ਸਮੱਗਰੀ 'ਤੇ ਜਾਓ

ਪੰਜਾਬੀ ਫੌਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਫੌਂਟ

[ਸੋਧੋ]

ਕੰਪਿਊਟਰ ਵਿੱਚ ਕਿਸੇ ਭਾਸ਼ਾ ਨੂੰ ਟਾਈਪ ਕਰਨ ਜਾਂ ਪੜ੍ਹਨ ਲਈ ਸਭ ਤੋ ਪਹਿਲਾਂ ਫੌਂਟ ਦੀ ਲੋੜ ਪੈਂਦੀ ਹੈ। ਕਿਸੇ ਭਾਸ਼ਾ ਦੇ ਅੱਖਰਾਂ ਨੂੰ ਵੱਖ-ਵੱਖ ਰੂਪਾਂ ਵਿੱਚ ਦਿਖਾਉਣ ਲਈ ਵੱਖ-ਵੱਖ ਫੌਂਟਾਂ ਦਾ ਹੋਣਾ ਜ਼ਰੂਰੀ ਹੈ। ਕਿਸੇ ਭਾਸ਼ਾ/ਲਿਪੀ ਦੇ ਵੱਖ-ਵੱਖ ਅੱਖਰਾਂ, ਅੰਕਾਂ ਤੇ ਵਿਸ਼ੇਸ਼ ਚਿੰਨ੍ਹਾਂ ਦੇ ਛਾਪੇ ਜਾਂ ਰੂਪ ਨੂੰ ਫੌਂਟ ਕਹਿੰਦੇ ਹਨ।ਫੌਂਟਾਂ ਦੇ ਵੱਖ-ਵੱਖ ਨਮੂਨਿਆਂ ਨੂੰ ਟਾਈਪ ਫੇਸ (Type Face) ਕਹਿੰਦੇ ਹਨ। ਇਕ ਨਾਮ ਤਹਿਤ ਤਿਆਰ ਕੀਤੇ ਟਾਈਪ ਫੇਸਾਂ ਨੂੰ ਫੌਂਟ-ਪਰਿਵਾਰ ਕਿਹਾ ਜਾਂਦਾ ਹੈ। ਇਕ ਫੌਂਟ-ਪਰਿਵਾਰ ਦੇ ਸਾਰੇ ਫੌਂਟਾਂ ਦੀ ਕੀ-ਮੈਪਿੰਗ ਇਕਸਾਰ ਹੁੰਦੀ ਭਾਵ ਫੌਂਟ-ਪਰਿਵਾਰ ਦੇ ਸਾਰੇ ਫੌਂਟਾਂ ਵਿੱਚ ਹਰੇਕ ਅੱਖਰ ਇਕ ਹੀ ਵਿਲੱਖਣ ਬਟਨ ਨਾਲ ਪਾਇਆ ਜਾਂਦਾ ਹੈ। ਮਿਸਾਲ ਵਜੋਂ ਅਨਮੋਲ ਲਿਪੀ ਫੌਂਟ ਪਰਿਵਾਰ ਦੇ ਸਾਰੇ ਫੌਂਟਾਂ (ਜਿਵੇਂ ਕਿ AnmolLipi Heavy, AnmolLipi Light, AnmolLipi Dark ਆਦਿ) ਵਿਚ ‘ਪ’ ਅੱਖਰ 'p' ਤੋਂ ਹੀ ਪਾਇਆ ਜਾਂਦਾ ਹੈ।

ਆਰੰਭ ਤੇ ਵਿਕਾਸ

[ਸੋਧੋ]

ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਨੂੰ ਪੰਜਾਬੀ ਫੌਂਟਾਂ ਦਾ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ 1984 ਵਿਚ ਮੈਕਿਨਟੌਸ਼ (Mac) ਕੰਪਿਊਟਰਾਂ ਲਈ ਸਭ ਤੋ ਪਹਿਲਾ ਪੰਜਾਬੀ (ਗੁਰਮੁਖੀ) ਫੌਂਟ ਤਿਆਰ ਕੀਤਾ। ਬਾਅਦ ਵਿੱਚ ਉਨ੍ਹਾਂ ਵਿੰਡੋਜ਼ ਲਈ ਵੀ ਕਈ ਫੌਂਟ ਤਿਆਰ ਕੀਤੇ। ਉਨ੍ਹਾਂ 1995 ਵਿਚ ਗੁਰਬਾਣੀ ਸੀਡੀ ਦਾ ਪਹਿਲਾ ਸੰਸਕਰਨ ਜਾਰੀ ਕੀਤਾ ਜਿਸ ਵਿਚ ਉਪਲੱਬਧ ਅਨਮੋਲ ਲਿਪੀ, ਅੰਮ੍ਰਿਤ ਲਿਪੀ ਆਦਿ ਫੌਂਟ ਅੱਜ ਵੀ ਪ੍ਰਚਲਿਤ ਹਨ। ਯੂਨੀਕੋਡ ਮਿਆਰੀ ਫੌਂਟਾਂ ਦਾ ਦੌਰ ਆਉਣ ਉਪਰੰਤ ਉਨ੍ਹਾਂ ਆਪਣੇ ਕਈ ਰਵਾਇਤੀ ਫੌਂਟਾਂ ਨੂੰ ਮਿਆਰੀ ਯੂਨੀਕੋਡ ਫੌਂਟਾਂ ਵਿੱਚ ਢਾਲਿਆ। ਉਨ੍ਹਾਂ ਵੱਲੋਂ ਬਣਾਇਆ। ਯੂਨੀਕੋਡ ਅਧਾਰਿਤ'ਆਕਾਸ਼' ਫੌਂਟ ਖ਼ੂਬਸੂਰਤ ਤੇ ਪ੍ਰਕਾਸ਼ਨਾਂ ਦੇ ਕੰਮ ਲਈ ਢੁਕਵਾਂ ਹੈ। ਪੰਜਾਬੀ ਗੁਰਮੁਖੀ ਫੌਂਟਾਂ ਦੇ ਵਿਕਾਸ ਵਿੱਚ ਕਈ ਅਦਾਰਿਆਂ ਤੇ ਵਿਅਕਤੀਆਂ ਨੇ ਨਿੱਜੀ ਤੌਰ ਤੇ ਦਿਲਚਸਪੀ ਵਿਖਾ ਕੇ ਕੰਮ ਕੀਤਾ ਹੈ ਜਿੰਨ੍ਹਾਂ ਵਿਚੋਂ ਕੁੱਝ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਫੌਂਟ ਬਣਾਉਣ ਵਾਲੇ ਅਦਾਰੇ/ਵਿਅਕਤੀ ਦਾ ਨਾਂ ਉਦਾਹਰਨਾਂ
ਕੁਲਬੀਰ ਸਿੰਘ ਥਿੰਦ Anmol Lipi, Amrit Lipi, GurbaniLipi ( ਫੋਨੈਟਿਕ), Asees ( ਫੋਨੈਟਿਕ), AnmolUni, Anmol UniBani, Akaash, Ambar, Gurmukhi-UCSB, Oankaar  ਆਦਿ (ਯੂਨੀਕੋਡ)
ਜਨਮੇਜਾ ਸਿੰਘ ਜੌਹਲ Janmeja ਲੜੀ (ਫੋਨੈਟਿਕ ਤੇ  ਫੋਨੈਟਿਕ )
ਸੁਖਵਿੰਦਰ ਸਿੰਘ ਸਿੱਧੂ Saab (ਪਹਿਲਾ ਯੂਨੀਕੋਡ ਫੌਂਟ)
ਪਾਲ ਐਲਨ ਗ੍ਰੋਸ Full, Lamba, Admi, Adhiapak, Dukandaar ਆਦਿ (ਫੋਨੈਟਿਕ ਤੇ ਯੂਨੀਕੋਡ)
ਸਤਨਾਮ ਸਿੰਘ Koharwala (ਹੱਥ ਲਿਖਤ ਯੂਨੀਕੋਡ ਤੇ ਫੋਨੈਟਿਕ)
ਹਰਦੀਪ ਸਿੰਘ ਮਾਨ Jatt Satluj Anmol, jatt Amrit (ਫੋਨੈਟਿਕ ਤੇ ਯੂਨੀਕੋਡ)
ਸੀ ਪੀ ਕੰਬੋਜ [1] Kalam, Nanak Lipi, Nanak Lipi Ubhari, Nanak Darbari, Nanak Patti, Nanak Naad (ਯੂਨੀਕੋਡ)
ਮਾਇਕਰੋਸਾਫਟ Raavi, Nirmala UI (ਯੂਨੀਕੋਡ)

ਇੱਕ ਸਰਵੇਖਣ ਅਨੁਸਾਰ 500 ਤੋਂ ਵੱਧ ਰਵਾਇਤੀ ਪੰਜਾਬੀ ਫੌਂਟ ਅਤੇ 2 ਦਰਜਨ ਤੋਂ ਵੱਧ ਯੂਨੀਕੋਡ ਆਧਾਰਿਤ ਫੌਂਟ ਬਣਾਏ ਗਏ ਹਨ।

ਪੁਰਾਣੇ ਫੌਂਟ ਅੰਗਰੇਜ਼ੀ ਦੀ ਕੋਡਿੰਗ ਪ੍ਰਣਾਲੀ (ASCII - ਅਮਰੀਕੀ ਕੋਡ ਫਾਰ ਇਨਫਰਮੇਸ਼ਨ ਇੰਟਰਚੇਂਜ) ਦੇ ਆਧਾਰ 'ਤੇ ਬਣਾਇਆ ਗਿਆ ਸੀ। ਇਸ 8-ਬਿੱਟ ਸਿਸਟਮ ਵਿੱਚ ਵੱਧ ਤੋਂ ਵੱਧ 256 ( 28) ਅੱਖਰ, ਨੰਬਰ ਜਾਂ ਵਿਸ਼ੇਸ਼ ਚਿੰਨ੍ਹ ਲੱਭੇ ਜਾ ਸਕਦੇ ਹਨ। ਇਹਨਾਂ ਫੌਂਟਾਂ ਦੀ ਸਿਰਜਣਾ ਦੌਰਾਨ ਪੰਜਾਬੀ ਅੱਖਰ ਅੰਗਰੇਜ਼ੀ ਕੋਡ ਮੁੱਲ (ਜਿਵੇਂ ਕਿ C ਲਈ 99) ਦੀ ਵਰਤੋਂ ਕਰਦੇ ਹੋਏ ਪਾਏ ਗਏ। ਪੰਜਾਬੀ ਫੌਂਟ ਡਿਵੈਲਪਰਾਂ ਨੇ ਆਮ ਕੀਬੋਰਡ ਲੇਆਉਟ ਨਹੀਂ ਅਪਣਾਇਆ, ਪਰ ਹਰੇਕ ਫੌਂਟ ਦਾ ਵੱਖਰਾ ਕੀਬੋਰਡ ਲੇਆਉਟ ਜਾਂ ਕੋਡ ਮੈਪਿੰਗ ਸੀ। ਨਤੀਜੇ ਵਜੋਂ, ਬਹੁਤ ਸਾਰੀਆਂ ਸਮੱਸਿਆਵਾਂ ਆਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇੱਕ ਕੰਪਿਊਟਰ ਉੱਤੇ ਟਾਈਪ ਕੀਤੀ ਸਮੱਗਰੀ ਨੂੰ ਦੂਜੇ ਕੰਪਿਊਟਰ ਵਿੱਚ ਬਦਲਣਾ ਸੀ। ਹੁਣ ਯੂਨੀਕੋਡ ਫੌਂਟਾਂ ਦੇ ਆਉਣ ਨਾਲ ਇਹ ਸਮੱਸਿਆਵਾਂ ਹੱਲ ਹੋ ਗਈਆਂ ਹਨ।

ਪੰਜਾਬੀ ਫੌਂਟਾਂ ਨੂੰ ਮੁੱਖ ਤੌਰ 'ਤੇ ਹੇਠ ਲਿਖੀਆਂ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਰਵਾਇਤੀ ਫੌਂਟ, ਪੁਰਾਣੇ ਫੌਂਟ, ASCII ਫੌਂਟ, ਗੈਰ-ਯੂਨੀਕੋਡ ਫੌਂਟ ਜਾਂ ਗੈਰ-ਮਿਆਰੀ ਫੌਂਟ।

ਨਵੇਂ ਫੋਂਟ, ਯੂਨੀਕੋਡ ਫੌਂਟ, ਆਧੁਨਿਕ ਫੌਂਟ, ਸਟੈਂਡਰਡ ਫੌਂਟ।[1]

ਹਵਾਲੇ

[ਸੋਧੋ]
  1. Kamboj, Dr. C P. Punjabi Bhasha Da Kamputrikaran. Mohali: Unistar Books Pvt. Ltd. ISBN 978-93-5205-732-0.