ਪੰਜਾਬੀ ਭਾਸ਼ਾਈ ਵਤੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਸ਼ਾ ਮਨੁੱਖ ਜਾਤੀ ਦੀ ਇੱਕ ਵਿਲੱਖਣ ਪ੍ਰਾਪਤੀ ਹੈ, ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਧਾਤੂ 'ਭਾਸ਼' ਤੋਂ ਹੋਈ ਹੈ। ਜਿਸਦਾ ਅਰਥ ਹੈ ਬੋਲਣਾ। ਭਾਸ਼ਾ ਸ਼ਬਦ ਲਈ ਉਰਦੂ ਫ਼ਾਰਸੀ ਬੋਲਣ ਵਾਲੇ 'ਜ਼ੁਬਾਨ' ਸ਼ਬਦ ਦਾ ਪ੍ਰਯੋਗ ਕਰਦੇ ਹਨ ਅਤੇ ਅੰਗਰੇਜ਼ੀ ਬੋਲਣ ਵਾਲੇ 'ਟੰਗ' ਸ਼ਬਦ ਦੀ ਵਰਤੋਂ ਕਰਦੇ ਹਨ। ਭਾਸ਼ਾ, ਜ਼ੁਬਾਨ, ਟੰਗ ਸ਼ਬਦ ਕਿਸੇ ਨਾ ਕਿਸੇ ਰੂਪ ਵਿੱਚ ਕਰਸ ਇੰਦਰੀ ਜੀਭ ਨਾਲ ਜੁੜੇ ਹੋਏ ਹਨ।

ਆਮ ਮਨੂੱਖ ਦੇ ਖਿਆਲ ਵਿੱਚ ਭਾਸ਼ਾ ਉਹ ਵਰਤਾਰਾ ਹੈ ਜਿਸ ਨੂੰ ਉਹ ਅਚੇਤ ਤੌਰ ਤੇ ਆਪਣੇ ਜਿਸਨੂੰ ਉਹ ਅਚੇਤ ਤੌਰ ਤੇ ਆਪਣੇ ਦੋਸਤਾਂ, ਮਿੱਤਰਾਂ ਨਾਲ ਗੱਲਬਾਤ ਕਰਨ ਸਮੇਂ ਪ੍ਰਯੋਗ ਕਰਦਾ ਹੈ।

ਪੰਜਾਬੀ, ਪੰਜਾਬ ਦੀ ਭਾਸ਼ਾ, ਜਿਸਨੂੰ ਪੰਜਾਬ ਖੇਤਰ  ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ ਯੂਰਪੀ ਪਰਿਵਾਰ ਵਿਚੋਂ ਹਿੰਦ-ਈਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਯੂਰਪੀਆਂ ਦੀ ਮਾਂ ਬੋਲੀ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਪੰਜਾਬੀ ਭਾਸ਼ਾ  ਦੁਨੀਆ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਦੁਨੀਆ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। "ਐਥਨੋਲੋਗ (ਬੋਲੀਆਂ ਨਾਲ ਸੰਬੰਧਿਤ ਇੱਕ ਵਿਗਿਆਨਕੋਸ਼ ਅਨੁਸਾਰ ਪੰਜਾਬੀ ਨੂੰ 88 ਕਰੋੜ ਲੋਕ ਬੋਲਦੇ ਹਨ ਜਿਸ ਨਾਲ ਪੰਜਾਬੀ  ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 'ਦਸਵੀਂ ਬੋਲੀ' ਹੈ। ਪੰਜਾਬੀ ਨੂੰ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਵੀ ਘੱਟ ਗਿਣਤੀ ਵਿੱਚ ਬੋਲਿਆਂ ਜਾਂਦਾ ਹੈ ਜਿਥੇ ਵੀ ਪੰਜਾਬੀ ਲੋਕ ਗਏ ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ  , ਕੈਨੇਡਾ 2011 ਮਰਦਮਸ਼ੁਮਾਰੀ ਦੇ ਮੁਤਾਬਕ  ਤੀਜੀ ਆਮ ਬੋਲੀ ਜਾਣ ਵਾਲੀ ਬੋਲੀ ਸੀ।  9 ਫਰਵਰੀ 1968 ਨੂੰ ਜਾਰੀ ਹੋਏ ਨਿਰਦੇਸ਼ ਅਨੁਸਾਰ ਰਾਜ ਪੱਧਰ ਤੇ ਸਾਰੇ ਦਫ਼ਤਰਾਂ ਵਿੱਚ ਹੁੰਦੇ ਕੰਮ ਕਾਜ ਪੰਜਾਬੀ ਵਿੱਚ ਕਰਨ ਦਾ ਹੁਕਮ ਹੋਇਆ।

ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਦਾ ਵਤੀਰਾ[1][ਸੋਧੋ]

ਪੰਜਾਬੀ, ਪੰਜਾਬੀਆਂ ਦੀ ਭਾਸ਼ਾ ਹੈ ਅਤੇ ਇਹ ਉਹ ਹਰਮਨ ਪਿਆਰੀ ਭਾਸ਼ਾ ਹੈ, ਜਿਸ ਵਿੱਚ ਪੰਜਾਬੀ ਆਪਣੀ ਦੁੱਖ-ਸੁੱਖ ਬਿਨ੍ਹਾਂ ਕਿਸੇ ਝਿਜਕ ਦੇ ਮਾਝਾ ਕਰਦਾ ਹੈ। ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਸੀ ਅਤੇ ਪੰਜਾਬੀ ਇਸਨੂੰ ਬੋਲਣ ਵੇਲੇ ਮਾਣ ਮਹਿਸੂਸ ਕਰਦਾ ਸੀ। ਲੋਰੀ ਤੋਂ ਲੈ ਕੇ ਅੰਤਿਮ ਅਰਦਾਸ ਤੱਕ ਸਾਹ-ਸਾਹ ਪੰਜਾਬੀ ਨੂੰ ਜਿਊਣ ਵਾਲੇ ਪਤਾ ਨਹੀਂ ਕਦੋਂ ਅੰਗਰੇਜ਼ੀ ਦੇ ਸ਼ਿਕਾਰ ਹੋਗਏ ਕਿ ਅੰਗਰੇਜ਼ੀ ਨੂੰ ਪਹਿਲ ਦੇ ਕੇ ਪੰਜਾਬੀ ਨੂੰ ਦੁਜੈਲੇ ਦਰਜ਼ੇ ਦੀ ਬਣਾ ਦਿੱਤਾ ਹੈ। ਅਸੀਂ ਅੱਜ ਦੀ ਸਥਿਤੀ ਵਿੱਚ ਪੰਜਾਬੀ ਬੋਲਣ ਵਿੱਚ ਸਾਨੂੰ ਝਿਜਕ ਮਹਿਸੂਸ ਹੁੰਦੀ ਪਰ ਅਸੀਂ ਪੰਜਾਬੀ ਅਖਵਾਉਣ ਵਿੱਚ ਤਾਂ ਮਾਣ ਮਹਿਸੂਸ ਕਰਦੇ ਹਾਂ। ਪੰਜਾਬੀ ਪ੍ਰਤੀ ਲੋਕਾਂ ਦਾ ਵਿਵਹਾਰ ਉਹ ਨਹੀਂ ਰਿਹਾ ਜੋ  ਇਸਦੇ ਹੋਂਦ ਆਉਣ ਸਮੇਂ ਸੀ, ਇਹ ਬਦਲ ਰਿਹਾ ਹੈ ਬਦਲ ਕਿ ਪੂਰੀ ਤਰ੍ਹਾਂ ਬਦਲ ਹੀ ਚੁੱਕਾ ਹੈ। ਅਸੀਂ ਆਪਣੇ ਘਰਾਂ-ਪਰਿਵਾਰਾਂ ਅਤੇ ਆਲੇ-ਦੁਆਲੇ ਵਿੱਚ ਦੇਖਦੇ ਹਾਂ ਕਿ ਜਿਸਨੂੰ ਦੋ ਅੱਖਰ ਅੰਗਰੇਜ਼ੀ ਦੇ ਆ ਗਏ, ਉਹ ਹਰ ਯਤਨ ਨਾਲ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਕੇ ਰੋਅਬ ਪਾਉਣ ਲੱਗਦਾ ਹੈ। ਕਿਸੇ ਗਰੀਬ ਮਜ਼ਦੂਰ ਦੀ ਹੱਤਕ ਕਰਨੀ ਹੋਵੇ, ਉਸਨੂੰ ਦੋ ਸ਼ਬਦ ਅੰਗਰੇਜ਼. ਦੇ ਬੋਲ ਦਿੱਤੇ ਜਾਣ ਵਿਚਾਰਾ ਬਿਨ੍ਹਾਂ ਕਸੂਰ ਦੇ ਥਰ-ਥਰ ਕੰਬਣ ਲੱਗ ਜਾਵੇਗਾ। ਮੱਧ ਵਰਗ ਦਾ ਹਰ ਮਾਧਾ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪ ਤਾਂ ਪੜ ਨਹੀਂ ਸਕਿਆ, ਘੱਟੋ-ਘੱਟ ਉਸਦੇ ਬੱਚੇ ਅੰਗਰੇਜ਼ੀ ਜ਼ਰੂਰ ਸਿੱਖ ਜਾਣ, ਲੋਕ ਅੱਜ ਕੱਲ, ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਜਿੱਥੇ  ਸਿਰਫ਼ ਪੰਜਾਬੀ ਦਾ ਸ਼ਬਦ ਬੋਲਣ ਤੇ ਜੁਰਮਾਨਾ ਲੱਗਦਾ ਹੈ। ਤਰਸ ਦੀ ਗਲਤ ਇਹ ਹੈ ਕਿ ਲੋਕ ਇਸ ਗੱਲ ਨੂੰ ਬੜੇ ਮਾਣ ਨਾਲ ਦੱਸਦੇ ਹਨ  ਜਿਸ ਬੰਦੇ ਨੂੰ ਅੱਜ ਦੇ ਯੁਗ ਵਿੱਚ ਅੰਗਰੇਜ਼ੀ ਨਹੀਂ ਆਉਂਦੀ  ਉਸਨੂੰ ਹੀਲ ਮਹਿਸੂਸ ਕਰਵਾਇਆ ਜਾਂਦਾ ਹੈ। ਪੰਜਾਬੀ ਬੋਲਣ ਵਾਲਾ ਬੰਦਾ ਅਨਪੜ, ਗਵਾਰ, ਬੇਵਕੂਫ ਅੰਗਰੇਜ਼ੀ ਦੇ ਅੰਖਰ ਤੋਂ ਕੋਰਾ ਆਦਿ ਪਤਾ ਨਹੀਂ ਹੋਰ ਕੀ-ਕੀ ਸਮਝਿਆ ਜਾਂਦਾ ਹੈ। ਅਸੀਂ ਜਾਂ ਸਾਡੇ ਮਾਪੇ ਪੰਜਾਬੀ ਬੋਲਣ ਵਿੱਚ ਹੀਣਤਾ ਸਮਝਦੇ ਹਨ। ਅੰਗਰੇਜ਼ੀ ਸਕੂਲਾਂ ਦੀ ਵਿੱਦਿਆ ਨੇ ਤਾਂ ਜਵਾਕਾਂ ਦੇ ਨਾਲ ਉਨ੍ਹਾਂ ਮਾਪਿਆਂ ਦਾ ਦੀਵਾ ਵੀ ਗੱਲ੍ਹ ਕਰ ਦਿੱਤਾ, ਅੱਜ ਦੇ ਮਾਪੇ ਆਪਣੇ ਬੱਚਿਆਂ ਤੋਂ ਮਾਡਰਨ ਸਕੂਲਾਂ ਵਿੱਚ ਪੜ੍ਹਦੇ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਪੰਜਾਬੀ ਸੁਣਨ ਲਈ ਹੀ ਤਿਆਰ ਨਹੀਂ ਹਨ, ਉਨ੍ਹਾਂ ਦੇ ਮਨ ਵਿੱਚ ਪਤਾ ਨਹੀਂ ਪੰਜਾਬੀ ਦਾ ਕੀ ਇਹੋ ਜਿਹਾ ਵਹਿਮ ਬੈਠ ਗਿਆ ਕਿ ਜੇ ਸਾਡੇ ਬੱਚੇ ਅੰਗਰੇਜ਼ੀ ਨਾ ਸਿੱਖੇ ਤਾਂ ਕੀ ਪਹਾੜ ਡਿੱਗ ਪਉ।  ਪੰਜਾਬੀ ਨਾਲੋਂ ਟੁੱਟਣ 'ਚ ਸ਼ਾਇਦ ਬੱਚਿਆਂ ਦਾ ਘੱਟ ਤੇ ਉਨ੍ਹਾਂ ਦੇ ਮਾਪਿਆਂ ਦਾ ਵਧੇਰਾ ਰੋਲ ਹੈ। ਮਾਪਿਆਂ ਨੂੰ ਘਰ ਵਿੱਚ ਜੰਮਦੇ ਬੱਚੇ ਨੂੰ ਹੀ ਅੰਗਰੇਜ਼ੀ ਸਿਖਾਉਣ ਦੀ ਪੈ ਜਾਂਦੀ ਹੈ। ਜੰਮਦੇ ਬੱਚੇ ਨੂੰ ਹੀ ਜਦੋਂ ਉਹ ਕੁਝ ਜਾਣਨ ਦੀ ਸਥਿਤੀ 'ਚ ਆਉਂਦਾ ਹੈ, ਉਦੋਂ ਤੋਂ ਹੀ ਉਸਨੂੰ ਨੱਕ ਦੀ ਜਗ੍ਹਾ Nose  ਤੇ ਅੱਖਾਂ ਦੀ ਥਾਂ ' Eyes'  ਸਿਖਾਈ ਜਾਂਦੀ ਹੈ। ਅਜਿਹੀਆਂ ਘਟਨਾਵਾਂ ਸਾਡੇ ਆਲੇ-ਦੁਆਲੇ ਅਕਸਰ ਹੀ ਵਾਪਰਦੀਆਂ ਹਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਪੰਜਾਬੀਆਂ ਦਾ ਪੰਜਾਬੀ ਬੋਲੀਆਂ  ਪ੍ਰਤੀ ਕੀ ਵਤੀਰਾ ਹੈ ਤੇ ਪੰਜਾਬੀ ਦਾ ਭਵਿੱਖ ਕੀ ਹੈ। ਕੱਲ੍ਹ ਸਾਡੇ ਘਰ ਮੇਰੇ ਭਤੀਜੇ ਨੇ ਕਿਹਾ ਕਿ ਭੂਆ ਜੀ ਤੁਸੀਂ ਕੀ ਕਰਦੇ ਓ ਮੇਰੀ ਭਾਬੀ ਦਾ ਨਾਲ ਦੀ ਨਾਲ ਜਵਾਬ ਸੀ ਚੰਗੀ ਭਲੀ ਅੰਗਰੇਜ਼ੀ ਬੋਲ ਲੈਂਦਾ ਹੁਣ ਪਤਾ ਨੀ ਕੀ ਹੋਇਆ। ਕੀ ਫਾਇਦਾ ਮਹਿੰਗੇ ਸਕੂਲ ਵਿੱਚ ਪੜਾਉਣ ਦਾ, ਇਸ ਤਰ੍ਹਾਂ ਅਸੀਂ ਦੇਵਦੇ ਹਾਂ ਕਿ ਪੰਜਾਬੀ ਪ੍ਰਤੀ ਲੋਕਾਂ ਦਾ ਵਤੀਰਾ ਕੀ ਹੈ ਅਤੇ ਇਹ ਦਿਨੋ ਦਿਨ ਘਟ ਰਿਹਾ ਹੈ।

ਪੰਜਾਬੀ ਭਾਸ਼ਾ ਦਾ ਹਿੰਦੀਕਰਨ[ਸੋਧੋ]

ਅੱਜ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਆ,ਪੱਛਮੀ ਸੱਭਿਅਤਾ ਅਤੇ ਆਧੁਨਿਕੀਕਰਨ ਨੇ ਪੰਜਾਬੀ ਭਾਸ਼ਾ ਓੁੱਪਰ ਸਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿੱਚ ਜਾਰੀ ਹੈ। ਅੱਜ ਕੱਲ੍ਹ ਦੇ ਮਾਡਰਨ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਦੀ ਥਾਂ ਹਿੰਦੀ ਵਿੱਚ ਹੀ ਗੱਲ ਕਰਦੇ ਹਨ ਅਤੇ ਅੰਗਰੇਜ਼ੀ ਭਾਵੇਂ ਨਾ ਵੀ ਆਣ, ਪਰ ਜ਼ਰੂਰ ਮਾਰਨਗੇ।  ਅੱਜ ਕੱਲ੍ਹ  ਜਿੱਥੇ ਪੰਜਾਬੀ ਆਪਣੀ ਭਾਸ਼ਾ ਤੋਂ ਟੁੱਟ ਰਹੇ ਹਨ, ਉੱਥੇ ਪੰਜਾਬੀ ਦਾ ਹਿੰਦੀਕਰਨ ਹੋ ਰਿਹਾ ਹੈ। ਪੱਛਮੀ ਸੱਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਸੜ, ਫੁੱਫੜ ਸਭ ਰਿਸ਼ਤਿਆਂ ਲਈ ਇੱਕ ਹੀ ਸ਼ਬਦ ਘੜ ਲਿਆ ਗਿਆ, ਅੰਕਲ। 'ਅੰਕਲ' ਸ਼ਬਦ ਜੋ ਕਿ ਪੰਜਾਬੀ ਦਾ ਹਿੰਦੀ ਕਰਨ ਹੋ ਰਿਹਾ ਹੈ ਨੇ ਸਾਰੇ ਰਿਸ਼ਤਿਆਂ ਦੇ ਆਪਸੀ ਨਿੱਘ ਨੂੰ ਇੱਕ ਸ਼ਬਦ ਵਿੱਚ ਸਮੇਟ ਲਿਆ। ਪਿਤਾ ਜੀ, ਦਾਦਾ ਜੀ, ਦਾਰ ਜੀ, ਲਈ ਸਿਰਫ਼ ਇੱਕ ਸ਼ਬਦ 'ਡੈਡ' ਘੜ ਲਿਆ। ਚਚੇਰੇ ਭੈਣ ਭਰਾ ਲਈ ਇੱਕ ਸ਼ਬਦ 'Cousin' ਹੋਂਦ 'ਚ ਲਿਆਂਦਾ ਗਿਆ। ਜਿਸਦਾ ਪਤਾ ਹੀ ਨਹੀਂ ਚੱਲਦਾ ਕਿ ਇਹ ਕੁੜੀ ਦੀ ਗੱਲ ਕਰ ਰਹੇ ਹਨ ਜਾਂ ਮੁੰਡੇ ਦੀ। ਇਸ ਤਰ੍ਹਾਂ ਪੰਜਾਬੀ ਦੇ ਹੋ ਰਹੇ ਹਿੰਦੀਕਰਣ ਅਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਪੰਜਾਬੀ ਤੋਂ ਟੁਟਦੇ ਲੋਕਾਂ ਦੀ ਤਸਵੀਰ ਸਾਫ਼ ਪੇਸ਼ ਹੁੰਦੀ ਹੈ।

ਸਾਡਾ ਆਪਣਾ ਵਤੀਰਾ[ਸੋਧੋ]

ਸਾਡਾ ਆਪਣਾ ਵਤੀਰਾ ਵੀ ਸਾਡੇ ਤੱਕ ਵਿੱਚ ਨਹੀਂ ਹੈ ਜਦੋਂ ਇਹ ਗੱਲ ਸੁਣਦੇ ਹਾਂ ਕਿ ਪੰਜਾਬੀ ਦਾ ਭਵਿੱਖ ਖਤਰੇ ਵਿੱਚ ਹੈ ਤਾਂ ਇਸ ਗੱਲ ਤੇ ਹਾਸਾ ਜਿਹਾ ਆਉਂਦਾ ਹੈ। ਪੰਜਾਬ ਹੀ ਅਜਿਹੀ ਭਾਸ਼ਾ ਹੈ, ਜੋ ਆਪਣੀ ਹੀ ਧਰਤੀ ਤੇ ਪੈਰਾਂ ਵਿੱਚ ਮਧੋਲੀ ਜਾ ਰਹੀ ਹੈ। 1967 ਵਿੱਚ  ਹੀ ਰਾਜ ਭਾਸ਼ਾ ਐਕਟ ਵੀ ਭਾਸ਼ਾ ਕਰਵਾਇਆ ਪਰ ਇਸ ਐਕਟ ਨੂੰ ਸੋਧ ਕੇ ਸਰਕਾਰੀ ਕੰਮਕਾਜ ਵਿੱਚ ਪੰਜਾਬੀ ਦੀ ਵਰਤੋਂ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਰਵਾਈ ਦੇ ਮੁੱਦੇ  ਵਾਲਾ ਬਿਲ ਪਾਸ ਕਰਨ ਵਿੱਚ 41 ਸਾਲ ਹੋਰ ਲੰਘ ਗਏ। ਸੜਕਾਂ ਉੱਪਰ ਲੱਗੇ ਬੈਨਰਾਂ ਉੱਪਰ ਵੀ ਦੇਖਦੇ ਹਾਂ ਕਿ ਸਿਰਫ਼ ਦਿਖਾਏ ਲਈ  ਪੰਜਾਬੀ ਵਿੱਚ ਵਿਚਾਰ ਜਾਂ ਕੋਈ ਨਾਅਰਾ ਲਿਖਿਆ ਹੁੰਦਾ ਹੈ ਜਾਂ ਘੱਟੋ ਘੱਟ ਰਸਤੇ  ਦੇ ਹੀ ਸਾਈਨ ਬੋਰਡ ਲੱਗੇ ਹੁੰਦੇ ਹਨ  ਉਨ੍ਹਾਂ ਵਿੱਚ ਵੀ ਕਿੰਨਿਆ ਗਲਤੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਸੁਧਾਰਨ ਲਈ ਵੀ ਯਤਨ ਨਹੀਂ ਕੀਤਾ ਜਾਂਦਾ। ਇਵੇ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਚਿੰਤਾ ਕੇਵਲ ਲੇਖਕਾ ਨੂੰ ਹੀ ਰਹਿ ਗਈ ਹੈ। ਸਾਡਾ ਆਪਣਾ ਵਤੀਰਾ ਵੀ ਪੰਜਾਬੀ ਦੇ ਹੱਕ ਵਿੱਚ ਨਹੀਂ ਕਿਉਂਕਿ ਅਸੀਂ ਇਸਦੇ ਸੁਧਾਰ ਲਈ ਕੋਈ ਕਾਰਜ ਨਹੀਂ ਕਰ ਰਹੇ। ਪੰਜਾਬੀ ਵਿੱਚ ਦਸਤਖ਼ਤ ਕਰਨੇ, ਨਾਮ-ਹਥਤੀਆਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕਰ ਦੇਣਾ ਇੱਕ ਦਿਖਾਵਾ ਹੈ। ਅਸਲ ਵਿੱਚ ਪੰਜਾਬੀ ਦੀ ਥਾਂ ਅੰਗਰੇਜ਼ੀ ਬੋਲਣਾ ਜਾਂ ਪੰਜਾਬੀ ਦੀ ਇਸ ਸਥਿਤੀ ਲਈ ਸਾਡੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ। ਅਸਲ ਵਿੱਚ ਇਹ ਸਾਰੀ ਸਥਿਤੀ ਜਾ ਕੇ ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਕਾਰਨ ਰੁਜ਼ਗਾਰ ਨਾਲ ਜੁੜ ਗਈ ਹੈ। ਲੋਕ ਸਮਝਦੇ ਹਨ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਿਰਫ਼ ਅੰਗਰੇਜ਼ੀ ਬੋਲਣ ਵਾਲਾ ਬੰਦਾ ਹੀ ਹੁਸ਼ਿਆਰ ਹੈ ਤੇ ਉਹ ਹੀ ਨੌਕਰੀ ਕਰਦਾ। ਇਸ ਮਾਨਸਿਕਤਾ ਵੱਸ ਸਾਡਾ ਵਤੀਰਾ ਪੰਜਾਬੀ ਪ੍ਰਤੀ ਇਹ ਬਣ ਗਿਆ ਅਤੇ ਅਸੀਂ ਇਸਨੂੰ ਹੋਰ ਪ੍ਰਫੁੱਲਤ ਕਰ  ਰਹੇ ਹਾਂ। ਸਾਡੀ ਮਾਨਸਿਕਤਾ ਵੱਸ ਹੀ ਸਾਨੂੰ ਇਹ ਜਾਪਣ ਲੱਗ ਗਿਆ ਕਿ ਜੇਕਰ ਅਸੀਂ ਪੰਜਾਬੀ ਦੀ ਥਾਂ ਅੰਗਰੇਜ਼ੀ ਨਹੀਂ  ਆਉਂਦੀ ਤਾਂ ਅਸੀਂ ਅਨਪੜ੍ਹ, ਗਵਾਰ, ਪੇਂਡੂ ਹਾਂ। ਪੰਜਾਬੀ ਦੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਪਹਿਲਾਂ ਆਪਣਾ ਵਤੀਰਾ ਪੰਜਾਬੀ ਦੇ ਹੱਕ ਵਿੱਚ ਕਰਨ ਦੀ ਲੋੜ ਹੈ।

ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ[ਸੋਧੋ]

ਸਕੂਲ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਦਿਨ-ਬ-ਦਿਨ ਗਿਰ ਰਹੀ ਹੈ। ਪੰਜਾਬ ਵਿੱਚ ਮਾਡਲ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਅੰਗਰੇਜ਼ੀ  ਭਾਸ਼ਾ ਦੀ ਚਕਾਚੋਂਦ ਵਿੱਚ ਉਲਝਾ ਕੇ ਉਹਨਾਂ ਕੋਲੋਂ ਫੀਸਾਂ ਅਤੇ ਫੰਡਾਂ ਦੇ ਰੂਪ ਵਿੱਚ ਅਗਿਣਤ ਰਕਮਾਂ ਵਸੂਲੀਆਂ ਜਾਂਦੀਆਂ ਹਨ। ਬੱਚਿਆ ਨੂੰ ਪੰਜਾਬੀ ਤੱਕ ਬੋਲਣ ਤੇ ਵੀ ਜੁਰਮਾਨਾ ਲਗਾਇਆ ਜਾਂਦਾ ਹੈ। ਉਹਨਾਂ ਦੇ ਮਾਪੇ ਇਹ ਗੱਲ ਬੜੇ ਮਾਣ ਨਾਲ ਦੱਸਦੇ ਹਨ ਕਿ ਸਾਡਾ ਬੱਚਾ ਅੰਗਰੇਜ਼ੀ ਬੋਲਦਾ ਹੈ। ਇਨ੍ਹਾਂ ਸਕੂਲਾਂ ਨੇ ਪੰਜਾਬੀ ਨੂੰ ਦੂਜੈਲਾਂ ਨਹੀਂ ਸਗੋਂ ਤੀਸਰੇ ਸਥਾਨ ਤੇ ਪੇਸ਼ ਕੀਤਾ ਹੈ। ਪੰਜਾਬ ਵਿੱਚ ਹੀ ਜਨਮੇ ਅਤੇ ਪੰਜਾਬ ਵਿੱਚ ਹੀ ਮਾਡਲ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਉਪਰ ਪੰਜਾਬੀ ਬੋਲਣ ਤੇ ਜ਼ੁਰਮਾਨਾ ਦੇਣਾ ਪੈਂਦਾ ਹੈ। ਅੰਗਰੇਜ਼., ਵਿੱਚ ਪੜ ਰਹੇ ਬੱਚੇ ਭਾਵੇਂ ਪਟਰ-ਪਟਰ ਅੰਗਰੇਜ਼ੀ ਬੋਲਦੇ ਹਨ ਪ੍ਰੰਤੂ ਜਦੋਂ ਉਹਨਾਂ ਦੇ ਦਾਦੇ-ਦਾਦੀਆਂ, ਨਾਨੇ-ਨਾਨੀਆਂ ਪੰਜਾਬੀ ਵਿੱਚ ਸੱਭਿਆਚਾਰ ਬਾਰੇ ਜਾਂ ਕੋਈ ਮਾਮੂਲੀ ਪੁਰਾਣੀ ਗੱਲ ਕਰਦੇ ਹਨ ਉਹ ਉਨ੍ਹਾਂ ਦੇ ਮੂੰਹ ਵੱਲ ਬਿਟਰ-ਬਿਟਰ ਦੇਖਦੇ ਹਨ। ਅੱਜ ਦੇ ਆਧੁਨਿਕ ਤੇ ਮਸ਼ੀਨੀ ਯੁੱਗ ਨੇ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਖਤਮ ਹੀ ਕਰ ਦਿੱਤੇ। ਮਾਡਲ ਸਕੂਲਾਂ ਵਿੱਚ ਜਿਹੜਾ ਸਲਾਨਾਂ ਮੈਗਜੀਨ ਨਿਕਲਦਾ ਉਸ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਯੋਗ ਸਥਾਨ ਨਹੀਂ ਦਿੱਤਾ ਜਾਂਦਾ। ਪਹਿਲੇ ਸਥਾਨ ਤੇ ਅੰਗਰੇਜ਼ੀ ਫਿਰ ਹਿੰਦੀ   ਅਤੇ ਫਿਰ ਕਿਤੇ ਜਾ ਕੇ ਪੰਜਾਬੀ ਦਾ ਆਰਟੀਕਲ ਛਪਦਾ। ਕਈ ਵਾਰੀ ਤਾਂ  ਪੰਜਾਬੀ ਨੂੰ ਮੂਲੋ ਹੀ ਨਿਰਾਦਰ ਕੀਤਾ ਜਾਂਦਾ ਹੈ। ਪੰਜਾਬੀ ਭਾਸ਼ਾ ਨੂੰ ਮੈਗਜ਼ੀਨ ਵਿਚੋਂ ਕੱਢ ਦਿੱਤਾ ਜਾਂਦਾ ਹੈ। ਮਾਡਲ ਸਕੂਲਾਂ ਵਿੱਚ ਪੜ੍ਹਾ ਰਹੇ ਪੰਜਾਬੀ ਦੇ ਅਧਿਆਪਕ ਜਿਨ੍ਹਾਂ ਦੀ ਨਿਯੁਕਤੀ ਸਮੇਂ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ। ਕੇਵਲ ਇਹ ਸੋਚ ਕੇ ਅਧਿਆਪਕ ਰੱਖ ਲਏ ਜਾਂਦੇ ਹਨ ਕਿ ਪੰਜਾਬੀ ਹੀ ਪੜਾਉਣੀ ਹੈ ਅਤੇ ਉਹ ਅਧਿਆਪਕ  ਵੀ ਅੱਧ ਤੋਂ ਜ਼ਿਆਦਾ ਪੜਾਉਣ ਸਮੇਂ  ਅੰਗਰੇਜ਼ੀ ਦੇ ਸ਼ਬਦ ਵਰਤਦੇ ਹਨ। ਇਸ ਤਰ੍ਹਾਂ ਸਕੂਲਾਂ ਵਿੱਚ ਵੀ ਪੰਜਾਬੀ ਦੀ ਸਥਿਤੀ ਤਰਸਯੋਗ ਹੈ।

ਸਥਾਨਕ ਰਾਜ ਪੱਧਰ 'ਤੇ ਪੰਜਾਬੀ ਭਾਸ਼ਾ ਦੀ ਸਥਿਤੀ[ਸੋਧੋ]

ਸਥਾਨਕ ਪੱਧਰ ਤੇ ਪੰਜਾਬੀ ਭਾਸ਼ਾ ਪ੍ਰਤੀ ਰਵੱਈਆ ਵੀ ਦੁਜੈਲਾ ਹੀ ਹੈ। ਸਕੂਲਾਂ ਵਿੱਚ ਅੰਗਰੇਜ਼ੀ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਸਕੂਲਾਂ ਵਿੱਚ ਪੰਜਾਬੀ ਪੜਾਉਣ ਵਾਲੇ ਅਧਿਆਪਕ ਦੀ ਨਿਯੁਕਤੀ ਸਮੇਂ ਵੀ ਕੋਈ ਖਾਸ ਖਿਆਲ ਨਹੀਂ ਦਿੱਤਾ ਜਾਂਦਾ ਇਹ ਗੱਲ ਸੋਚ ਲਿਆ ਜਾਂਦਾ ਹੈ ਕਿ ਇੱਕ ਹੀ ਤਾਂ ਵਿਸ਼ਾ ਹੈ, ਪੰਜਾਬੀ ਹੀ ਆ ਕੋਈ ਵੀ ਇੱਕ ਅਧਿਆਪਕ ਪੜਾ ਦੇਵੇਗਾ। ਸਕੂਲਾਂ ਵਿੱਚ ਪੰਜਾਬੀ ਦੇ ਇੱਕ ਵਿਸ਼ੇ ਤੋਂ ਇਲਾਵਾ ਬਾਕੀ ਸਾਰੇ ਵਿਸ਼ਿਆਂ ਦਾ ਮੀਡੀਅਮ ਹਿੰਦੀ ਜਾਂ ਅੰਗਰੇਜ਼ੀ ਹੀ ਹੁੰਦਾ ਹੈ।ਪੰਜਾਬੀ ਤਾਂ ਸਿਰਫ ਇੱਕ ਲਾਜ਼ਮੀ ਵਿਸ਼ੇ ਵਜੋਂ ਪੇਸ਼ ਹੁੰਦੀ ਹੈ। ਰਾਜ ਪੱਧਰ ਤੇ ਪੰਜਾਬੀ ਦੀ ਸਥਿਤੀ ਉਵੇਂ ਦੀ ਹੈ ਜਿਵੇਂ ਕਿ ਪਹਿਲਾਂ ਸੀ। ਰਾਜ ਪੱਧਰ ਤੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਵਿੱਚ ਕੰਮ ਕੀਤੇ ਜਾਣ ਬਾਰੇ ਪੜਤਾਲ ਦਾ ਕੰਮ ਭਾਸ਼ਾ  ਵਿਭਾਗ ਦੇ ਸਪੁਰਦ ਹੈ। ਰਾਜ ਪੱਧਰੀ ਅਫ਼ਸਰ ਤਾਂ ਉਸਨੂੰ  ਉਹ ਫਾਈਲਾਂ ਦਿਖਾਉ਼ਦੇ ਹੀ ਨਹੀਂ ਜੇਕਰ ਦਿਖਾਉਂਦੇ ਹਨ ਤਾਂ ਸਿਰਫ਼ ਦੋ ਤਿੰਨ ਜਿਹੜੀਆਂ ਪੰਜਾਬੀ ਵਿੱਚ ਹੁੰਦੀਆਂ ਹਨ ਤਾਂ ਕਿ ਹੋਏ ਕੰਮ ਤੇ ਸਭ ਅੱਛਾ ਹੈ ਦੀ ਰਿਪੋਰਟ ਮਿਲ ਸਕੇ। ਵਰਤਮਾਨ ਰਾਜ ਪੱਧਰ ਤੇ ਸਰਕਾਰੀ ਦਫ਼ਤਰਾਂ ਵਿੱਚ ਹੋਣ ਵਾਲਾ ਕੰਮ ਪੰਜਾਬੀ ਵਿੱਚ ਕੀਤਾ ਜਾਣਾ ਨਈਂ ਲੋੜੀਂਦੀ। ਸਗੋਂ ਕੇਵਲ ਰੀਪੋਰਟਾਂ ਹੀ ਚਾਹੁੰਦੀ ਹੈ। ਸਾਰਾ ਦਫ਼ਤਰੀ ਕੰਮ ਕਾਜ ਦੋ-ਭਾਸ਼ੀ ਨੀਤੀ ਅਨੁਸਾਰ ਹੀ ਚਲਾਇਆ ਜਾਂਦਾ ਹੈ, ਪੰਜਾਬੀ ਦੇ ਨਾਲ-ਨਾਲ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਲਿਖਿਆ ਜਾਂਦਾ ਹੈ। ਇੱਕ ਅਖਾਣ ਪ੍ਰਸਿੱਧ ਹੈ ਕਿ ਬਾਰ੍ਹਾਂ ਵਰ੍ਹਿਆਂ ਬਾਅਦ ਤਾਂ ਰੂੜ੍ਹੀ ਦੀ ਵੀ ਸੂਣੀ ਜਾਂਦੀ ਹੈ, ਪ੍ਰੰਤ ਪੰਜਾਬੀ ਭਾਸ਼ਾ ਦਾ ਮਿਆਰ ਉੱਚਾ ਉੱਠਣ ਦੀ ਬਜਾਏ ਨਿਵਾਣ ਵੱਲ ਹੀ ਜਾ ਰਿਹਾ ਹੈ।

ਰਾਜਨੀਤੀ ਤੇ ਪੰਜਾਬੀ ਭਾਸ਼ਾ[ਸੋਧੋ]

ਭਾਸ਼ਾ ਨੇ ਜਦੋਂ ਰਾਜਨੀਤੀ ਸ਼ਬਦ ਘੜਿਆ ਤਾਂ ਇਸਦਾ ਸਿੱਧਾ ਸਾਦਾ ਅਰਥ ਸੀ ਰਾਜ ਨੂੰ ਚਲਾਉਣ ਦੀ ਪ੍ਰਕਿਰਿਆ। ਅੱਜ ਇਹ ਸ਼ਬਦ ਏਨੀ ਤਾਕਤ ਗ੍ਰਹਿਣ  ਕਰ ਗਿਆ ਕਿ ਅੱਜ ਦੁਨੀਆ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਤਾਕਤਵਰ ਹਸਤੀ ਹੈ, ਰਾਜਨੀਤੀ ਨੇ ਮਨੁੱਖ ਦੇ ਸਾਰੇ ਕਿਰਿਆ ਕਲਾਵਾਂ ਤੇ ਏਕਾਧਿਕਾਰ ਜਮ੍ਹਾਂ ਲਿਆ ਹੈ। ਭਾਸ਼ਾ ਤੇ ਵੀ ਰਾਜਨੀਤੀ ਆਪਣੀ ਧੋਸ ਜਮਾ ਕੇ ਭਾਸ਼ਾਈ ਝਗੜਿਆਂ ਵਿੱਚ ਅਨੇਕਾਂ ਖੂਨ ਖਰਾਬੇ ਕੀਤੇ ਤੇ ਕਿੰਨੀਆਂ ਹੀ ਮਨੁੱਖੀ ਜਾਨਾਂ ਨੂੰ ਇਸ ਝਗੜੇ ਵਿੱਚ ਆਪਣੀ ਅਹੂਤੀ ਦੇਣੀ ਪਈ। ਸਰਕਾਰ ਵਜੋਂ ਪੰਜਾਬੀ ਭਾਸ਼ਾ ਨੂੰ ਤੀਸਰੇ ਦਰਜੇ ਤੇ ਪੇਸ਼ ਕੀਤਾ ਹੈ। ਸਰਕਾਰ ਵਲੋਂ ਅੰਗਰੇਜ਼ੀ ਨੂੰ ਪਹਿਲੇ ਨੰਬਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਵੱਖ-ਵੱਖ ਰਾਜਨੀਤੀਵਾਨ ਵਲੋਂ ਦਿੱਤਾ ਗਿਆ ਭਾਸ਼ਣ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ ਅਤੇ ਕਈ ਵਾਰ ਤਾਂ ਇਹ ਉੱਥੇ  ਵਿੱਚ ਬੈਠੇ ਸੁਣਨ ਵਾਲਿਆਂ ਨੂੰ ਸਮਝ ਵੀ ਨਹੀਂ ਆਉਂਦਾ। ਸਰਕਾਰ ਵਲੋਂ ਸਕੂਲਾਂ ਵਿੱਚ ਮੀਡੀਅਮ ਵੀ ਅੰਗਰੇਜ਼ੀ ਹੀ ਜ਼ਰੂਰੀ ਕੀਤਾ ਗਿਆ ਹੈ।  ਸਰਕਾਰ ਦਾ ਭਾਸ਼ਾ ਪ੍ਰਤੀ ਵਤੀਰਾ ਤਾਂ ਪੰਜਾਬੀ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਨਿਯੁਕਤੀ ਤੋਂ ਹੀ ਪਤਾ ਚੱਲਦਾ ਹੈ। ਪੰਜਾਬੀ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਯੋਗਤਾ ਨਹੀਂ ਦੇਖੀ ਜਾਂਦੀ ਸਿਰਫ਼ ਇਹ ਸੋਚ ਕੇ ਨਿਯੁਕਤੀ ਕਰ ਲਈ ਜਾਂਦੀ ਹੈ ਕਿ ਪੰਜਾਬੀ ਨੂੰ ਹੀ ਤਾਂ ਪੜਾਉਣਾ ਹੈ। ਇਨ੍ਹਾਂ ਵਿਚੋਂ ਬਹੁਤੇ ਅਧਿਆਪਕਾਂ ਨੂੰ ਤਾਂ ਖੁਦ ਨੂੰ ਪੰਜਾਬੀ ਨਹੀਂ ਆਉਂਦੀ ਉਹ ਪੰਜਾਬੀ ਨੂੰ ਕੀ ਪੜਾਉਣਗੇ। ਸਰਕਾਰ ਵਲੋਂ ਕੋਈ ਵੀ ਨੋਟਿਸ ਜਾਰੀ ਕੀਤਾ ਜਾਵੇ ਤਾਂ ਉਥੇ ਪੰਜਾਬੀ ਦੇ ਨਾਲ ਹਿੰਦੀ ਜਾਂ ਅੰਗਰੇਜ਼ੀ ਨੂੰ ਲਿਖਿਆ ਜਾਂਦਾ ਹੈ। ਰਾਜਨੀਤੀ ਪੰਜਾਬੀ ਭਾਸ਼ਾ ਨੂੰ ਦੂਜੈਲੇ ਦਰਜੇ ਦੀ ਬਣਾਉਣ ਵਿੱਚ ਹਰ ਕੋਸ਼ਿਸ਼ ਕੀਤੀ ਜਾਂਦੀ ਹੈ।

ਪੰਜਾਬੀ ਬੋਲੀ ਦਾ ਭਵਿੱਖ[ਸੋਧੋ]

ਯੂਨੈਸਕੋ ਵਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਨੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਅਤੇ ਪ੍ਰੇਮੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਭਾਸ਼ਾਂਵਾਂ ਦੇ ਖਤਮ ਹੋਣ ਦਾ ਖਤਰਾ ਹੈ ਉਨ੍ਹਾਂ ਵਿੱਚ ਪੰਜਾਬੀ ਵੀ ਹੈ। ਅੰਗਰੇਜ਼ੀ ਨੂੰ ਫੜ੍ਹ ਕੇ ਲੋਕ ਪੰਜਾਬੀ ਨੂੰ ਬਿਲਕੁਲ ਹੀ ਵਿਸਾਰ ਰਹੇ ਹਨ, ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਸ਼ਾ ਦੀ ਜਗ੍ਹਾਂ ਅਜਿਹੇ ਪ੍ਰਤੀਕ ਆ ਸਕਦੇ ਹਨ ਜੋ ਕਿ ਪੂਰੇ ਵਿਸ਼ਵ ਵਿੱਚ ਸਮਝੇ ਜਾਣ। ਪੰਜਾਬੀ ਭਾਸ਼ਾ ਕਦੇ ਮਰਦੀ ਨਹੀਂ ਸਗੋਂ ਇਸਦਾ ਰੂਪ ਬਦਲ ਰਿਹਾ ਹੈ। ਅੱਜ ਤੋਂ ਸੱਠ ਕੁ ਵਰ੍ਹੇ ਪਹਿਲਾਂ  ਕੁਝ ਪੰਜਾਬੀ ਜੋ ਪੱਛਮੀ ਪੰਜਾਬ ਤੋਂ ਹਿਜ਼ਰਤ ਕਰਕੇ ਇਧਰ ਪੂਰਬੀ ਪੰਜਾਬ ਵਿੱਚ ਆਏ ਸਨ, ਉਹ ਮੁਲਤਾਨੀ ਜਾਂ ਪੋਠੋਹਾਰੀ ਬੋਲੀਆਂ ਬੋਲਦੇ ਸਨ ਪਰ ਹੁਣ ਉਨ੍ਹਾਂ ਦੇ ਪੋਤੇ-ਪੋਤਰੇ ਪੂਰਬੀ ਪੰਜਾਬੀ ਬੋਲਦੇ ਹਨ। ਇਧਰੋ ਪੰਜਾਬ ਵਿੱਚ ਮੁਲਤਾਨੀ ਤੇ ਪੋਠੋਹਾਰੀ ਅਲੋਪ ਹੋ ਗਈਆਂ। ਆਲੇ-ਦੁਆਲੇ ਤੇ ਰੁਜ਼ਗਾਰ ਦਾ ਕਿਸੇ ਬੋਲੀ ਦੇ ਵਿਕਾਸ ਜਾਂ ਵਿਨਾਸ਼ ਨਾਲ ਸੰਬੰਧ ਹੁੰਦਾ ਹੈ। ਪੰਜਾਬੀ ਭਾਸ਼ਾ ਸਰਕਾਰ ਦੀ ਸਾਜ਼ਿਸ਼ ਤੇ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਦੂਜੇ ਨੰਬਰ ਤੇ ਤਾਂ ਪਹੁੰਚ ਹੀ ਗਈ ਕਿਉਂਕਿ ਹਰ ਜਗ੍ਹਾ ਤੇ ਪੰਜਾਬੀ ਨਾਲ ਹਿੰਦੀ ਜਾਂ ਅੰਗਰੇਜ਼ੀ ਲਿਖੀ ਹੁੰਦੀ ਹੈ। ਭਵਿੱਖ ਵਿੱਚ ਪੰਜਾਬੀ ਦਾ ਤੀਸਰਾ ਸਥਾਨ ਪੱਕਾ ਹੋਵੇਗਾ। ਅੱਜ ਦੇ ਸਕੂਲਾਂ ਚ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਤੋਂ ਲੱਗਦਾ ਹੈ ਕਿ ਉਹ ਤਾਂ ਪੰਜਾਬੀ ਨੂੰ ਬਿਲਕੁਲ ਹੀ ਵਿਸਾਰ ਦੇਣਗੇ। ਪੰਜਾਬੀ ਦਾ ਭਵਿੱਖ ਖਤਰੇ ਵਿੱਚ ਜ਼ਰੂਰ ਹੈ ਕਿਉਂਕਿ ਪੰਜਾਬੀ ਦਾ ਰੂਪ ਬਦਲ ਰਿਹਾ ਹੈ ਤੇ ਇਸ ਅਜੋਕੇ ਵਿਸ਼ਵੀਕਰਨ ਨੇ ਪੰਜਾਬੀ ਦੀ ਸਥਿਤੀ ਦੋ-ਭਾਸ਼ੀ ਬਣਾ ਦਿੱਤੀ ਹੈ। ਪੰਜਾਬੀ ਭਾਵੇਂ ਖ਼ਤਮ ਤਾਂ ਨਹੀਂ ਹੋਵੇਗੀ ਪਰ ਰਹੇਗੀ ਅੰਗਰੇਜ਼ੀ ਜਾਂ ਹਿੰਦੀ ਤੋਂ ਬਾਅਦ ਹੀ।

ਹਵਾਲੇ[ਸੋਧੋ]

  1. ਰਾਜਪੁਰਾ, ਅਲੀ. ਪੰਜਾਬੀ ਭਾਸ਼ਾ ਦਾ ਭਵਿੱਖ.