ਸਮੱਗਰੀ 'ਤੇ ਜਾਓ

ਪੰਜਾਬੀ ਮਿਥਿਕ-ਕਥਾਵਾਂ ਦੀ ਚਿੰਨ੍ਹ-ਜੁਗਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਮਿਥਿਕ-ਕਥਾਵਾਂ ਦੀ ਚਿੰਨ੍ਹ-ਜੁਗਤ
ਲੇਖਕਡਾ.ਭੁਪਿੰਦਰ ਸਿੰਘ ਖਹਿਰਾ
ਪ੍ਰਕਾਸ਼ਨ1988
ਪ੍ਰਕਾਸ਼ਕਪੈਪਸੂ ਬੁੱਕ ਡਿਪੂ ਪਟਿਆਲਾ
ਸਫ਼ੇ228

ਪੰਜਾਬੀ ਮਿਥਕ-ਕਥਾਵਾਂ ਦੀ ਚਿੰਨ੍ਹ-ਜੁਗਤ

[ਸੋਧੋ]

ਸਭ ਤੋਂ ਪਹਿਲਾਂ ਆਦਿਕਾ ਲਿਖੀ ਗਈ ਹੈ।ਉਸ ਤੋਂ ਬਾਅਦ ਤਤਕਰਾਂ ਲਿਖ ਕੇ ਅੱਗੇ ਚਲ ਕੇ ਇਸ ਕਿਤਾਬ ਨੂੰ ਦੋਂ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਭਾਗ ਵਿੱਚ ਮਿਥਕ -ਕਥਾ ਨੂੰ ਪਰਿਭਾਸ਼ਤ ਕਰਨ ਲਈ ਅਲੱਗ -ਅਲੱਗ ਵਿਦਵਾਨਾਂ ਦੀਆਂ ਰਾਵਾਂ ਪੇਸ਼ ਕੀਤੀਆਂ ਗਈਆਂ ਹਨ, ਅਤੇ ਇਹਨਾਂ ਦੇ ਵਿਚਾਰਾ ਨੂੰ ਅਧਾਰ ਬਣਾ ਕੇ ਇੱਕ ਸਾਝੀ ਰਾਇ ਦਿੱਤੀ ਗਈ ਹੈ। ਜਿਵੇਂ - ਲੈਵੀ ਸਤਰੌਸ ਅਨੁਸਾਰ "ਮਿਥਕ ਕਥਾ ਬੋਲੀ ਦੀ ਤਰ੍ਹਾਂ ਹੈ ਅਤੇ ਇਸ ਨੂੰ ਬੋਲੀ ਦੀ ਤਰ੍ਹਾਂ ਸਮਝ ਸਕਦੇ ਹਾਂ, ਇਸ ਦੀਆਂ ਦੋ ਤਹਿਆਂ ਹੁੰਦੀਆਂ ਹਨ।ਇਕ ਤਹਿ ਇਸਦੇ ਰੂਪ ਦੀ ਹੈ ਜਿਸ ਰਾਹੀ ਇਸਦਾ ਪ੍ਰਗਟਾਅ ਹੁੰਦਾ ਹੈ।ਇਸ ਦੀ ਅੰਦਰਲੀ ਤਹਿ ਸਾਰ ਦੀ ਤਹਿ ਹੈ,ਜਿਹੜੀ ਇਸਨੂੰ ਸਮਾਜਕ ਸੰਦਰਭ ਵਿੱਚ ਅਰਥ ਪ੍ਰਦਾਨ ਕਰਦੀ ਹੈ।ਮਿਥਕ ਕਥਾ ਦੀ ਤੀਸਰੀ ਤਹਿ ਇਹਨਾਂ ਦੋਹਾਂ ਦੇ ਸੁਮੇਲ ਵਿਚੋਂ ਪੈਦਾ ਹੁੰਦੀ ਹੈ।ਜਿਸ ਵਿੱਚ ਸਾਰਥਕ ਪੱਧਰ ਤੋਂ ਭਾਵ ਉਠਾਏ ਗਏ ਹੁੰਦੇ ਹਨ।ਮਿਥਕ ਕਥਾ ਸਮਾਜਕ ਜੁਗਤ ਅਤੇ ਸਮਾਜਕ ਰਿਸ਼ਤਿਆਂ ਨੂੰ ਪ੍ਰਤੀਬਿੰਬਤ ਕਰਦੀ ਹੈ"। ਰੋਲਾ ਬਾਰਤ ਵੀ ਲੈਵੀ ਸਤਰੌਸ ਦੀ ਤਰ੍ਹਾਂ ਮਿਥਕ ਕਥਾ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਭਾਸ਼ਾ ਹੀ ਮੰਨਦਾ ਹੈ, ਜਿਸ ਰਾਹੀ ਵਿਸ਼ੇਸ਼ ਪ੍ਰਕਾਰ ਦਾ ਸੰਚਾਰ ਹੁੰਦਾ ਹੈ।ਇਸ ਤਰ੍ਹਾਂ ਲੈਵੀ ਸਤਰੌਸ ਮਿਥ ਕਥਾ ਇੱਕ ਉਚਾਰ ਮੰਨਦਾ ਹੈ।ਜਿਸ ਦਾ ਅਧਾਰ ਮਨੁੱਖੀ ਇਤਿਹਾਸ ਹੈ।ਰੋਲਾ ਬਾਰਤ ਅਨੁਸਾਰ ਇਸ ਵਿਸ਼ੇਸ਼ ਉਚਾਰ ਦਾ ਪ੍ਰਵਾਹ ਇਤਿਹਾਸ ਨਿਰਧਾਰਤ ਹੈ, ਕਿਉਂਕਿ ਇਤਿਹਾਸ ਹੀ ਵਾਸਤਵਿਕ ਸਮਗਰੀ ਨੂੰ ਉਚਾਰ ਵਿਂਚ ਤਬਦੀਲ ਕਰਨ ਦੇ ਸਮਰੱਥ ਹੈ। ਕਾਰਲ ਮਾਰਕਸ ਅਨੁਸਾਰ " ਮਿਥਕ ਕਥਾ ਕੁਦਰਤੀ ਸ਼ਕਤੀਆਂ ਦੇ ਭਾਰੂਪਣ ਦਾ ਨਿਪੁੰਨ ਚਿਤਰਨ ਹੈ।ਜਦੋਂ ਮਨੁੱਖ ਕੁਦਰਤੀ ਸ਼ਕਤੀਆਂ ਤੇ ਭਾਰੂ ਹੋ ਜਾਂਦਾ ਹੈ, ਮਿਥਕ ਕਥਾਵਾਂ ਆਪਣੇ ਆਪ ਅਲੋਪ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਰਵਪੱਖੀ ਪਰਿਭਾਸ਼ਾ ਦਿੱਤੀ ਗਈ ਹੈ।ਮਿਥਕ ਕਥਾ ਇੱਕ ਮਾਨਸਿਕ ਵਰਤਾਰਾ ਹੈ, ਜਿਹੜਾ ਕਿਸੇ ਸਮਾਜ ਦੇ ਬੋਧ ਵਿਕਾਸ ਅਤੇ ਸੱਭਿਆਚਾਰ ਵਿਚਕਾਰ ਤਾਲਮੇਲ ਪੈਦਾ ਕਰਦਾ ਹੈ।ਅਜਿਹਾ ਕਰਦੇ ਸਮੇਂ ਇਹ ਵਿਅਕਤੀ ਅਤੇ ਸਮਾਜ ਲੋੜ ਅਤੇ ਅਜ਼ਾਦੀ ਕੁਦਰਤ ਅਤੇ ਮਨੁੱਖ ਵਿਚਕਾਰ ਸੱਭਿਆਚਾਰ ਸੰਦਰਭ ਅਨੁਸਾਰ ਸਮਤੋਲ ਪੈਦਾ ਕਰਦਾ ਹੈ।ਇਸ ਤਰ੍ਹਾਂ ਉਸਨੇ ਮਿਥ ਨੂੰ ਅਧਾਰ ਬਣਾ ਕੇ ਇਸਦਾ ਵਰਗੀਕਰਨ ਤਿੰਨ ਤਰੀਕੇ ਆਂ ਨਾਲ ਕੀਤਾ ਹੈ। 1•ਮਿਥਕ ਕਥਾਵਾਂ ਦੀ ਉਤਪਤੀ ਨੂੰ ਅਧਾਰ ਬਣਾ ਕੇ। 2•ਮਿਥਕ ਕਥਾਵਾਂ ਦੇ ਵਰਤਾਰੇ ਨੂੰ ਅਧਾਰ ਬਣਾ ਕੇ। 3• ਮਿਥਕ ਕਥਾਵਾਂ ਦੇ ਰੂਪ ਨੂੰ ਅਧਾਰ ਬਣਾ ਕੇ। ਇਸ ਤੋ ਇਲਾਵਾ ਮਿਥਕ ਕਥਾਵਾਂ ਦੀ ਬਣਤਰ ਅਤੇ ਪਰਕਾਰਜ ਦੇ ਇਕੱਲੇ ਇਕੱਲੇ ਪਖ ਤੇ ਨਿੱਠ ਕੇ ਚਰਚਾ ਕੀਤੀ ਗਈ ਹੈ।ਜਿਵੇਂ - 1•ਮਿਥਕ ਕਥਾਵਾਂ ਦਾ ਮਹੱਤਵ ÷ 2• ਮਿਥਕ ਕਥਾਵਾਂ ਦਾ ਸਰੂਪ ÷ 3•ਮਿਥਕ ਕਥਾਵਾਂ ਦਾ ਸੁਭਾਅ ÷ 4•ਮਿਥਕ ਕਥਾਵਾਂ ਅਤੇ ਯਥਾਰਥ ÷ ਇਸ ਤੋਂ ਅੱਗੇ ਚਲ ਕੇ ਉਸਨੇ ਚਿੰਨ੍ਹ ਦੀ ਉਤਪਤੀ ਅਤੇ ਲੋਕਾਂ ਦੀ ਸਾਇਕੀ ਵਿੱਚ ਇਹਨਾਂ ਦਾ ਵਾਸਾ ਅਤੇ ਸਮਾਜ ਦੀ ਇਹਨਾਂ ਨੂੰ ਪ੍ਰਵਾਨਗੀ ਇਸ ਵਿੱਚ ਮੋਟੇ ਤੌਰ 'ਤੇ ਇਹ ਦਸਿਆ ਗਿਆ ਹੈ,ਕਿ ਇਹਨਾਂ ਕਥਾਵਾਂ ਵਿੱਚ ਉਸ ਸਮੇਂ ਲੋਕਾਂ ਦੀ ਮਾਨਸਿਕ ਅਭਿਵਿਅਕਤੀ ਪੇਸ਼ ਕੀਤੀ ਗਈ ਹੁੰਦੀ ਹੈ।ਇਹ ਦੇਖਣ ਨੂੰ ਭਾਵੇਂ ਸਾਨੂੰ ਝੂਠ ਲਗਦੀ ਆ ਹਨ।ਪਰ ਇਹਨਾਂ ਕਥਾਵਾਂ ਵਿੱਚ ਉਸ ਸਮੇਂ ਦੇ ਸਮਾਜ ਦਾ ਚਿੱਤਰ ਖਿੱਚਿਆ ਗਿਆ ਹੁੰਦਾ ਹੈ।ਜਿਸਦੀ ਪੇਸ਼ਕਾਰੀ ਚਿੰਨ੍ਹਾਤਮਕ ਤਰੀਕੇ ਨਾਲ ਹੁੰਦੀ ਹੈ।ਇਸ ਤਰ੍ਹਾਂ ਚਿੰਨ੍ਹ ਵਿਗਿਆਨ ਦਰਸ਼ਨ ਅਤੇ ਡਾਇਲੈਕਟੀਕਲ ਚਿੰਨ੍ਹ ਵਿਗਿਆਨ ਬਾਰੇ ਚਰਚਾ ਕੀਤੀ ਹੈ,ਅਤੇ ਮਿਥ ਬਾਤ ਗਾਥਾ ਦੇ ਅੰਤਰ ਨੂੰ ਸਪਸ਼ਟ ਕੀਤਾ ਹੈ।ਜਦੋਂ ਅਸੀਂ ਦੂਜੇ ਭਾਗ ਦੀ ਗਲ ਕਰਦੇ ਹਾ ਤਾਂ ਇਸ ਭਾਗ ਵਿੱਚ ਪੰਜਾਬ ਵਿੱਚ ਪ੍ਰਚਲਿਤ ਮਿੱਥ ਕਥਾਵਾਂ ਲੈ ਕੇ ਉਹਨਾਂ ਦਾ ਸਿਨਕਰੌਨਿਕ ਅਤੇ ਡਾਇਆਕਰੌਨਿਕ ਅਧਾਰ ਤੇ ਵਿਸ਼ਲੇਸ਼ਣ ਕੀਤਾ ਹੈ।ਜਿਵੇਂ ਚਿੜੀ ਅਤੇ ਕਾ ਅਤੇ ਚਿੜੀ ਨਾਲ ਜੁੜਦੀਆ ਹੋਰ ਕਥਾਵਾਂ ਸਿਰਜ ਕੇ ਤਕੜੇ ਵਲੋਂ ਮਾੜੇ ਦੀ ਲੁੱਟ ਨੂੰ ਚਿੰਨ੍ਹਾਤਮਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।"ਚੰਨ ਤੇ ਚਿੜੀਆਂ " ਤਿਥਾ ਤਿਉਹਾਰਾਂ ਬਾਰੇ ਗਲ ਕੀਤੀ ਗਈ ਹੈ।ਇਸ ਵਿੱਚ ਸਾਂਝੀ ਦਾ ਰੂਪ ਪ੍ਰਕਿਰਿਆ ਸਾਝੀ ਦਾ ਚਿੰਨ੍ਹ ਵਿਗਿਆਨ, ਦੀਵਾਲੀ ਸਬੰਧੀ ਗਭਰਧਨ ਪੂਜਾ,ਲੋਹੜੀ ਦੇ ਸੁਆਗਤ,ਗੁੱਡੀ ਫੂਕਣਾ ਨੂੰ ਚਿੰਨ੍ਹਾਤਮਕ ਪਰਕਾਰਜ ਰਾਹੀ ਪੇਸ਼ ਕੀਤਾ ਗਿਆ ਹੈ।" ਤੋਤਾ ਮੈਨਾ"ਵਿਚ ਵਖ- ਵਖ ਰਾਜਕੁਮਾਰਾਂ ਦੀਆਂ ਕਥਾਵਾਂ ਦਸ ਕੇ ਔਰਤ ਅਤੇ ਮਰਦ ਦੇ ਰਿਸ਼ਤੇ ਦੀ ਪੇਸ਼ਕਾਰੀ ਕੀਤੀ ਗਈ ਹੈ।"ਪੂਰਨ ਅਤੇ ਲੂਣਾ"ਅਤੇ ਇਸ ਤੋਂ ਇਲਾਵਾ ਇਸ ਨਾਲ ਮਿਲਦੀਆਂ ਜੁਲਦੀਆ ਕਥਾਵਾਂ ਜਿਵੇਂ "ਰੂਪ ਬਸੰਤ""ਗੁਲਾਬ ਕੌਰ""ਰੰਗਬੀਰ "ਜੈਮਲ ਫੱਤਾ"ਕਥਾਵਾਂ ਵਿੱਚ ਔਰਤ ਦੇ ਵਡੇਰੀ ਉਮਰ ਦੇ ਪਤੀ ਅਤੇ ਉਸਦੀ ਮਾਨਸਿਕ ਦਸ਼ਾ ਦਾ ਚਿੰਨ੍ਹਾਤਮਕ ਢੰਗ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ।"ਘੜਾ ਅਤੇ ਝਨਾਂ " ਵਿੱਚ ਘੜੇ ਦੇ ਪ੍ਰਤੀਕ ਤੇ ਅਧਾਰਿਤ ਕਥਾਵਾਂ ਜੋ ਕਿ ਇਸ਼ਕ ਮਜਾਜੀ ਨਾਲ ਸਬੰਧਤ ਹਨ।ਜਿਵੇਂ "ਹੀਰ ਰਾਂਝਾ"" ਸੱਸੀ ਪੁਨੂੰ "ਸੋਹਣੀ ਮਹੀਵਾਲ "" ਮਿਰਜ਼ਾ ਸਾਹਿਬਾ"ਵਿਚ ਜਗੀਰਦਾਰ ਸਮਾਜ ਵਿੱਚ ਔਰਤ ਦੀ ਸਥਿਤੀ ਤੇ ਪਿਆਰ ਵਿਆਹ ਤੇ ਰੋਕ ਵਿਚਲੇ ਰਹੱਸ ਨੂੰ ਬਹੁਤ ਬਾਰੀਕਬੀਨੀ ਨਾਲ ਖੋਹਲਿਆਂ ਗਿਆ ਹੈ।" ਸੂਰਜ ਅਤੇ ਪਾਣੀ "ਵਿਚ ਪਾਣੀ ਦੁਆਲੇ ਉਸਰੀਆ ਕਥਾਵਾਂ ਦੀ ਪੇਸ਼ਕਾਰੀ ਹੋਈ ਹੈ।ਇਹਨਾਂ ਵਿੱਚ ਗੁਰੂ ਨਾਨਕ ਦੇਵ ਦੀਆ ਸਾਖੀਆਂ ਨਾਲ ਸਬੰਧਤ ਸਮਾਜ ਦਾ ਪਿੱਛੇ ਲੁਕਿਆ ਸਚ ਉਘਾੜਿਆ ਗਿਆ ਹੈ।"ਸਪ ਦਾ ਛਾਂ ਕਰਨਾ ""ਸਿੱਧ ਗੋਸ਼ਟ""ਵਲੀ ਕੰਧਾਰੀ " ਹਰਦੁਆਰ ਵਾਲੀ ਸਾਖੀ" ਆਦਿ ਦਾ ਚਿੰਨ੍ਹ ਵਿਗਿਆਨਕ ਅਧਿਐਨ ਕੀਤਾ ਗਿਆ ਹੈ।ਇਹਨਾਂ ਕਥਾਵਾਂ ਤੋਂ ਬਾਅਦ ਪੰਜਾਬੀ ਸੱਭਿਆਚਾਰ ਵਿੱਚ ਲੋਕਾਂ ਦੀ ਮਾਨਸਿਕਤਾ ਦਾ ਅਧਿਐਨ ਕੀਤਾ ਗਿਆ ਹੈ।ਇਸ ਕਿਤਾਬ ਦੇ ਅੰਤ ਤੇ ਅੰਤਿਕਾ ਦਿੱਤੀ ਗਈ ਹੈ ਜਿਸ ਵਿੱਚ ਉਪਰ ਦੱਸੀ ਆ ਕਥਾਵਾਂ ਵਿਚਲੀਆਂ ਕਹਾਣੀਆ ਨੂੰ ਸੰਖੇਪ ਵਿੱਚ ਬਿਆਨ ਕੀਤਾ ਗਿਆ ਹੈ।ਸਮੁੱਚੀ ਚਰਚਾ ਤੋਂ ਬਾਅਦ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਜੇ ਕਿਸੇ ਵਿਅਕਤੀ ਨੇ ਜਗੀਰਦਾਰੂ ਸਮਾਜ ਬਾਰੇ ਪੜਚੋਲ ਕਰਨੀ ਹੋਵੇ ਅਤੇ ਉਸ ਸਮੇਂ ਪ੍ਰਚੱਲਿਤ ਵਿਧਾਨ ਅਤੇ ਲੋਕਾਂ ਦੀ ਸੋਚ ਅਤੇ ਔਰਤ ਦੀ ਸਥਿਤੀ ਦੀ ਘੋਖ ਕਰਨੀ ਹੋਵੇ ਤਾਂ ਇਹ ਪੁਸਤਕ ਉਸ ਲਈ ਕਾਰਗਰ ਸਿੱਧ ਹੋਵੇਗੀ।[1]

  1. ਪੰਜਾਬੀ ਮਿਥਕ -ਕਥਾਵਾਂ ਦੀ ਚਿੰਨ੍ਹ -ਜੁਗਤ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ,ਪਟਿਆਲਾ, 1988