ਪੰਜਾਬੀ ਭਵਨ (ਟੋਰਾਂਟੋ)
ਦਿੱਖ
ਪੰਜਾਬੀ ਭਵਨ, ਟੋਰਾਂਟੋ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਇੱਕ ਸੱਭਿਆਚਾਰਕ ਕੇਂਦਰ ਹੈ। ਇਸ ਦਾ ਉਦਘਾਟਨ 1 ਜੁਲਾਈ 2017 ਨੂੰ ਕੈਨੇਡਾ ਡੇਅ ਵਾਲੇ ਦਿਨ ਕੀਤਾ ਗਿਆ। ਕੈਨੇਡਾ ਵਿੱਚ ਪ੍ਰਫੁੱਲਿਤ ਹੋ ਰਹੇ ਪੰਜਾਬੀ ਭਾਈਚਾਰੇ ਦੀਆਂ ਵਧ ਰਹੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਲਈ ਕਿਸੇ ਪੱਕੇ ਟਿਕਾਣੇ ਦੀ ਲੋੜ ਨੂੰ ਭਾਂਪਦਿਆਂ ਪਹਿਲਾਂ ਸਰੀ ਵਿੱਚ ਅੰਸ਼ਕ ਰੂਪ ਵਿੱਚ ਪਹਿਲਾਂ ਹੀ ਸਟੂਡੀਓ-7 ਦੇ ਨਾਂ ਹੇਠ ਸੁੱਖੀ ਬਾਠ ਨੇ ਕੇਂਦਰ ਸਥਾਪਤ ਕੀਤਾ ਸੀ ਜਿਸ ਨੂੰ ਵਿਸ਼ਾਲ ਰੂਪ ਪ੍ਰਦਾਨ ਕਰਦੇ ਹੋਏ ‘ਪੰਜਾਬ ਭਵਨ’ ਦੇ ਰੂਪ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਹੁਣ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸ਼ੀਅਤ ਅਤੇ ਪ੍ਰਸਿੱਧ ਵਕੀਲ ਵਿਪਨਦੀਪ ਸਿੰਘ ਮਰੋਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੀ ਪਹਿਲਕਦਮੀ ਕੀਤੀ ਗਈ ਹੈ ਅਤੇ ਉਸਨੇ ਬਰੈਂਪਟਨ ਵਿਚਲੇ ਆਪਣੇ ਦਫਤਰ ਨੂੰ 'ਪੰਜਾਬੀ ਭਵਨ' ਦਾ ਨਾਮ ਦੇ ਕੇ ਪਬਲਿਕ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਹੈ।[1]