕਾਵਿ ਦੀ ਇੱਕ ਵਿਧਾ ਹੈ, ਪਰ ਇਹ ਵਿਦੇਸ਼ੀ ਵਿਧਾ ਹੈ, ‘ਵਾਰ’ ਵਾਂਗ ਪੰਜਾਬ ਦੀ ਜੰਮ-ਪਲ ਨਹੀਂ। ‘ਜੰਗਨਾਮਾ’ ‘ਜੰਗ’ ਅਤੇ ‘ਨਾਮਾ’ ਦਾ ਸੰਯੁਕਤ ਸ਼ਬਦ ਹੈ। ਇਹ ਦੋਵੇਂ ਸ਼ਬਦ ਫ਼ਾਰਸੀ ਦੇ ਹਨ। ‘ਜੰਗ’ ਦਾ ਅਰਥ ਹੈ ਯੁਧ, ਲੜਾਈ, ਭੇੜ ਆਦਿ ਅਤੇ ‘ਨਾਮਾ’ (ਨਾਮਹ) ਦਾ ਅਰਥ-ਗਤ ਵਿਸਥਾਰ ਹੋਇਆ ਹੈ ਅਤੇ ਇਸ ਨੂੰ ਕਿਸੇ ਵਿਵਰਣਾਤਮਕ ਸਾਹਿਤਿਕ ਰਚਨਾ ਲਈ ਵੀ ਵਰਤਿਆ ਜਾਣ ਲਗਿਆ ਹੈ। ਇਸ ਲਈ ‘ਜੰਗਨਾਮਾ’ ਤੋਂ ਭਾਵ ਹੈ ਜੰਗ ਸੰਬੰਧੀ ਕਾਵਿ ਰਚਨਾ। ਫ਼ਾਰਸੀ ਵਿੱਚ ਜੰਗਨਾਮੇ ਲਿਖਣ ਦੀ ਲੰਬੀ ਪਰੰਪਰਾ ਰਹੀ ਹੈ। ਜੰਗਨਾਮਾ ਫ਼ਾਰਸੀ ਦਾ ਇੱਕ ਕਾਵਿ ਰੂਪ ਬਣ ਗਿਆ ਇਸ ਦਾ ਆਰੰਭ ਮਨਸਵੀ ਪਰੰਪਰਾ ਵਿੱਚ ਹਜ਼ਰਤ ਮੁਹੰਮਦ ਦੇ ਦੋਹਤੇ ਇਸਾਸ ਹੁਸੈਨ ਦੀ ਕਰਬਲਾ ਦੀ ਜੰਗ ਵਿੱਚ ਹੋਈ ਸ਼ਹਾਦਤ ਅਤੇ ਯਜ਼ੀਦ ਹੈ। ਸ਼ੁਰੂ ਦੇਜੰਗਨਾਮਿਆਂ ਵਿੱਚ ਯੁੱਧ ਦਾ ਵਰਣਨ ਅਤੇ ਕਰੁਣਾ ਰਸ ਦਾ ਚਿਤ੍ਰਣ ਬਾਦ ਵਿੱਚ ਜੰਗਨਾਮਾ ਕਾਵਿ ਰੂਪ ਦੀਆਂ ਵਿਸ਼ੇਸ਼ਤਾਵਾ ਬਣ ਗਈਆਂ। ਫ਼ਾਰਸੀ ਦੇ ਅਨੇਕ ਕਵੀਆਂ ਨੇ ਜੰਗਨਾਮੇ ਲਿਖ ਕੇ ਇਮਾਮ ਹੁਸੈਨ ਨੂੰ ਆਪਣੀ ਸ਼ਰਧਾ ਦੇ ਫੁਲ ਭੇਟ ਕੀਤੇ।
ਪਰਿਭਾਸ਼ਾਵਾਂ
[ਸੋਧੋ]- ਜੰਗਨਾਮਾ’ ਯੁੱਧ ਦੀ ਕਥਾ ਦਾ ਗ੍ਰੰਥ ਹੈ। ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਾਹੌਰ ਦਰਬਾਰ ਦੀ ਫੌਜ਼ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਹਾਲ ਵੀ ਹੈ। ਸ਼ਾਹ ਮਹੁੰਮਦ ਅਤੇ ਭਾਈ ਸਾਹਿਬ ਸਿੰਘ ਦੇ ਲਿਖੇ ਜੰਗਨਾਮੇ ਪ੍ਰਸਿੱਧ ਹਨ।”1
*“ਜੰਗਨਾਮੇ ਪੰਜਾਬੀ ਸਾਹਿਤ ਦਾ ਇੱਕ ਸਾਹਿਤਕ ਰੂਪ ਹਨ ਜਿਨ੍ਹਾਂ ਵਿੱਚ ਕਰਬਲਾ ਦੇ ਸ਼ਹੀਦਾ ਅਤੇ ਉਨ੍ਹਾਂ ਦੀਆਂ ਲੜਾਈਆਂ ਦਾ ਜ਼ਿਕਰ ਮਿਲਦਾ ਹੈ।”2 ਇਸ ਸਮੇਂ ਅਰਧ ਧਾਰਮਿਕ ਰਚਨਾਵਾਂ ਵਿੱਚ ਅਹਿਵਾਲ ਆਥਰਿਤ, ਮਿਆਰਾਜ-ਨਾਮੇ, ਵਫ਼ਾਤ ਨਾਮੇ ਤੇ ਜੰਗ ਨਾਮ ਕਿਸਮ ਦੀਆਂ ਪੁਸਤਕਾਂ ਦੀ ਕਾਫ਼ੀ ਲੰਮੀ ਚੌੜੀ ਲੜੀ ਮਿਲਦੀ ਹੈ।’ *“ਜੰਗਨਾਮਾ ਕਵਿਤਾ ਦਾ ਉਹ ਭੇਦ ਹੈ। ਜਿਸ ਵਿੱਚ ਕਿਸੇ ਲੜਾਈ ਦੇ ਸਮਾਚਾਰ ਦਿਤੇ ਹੋਣਾ ਬਹੁਤ ਸਾਰੇ ਜੰਗਨਾਮੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸਬੰਧ ਵਿੱਚ ਮਿਲਦੇ ਹਨ।”3 *ਪੰਜਾਬੀ ਵਿੱਚ ਜੰਗਨਾਮਾ ‘ਵਾਰ’ ਦਾ ਹੀ ਪ੍ਰਤੀ ਰੂਪ ਮੰਨਿਆ ਜਾਂਦਾ ਹੈ ਤੇ ਇਹ ਜੰਗਨਾਮ ਪੰਜਾਬੀ ਵਿੱਚ ਉਰਦੂ-ਫ਼ਾਰਸੀ ਦੇ ਪ੍ਰਭਾਵ ਕਾਰਣ ਉਪਜਿਆ ਹੈ। *ਜੰਗ-ਨਾਮਾ ਕਾਵਿ ਨੇ ਸਿੱਖ ਵਾਰਕਾਰਾਂ ‘ਵਾਰ’ ਦਾ ਨਾਮ ਦੇਕੇ ਵਰਤ ਲਿਆ ਹੈ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਨੂੰ ਅਰਥਾਤ ‘ਜੰਗਨਾਮਾ ਭੰਗਾਨੀ’ (1681ਈ) ਕਿਹਾ। ਗੁਰ-ਬਿਲਾਸ ਸੁਚਾ ਸਿੰਘ ਇਸ ਨੂੰ ਸੰਮਤ 1747 (1689 ਈ.) ਦੀ ਰਚਨਾ ਸਿੱਧ ਕਰਦਾ ਹੈ। ਇਸ ਨਵਾਂ ਪਰਪਾਟੀ ਅਧੀਨ ਕਾਨ੍ਹ ਸਿੰਘ ਬੰਗਾਵਾਲੀਏ ਨੇ ‘ਜੰਗਨਾਮਾ ਲਾਹੌਰਾ ਦੀ ਉਸਾਰੀ ਕੀਤੀ।’ ਇਹ ਜੰਗਨਾਮਾ 1839 ਤੋਂ 1845 ਈ. ਦੇ ਕਾਲ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ। ਪੰਜਾਬੀ ਜੰਗਨਾਮਾ ਸਾਹਿਤ ਪੀਰ ਮੁਹੰਮਦ ਕਾਸਬੀ ਦੇ
‘ਜੰਗਨਾਮਾ ਕਰਬਲਾ’
[ਸੋਧੋ]ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਪਿੱਛੋਂ ਹਾਫ਼ਿਜ਼ ਬਰਖ਼ੁਦਾਰ ਨੇ ਵੀ ਜੰਗਨਾਮਾ ‘ਇਮਾਮ-ਹੁਸੈਨ ਦੀ ਰਚਨਾ ਕੀਤੀ।
ਔਰਗੰਗਜੇਬ ਬਾਦਸ਼ਾਹ ਦੇਸ ਰਾਜਕਾਲ ਵਿੱਚ ਹੋਏ ਪੀਰ ਮੁਹੰਤਦ ਕਾਸਬੀ ਨੇ ‘ਜੰਗਨਾਮਾ ਕਰਬਲਾ’ ਦੀ ਰਚਨਾ 1681 ਈ. (1092) ਈ ਵਿੱਚ ਕੀ ਉਸ ਦੇ ਆਪਣੇ ਕਥਨ ਅਨੁਸਾਰ ਇਹ ਇੱਕ ‘ਰਿਸਾਲਾ’ (ਲਘੂ ਪੁਸਤਕ) ਹੈ:-
ਪੀਰ ਮੁਹੰਮਦ ਕਾਸਬੀ ਕੀਤਾ ਜੋੜ ਤਮਾਮ।
ਜ਼ਾਹੀਰ ਬਾਤਨ ਮਨ ਤਾਂ ਹਜ਼ਰਤ ਦਾ ਇਸਲਾਮ।
ਬਾਨਵੇਂ ਵਰ੍ਹੇ ਹਜ਼ਾਰ ਹਿਕ ਪਿਛੇ ਪਾਕ ਰਸੂਲ
ਏਹ ਰਿਸਾਲ ਜੋੜਿਆ ਕਰ ਹਵਾਸ ਮਾਅਕੂਲ।
ਇਸ ਰਚਨਾ ਦੀ ਹੱਥ ਲਿਖਤ ਸ਼ਾਹੀ ਕਿਲ੍ਹਾ ਲਾਹੌਰ ਦੀ ਲਾਇਬ੍ਰੇਰੀ ਵਿੱਚ ਉਪਲਬਧ ਹੈ। ਇਸ ਨੂੰ ਡਾ. ਸ਼ਹਿਬਾਜ਼ ਮਲਿਕ ਨੇ ਪਹਿਲੀ ਵਾਰ ਸੰਪਾਦਿਤ ਕਰਕੇ ਤਾਜ ਬੁਕ ਡਿਪੋ ਲਾਹੌਰ ਦੁਆਰਾ ਸੰਨ 1982. ਈ ਵੀ ਪ੍ਰਕਾਸ਼ਿਤ ਕੀਤਾ। ਵਿਦਵਾਨਾ ਨੇ ਇਯ ਨੂੰ ਪੰਜਾਬੀ ਵਿੱਚ ਲਿਖਿਆ ਪਹਿਲਾ ਜੰਗਨਾਮਾ ਮੰਨਿਆ ਹੈ। ਇਸ ਦੀ ਵਸਤੂ ਦਾ ਆਧਾਰ ਫ਼ਾਰਸੀ ਗੱਦ ਵਿੱਚ ਲਿਖੀਪ ‘ਅਨੀਸੁਲਵਾਅਜ਼ੈਨ’ ਨਾਂ ਦੀ ਰਚਨਾ ਹੈ। ਇਸ ਵਿੱਚ ਕਰਬਲਾ ਦੀ ਜੰਗ ਦਾ ਵਰਣਨ ਹਇਆ ਹੈ।
ਕਰਬਲਾ, ਇਰਾਕ ਦੇਸ਼ ਵਿੱਚ ਕੂਫ਼ਾ ਤੋਂ 39 ਕਿ.ਮੀ ਦੀ ਵਿਥ ਤੇ ਅਤੇ ਬਗਦਾਦ ਤੋਂ ਲਗਭਗ 100 ਕਿ.ਮੀ ਦੀ ਦੂਰੀ ਤੇ ਦਰਾਤ ਨਦੀ ਦੇ ਕੰਢੇ ਦੇ ਨੇੜੇ ਵਸਿਆ ਉਹ ਪ੍ਰਸਿੱਧ ਨਗ ਹੈ ਜਿਸ ਵਿੱਚ ਇਮਾਮ ਹੁਸੈਨ ਦਾ ਮਕਬਰਾ ਬਣਿਆ ਹੋਇਆ ਹੈ। ਮਕਬਰੇ ਵਾਲੇ ਸਥਾਨ ਉਤੇ ਹਜ਼ਰਤ ਅਲੀ ਦੇ ਪੁੱਤਰ ਅਤੇ ਹਜ਼ਰਤ ਮੁਹੰਮਦ ਦੇ ਦੋਹਤਰੇ ਇਮਾਮ ਹੂਸੈਨ ਨੂੰ ਸੰਨ 680ਈ. ਵਿੱਚ ਤਿੰਨ ਦਿਨ ਭੂੱਖਾ ਪਿਆਸਾ ਰਖ ਕੇ ਯਜੀਦ ਦਾ ਫ਼ੌਜ਼ ਨੇ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਸੀ। ਇਮਾਮ ਹੁਸੈਨ ਨਾਲ ਹੋਈ ਲੜਾਈ ਦਾ ਕਾਰਣ ਇਹ ਸੀ ਕਿ ਕੁਫ਼ਾ ਨਗਰ ਦੇ ਨਿਵਾਸੀਆਂ ਨੇ ਇਮਾਮ ਹੁਸੈਨ ਨੂੰ ਖਿਲਾਫ਼ ਦੇਣ ਲਈ ਗੁਪਤ ਢੰਗ ਨਾਲ ਬੁਲਾਇਆ। ਉਪਰ ਦਮਿਸ਼ਕ ਦੇ ਹਕਮਗਨ ਖ਼ਲੀਫ਼ਾ ਯਜੀਦ ਨੂੰ ਪਤਾ ਚਲ ਗਿਆ। ਉਸ ਨੇ ਆਪਣੀ ਫ਼ੌਜ਼ ਚੜ੍ਹਾਂ ਕੇ ਹੁਸੈਨ ਅਤੇ ਉਸ ਦੇ ਸਾਥੀਆਂ ਨੂੰ ਘੇਰ ਲਿਆ। ਇਹ ਸੰਘਰਸ਼ ਦਸ ਦਿਨ ਤਕ ਚਲਦਾ ਰਿਹਾ। ਦੱਸਵੇਂ ਦਿਨ ਹੁਸੈਨ ਨੂੰ ਮਾਰ ਦਿਤਾ ਗਿਆ। ਮੁਸਲਮਾਨਾਂ ਦੇ ਸ਼ੀਟਾਂ ਫ਼ਿਰਕੇ ਵਾਲਿਆ ਲਈ ਹਿਹ ਅਤਿਅੰਤ ਪਵਿੱਤਰ ਅਤੇ ਪੂਜਣਯੋਗ ਸਥਾਨ ਹੈ। ਇਯ ਸਲਈ ਹਜ਼ਾਰਾਂ ਮੁਸਲਮਾਨ ਇਸ ਜ਼ਿਆਰਤ ਲਈ ਨਿੱਤ ਆਉਂਦੇ ਰਹਿੰਦੇ ਹਨ।
ਇਸ ਜੰਗਨਾਮੇ ਵਿੱਚ ਹਸਨ ਅਤੇ ਹੁਸੈਨ ਦੇ ਬਚਲ ਉਨ੍ਹਾਂ ਦਾ ਇੱਕ ਵਾਰ ਜੰਗਲ ਵਲ ਜਾਣਾ, ਹਜ਼ਰਤ ਮੁੰਹਮਦ ਦਾ ਉਨ੍ਹਾਂ ਦੇ ਪਿੱਛੇ ਜਾਣਾ, ਬਿਰਾਈਲ ਦੁਆਰਾ ਜੱਨਤ ਵਿੱਚੋ ਉਨ੍ਹਾਂ ਵਾਸਤੇ ਭੋਜਨ ਲਿਆਉਣਾ, ਹਜ਼ਰਤ ਮਆਵੀਯਤ ਨੂੰ ਹਜ਼ਰਤ ਮੁਹੰਮਦ ਦਾ ਕਹਿਣਾ ਕਿ ਉਸ ਦੇ ਲਹੂ ਵਿੱਚੋ ਉਨ੍ਹਾਂ ਨੂੰ ਬੂ ਆਉਂਦੀ ਹੈ। ਫਿਰ ਹਜਰਤ ਮੁਹੰਮਦ ਦਾ ਹਜ਼ਰਤ ਮਆਵੀਯਤ ਨੂੰ ਦਸਣਾ ਕਿ ਉਸ ਦੀ ਸੰਤਾਯਨ ਹਜ਼ਰਤ ਮੁਹੰਤਸਦ ਦੀ ਸੰਤਾਨ ਉੱਤੇਸ ਜੁਲਮ ਢਾਹੇਗੀ, ਇੱਕ ਬਿਰਧ ਔਰਤ ਦਾ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਾੳਣ ਅਤੇ ਯਜ਼ੀਦ ਦੇ ਅਨੇਕ ਸੈਨਿਕਾਂ ਨੂੰ ਮਾਰ ਕੇ ਮਰਨ, ਇਮਾਮ ਹੁਸੈਨ ਦੀ ਸ਼ਹਾਦਤ ਤੋਂ ਬਾਦ ਯਜ਼ੀਦ ਕੋਲ ਉਸ ਦੇ ਸਿਰ ਨੂੰ ਸ਼ਿਮਰ (ਨਾਮਾਂਤਰ ਬਿਸਰ)
ਰਾਹੀ ਪਹੁੰਚਾਉਣਾ, ਸ਼ਿਮਰ ਅਤੇ ਤਿਮਰ ਦਾ ਸਾਰਿਆ ਜਾਣਾ ਅਤੇ ਮੁਹੰਮਦ ਹਨੀਫਾ ਨੇ ਯਜ਼ੀਦ ਨੂੰ ਮਾਰਨਾ ਆਦਿ ਘਟਨਾਵਾਂ ਨੂੰ ‘ਅਨੀਸੁਲਵਾਅਜ਼ੈਨ (ਚੌਦਵੀਂ ਮਜਲਿਮ) ਦੇ ਬ੍ਰਿੱਤਾਂਤ ਦੇ ਨੇੜੇ-ਤੇੜੇ ਰਹਿ ਕੇ ਕਾਸਬੀ ਨੇ ਵਿਵਰਣ ਦਿੱਤਾ ਹੈ। ਉਸ ਨੇ ਖੁਦ ਮੰਨਿਆ ਹੈ
ਵਿਚ ਅਨੀਸੁਲਵਾਅਜ਼ੈਨ ਕੀਤਾ ਏਹ ਬਿਆਨ,
ਯਾਰੀ ਨਾਲ ਰਸੂਲ ਦੀ ਕਰੇ ਫ਼ਕੀਰ ਬਯਾਨ।
ਜੰਗਨਾਮਾ ਪੀਰ ਮੁਹੰਮਦ ਕਾਸਬੀ
[ਸੋਧੋ]ਅਜੇ ਤੀਕਰ ਦੀ ਖੋਜ ਮਜਬ ਕਰਬਲਾ ਦਾ ਪਹਿਲਾ ਬਾਕਾਇਦਾ ਜੰਗਨਾਮਾ ਏ। ਏਸ ਜੰਗਨਾਮੇ ਵਿੱਚ ਹਨੀਫ਼ਾ ਦੇ ਜੰਗ ਕਰਨ ਵਲ ਭਾਵੇਂ ਇਸ਼ਾਰਾ ‘ਅਨੀਸ਼ੁਲਵਾਜ਼ੈਨ` ਵਿੱਚ ਮੌਜੂਦ ਏ ਪਰ ਬਾਕਾਇਦਾ ਤਫ਼ਸੀਰਾਂ ਕਿਰਦਾਰਾਂ ਦੇ ਨਾਂ ਤੇ ਵਾਕਿਆਤ ਪੀਰ ਮਹੁੰਮਦ ਕਾਸਬੀ ਤੋਂ ਪਹਿਲਾਂ ਪੰਜਾਬੀ ਦੀ ਕਿਸੇ ਕਿਤਾਬ ਵਿੱਕ ਉਕੇ ਨਜਰ ਨਹੀਂ ਆਏ।"4
ਇਸ ਵਿੱਚ ਪਹਿਲੇ ਭਾਗ ਵਿੱਚ ਕਰੁਣਾ ਰਸ ਦੀ ਪ੍ਰਧਾਨਤਾ ਹੈ ਤੇ ਦੂਜੇ ਭਾਗ ਵਿੱਚ ਜੰਗ ਦਾ ਵਰਣਨ ਹੋਣ ਕਾਰਣ ਵੀਰ ਰਸ ਦੀ ਪ੍ਰਧਾਨਤਾ ਹੈ। ਇਸ ਯੁੱਧ ਵਰਣਨ ਵਿੱਚ ਕਵੀ ਨੇ ਕਲ ਅਤੇ ਨਾਰਦ ਦੀ ਭਾਰਤੀ ਪੌਰਾਣਿਕ ਵੀਰ-ਕਾਵਿ ਰੂੜ੍ਹੀ ਦਾ ਉਲੇਖ ਕਰ ਕੇ ਇਮਾਮ ਹੁਸੈਨ ਦੇ ਸਾਥੀਆਂ ਦੇ ਉਤਸਾਹ ਅਤੇ ਯੁੱਧ ਲਈ ਉਮਡੇਜੋਸ਼ ਨੂੰ ਬੜੇ ਭਾਵ ਪੂਰਿਤ ਢੰਗ ਨਾਲ ਚਿਤਰਿਆ ਹੈ।
ਯੁੱਧ ਦਾ ਵਾਤਾਵਰਣ ਸਿਰਜਨ ਵਿੱਚ ਕਵੀ ਉਸ ਵਕਤ ਦੇ ਪੰਜਾਬੀ ਕਾਵਿ ਰੂਪ ‘ਵਾਰ` ਦੇ ਵਰਣਨ ਢੰਗ ਤੋਂ ਬਹੁਤ ਪ੍ਰਭਾਵਿਤ ਹੋਇਆ ਪ੍ਰਤੀਤ ਹੈ। ਹੇਠ ਲਿਖੀਆਂ ਤੁਕਾਂ ਉਸੇ ਸਮੇਂ ਵਿੱਚ ਲਿਖੀ ‘ਚੰਡੀ ਦੀ ਵਾਰ` ਦੇ ਬਹੁਤ ਨੇੜੇ ਬੈਠਦੀਆਂ ਹਨ:
(1) ਦੋਹੀਂ ਕੰਧਾਰੀ ਮੁੰਹ ਜੁੜੇ, ਧਰਗਾਂ ਦੀ ਅਰੜਾਕ।
(2) ਦੋਹਾਂ ਕੰਧਾਰਾਂ ਮੁੰਹ ਜੁੜੇ, ਆ ਖੜੇ ਵਿਚਕਾਰ।
ਪੰਜਾਬੀ ਜੰਗਨਾਮਾ ਪਰੰਪਰਾ ਵਿੱਚ ਇਹ ਪਹਿਲਾ ਜੰਗਨਾਮਾ ਹੈ ਇਸ ਵਿੱਚ ਇਮਾਮ ਹੁਸੈਨ ਦੇ ਸ਼ਹਾਦਤ ਦੇ ਪ੍ਰਸੰਗ ਨੂੰ ਪਹਿਲੀਵਾਰ ਪੰਜਾਬੀ ਭਾਸ਼ਾ ਵਿੱਚ ਵਰਣਿਤ ਕੀਤਾ ਗਿਆ ਹੈ। ਇਸ ਤੋਂ ਬਾਦ ਮੁਕਬਲ ਅਤੇ ਹਾਮਦ ਨੇ ਕਰਬਲਾ ਦੇ ਪ੍ਰਸੰਗ ਨੂੰ ਆਪਣਿਆਂ ਜੰਗਨਾਮਿਆਂ ਵਿੱਚ ਚਿਤਰਿਆ ਹੈ। ਇਹ ਜੰਗਨਾਮੇ ਜਿਥੇ ਇੱਕ ਵਿਦੇਸ਼ੀ ਕਾਵਿ-ਵਿਧਾ ਅਤੇ ਕਥਾ ਪ੍ਰਸੰਗ ਨੂੰ ਪੰਜਾਬੀ ਵਿੱਚ ਦਾਖਲ ਕਰਦੇ ਹਨ, ਉਥੇ ਸ਼ੀਆਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਵਿ ਵਿੱਚ ਆਦਰ ਦਿੰਦੇ ਹਨ। ਮੁਹੱਰਮ ਦੇ ਦਿਨਾਂ ਵਿੱਚ ਸ਼ਰਧਾਲੂਆਂ ਦੀਆਂ ਮਸਲਿਮਾਂ ਵਿੱਚ ਅਜਿਹੇ ਜੰਗਨਾਮਿਆਂ ਦੇ ਕਰੁਣਾਮਈ ਦ੍ਰਿਸ਼ਾਂ ਨੂੰ ਸੁਣਾ ਕੇ ਸੋਗੀ ਵਾਤਾਵਰਣ ਸਿਰਜਿਆ ਜਾਂਦਾ ਹੈ।
ਅਣੀਰਾਇ
[ਸੋਧੋ]ਕਵੀ ਅਣੀਰਾਇ ਗੁਰੂ ਗੋਬਿੰਦ ਸਿੰਘ ਦੇ 52 ਦਰਬਾਰੀ ਕਵੀਆਂ ਵਿਚੋਂ ਇੱਕ ਸੀ। ਇਸ ਦੇ ਮਾਤਾ-ਪਿਤਾ, ਨਿਵਾਸ-ਸਥਾਨ ਅਤੇ ਜਨਮ-ਮਰਨ ਬਾਰੇ ਕੋਈ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ। ਇਸ ਨੇ ਆਪਣੇ ਜੰਗਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਮੁਗਲ ਸੈਨਾ ਨਾਲ ਲੜੇ ਗਏ ਇੱਕ ਯੁੱਧ ਦਾ ਵਰਣਨ ਕੀਤਾ ਹੈ। ਇਸ ਜੰਗਨਾਮੇ ਦੀ ਹੱਥ ਲਿਖਤ ਮੋਤੀਬਾਗ ਪਟਿਆਲਾ ਦੀ ਲਾਇਬੇ੍ਰਰੀ ਵਿੱਚ ਸੁਰਖਿਅਤ ਹੈ ਜਿਸ ਵਿੱਚ ਕੁਲ 68 ਬੰਦ ਹਨ। ਸਮਸ਼ੇਰ ਸਿੰਘ ਅਸ਼ੋਕ ਨੇ ਇਸਨੂੰ ਆਪਣੀ ਸੰਪਾਦਿਤ ਪੁਸਤਕ ‘ਪ੍ਰਾਚੀਨ ਜੰਗਨਾਮੇ` ਵਿੱਚ ਸ਼ਾਮਲ ਕੀਤਾ ਹੈ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਸੰਨ 1950 ਈ. ਵਿੱਚ ਛਾਪੀ ਗਈ ਹੈ। ਇਸ ਜੰਗਨਾਮੇ ਦੇ ਨਾਲ ਅਣੀਰਾਇ ਦੀਆਂ ਲਿਖੀਆਂ ਨੌ ਪਉੜੀਆਂ ਹੋਰ ਵੀ ਦਰਜ ਹਨ ਜੋ ਕਿਸੇ ਹੋਰ ਵੀਰ ਰਸੀ ਰਚਨਾ ਦਾ ਹਿੱਸਾ ਪ੍ਰਤੀਤ ਹੁੰਦੀਆਂ ਹਨ ਤੇ ਜਿਨ੍ਹਾਂ ਦੇ ਪਾਠ ਦਾ ਨਮੂਨਾ ਇਸ ਪ੍ਰਕਾਰ ਹੈ:-
ਖੁੰਡੇ ਧੂਹੇ ਧਿਆਨ ਤੇ ਵੈਰੀ ਬਿਲਖਾਨੇ।
ਜੁੱਟੇ ਦੁਹੂੰ ਮੁਕਾਬਲੇ ਬਿੱਜੂ ਧ੍ਰਰਲਾਨੇ।
ਇਸ ਜੰਗਨਾਮੇ ਦੀ ਮੁੱਖ ਭਾਸ਼ਾ ਭਾਵੇਂ ਬ੍ਰਜ ਹੈ, ਪਰ ਇਸ ਉੱਤੇ ਪੰਜਾਬੀ ਭਾਸ਼ਾ ਅਤੇ ਵਾਰ ਰਚਨਾ-ਸ਼ੈਲੀ ਦਾ ਥਾਂ-ਥਾਂ ਤੇ ਪ੍ਰਭਾਵ ਹੈ। ਕਵੀ ਦੀ ਯੋਗਤਾ ਅਥਵਾ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਸ ਨੂੰ ਗੁਰੂ ਜੀ ਨੇ ਨਗ, ਕੰਚਨ, ਭੂਸ਼ਣ ਅਤੇ ਹੁਕਮਨਾਮਾ ਬਖ਼ਸ ਕੇਵਡਿ-ਆਇਆ ਸੀ, ਜਿਵੇਂ:-
ਅਨੀਰਾਇ ਗੁਰੁ ਸੇ ਮਿਲੇ, ਦੀਨੀ ਤਾਹਿ ਅਸੀਸ।
ਆਉ ਕਹਿਓ ਮੁੱਖ ਆਪਨੈ, ਬਹੁਰ ਕਰੀ ਬਖਸੀਸ।੧।
ਨਗ ਕੰਚਨ ਭੂਖਨ ਬਹੁਰ ਦੀਨੇ ਸਤਿਗੁਰੂ ਏਹ।
ਨਾਮਾ ਹੁਕਮ ਲਿਖਾਇ ਕੈ, ਦੀਨੋ ਸਰਸ ਸਨੇਹ
ਇਸ ਦੇ ਮੁੱਖ ਕਥਾ-ਸੂਤਰ ਇਸ ਪ੍ਰਕਾਰ ਹਨ- ਔਰੰਗਜ਼ੇਬ ਬਾਦਸ਼ਾਹ ਦੇ ਜੁਲਮਾਂ ਦੀ ਪ੍ਰਤਿਕ੍ਰਿਆ ਵਜੋਂ ਖਾਲਸੇ ਦਾ ਜਨਮ ਪਹਾੜੀ ਰਾਜਿਆਂ ਦੀ ਗੱਲ ਮੰਨ ਕੇ ਔਰੰਗਜ਼ੇਬ ਦਾ ਅਜ਼ੀਖਮਾਂ ਨੂੰ ਬਹੁਤ ਵੱਡੀ ਸੈਨਾ ਦੇ ਕੇ ਗੁਰੂ ਜੀ ਉੱਤੇ ਹਮਲਾ ਕਰਨ ਲਈ ਭੇਜਣਾ, ਆਨੰਦਪੁਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਤਕੜਾ ਯੁੱਧ, ਅੰਤ ਵਿੱਚ ਗੁਰੂ ਜੀ ਅਤੇ ਅਜੀਮਖਾਂ ਦੀ ਦਵੰਧ ਯੁੱਧ, ਅਜ਼ੀਮਖਾਂ ਦਾ ਮਾਰਿਆ ਜਾਣਾ, ਖਾਲਸੇ ਦੀ ਜਿੱਤ।
ਕਵੀ ਦੇ ਸੁੰਦਰ ਸ਼ਬਦ ਯੋਜਨਾ ਨਾਲ ਸਾਰਾ ਵਿਵਰਣ ਬੜਾ ਚੁਸਤ ਅਤੇ ਵੇਗਵਾਨ ਬਣਾ ਦਿੱਤਾ ਹੈ। ਭਾਰੀਆਂ ਧ੍ਵਨੀਆਂ ਵਾਲੇ ਸ਼ਬਦਾਂ ਨਾਲ ਉਸ ਗੁਣ ਵਿੱਚ ਵਾਧਾ ਹੋਇਆ ਹੈ। ਕਾਵਿ ਦ੍ਰਿਸ਼ਟੀ ਤੋਂ ਇਹ ਇੱਕ ਸਫ਼ਲ ਯੁੱਧ ਕਾਵਿ ਹੈ। ਇਸ ਵਿੱਚ ਰਾਸ਼ਟਰੀ ਨੇਤਾ ਦੇ ੳਜਸਵੀ-ਚਰਿਤ੍ਰ ਰਾਹੀਂ ਸੁਤੰਤਰਤਾ ਦੀ ਭਾਵਨਾ ਦਾ ਬੜੇ ਸੁੰਦਰ ਢੰਗ ਨਾਲ ਵਿਕਾਸ ਕੀਤਾ ਗਿਆ ਹੈ।
ਜੰਗਨਾਮਾ ਮੁਕਬਲ
[ਸੋਧੋ]ਮੁਕਬਲ ਨੇ ‘ਜੰਗਨਾਮਾ ਇਮਾਮ ਹੁਸੈਨ` 1159-1660 ਹਿਜਰੀ ਵਿੱਚ ਨਜ਼ਮ ਕੀਤਾ। ‘ਹਾਫਿਜ਼ ਮਹਿਮੂਦ ਸ਼ੀਰਾਨੀ ਮੁਕਬਲ ਦੇ ਜੰਗਨਾਮੇ ਨੂੰ ਸਭ ਤੋਂ ਪੁਰਾਣਾ` ਕਹਿੰਦੇ ਹਨ ਜਿਹੜਾ 1159-60 ਹਿਜਰੀ ਵਿੱਚ ਰਚਿਆ ਗਿਆ। ਇਸ ਕਥਨ ਨਾਲ ਸ਼ਮਸ਼ੇਰ ਸਿੰਘ ਅਸ਼ੋਕ ਵੀ ਸਹਿਮਤ ਹਨ। ਉਹ ਲਿਖਦੇ ਹਨ, ‘ਮੁਕਬਲ ਦਾ ਜੰਗਨਾਮਾ ਪੰਜਾਬੀ ਵਿੱਚ ਸ਼ਾਇਦ ਸਭ ਤੋਂ ਪਹਿਲਾ ਜਤਨ ਹੈ।"5
ਜੰਗਨਾਮੇ ਦੇ ਅੰਤ ਉੱਤੇ ਮੁਕਬਲ ਨੇ ਇਸ ਦਾ ਰਚਨ ਕਾਲ ਇਸ ਪ੍ਰਕਾਰ ਦਿੱਤਾ ਹੈ:-
‘ਸ਼ਹਿਰ ਜ਼ੀ ਕਾਦੋਂ ਪੰਜਵੀਂ, ਰੋਜ਼ ਦੋ ਸ਼ੰਬਾ ਪੀਰ
ਯਾਰਾਂ ਸੈ ਤੇ ਅਠਵੀਂ ਹਿਜਰੀ ਕਰ ਤਹਿਰੀਰ
ਅਹਿਦ ਮੁਹੰਮਦ ਸ਼ਾਹ ਦਾ, ਸੰਨਨ ਉਨੱਤੀ ਜਾਣ
ਇਹ ਰਸਾਲਾ ਜੋੜਿਆ ਮੁਕਬਲ ਸ਼ਾਹ ਜ਼ਹਾਨ।`
ਇਸ ਵਿੱਚ ਕਿਤਾਬਤ ਦੀ ਭੁਲ ਜਾਪਦੀ ਹੈ ਕਿਉਂ ਜੋ 1108 ਹਿ ਤਾਂ ਔਰੰਗਜ਼ੇਬ ਦਾ ਰਾਜ ਸੀ। ਮੁਹੰਮਦ ਸ਼ਾਹ ਦਾ ਉਨੱਤੀਵਾਂ ਸੰਨ ਜਲੂਸ 1159-60 ਹਿ. ਵਿੱਚ ਹੁੰਦਾ ਹੈ। ਮੁਹੰਮਦ ਸ਼ਾਹ ਦਾ ਦੇਹਾਂਤ 1161 ਵਿੱਚ ਹੋਇਆ ਸੀ।
ਇਸ ਜੰਗਨਾਮੇਂ ਵਿੱਚ ਮੁਕਬਲ ਨੇ ਕੇਵਲ ਕਰਬਲਾ ਦੀ ਖੂਨੀ ਘਟਨਾ ਦਾ ਜ਼ਿਕਰ ਨਹੀਂ ਕੀਤਾ, ਬਲਕਿ ਇਸ ਘਟਨਾਂ ਤੋਂ ਪਹਿਲਾਂ ਤੋਂ ਪਿੱਛੋ ਵਾਪਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਜੰਗਨਾਮਾ ਫਾਰਸੀ ਦੀ ਰਜ਼ਮੀਆਂ ਨਜ਼ਮ ਵਾਂਗ ਸਮਨਵੀ ਰੂਪ ਵਿੱਚ ਹੈ। ਦੋ-ਦੋ ਤੁਕਾਂ ਮਿਲਦੀਆਂ ਹਨ ਤੇ ਹਰ ਜੋੜੇ ਤੁਕਾਂ ਦਾ ਕਾਫੀਆ ਵੱਖਰਾ ਹੈ।
ਜੰਗਨਾਮੇ ਦੀ ਬੋਲੀ ਠੇਠ ਪੰਜਾਬੀ ਤੇ ਮਾਂਜੀ ਹੋਈ ਹੈ। ਬਿਆਨਨ ਸਾਦਾ ਤੇ ਸਰਲ ਹੈ। ਫਾਰਸੀ ਅਰਬੀ ਦੇ ਸ਼ਬਦ ਕਾਫ਼ੀ ਆਉਂਦੇ ਹਨ ਸ਼ਬਦਾਂ ਦੀ ਜੜਤ ਢੁਕਵੀਂ ਹੈ। ਹਸਨ ਦੀ ਮੌਤ ਉੱਤੇ ਜਦ ਜ਼ੈਨਬ ਕੀਰਨੇ ਪਾਉਂਦੀ ਹੈ ਤਾਂ ਇਹ ਕਰੁਣਾ ਰਸ ਦਾ ਸਿਖਰ ਹੈ।
‘ਲਕੜੀ ਹੋਵਾ ਜਲ ਬੁਝਾਂ, ਲੂਣ ਹੋਵਾ ਗਲ ਜਾਂ
ਤੇਰੀ ਜੰਮਣ ਰਾਤ ਤੋਂ ਸਾਈਆਂ। ਬਲ ਬਲ ਜਾਂ।`
ਜੰਗਨਾਮਾ ਹਾਮਦ
[ਸੋਧੋ]ਹਾਮਦ ਸ਼ਾਹ (ਜਨਮ 1161 ਹਿ.) ਨੇ ਜਿਥੇ ‘ਹੀਰ ਹਾਮਦ` ਰਚੀ ਹੈ ਅਤੇ ‘ਅਖਬਾਰਿ-ਹਾਮਦ`, ਗੁਲਜ਼ਾਰਿ ਹਾਮਦ` ‘ਤਫ਼ਸੀਰ ਹਾਮਦ` ਆਦਿ ਜਿਹੇ ਇਸਲਾਮੀ ਗ੍ਰੰਥ ਬਣਾਏ ਹਨ। ਉਸਨੇ ਜੰਗਨਾਮਾ ਹਾਮਦ 1181 ਹਿ. ਵਿੱਚ ਸ਼ੁਰੂ ਕੀਤਾ ਅਤੇ 1191 ਹਿ. ਅਰਥਾਤ ਦਸ ਸਾਲਾਂ ਵਿੱਚ (1769-1779 ਈ.) ਮੁਕੰਮਲ ਕੀਤਾ। ਇਹ ਜੰਗਨਾਮਾ ਬਹੁਤ ਮਸ਼ਹੂਰ ਹੋਇਆ। ‘ਜੰਗਨਾਮਾ` ਵਿੱਚ ਉਹ ਇਸ ਦੇ ਰਚਨਕਾਲ ਵਲ ਇਸ ਤਰ੍ਹਾਂ ਸੰਕੇਤ ਕਰਦਾ ਹੈ, ‘ਕੀਤਾ ਸੀ ਇਹ ਸ਼ੁਰੂ ਜਾਂ ਉਮਰ ਸੀ ਆਹੀਵੀਹ ਕੀਤਾ ਜਦੋਂ ਤਮਾਮ ਸੀ ਉਮਰ ਆਹੀ ਸੀ ਤ੍ਰੀਹ ਦਸਾਂ ਬਰਮਾਂ ਵਿੱਚ ਆਖਿਆ ਕਿੱਸਾ ਜੋੜ ਤਮਾਮ।` ਇਹ ਜੰਗਨਾਮਾ ਇਮਾਮ ਹਸਨ ਤੇ ਹੁਸੈਨ ਦੋਹਾਂ ਦੀ ਸ਼ਹਾਦਤ ਦਾ ਕਿੱਸਾ ਹੈ। ਜਿੱਥੇ ਵਾਰਾਂ ਦੇ ਰਚਨਹਾਰੇ ਅੱਖੀਂ ਵੇਖਕੇ ਦ੍ਰਿਸ਼ ਚਿੜ੍ਹਨ ਤੇ ਵਿਥਿਆ ਵਰਣਨ ਕਰਦੇ ਹਨ, ਉਥੇ ਜੰਗਨਾਮਾ ਲਿਖਣ ਵਾਲੇ ਸੁਫ਼ਨਿਆਂ ਤੇ ਸੰਕਲਪਾਂ ਤੋਂ ਕੰਮ ਲੈਂਦੇ ਹਨ। ਹਾਮਦ ਨਾਲ ਜੰਗਨਾਮਾ-ਕਾਵਿ ਅਠਾਰਵੀਂ ਸਦੀ ਵਿੱਚ ਸਿਖਰ ਤੇ ਪੁਜਦਾ ਹੈ।
ਜੰਗਨਾਮਾ ਸ਼ਾਹ ਮਹੁੰਮਦ
[ਸੋਧੋ]ਹਿੰਦ ਪੰਜਾਬ ਜੰਗ ਦੇ ਸਮਕਾਲੀ ਕਵੀ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਮਗਰੋਂ ਸਿਖ-ਰਾਜ ਦੇ ਦੁਖਾਂਤ ਨੂੰ ਇਤਿਹਾਸਕ ਕਾਵਿ ਦੇ ਰੂਪ ਵਿੱਚ ਉਲਲੀਕਿਆਂ ਹੈ। ਇਸਲਾਮੀ ਪਰੰਪਰਾ ਅਨੁਸਾਰ ਇਹ ਜੰਗਨਾਮਾ ਕਰੁਣਾ ਰਸ ਤੋਂ ਆਰੰਭ ਹੋ ਕੇ ਕਾਰਣ ਕਾਰਜ ਰੂਪ ਵਿੱਚ ਵੀਰ ਰਸੀ ਘਟਨਾਵਾਂ ਦਾ ਉਲੇਖ ਕਰ ਕੇ ਕਰਣਾ ਰਸ ਵਿੱਚ ਹੀ ਸਮਾਪਤ ਹੋ ਜਾਂਦਾ ਹੈ। ਜੰਗਨਾਮਾ ਸਾਹਿਤ ਵਿੱਚ ਇਸਨੂੰ ਵਿਸ਼ੇਸ਼ ਮਹੱਤਵ ਮਿਲਿਆ ਹੋਇਆ ਹੈ।
“ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ
ਸਦਾ ਨੀ ਜੇ ਬਾਲ ਵਰੇਸ ਮੀਆਂ।"
ਇਸ ਜੰਗਨਾਮੇ ਵਿੱਚ ਪੰਜਾਬੀਆਂ ਦੀ ਹਾਰ ਹੁੰਦੀ ਹੈ। ਇਹ ਵੀਰਦੁਖਾਂਤ ਹੈ, ਇੱਕ ਤਰਾਸਦੀ ਹੈ, ਇਸ ਲੀ ਕਰੁਣਾ ਰਸ ਦਾ ਮੇਲ ਸੁਭਾਵਕ ਬਣ ਗਿਆ ਹੈ।
ਮਹਾਬਲੀ ਰਣਜੀਤ ਸਿੰਘ ਦੀ ਅਥਾਹ ਸ਼ਕਤੀ, ਜਿਸ ਨਾਲ ਉਸਨੇ ਮੁਲਤਾਨ, ਕਸ਼ਮੀਰ ਪਸ਼ੋਰ, ਚੰਬਾ, ਜੰਮੂ, ਕਾਂਗੜਾ ਆਦਿ ਖੇਤਰਾਂ ਨੂੰ ਜਿਤ ਕੇ ਪੰਜਾਹ ਵਰ੍ਹੇ ਰਾਜ ਕੀਤਾ ਦੀ ਪ੍ਰਸ਼ੰਸਾ ਕੀਤੀ ਹੈ।
ਅਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਇਸ ਜੰਗਨਾਮੇ ਨੂੰ ਦੇ ਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ। ਜੁੱਧ ਦਾ ਕਾਰਣ-ਭਾਗ ਅਤੇ ਜੁੱਧ ਦਾ ਕਾਰਜ ਭਾਗ। ਇਹ ਦੂਜਾ ਭਾਗ 47 ਵੇਂ ਬੈਂਤ ਤੋਂ ਆਰੰਭ ਮੰਨਿਆ ਜਾ ਸਕਦਾ ਹੈ। ਹੁਣ ਦੁਵੱਲੀ ਜੁੱਧ ਦੀਆਂ ਤਿਆਰੀਆਂ ਆਰੰਭ ਹੋ ਗਈਆਂ। ਅੰਤ ਵਿੱਚ।
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ
ਜੈਸੇ ਬੇਲਿਉ ਨਿਕਲਦੇ ਸ਼ੇਰ ਮੀਆਂ।
ਫਰੰਗੀਆਂ ਤੇ ਸਿੰਘਾਂ ਦੀ ਇਸ ਲੜਾਈ ਵਿੱਚ ਕਵੀ ਨੇ ਦੋਹਾਂ ਧਿਰਾਂ ਦੀ ਬਹਾਦਰੀ ਦਾ ਵਰਣਨ ਕੀਤਾ ਹੈ। ਯੁੱਧ ਚਿਤਰਣ ਕਥਾ ਪ੍ਰਧਾਨ ਹੈ। ਇਹ ਇੱਕ ਇਤਿਹਾਸਕ ਪ੍ਰਬੰਧ ਕਾਵਿ ਹੈ। ਜਿਸ ਵਿੱਚ ਕਵੀ ਦਾ ਧਿਆਨ ਇਤਿਹਾਸਕ ਦੁਖਾਂਤ ਵਲ ਰਿਹਾ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੰਗਨਾਮਿਆਂ ਦੀ ਪਰੰਪਰਾ ਨੇ ਪੰਜਾਬੀ ਬੀਰ-ਕਾਵਿ ਦੇ ਭੰਡਾਰ ਨੂੰ ਬਹੁਤ ਅਮੀਰ ਬਣਾ ਦਿੱਤਾ।
ਪੁਸਕਤ ਸੂਚੀ
[ਸੋਧੋ]- ਭਾਈ ਕਾਨ੍ਹ ਸਿੰਘ (ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ) ਪੈਪਸੂ ਬੁਕ ਡਿਪੋ, ਪਟਿਆਲਾ, ਪੰਨਾ ਨੰ- 219
- ਹਾਫਿਜ਼ ਮਹਿਮੂਦ ਸ਼ੀਰਾਨੀ (ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ) ਪੈਪਸੂ ਬੁਕ ਡਿਪੋ, ਪਟਿਆਲਾ, ਪੰਨਾ ਨੰ- 219
- ਸ਼ਮਸ਼ੇਰ ਸਿੰਘ ਅਸ਼ੋਕ (ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ) ਪੈਪਸੂ ਬੁਕ ਡਿਪੋ, ਪਟਿਆਲਾ, ਪੰਨਾ ਨੰ- 221
- ਡਾ. ਸ਼ਹਿਬਾਜ ਮਲਿਕ (ਪੰਜਾਬੀ ਸਾਹਿਤ ਦਾ ਸਰੋਤ- ਮੂਲਕ ਇਤਿਹਾਸ) ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਬਲੀਕੇਸ਼ਨ ਬਿਉਰੋ ਪੰਨਾ ਨੰ- 325।
- ਸ਼ਮਸ਼ੇਰ ਸਿੰਘ ਅਸ਼ੋਕ (ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ) ਪੈਪਸੂ ਬੁਕ ਡਿਪੋ, ਪਟਿਆਲਾ, ਪੰਨਾ ਨੰ- 224
- ਪੰਜਾਬ ਯੂਨੀਵਰਸਿਟੀ (ਪੰਜਾਬੀ ਸਾਹਿਤ ਦਾ ਇਤਿਹਾਸ -ਭਾਗ ਤੀਜਾ ਸੁਰਿੰਦਰ ਸਿੰਘ ਕੋਹਲੀ)
- ਪੰਜਾਬੀ ਸਹਿਤ ਦੀ ਉਤਪਤੀ ਤੇ ਵਿਕਾਸ (ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਡਾ. ਗੋਬਿੰਦ ਸਿੰਘ ਲਾਂਬਾ)
- ਸਾਹਿਤ ਦੇ ਰੂਪ (ਡਾ. ਰਤਨ ਸਿੰਘ ਜੱਗੀ)
- ਪੰਜਾਬੀ ਸਾਹਿਤ ਦੀ ਜਾਣ-ਪਛਾਣ - (ਪ੍ਰਿਤਪਾਲ ਸਿੰਘ)
- ਪੰਜਾਬੀ ਸਾਹਿਤ ਦਾ ਪੁਨਰ ਮੁਲਾਂਕਣ (ਈਸ਼ਰ ਸਿੰਘ ਤਾਂਘ)