ਪੰਜਾਬੀ ਸਭਿਆਚਾਰ ਅਤੇ ਵਿਕਲਾਂਗਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਕਲਾਂਗ ਤੋਂ ਭਾਵ ਕਿਸੇ ਵਿਚ ਕੋਈ ਵਿਕਾਰ ਹੋਣਾ | ਵਿਕਲਾਂਗ ਵਿਅਕਤੀ ਤੋਂ ਭਾਵ ਉਸ ਵਿਅਕਤੀ ਤੋਂ ਲਿਆ ਜਾਂਦਾ ਹੈ ਜਿਸ ਵਿਚ ਸਰੀਰਕ ਜਾਂ ਮਾਨਸਿਕ ਤੌਰ 'ਤੇ ਕੋਈ ਵਿਕਾਰ ਹੋਵੇ| ਵਿਕਾਰ ਨੂੰ ਕਿਸੇ ਪ੍ਰਕਾਰ ਦੀ ਕਮੀਂ ਦੇ ਅਰਥਾਂ ਵਿਚ ਲਿਆ ਜਾਂਦਾਂ ਹੈ| ਇਸ ਲਈ ਵਿਕਲਾਂਗ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਸ ਵਿਚ ਸਰੀਰਕ ਮਾਨਸਿਕ ਤੌਰ 'ਤੇ ਕੋਈ ਕਮੀਂ ਹੋਵੇ ਜਿਸ ਕਾਰਨ ਉਸਨੂੰ ਜ਼ਿੰਦਗੀ ਵਿਚ ਇੱਕ ਤੰਦਰੁਸਤ ਵਿਅਕਤੀ ਦੇ ਮੁਕਾਬਲੇ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਮਨੁੱਖ ਵਿਚ ਕਈਂ ਪ੍ਰਕਾਰ ਦੀ ਵਿਕਲਾਂਗਤਾ ਪਾਈ ਜਾਂਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ:

ਸਰੀਰਕ ਵਿਕਲਾਂਗਤਾ:-[ਸੋਧੋ]

-ਨਜ਼ਰ ਵਿਚ ਰੁਕਾਵਟ

-ਸੁਣਨ ਵਿਚ ਰੁਕਾਵਟ

-ਚਲਨ ਵਿਚ ਰੁਕਾਵਟ

-ਹੱਥਾਂ ਦਾ ਨਾ ਹੋਣਾ

ਮਾਨਸਿਕ ਵਿਕਲਾਂਗਤਾ:-[ਸੋਧੋ]

-ਮਾਨਸਿਕ ਤੋਰ ਤੇ ਕਮਜ਼ੋਰ ਹੋਣਾ

-ਮਾਨਸਿਕ ਤੋਰ ਤੇ ਘੱਟ ਵਿਕਸਿਤ

-ਯਾਦਾਸ਼ਤ ਸ਼ਕਤੀ ਦੀ ਕਮਜ਼ੋਰੀ

ਵਿਕਲਾਂਗਤਾ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ:

ਜਨਮਜਾਤ ਵਿਕਲਾਂਗਤਾ:-

ਜਨਮਜਾਤ ਵਿਕਲਾਂਗਤਾ ਤੋਂ ਭਾਵ ਵਿਅਕਤੀ ਨੂੰ ਵਿਕਲਾਂਗਤਾ ਜਨਮ ਤੋਂ ਪਹਿਲਾਂ ਹੀ ਗਰਭ ਅਵਸਥਾ ਵਿਚ ਜਾਂ ਜਨਮ ਦੇ ਸਮੇਂ ਹੋਈ ਹੈ|

ਅਰਜਿਤ ਵਿਕਲਾਂਗਤਾ :-

ਅਰਜਿਤ ਵਿਕਲਾਂਗਤਾ ਤੋਂ ਭਾਵ ਵਿਅਕਤੀ ਨੂੰ ਵਿਕਲਾਂਗਤਾ ਕਿਸੇ ਬਾਹਰੀ ਦੁਰਘਟਨਾ ਕਾਰਨ ਹੋਈ ਹੈ ਜਿਵੇਂ ਕਿਸੇ ਦੁਰਘਟਨਾ ਦੌਰਾਨ ਸੱਟ ਵੱਜਣ ਕਾਰਨ ਜਾਂ ਫਿਰ ਕਿਸੇ ਬਿਮਾਰੀ ਕਾਰਨ|

ਵਿਕਲਾਂਗਤਾ ਸੰਬੰਧੀ ਕਾਨੂੰਨ[ਸੋਧੋ]

ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਹਿਫਾਜ਼ਤ ਅਤੇ ਪੂਰਨ ਭਾਗੀਦਾਰੀ) ਅਧਿਨਿਯਮ, 1995 ਦੀ ਧਾਰਾ 2 (ਹ), (ਜਿਸ ਨੂੰ ਪੀ.ਡਬਲਿਊ.ਡੀ. ਅਧਿਨਿਯਮ, 1995 ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ) ਵਿਕਲਾਂਗ ਵਿਅਕਤੀ ਕੋਸ਼ ਅਜਿਹੇ ਵਿਅਕਤੀ ਨੂੰ ਰੂਪ ਵਿੱਚ ਪਰਿਭਾਸ਼ਤ ਕਰਦਾ ਹੈ, ਜੋ ਕਿਸੇ ਚਿਕਿਤਸਾ ਅਫ਼ਸਰ ਦੁਆਰਾ ਪ੍ਰਮਾਣਿਤ ਕਿਸੇ ਵਿਕਲਾਂਗਤਾ ਤੋਂ ਨਿਊਨਤਮ 40 ਫ਼ੀਸਦੀ ਪੀੜਤ ਹੈ। ਇਹ ਵਿਕਲਾਂਗਤਾ (ੳ) ਨਜ਼ਰ ਵਿੱਚ ਰੁਕਾਵਟ (ਅ) ਘੱਟ ਨਜ਼ਰ (ੲ) ਕੋੜ੍ਹ ਰੋਗ ਉਪਚਾਰਿਤ (ਸ) ਸੁਣਨ ਵਿੱਚ ਰੁਕਾਵਟ (ਹ) ਚਲਨ ਵਿਕਲਾਂਗਤਾ (ਕ) ਮਾਨਸਿਕ ਰੋਗ (ਖ) ਮਾਨਸਿਕ ਧੀਮਾਪਣ (ਗ) ਸਵੈ-ਲੀਨਤਾ (ਆਟਿਜ਼ਮ) (ਘ) ਦਿਮਾਗ ਦਾ ਕਮਜ਼ੋਰ ਹੋਣਾ ਜਾਂ) ਙ), (ਖ),(ਗ) ਅਤੇ (ਘ) ਵਿੱਚੋਂ ਦੋ ਜਾਂ ਜ਼ਿਆਦਾ ਦਾ ਸੰਯੋਜਨ, ਹੋ ਸਕਦਾ ਹੈ। ਧਾਰਾ 2(ਘ), ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਹਿਫਾਜ਼ਤ ਅਤੇ ਪੂਰਨ ਭਾਗੀਦਾਰੀ) ਅਧਿਨਿਯਮ, 1995, ਸਹਿ ਪਠਿਤ ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ-ਵਿਕਲਾਂਗਤਾ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਂ ਅਧਿਨਿਯਮ, 1999 ਦੀ ਧਾਰਾ 2(ਙ) ਜਾਂਚ-ਪੜਤਾਲ ਸਾਲ 2011 ਦੀ ਜਨ-ਸੰਖਿਆ ਦੇ ਅਨੁਸਾਰ,

ਭਾਰਤ ਵਿੱਚ 2.68 ਕਰੋੜ ਵਿਕਲਾਂਗ ਵਿਅਕਤੀ ਹਨ (ਜੋ ਕਿ ਕੁਲ ਜਨ-ਸੰਖਿਆ ਦਾ 2.21 ਫ਼ੀਸਦੀ ਹੈ)। ਕੁਲ ਵਿਕਲਾਂਗ ਵਿਅਕਤੀਆਂ ਵਿੱਚੋਂ 1.50 ਕਰੋੜ ਪੁਰਖ ਹਨ ਅਤੇ 1.18 ਕਰੋੜ ਔਰਤਾਂ ਹਨ। ਇਨ੍ਹਾਂ ਵਿੱਚ ਨਜ਼ਰ ਵਿੱਚ ਰੁਕਾਵਟ, ਸੁਣਨ ਵਿੱਚ ਰੁਕਾਵਟ, ਬੋਲਣ ਵਿੱਚ ਰੁਕਾਵਟ, ਚੱਲਣ ਵਿੱਚ ਰੁਕਾਵਟ, ਮਾਨਸਿਕ ਰੋਗੀ, ਮਾਨਸਿਕ ਧੀਮਾਪਣ, ਬਹੁ ਵਿਕਲਾਂਗਤਾਵਾਂ ਅਤੇ ਹੋਰ ਵਿਕਲਾਂਗਤਾਵਾਂ ਨਾਲ ਗ੍ਰਸਤ ਵਿਅਕਤੀ ਸ਼ਾਮਿਲ ਹਨ। ਇਹ ਮੰਨਦੇ ਹੋਏ ਕਿ ਵਿਕਲਾਂਗ ਵਿਅਕਤੀ ਦੇਸ਼ ਲਈ ਵੱਡਮੁੱਲਾ ਮਨੁੱਖੀ ਸਰੋਤ ਹਨ ਅਤੇ ਜੇਕਰ ਉਹਨਾਂ ਨੂੰ ਸਮਾਨ ਮੌਕੇ ਅਤੇ ਪ੍ਰਭਾਵੀ ਪੁਨਰਵਾਸ ਉਪਾਅ ਉਪਲਬਧ ਹੋਣ ਤਾਂ ਉਹਨਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਬਿਹਤਰ ਗੁਣਵੱਤਾ ਵਾਲੀ ਜ਼ਿੰਦਗੀ ਜੀ ਸਕਦੇ ਹਨ, ਉਹਨਾਂ ਦੇ ਲਈ ਅਜਿਹਾ ਮਾਹੌਲ ਤਿਆਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਉਹਨਾਂ ਨੂੰ ਸਮਾਨ ਮੌਕੇ, ਉਹਨਾਂ ਦੇ ਅਧਿਕਾਰਾਂ ਦੀ ਹਿਫਾਜ਼ਤ ਅਤੇ ਸਮਾਜ ਵਿੱਚ ਉਹਨਾਂ ਦੀ ਪੂਰੀ ਭਾਗੀਦਾਰੀ ਪ੍ਰਦਾਨ ਕਰ ਸਕੇ, ਵਿਕਲਾਂਗ ਵਿਅਕਤੀਆਂ ਲਈ ਇੱਕ ਰਾਸ਼ਟਰੀ ਨੀਤੀ ਤਿਆਰ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਰਾਇਟਸ ਆਫ਼ ਡਿਸਅਬਿਲਟੀ ਐਕਟ 2016[ਸੋਧੋ]

ਇਸ ਐਕਟ ਨੂੰ ਆਰ.ਪੀ.ਡਬਲੀਉ.ਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ| ਇਸ ਵਿਚ ਪੰਜਾਬ ਸਰਕਾਰ ਦੁਆਰਾ 14 ਹੋਰ ਵਿਕਲਾਂਗਤਾਵਾਂ ਨੂੰ ਸ਼ਾਮਿਲ ਕੀਤਾ ਗਿਆ| ਇਸ ਐਕਟ ਵਿਚ ਕੁਲ 21 ਵਿਕਲਾਂਗਤਾਵਾਂ ਨੂੰ ਲਿਆ ਗਿਆ ਹੈ ਜਿੰਨ੍ਹਾਂ ਨੂੰ ਅੱਗੇ ਅੱਠ ਭਾਗਾਂ ਵਿਚ ਵੰਡਿਆ ਗਿਆ ਹੈ:

1. ਲੋਕੋ ਮੋਟਰ ਅਪੰਗਤਾ

2. ਦਿੱਖਣ ਵਿਚ ਕਮਜ਼ੋਰੀ

3. ਸੁਣਨ ਵਿਚ ਕਮਜ਼ੋਰੀ

4.ਚਿਰਕਾਲੀਨ ਤੰਤੂ

5. ਜੋ ਲੋਕ ਖ਼ੂਨ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ

6. ਵਿਕਾਸ ਦਾ ਸਹੀ ਨਾ ਹੋਣਾ

7. ਮਾਨਸਿਕ ਬਿਮਾਰੀ

8. ਬਹੁਵਿਕਲਾਂਗਤਾ

ਕਾਨੂੰਨੀ ਨਿਕਾਯ ਭਾਰਤੀ ਪੁਨਰਵਾਸ ਪਰਿਸ਼ਦ[ਸੋਧੋ]

ਭਾਰਤੀ ਪੁਨਰਵਾਸ ਪਰਿਸ਼ਦ ਨੂੰ ਸਾਲ 1992 ਵਿੱਚ ਸੰਸਦ ਦੇ ਇੱਕ ਅਧਿਨਿਯਮ ਦੇ ਤਹਿਤ ਸਥਾਪਿਤ ਕੀਤਾ ਗਿਆ ਸੀ। ਪਰਿਸ਼ਦ ਪੁਨਰਵਾਸ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੀ ਸਿਖਲਾਈ ਦਾ ਨਿਯਮਨ ਅਤੇ ਇਸ ਨੂੰ ਮਾਨੀਟਰ ਕਰਦੀ ਹੈ ਅਤੇ ਪੁਨਰਵਾਸ ਅਤੇ ਵਿਸ਼ੇਸ਼ ਸਿੱਖਿਆ ਵਿੱਚ ਖੋਜ ਨੂੰ ਉਤਸ਼ਾਹਿਤ ਕਰਦੀ ਹੈ। ਭਾਰਤੀ ਪੁਨਰਵਾਸ ਪਰਿਸ਼ਦ ਕੇਂਦਰੀ ਪੁਨਰਵਾਸ ਰਜਿਸਟਰ ਦੇ ਪੁਨਰਵਾਸ ਅਤੇ ਰੱਖ-ਰਖਾਅ ਦੇ ਲਈ ਸਿਖਲਾਈ ਅਤੇ ਕਾਰੋਬਾਰੀ ਸਮੱਗਰੀ ਉਪਲਬਧ ਕਰਵਾਉਂਦੀ ਹੈ।

ਵਿਕਲਾਂਗ ਵਿਅਕਤੀਆਂ ਦੇ ਮੁੱਖ ਕਮਿਸ਼ਨਰ (ਸੀ.ਸੀ.ਪੀ.ਡੀ.)[ਸੋਧੋ]

ਵਿਕਲਾਂਗ ਵਿਅਕਤੀਆਂ ਲਈ ਮੁੱਖ ਕਮਿਸ਼ਨਰ ਨੂੰ ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਸੁਰੱਖਿਆ ਅਤੇ ਪੂਰਨ ਭਾਗੀਦਾਰੀ) ਅਧਿਨਿਯਮ ਏ 1995 ਦੇ ਅੰਤਰਗਤ ਆਪਣਾ ਕੰਮ ਕਰਨ ਵਿੱਚ ਸਮਰੱਥ ਬਣਾਉਣ ਲਈ ਵਿਕਲਾਂਗ ਵਿਅਕਤੀਆਂ ਦੇ ਕਲਿਆਣ ਅਤੇ ਅਧਿਕਾਰਾਂ ਦੀ ਹਿਫਾਜ਼ਤ ਲਈ ਬਣਾਏ ਗਏ ਕਾਨੂੰਨਾਂ, ਨਿਯਮਾਵਲੀ ਆਦਿ ਨੂੰ ਲਾਗੂ ਨਾ ਕਰਨ ਅਤੇ ਵਿਕਲਾਂਗ ਵਿਅਕਤੀਆਂ ਦੇ ਅਧਿਕਾਰਾਂ ਨੂੰ ਮਨ੍ਹਾ ਕਰਨ ਨਾਲ ਸੰਬੰਧਤ ਸ਼ਿਕਾਇਤਾਂ ਨੂੰ ਦੇਖਣ ਲਈ ਇੱਕ ਸਿਵਲ ਕੋਰਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ ਵਿਕਲਾਂਗਤਾਵਾਂ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਸ ਅਧਿਨਿਯਮ, 1999 ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ ਵਿਕਲਾਂਗਤਾਵਾਂ ਆਦਿ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਸ ਅਧਿਨਿਯਮ, 1999 ਦੇ ਅੰਤਰਗਤ ਸਾਲ 2000 ਵਿੱਚ ਰਾਸ਼ਟਰੀ ਨਿਆਸ ਦੀ ਸਥਾਪਨਾ ਕੀਤੀ ਗਈ ਸੀ। ਇਹ ਸਵੈ-ਸੇਵੀ ਸੰਗਠਨਾਂ, ਵਿਕਲਾਂਗ ਵਿਅਕਤੀਆਂ ਦੀਆਂ ਸੰਸਥਾਵਾਂ ਅਤੇ ਉਹਨਾਂ ਦੇ ਸਰਪ੍ਰਸਤਾਂ ਦੀਆਂ ਸੰਸਥਾਵਾਂ ਦੇ ਇੱਕ ਤੰਤਰ ਦੇ ਮਾਧਿਅਮ ਨਾਲ ਕੰਮ ਕਰਦਾ ਹੈ। ਇਸ ਦੇ ਅੰਤਰਗਤ ਦੇਸ਼ ਭਰ ਵਿੱਚ 3 ਮੈਂਬਰ ਸਥਾਨਕ ਪੱਧਰ ਦੀਆਂ ਸਮਿਤੀਆਂ ਸਥਾਪਿਤ ਕਰਨ, ਜਿੱਥੇ ਕਿਤੇ ਜ਼ਰੂਰੀ ਹੋਵੇ ਵਿਕਲਾਂਗ ਵਿਅਕਤੀਆਂ ਲਈ ਕਾਨੂੰਨੀ ਰੱਖਿਅਕ ਤੈਨਾਤ ਕਰਨ ਦਾ ਪ੍ਰਾਵਧਾਨ ਹੈ। ਰਾਸ਼ਟਰੀ ਨਿਆਸ ਦੁਆਰਾ 6 ਸਾਲ ਦੀ ਉਮਰ ਤਕ ਸ਼ੁਰੂਆਤੀ ਦਖਲ ਤੋਂ ਲੈ ਕੇ ਗੰਭੀਰ ਵਿਕਲਾਂਗਤਾ ਨਾਲ ਗ੍ਰਸਤ ਬਾਲਗਾਂ ਲਈ ਰਿਹਾਇਸ਼ੀ ਕੇਂਦਰਾਂ ਦੇ ਲਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਸਮੂਹ ਦਾ ਸੰਚਾਲਨ ਕੀਤਾ ਜਾਂਦਾ ਹੈ।

ਰਾਸ਼ਟਰੀ ਸੰਸਥਾਨ[ਸੋਧੋ]

ਕ੍ਰਮ. ਸੰ. ਰਾਸ਼ਟਰੀ ਸੰਸਥਾਨ ਸਥਾਪਨਾ ਦਾ ਸਾਲ ਖੇਤਰੀ ਕੇਂਦਰ (ਆਰ.ਸੀ./ਖੇਤਰੀ ਸੰਯੁਕਤ ਖੇਤਰੀ ਕੇਂਦਰ) ਜੇਕਰ ਕੋਈ ਹੈ ਸੰਯੁਕਤ ਖੇਤਰੀ ਕੇਂਦਰ, ਜੇਕਰ ਰਾਸ਼ਟਰੀ ਅਦਾਰੇ ਦੇ ਅੰਤਰਗਤ ਕੋਈ ਹੈ।

1.ਰਾਸ਼ਟਰੀ ਦ੍ਰਿਸ਼ਟੀ ਬਾਧਿਤ ਸੰਸਥਾਨ (ਐੱਨ.ਆਈ.ਵੀ.ਐੱਚ.) 1979 ਇੱਕ ਖੇਤਰੀ ਕੇਂਦਰ (ਚੇਨੱਈ) ਦੋ ਖੇਤਰੀ ਖੰਡ (ਕੋਲਕਾਤਾ ਅਤੇ ਸਿਕੰਦਰਾਬਾਦ) ਇੱਕ ਸੁੰਦਰ ਨਗਰ (ਹਿਮਾਚਲ ਪ੍ਰਦੇਸ਼)

2.ਅਲੀ ਯਾਵਰ ਜੰਗਸ਼੍ਰਵਣ ਬਾਧਿਤ ਰਾਸ਼ਟਰੀ ਸੰਸਥਾਨ (ਏ.ਵਾਈ.ਜੇ.ਐੱਨ.ਆਈ.ਐੱਚ.ਐੱਚ.), ਮੁੰਬਈ 1983 ਚਾਰ ਖੇਤਰੀ ਕੇਂਦਰ (ਕੋਲਕਾਤਾ, ਨਵੀਂ ਦਿੱਲੀ, ਮੁੰਬਈ ਅਤੇ ਭੁਵਨੇਸ਼ਵਰ ਦੋ (ਭੋਪਾਲ ਅਤੇ ਅਹਿਮਦਾਬਾਦ)

3.ਰਾਸ਼ਟਰੀ ਅਸਥੀ ਵਿਕਲਾਂਗ ਸੰਸਥਾਨ (ਐੱਨ.ਆਈ.ਓ.ਐੱਚ.) 1978 ਦੋ ਖੇਤਰੀ ਕੇਂਦਰ (ਦੇਹਰਾਦੂਨ ਆਈਜਲ) ਇੱਕ (ਪਟਨਾ) 4.ਸਵਾਮੀ ਵਿਵੇਕਾਨੰਦ ਰਾਸ਼ਟਰੀ ਪੁਨਰਵਾਸ, ਸਿਖਲਾਈ ਅਤੇ ਖੋਜ ਸੰਸਥਾਨ (ਐੱਸ.ਵੀ.ਐੱਨ.ਆਈ.ਆਰ. ਟੀ.ਏ.ਆਰ.), ਕਟ1975 ਕੋਈ ਨਹੀਂ ਇੱਕ ਗੁਹਾਟੀ

5.ਪੰਡਿਤ ਦੀਨਦਿਆਲ ਉਪਾਧਿਆਏ ਸਰੀਰਕ ਵਿਕਲਾਂਗ ਸੰਸਥਾਨ (ਪੀ.ਡੀ.ਯੂ.ਆਈ.ਪੀ.ਐੱਚ.) 1960 ਇੱਕ (ਸਿਕੰਦਰਾਬਾਦ) ਦੋ (ਲਖਨਊ ਅਤੇ ਸ਼੍ਰੀਨਗਰ)

6.ਰਾਸ਼ਟਰੀ ਮਾਨਸਿਕ ਵਿਕਲਾਂਗ ਸੰਸਥਾਨ (ਐੱਨ.ਆਈ.ਐੱਮ.ਐੱਚ.) 1984 ਤਿੰਨ ਖੇਤਰੀ ਕੇਂਦਰ (ਦਿੱਲੀ, ਮੁੰਬਈ ਅਤੇ ਕੋਲਕਾਤਾ ਕੋਈ ਨਹੀਂ

7.ਰਾਸ਼ਟਰੀ ਬਹੁ ਵਿਕਲਾਂਗਤਾ ਸਸ਼ਕਤੀਕਰਨ ਸੰਸਥਾਨ 2005 ਕੋਈ ਨਹੀਂ ਇੱਕ (ਕੋਝੀਕੋੜ)

8.ਕੇਂਦਰੀ ਜਨਤਕ ਖੇਤਰ ਉਪਕ੍ਰਮ ਰਾਸ਼ਟਰੀ ਵਿਕਲਾਂਗ-ਜਨ ਵਿੱਤ ਅਤੇ ਵਿਕਾਸ ਨਿਗਮ

ਰਾਸ਼ਟਰੀ ਵਿਕਲਾਂਗ-ਜਨ ਵਿੱਤ ਅਤੇ ਵਿਕਾਸ ਨਿਗਮ[ਸੋਧੋ]

(ਐੱਨ.ਐੱਚ.ਐੱਫ.ਡੀ.ਸੀ.) ਦੀ ਸਥਾਪਨਾ 24 ਜਨਵਰੀ, 1997 ਨੂੰ ਵਿਕਲਾਂਗ ਵਿਅਕਤੀਆਂ ਦੇ ਫਾਇਦੇ ਲਈ ਆਰਥਿਕ ਵਿਕਾਸ ਸੰਬੰਧੀ ਗਤੀਵਿਧੀਆਂ ਅਤੇ ਸਵੈ-ਰੁਜ਼ਗਾਰ ਦੇ ਵਾਧੇ ਦੀ ਨਜ਼ਰ ਨਾਲ ਕੀਤੀ ਗਈ ਸੀ। ਇਹ ਵਿਕਲਾਂਗ ਵਿਅਕਤੀਆਂ ਨੂੰ ਕਰਜ਼ਾ ਪ੍ਰਦਾਨ ਕਰਦਾ ਹੈ ਤਾਂ ਕਿ ਉਹ ਕਾਰੋਬਾਰੀ/ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਵਪਾਰਕ ਪੁਨਰਵਾਸ/ਸਵੈ-ਰੁਜ਼ਗਾਰ ਲਈ ਸਮਰੱਥ ਹੋ ਸਕੇ। ਇਹ ਵਿਕਲਾਂਗਤਾ ਨਾਲ ਗ੍ਰਸਤ ਸਵੈ-ਰੁਜ਼ਗਾਰ ਪ੍ਰਾਪਤ ਵਿਅਕਤੀਆਂ ਦੀ ਸਹਾਇਤਾ ਵੀ ਕਰਦਾ ਹੈ ਤਾਂ ਕਿ ਉਹ ਆਪਣੇ ਉਤਪਾਦਾਂ ਅਤੇ ਵਸਤਾਂ ਦਾ ਵਪਾਰ ਕਰ ਸਕਣ।

ਭਾਰਤੀ ਬਨਾਉਟੀ ਅੰਗ ਨਿਰਮਾਣ ਨਿਗਮ[ਸੋਧੋ]

ਏਲਿਮਕੋ ਵਿਭਾਗ ਦੇ ਅਨੁਸਾਰ ਇੱਕ ਗੈਰ ਮੁਨਾਫ਼ਾ ਪ੍ਰਾਪਤ ਕਰਨ ਵਾਲੀ 5.25 ਮਿਨੀ ਰਤਨ ਕੰਪਨੀ ਹੈ। ਇਹ ਵੱਡੇ ਪੈਮਾਨੇ ਉੱਤੇ ਸਭ ਤੋਂ ਕਿਫਾਇਤੀ ਆਈ.ਐੱਸ.ਆਈ. ਚਿੰਨ੍ਹ ਵਾਲੇ ਕਈ ਪ੍ਰਕਾਰ ਦੇ ਸਹਾਇਤਾ ਉਪਕਰਨਾਂ ਦਾ ਨਿਰਮਾਣ ਕਰਦੀ ਰਹੀ ਹੈ। ਇਸ ਤੋਂ ਇਲਾਵਾ ਏਲਿਮਕੋ, ਸਾਰੇ ਰਾਜਾਂ ਅਤੇ ਸੰਘ ਰਾਜ ਖੇਤਰਾਂ ਨੂੰ ਕਵਰ ਕਰਦੇ ਹੋਏ ਪੂਰੇ ਦੇਸ਼ ਵਿੱਚ ਆਰਥਾਪੇਡਿਕ ਬਾਧਿਤਾ, ਸ਼੍ਰਵਣ ਬਾਧਿਤਾ, ਦ੍ਰਿਸ਼ਟੀ ਬਾਧਿਤਾ ਅਤੇ ਬੌਧਿਕ ਵਿਕਾਸ ਦੀ ਮੰਗ ਨੂੰ ਪੂਰਾ ਕਰਨ ਦੇ ਲਈ, ਵਿਕਲਾਂਗ ਵਿਅਕਤੀਆਂ ਨੂੰ ਸਮਰੱਥ ਕਰਨ ਅਤੇ ਉਹਨਾਂ ਦਾ ਆਤਮ-ਸਨਮਾਨ ਵਾਪਸ ਦਿਵਾਉਣ ਦੇ ਲਈ, ਇਨ੍ਹਾਂ ਸਹਾਇਤਾ ਉਪਕਰਨਾਂ ਦੀ ਵੰਡ ਕਰਦਾ ਰਿਹਾ ਹੈ।

ਵਿਕਲਾਂਗ ਲੋਕਾਂ ਲਈ ਪੰਜਾਬ ਰਾਜ ਦੀਆਂ ਯੋਜਨਾਵਾਂ[ਸੋਧੋ]

1. ਸਟੇਟ ਡਿਸਅਬਿਲੀਟੀ ਪੈਨਸ਼ਨ

2. ਬੱਸ ਕਨਸੈਸ਼ਨ

3.ਐਜੁਕੇਸ਼ਨਲ ਸਕਾਲਰਸ਼ਿਪ

4. ਬੇਰੁਜ਼ਗਾਰੀ ਭੱਤਾ

5.ਇੰਦਰਾ ਗਾਂਧੀ ਨੈਸ਼ਨਲ ਡਿਸਐਬਿਲਟੀ ਪੈਨਸ਼ਨ ਸਕੀਮ: ਇਹ ਯੋਜਨਾ ਲਾਗੂ ਨਹੀਂ ਕੀਤੀ ਗਈ

ਇਹਨਾਂ ਕਾਨੂੰਨਾਂ ਵਿਚ ਵਿਕਲਾਂਗ ਲੋਕਾਂ ਲਈ ਬਹੁਤ ਸੁਵਿਧਾਵਾਂ ਦਾ ਐਲਾਨ ਕੀਤਾ ਗਿਆ ਹੈ ਪਰ ਸਾਡੇ ਸਮਾਜ ਦੀ ਅਸਲੀਅਤ ਕੁਝ ਹੋਰ ਹੈ|

ਪੰਜਾਬੀ ਸੱਭਿਆਚਾਰ ਵਿਚ ਵਿਕਲਾਂਗਤਾ ਪ੍ਰਤੀ ਨਜ਼ਰੀਆ[ਸੋਧੋ]

ਪੰਜਾਬੀ ਸਮਾਜ ਵਿਚ ਵਿਕਲਾਂਗ ਲੋਕਾਂ ਨੂੰ ਜ਼ਿਆਦਾਤਰ ਹੀਣਤਾ ਅਤੇ ਤਰਸ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ| ਪੰਜਾਬੀ ਮਾਨਸਿਕਤਾ ਵਿਚ ਇਹਨਾਂ ਲੋਕਾਂ ਪ੍ਰਤੀ ਸਤਿਕਾਰ ਦੀ ਬਜਾਏ ਵਿਚਾਰਗੀ ਦੀ ਭਾਵਨਾ ਹੈ| ਪੰਜਾਬੀ ਸੱਭਿਆਚਾਰ ਵਿਚ ਵਿਕਲਾਂਗ ਲੋਕਾਂ ਲਈ ਅਲੱਗ ਸ਼ਬਦਾਬਲੀ ਬੋਲੀ ਜਾਂਦੀ ਹੈ | ਇਹਨਾਂ ਲੋਕਾਂ ਲਈ ਅੰਨ੍ਹਾ,ਕਾਣਾ,ਟੀਰਾ,ਲੰਗੜਾ,ਕੁੱਬਾ,ਟੇਢਾ,ਭੈਂਗਾ,ਟੁੰਡਾ,ਬੋਲ਼ਾ,ਤੋਤਲਾ ਅਤੇ ਪਿੰਗਲਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ| ਇਹ ਸ਼ਬਦਾਬਲੀ ਉਹਨਾਂ ਲੋਕਾਂ ਲਈ ਵਰਤੀ ਜਾਂਦੀ ਜਾਂਦੀ ਹੈ ਜੋ ਇੱਕ ਸਧਾਰਨ ਅਤੇ ਤੰਦਰੁਸਤ ਮਨੁੱਖ ਦੀ ਤਰ੍ਹਾਂ ਤੁਰ-ਫਿਰ ਨਹੀਂ ਸਕਦੇ|

ਪੰਜਾਬੀ ਬੰਦੇ ਦੀ ਵਿਕਲਾਂਗ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ| ਪੰਜਾਬੀ ਬੰਦਾ ਗ਼ਾਲ ਕੱਢਣ ਲਈ ਵੀ ਇਹਨਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ|ਕਈ ਵਾਰ ਵਿਅਕਤੀ ਆਪਣੇ ਸੁਭਾਅ ਕਾਰਨ ਚੁੱਪ ਹੁੰਦਾ ਹੈ ਪਰ ਉਸਨੂੰ ਵੀ ਸੁਭਾਵਿਕ ਹੀ ਗੂੰਗਾ/ਗੂੰਗੀ ਕਹਿ ਦਿੱਤਾ ਜਾਂਦਾ ਹੈ| ਜੇਕਰ ਕਿਸੇ ਤੋਂ ਵਿਚ ਕੋਈ ਕੰਮ ਗ਼ਲਤ ਹੋ ਜਾਵੇ ਤਾਂ ਉਸਨੂੰ ਵੀ ਗ਼ਾਲ ਦੇਣ ਵਜੋਂ ਅੰਨ੍ਹਾ ਕਹਿ ਦਿੱਤਾ ਜਾਂਦਾ ਹੈ ਭਾਵ ਅੰਨ੍ਹਾ ਸ਼ਬਦ ਇੱਕ ਗਾਲ ਹੈ ਅਤੇ ਇਸਨੂੰ ਸਧਾਰਨ ਲੋਕ ਵਿਕਲਾਂਗ ਲੋਕਾਂ ਲਈ ਵਰਤਦੇ ਹਨ|ਇਹ ਸ਼ਬਦ ਸਾਹਮਣੇ ਵਾਲੇ ਇਨਸਾਨ ਨੂੰ ਉਹਨਾਂ ਦੀ ਕਮੀਂ ਦਾ ਅਹਿਸਾਸ ਕਰਵਾ ਦਿੰਦੇ ਹਨ|

ਮਾਂ-ਪਿਓ ਆਪਣੇ ਵਿਕਲਾਂਗ ਬੱਚਿਆਂ ਨੂੰ ਵਿਆਹ-ਸ਼ਾਦੀ ਜਾਂ ਕਿਸੇ ਹੋਰ ਪ੍ਰੋਗਰਾਮ ਤੇ ਲੈ ਕੇ ਜਾਣਾ ਪਸੰਦ ਨਹੀਂ ਕਰਦੇ| ਇਹਨਾਂ ਬੱਚਿਆਂ ਨੂੰ ਜ਼ਿਆਦਾਤਰ ਘਰਾਂ ਦੇ ਅੰਦਰ ਹੀ ਰੱਖਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਮਾਂ ਪਿਓ ਸੋਚਦੇ ਹਨ ਕਿ ਇਸ ਨਾਲ ਦੂਜਿਆਂ ਨੂੰ ਦਿੱਕਤ ਹੋਵੇਗੀ| ਇਸ ਤਰ੍ਹਾਂ ਸਮਾਜ ਇਹਨਾਂ ਨੂੰ ਖੁੱਲ਼ੇ ਘੁੰਮਦੇ ਦੇਖਣ ਦਾ ਆਦਿ ਨਹੀਂ ਹੈ ਜਿਸ ਕਰਕੇ ਕਦੇ-ਕਦਾਂਈ ਬਾਹਰ ਗਏ ਵਿਅਕਤੀ ਨੂੰ ਬਹੁਤ ਸਾਰੀ ਘ੍ਰਿਣਾ ਧੀ ਨਜ਼ਰੀਆਂ ਨਾਲ ਵੇਖਿਆ ਜਾਂਦਾ ਹੈ।ਕਿਸੇ ਵਿਅਕਤੀ ਨੂੰ ਜਿੰਦਗੀ ਵਿਚਲੀ ਕਿਸੇ ਦੁਰਘਟਨਾ ਕਾਰਨ ਵਿਕਲਾਂਗਤਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ| ਉਸ ਅੱਧਖੜ ਉਮਰ ਦੇ ਵਿਅਕਤੀ ਪ੍ਰਤੀ ਘਰ ਦੇ ਪਰਿਵਾਰਿਕ ਮੈਂਬਰਾਂ ਦਾ ਵਿਵਹਾਰ ਵੀ ਬਦਲ ਜਾਂਦਾ ਹੈ| ਇਸ ਉਮਰ ਵਿਚ ਜੇਕਰ ਵਿਅਕਤੀ ਲਰਿਵਾਰ ਨੂੰ ਕੁਝ ਕਮਾ ਕੇ ਨਾ ਦੇ ਸਕੇ ਤਾਂਉਸਨੂੰ ਵੀ ਭਾਰ ਮੰਨ ਲਿਆ ਜਾਂਦਾ ਹੈ| ਇਸ ਹਾਲਤ ਵਿਚ ਉਸਨੂੰ ਪਰਿਵਾਰਕ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈਪਰ ਅਸੀਂ ਇੰਨੇ ਸੰਵੇਦਨਹੀਣ ਹੋ ਗਏ ਹਾਂ ਕੇ ਉਸਨੂੰ ਭਾਰ ਸਮਝਣ ਲੱਗਦੇ ਹਾਂ| ਉਸ ਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਂਦਾ ਹੈ ਕੇ ਹੁਣ ਉਹ ਇੰਨਾ ਮਹੱਤਵਪੂਰਨ ਨਹੀਂ ਹੈ|

ਪਹਿਲਾਂ ਕਬੀਲਾ ਸੱਭਿਆਚਾਰ ਵਿਚ ਵਿਕਲਾਗ ਬੱਚੇ ਨੂੰ ਕਬੀਲੇ ਦਾ ਹਿੱਸਾ ਬਣਾ ਕੇ ਰੱਖਣਾ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਰਾਬਰ ਸੀ| ਇਸ ਲਈ ਉਹ ਵਿਲਾਂਗ ਬੱਚੇ ਨੂੰ ਆਪਣੇ ਕਬੀਲੇ ਦਾ ਹਿੱਸਾ ਬਣਾਉਣ ਦੀ ਬਜਾਏ ਉਸਨੂੰ ਮਾਰ ਕੇ ਖਾ ਜਾਂਦੇ ਸੀ| ਹੁਣ ਦੇ ਪੰਜਾਬੀ ਸੱਭਿਆਚਾਰ ਬੱਚੇ ਮਾਰਿਆ ਨਹੀਂ ਜਾਂਦਾ ਪਰ ਉਸ ਨਾਲ ਸਮਾਜ ਵਿਚ ਕੀਤਾ ਜਾਣ ਵਾਲਾ ਹੀਣਤਾ ਭਰਿਆ ਵਿਵਹਾਰ ਉਸਨੂੰ ਮਰਿਆਂ ਬਰਾਬਰ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੰਦਾ ਹੈ।           ਪੰਜਾਬੀ ਸਮਾਜ ਵਿਚ ਅਜਿਹੀਆਂ ਕਦਰਾਂ-ਕੀਮਤਾ ਕੀਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ ਜਿੰਨ੍ਹਾ ਵਿਚ ਵਿਕਲਾਂਗ ਜਾਂ ਅੰਗਹੀਣ ਵਿਅਕਤੀ ਨੂੰ ਸਤਿਕਾਰ ਅਤੇ ਹਮਦਰਦੀ ਦੀ ਨਜ਼ਰ ਨਾਲ ਦੇਖਿਆ ਹੋਵੇ| ਸਾਡੇ ਸਮਾਜ ਵਿਚ ਜਿੱਥੇ ਕਿਤੇ ਵੀ ਵਿਕਲਾਂਗ ਵਿਅਕਤੀ ਦੀ ਸਹਾਇਤਾ ਕੀਤੀ ਮਿਲਦੀ ਹੈ ਉਸਦੀ ਸਮਝ ਕੇ ਨਹੀਂ ਕੀਤੀ ਹੁੰਦੀ ਸਗੋਂ ਵਿਚਾਰਗੀ ਨਾਲ ਉਸਨੂੰ ਦਾਨ ਕੀਤਾ ਗਿਆ ਹੁੰਦਾ ਹੈ| ਪੰਜਾਬੀ ਸੱਭਿਆਚਾਰ ਵਿਚ ਵਿਕਲਾਂਗ ਵਿਅਕਤੀ ਦਾ ਵਿਆਹ ਨਹੀਂ ਹੁੰਦਾ ਸੀ| ਆਰਥਿਕ ਤੋਰ ਤੇ ਮਜ਼ਬੂਤ ਮੁੰਡਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਵਿਆਹਿਆ ਜਾਂਦਾ ਹੈ ਪਰ ਵਿਕਲਾਂਗ ਕੁੜੀ ਨੂੰ ਦੋਹਰਾ ਭਾਰ ਮੰਨਿਆ ਜਾਂਦਾ ਹੈ ਕਿ ਪਹਿਲਾਂ ਤਾਂ ਕੁੜੀ ਹੈ ਤੇ ਦੂਜਾ ਵਿਕਲਾਂਗ ਹੈ| ਜੇਕਰ ਮੱਧਵਰਗ ਦੇ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉੱਥੇ ਮੁੰਡਾ ਤੇ ਕੁੜੀ ਦੋਵੇਂ ਵਿਕਲਾਂਗ ਹੋਣਗੇ ਭਾਵ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਮੁਤਾਬਿਕ ਇੱਕ ਤੰਦਰੁਸਤ ਵਿਅਕਤੀ ਨੂੰ ਇੱਕ ਵਿਕਲਾਂਗ ਵਿਅਕਤੀ ਨਾਲ ਵਿਆਹ ਦੇਣਾ ਬੇਇਨਸਾਫ਼ੀ ਸਮਝੀ ਜਾਂਦੀ ਹੈ| ਇਸ ਲਈ ਅਕਸਰ ਇੱਕ ਅਖਾਣ ਵੀ ਵਰਤਿਆ ਜਾਂਦਾ ਹੈ ਕਿ'ਇਕ ਅੰਨ੍ਹਾ ਇੱਕ ਕੋਹੜੀ ਇੱਕ ਕੋਹੜੀ ਰੱਬ ਨੇ ਮਿਲਾਈ ਜੋੜੀ ' ਭਾਵ ਵਿਕਲਾਂਗ ਬੰਦੇ ਦਾ ਰਿਸ਼ਤਾ ਉਸੇ ਤਰ੍ਹਾਂ ਦੇ ਵਿਅਕਤੀ ਨਾਲ ਜੁੜ ਸਕਦਾ ਹੈ|

ਪੰਜਾਬੀ ਦੇ ਲੋਕ ਸਾਹਿਤ ਵਿਚਲੇ ਮਨੁੱਖੀ ਵਿਕਲਾਂਗਤਾ ਸੰਬੰਧੀ ਅੰਸ਼[ਸੋਧੋ]

ਪੰਜਾਬੀ ਲੋਕ ਸਾਹਿਤ ਵਿਚ ਵੀ ਅਜਿਹੇ ਅੰਸ਼ ਮਿਲਦੇ ਹਨ ਜੋ ਪੰਜਾਬੀਆਂ ਦੀ ਵਿਕਲਾਂਗ ਲੋਕਾਂ ਪ੍ਰਤੀ ਮਾਨਸਿਕਤਾ ਨੂੰ ਪਅਸ਼ ਕਰਦੇ ਹਨ| ਪੰਜਾਬੀ ਦੀਆਂ ਲੋਕ ਕਹਾਣੀਆਂ,ਕਹਾਵਤਾਂ,ਅਖਾਣਾਂ ਅਤੇ ਸਿੱਠਣੀਆਂ ਵਿਚ ਵਿਕਲਾਂਗ ਲੋਕਾਂ ਪ੍ਰਤੀ ਨਫ਼ਰਤ ਅਤੇ ਹੀਣਤਾ ਦੇ ਅੰਸ਼ ਮਿਲਦੇ ਹਨ| ਪੰਜਬੀ ਦੀ ਇੱਕ ਲੋਕ ਕਹਾਣੀ ਜਿਸ ਵਿਚ ਰਜਨੀ ਨਾਂ ਦੀ ਇੱਕ ਕੁੜੀ ਹੁੰਦੀ ਹੈ| ਉਸਦਾ ਪਿਓ ਆਪਣੀਆਂ ਸਾਰੀਆਂ ਕੁੜੀਆਂ ਪੁਛਦਾ ਹੈ ਕਿ ਤੁਸੀਂ ਕਿਸਦਾ ਦਿੱਤਾ ਖਾਂਦੀਆਂ ਹੋ? ਉਹ ਕੁੜੀ ਉਤਰ ਦਿੰਦੀ ਹੈ ਕਿ ਮੈਂ ਮੇਰੇ ਕਰਮਾਂ ਦਾ ਦਿੱਤਾ ਖਾਂਦੀ ਹਾਂ | ਉਹ ਆਪਣੀ ਜ਼ਿੰਦਗੀ ਦੇ ਫ਼ੈਸਲਿਆਂ ਅਤੇ ਆਪਣੇ ਕਰਮਾਂ ਦੀ ਹੱਕਦਾਰ ਆਪਣੇ-ਆਪ ਨੂੰ ਸਮਝਦੀ ਹੈ| ਉਹ ਆਪਣੀਆਂ ਭੈਣਾਂ ਤੋਂ ਵੱਖਰਾ ਜਵਾਬ ਦਿੰਦੀ ਹੈ|ਉਹਨਾ ਦੇ ਪਿਓ ਦਾ ਮੰਨਣਾ ਸੀ ਕਿ ਮੇਰੀਆਂ ਧੀਆਂ ਮੇਰਾ ਦਿੱਤਾ ਖਾਂਦੀਆਂ ਨੇ| ਰਜਨੀ ਨੂੰ ਇਸ ਗੱਲ ਦੀ ਸਜ਼ਾ ਦੇਣ ਲਈ ਉਸਨੂੰ ਇੱਕ ਪਿੰਗਲੇ ਮੁੰਡੇ ਨਾਲ ਵਿਆਹ ਦਿੰਦਾ ਹੈ| ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਇੱਕ ਵਿਕਲਾਂਗ ਵਿਅਕਤੀ ਦਾ ਤੁਹਾਡੀ ਜ਼ਿੰਦਗੀਂ ਵਿੱਚ ਆ ਜਾਣਾ ਜਾਂ ਫਿਰ ਉਸ ਵਿਅਕਤੀ ਨਾਲ ਜ਼ਿੰਦਗੀ ਜਿਉਂਣੀ ਇੱਕ ਬਹੁਤ ਇੱਕ ਬਹੁਤ ਵੱਡੀ ਸਜ਼ਾ ਹੈ| ਪੰਜਾਬੀ ਸੱਭਿਆਚਾਰ ਅਨੁਸਾਰ ਵਿਕਲਾਂਗਤਾ ਨੂੰ ਇੱਕ ਸਰਾਪ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਮਨੁੱਖ ਦੇ ਪਿਛਲੇ ਕਰਮਾਂ ਦਾ ਫ਼ਲ ਹੈ| ਪੰਜਾਬੀ ਵਿਚ ਇੱਕ ਲੋਕ ਕਹਾਵਤ ਹੈ ਕਿ ਕਮਲ਼ੇ ਨੂੰ ਨਾ ਮਾਰੋ ਕਮਲ਼ੇ ਦੀ ਮਾਂ ਨੂੰ ਮਾਰੋਨਹੀਂ ਤਾਂ ਹੋਰ ਜੰਮ ਦੇਵੇਗੀ' ਅਰਥਾਤ ਪੰਜਾਬੀ ਸੱਭਿਆਚਾਰ ਵਿਚ ਮਾਨਸਿਕ ਤੌਰ 'ਤੇ ਵਿਕਲਾਂਗ ਵਿਅਕਤੀ ਦਾ ਤਾਂ ਸਤਿਕਾਰ ਹੀ ਨਹੀਂ ਕੀਤਾ ਜਾਂਦਾ ਉਸਦੇ ਨਾਲ-ਨਾਲ ਉਸਨੂੰ ਜਨਮ ਦੇਣ ਵਾਲੀ ਔਰਤ ਨੂੰ ਵੀ ਘ੍ਰਿਣਾ ਅਤੇ ਨਫ਼ਰਤ ਦੀ ਨਜ਼ਰ ਤੋਂ ਦੇਖਿਆ ਜਾਂਦਾ ਹੈ|ਸਾਡੇ ਸੱਭਿਆਚਾਰ ਵਿਚ ਇੱਕ ਵਿਕਲਾਂਗ ਬੱਚੇ ਨੂੰ ਥਾਂ ਦੇਣ ਦੀ ਸੋਚ ਨੂੰ ਸਵੀਕਾਰਿਆ ਨਹੀਂ ਜਾਂਦਾ | ਇਹੋ ਜਿਹੇ ਬੱਚੇ ਦਾ ਜਨਮ ਹੋਣਾ ਉਸ ਔਰਤ ਲਈ ਵੀ ਇੱਕ ਸਜ਼ਾ ਬਣ ਜਾਂਦਾ ਹੈ|

ਪੰਜਾਬੀ ਮਾਨਸਿਕਤਾ ਵਿਚ ਉਸ ਬੱਚੇ ਨੂੰ ਸਵੀਕਾਰ ਕਰਨ ਦੀ ਬਜਾਏ ਉਸਨੂੰ ਤ੍ਰਿਸਕਾਰਿਆ ਜਾਂਦਾ ਹੈ| ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਸਮਾਜ ਮਾਨਸਿਕ ਤੌਰ 'ਤੇ ਵਿਕਲਾਂਗ ਲੋਕਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇੱਕ ਬੇਗੁਨਾਹ ਜੀਵ ਹੱਤਿਆ ਦੀ ਮਨਜ਼ਰੀ ਦਿੰਦਾ ਹੈ| ਸਾਡੀ ਸੰਵੇਦਨਾ ਇੰਨੀ ਜ਼ਿਆਦਾ ਨਿੱਘਰੀ ਹੋਈ ਹੈ ਕਿ ਸਾਨੂੰ ਇਹਨਾਂ ਦੀਆਂ ਮੁਸ਼ਕਿਲਾਂ ਅਤੇ ਜ਼ਰੂਰਤਾਂ ਦਾ ਅਹਿਸਾਸ ਤੱਕ ਨਹੀਂ ਹੁੰਦਾ| ਲੋਕ ਆਪਣੀ ਸਵਾਰਥੀ ਸੋਚ ਨਾਲ ਹੀ ਇਹਨਾਂ ਲੋਕਾਂ ਨੂੰ ਦੇਖਦੇ ਹਨ|

ਪੰਜਾਬ ਦੇ ਵਿਆਹਾਂ ਵਿਚ ਦਿਤੀਆਂ ਜਾਂਦੀਆਂ ਸਿੱਠਣੀਆਂ ਵਿਚ ਅਜਿਹੇ ਚਿੰਨ੍ਹ ਪ੍ਰਾਪਤ ਹੁੰਦੇ ਹਨ ਜਿੰਨ੍ਹਾਂ ਤੋਂ ਪੰਜਾਬੀਆਂ ਦੀ ਮਾਨਸਿਕਤਾ ਸਪੱਸ਼ਟ ਹੁੰਦੀ ਹੈ| ਵਿਆਹਾਂ ਵਿੱਚ ਦਿੱਤੀ ਜਾਣ ਵਾਲੀ ਸਿੱਠਣੀ ਦੇ ਬੋਲ਼ ਇਸ ਤਰ੍ਹਾਂ ਹਨ:-
ਜਾਂਞੀ ਉਸ ਪਿੰਡੋਂ ਆਏ ਜਿਥੇ ਤੂਤ ਵੀ ਨਾ 
ਇਹਨਾਂ ਦੀ ਬਾਂਦਰ ਵਰਗੀ ਬੂਥੀ ਉੱਤੇ ਰੂਪ ਵੀ ਨਾ

ਸਰੀਰਕ ਤੌਰ 'ਤੇ ਕਰੂਪ ਜਾਂ ਬਦਸੂਰਤ ਇਨਸਾਨ ਦੀ ਤੁਲਨਾ ਜਾਨਵਰ ਨਾਲ ਕੀਤੀ ਜਾਂਦੀ ਹੈ| ਪੰਜਾਬੀਆਂ ਦੇ ਮਹਿਣਿਆਂ ਵਿਚ ਵੀ ਨਫ਼ਰਤ ਦੇ ਅੰਸ਼ ਸਾਫ਼ ਝਲਕਦੇ ਹਨ|

    ਇੱਕ ਪ੍ਰਸਿਧ ਅਖਾਣ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹੇ ਕੁੱਬਾ ਭਾਵ ਸਾਡੀ ਮਾਨਸਿਕਤਾ ਨੇ ਇਸ ਗੱਲ ਨੂੰ ਸਵੀਕਾਰ ਹੀ ਨਹੀਂ ਕੀਤਾ ਕਿ ਵਿਕਲਾਂਗ ਲੋਕ ਵੀ ਕੁਝ ਕਰ ਸਕਦੇ ਹਨ| ਪਰ ਜੇਕਰ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਇਹ ਲੋਕ ਵੀ ਆਪਣੀ ਕਾਬਲੀਅਤ ਨੂੰ ਸਾਬਿਤ ਕਰ ਸਕਦੇ ਹਨ| ਇਸ ਦੀ ਇੱਕ ਉਦਾਹਰਨ ਪੰਜਾਬੀ ਜਗਤ ਵਿਚ ਇੱਕ ਸਮਰੱਥ ਅਧਿਆਪਕ,ਸਥਾਪਿਤ ਮਾਰਕਸਵਾਦੀ ਆਲੋਚਕ,ਸਫ਼ਲ ਸੰਪਾਦਕ ਡਾ. ਕੇਸਰ ਸਿੰਘ ਕੇਸਰ ਹਨ| ਨਿੱਕੇ ਹੁੰਦਿਆਂ ਚੇਚਕ ਦੀ ਬਿਮਾਰੀ ਨਾਲ ਗ੍ਰਸ ਜਾਣ ਕਰਕੇ ਬਾਕਾਇਦਾ ਇਲਾਜ ਕਰਵਾਉਣ ਦੇ ਬਾਵਜੂਦ ਡਾ. ਕੇਸਰ ਸਿੰਘ ਇੱਕ ਲੱਤ ਤੋਂ ਆਹਰੀ ਹੋ ਗਏ ਪਰ ਸਰੀਰ ਦੀ ਇਹ ਬੱਜ ਉਸਦੀ ਦਿਮਾਗੀ ਮੁਸ਼ਕਤ ਤੇ ਕੋਈ ਰੋਕ ਨਾ ਲਗਾ ਸਕੀ ਤੇ ਉਹ ਪਿੰਡ ਵਿਚੋਂ ਪਹਿਲਾ ਅਜਿਹਾ ਮੁੰਡਾ ਨਿਕਲਿਆ ਜਿਸਨੇ ਅੱਠਵੀਂ ਪਾਸ ਕੀਤੀ| ਇਸੇ ਤਰ੍ਹਾਂ ਉਹ ਪਿੰਡ ਵਿਚੋਂ ਪਹਿਲਾ ਅਜਿਹਾ ਮੁੰਡਾ ਸੀ ਜਿਸਨੇ ਬੀ.ਏ.,ਐੱਮ.ਏ ਤੇ ਫ਼ਿਰ ਪੀ.ਐੱਚ.ਡੀ ਦੀ ਡਿਗਰੀ ਪ੍ਰਾਪਤ ਕੀਤੀ| 
ਜੇਕਰ ਵਿਕਲਾਂਗਤਾ ਨੂੰ ਵੱਡੇ ਅਰਥਾਂ ਵਿਚ ਲਿਆ ਜਾਵੇ ਤਾਂ ਕਿਨਰਸ ਅਤੇ ਉਹ ਔਰਤਾਂ ਜੋ ਬੱਚੇ ਨੂੰ ਜਨਮ ਨਹੀਂ ਦੇ ਸਕਦੀਆਂ ਦੋਵਾਂ ਨੂੰ ਇਸ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਸਮਾਜ ਵਿਚ ਕੀਤੇ ਨਾ ਕੀਤੇ ਇਹਨਾਂ ਦੋਵਾਂ ਧਿਰਾਂ ਨੂੰ ਵੀ ਵਿਕਲਾਂਗਤਾ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ| ਇਹਨਾਂ ਨੂੰ ਵੀ ਸੰਪੂਰਨ ਨਹੀਂ ਮੰਨਿਆ ਜਾਂਦਾ ਅਤੇ ਤ੍ਰਿਸਕਾਰ ਦੀ ਨਾਲ ਦੇਖਿਆ ਜਾਂਦਾ ਹੈ|

ਸਿੱਖਿਆ ਪ੍ਰਬੰਧ ਦੀ ਵਿਕਲਾਂਗ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ[ਸੋਧੋ]

ਇਨਸਾਨ ਆਪਣੇ ਸੁਪਨਿਆਂ ਨੂੰ ਆਪਣੀ ਪੜ੍ਹਾਈ ਅਤੇ ਸਿਖਲਾਈ ਰਾਹੀਂ ਪੂਰਾ ਕਰ ਸਕਦਾ ਹੈ ਪਰ ਇਹਨਾਂ ਲੋਕਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਨਵੇਂ ਰਾਹ ਅਖ਼ਤਿਆਰ ਕਰਨੇ ਪੈਂਦੇ ਹਨ ਅਤੇ ਪੜ੍ਹਨ ਲਈ ਨਵੇਂ ਢੰਗ ਤੇ ਤੌਰ-ਤਰੀਕੇ ਸਿਖਣੇ ਪੈਂਦੇ ਹਨ| ਪਰ ਸਾਡੇ ਰੈਗੁਲਰ ਸਕੂਲਾਂ ਵਿਚ ਇਹਨਾਂ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ ਤੇ ਜੇ ਦਿੱਤਾ ਵੀ ਜਾਂਦਾ ਹੈ ਤਾਂ ਉਹਨਾ ਦੀ ਪੜ੍ਹਾਈ ਲਈ ਜ਼ਰੂਰੀ ਪ੍ਰਬੰਧ ਨਹੀਂ ਹੁੰਦਾ ਜਿਸ ਕਾਰਨ ਜ਼ਿਆਦਾਤਰ ਬੱਚੇ ਅਨਪੜ੍ਹਰਹਿ ਜਾਂਦੇ ਹਨ ਕਿਉਂਕਿ ਸਿੱਖਿਆ ਤੋਂ ਵੰਚਿਤ ਬੱਚੇ ਆਪਣੇ ਉਜਵਲ ਭਵਿੱਖ ਦਾ ਖ਼ੁਆਬ ਕਿਵੇਂ ਦੇਖ ਸਕਦੇ ਹਨ! ਜਿਸ ਕਾਰਨ ਉਹ ਹਨੇਰਮਈ ਜਿੰਦਗੀ ਬਤੀਤ ਕਰਦੇ ਹਨ|

ਬੱਚਿਆਂ ਨੂੰ ਬਚਪਨ ਤੋਂ ਹੀ ਅਜਿਹਾ ਕੁਝ ਨਹੀਂ ਸਿਖਾਇਆ ਜਾਂਦਾ ਕਿ ਉਹ ਵਿਕਲਾਂਗ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਣ | ਸਾਡਾ ਸਿੱਖਿਅਕ ਢਾਂਚਾ ਵੀ ਇਹਨਾਂ ਲੋਕਾਂ ਪ੍ਰਤੀ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ| ਸਕੂਲਾਂ ਜਾਂ ਕਾਲਜਾਂ ਵਿਚ ਅਜਿਹਾ ਕੋਈ ਵਿਸ਼ਾ ਨਹੀਂ ਪੜਾਇਆ ਜਾਂਦਾ ਜਿਸ ਨਾਲ ਅਸੀਂ ਇਹਨਾਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੋ ਸਕੀਏ | ਘੱਟੋ-ਘੱਟ ਇਹ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ ਕਿ ਇੱਕ ਵਿਕਲਾਂਗ ਬੱਚੇ ਨੂੰ ਵੀ ਰੈਗੂਲਰ ਸਕੂਲ ਦੇ ਬਾਕੀ ਬੱਚਿਆਂ ਦੀ ਤਰ੍ਹਾਂ ਦਾਖ਼ਲਾ ਦਿੱਤਾ ਜਾਵੇ| ਬਾਕੀ ਬੱਚਿਆਂ ਦੀ ਤਰਾਂ ਖਿਡਾਇਆ ਜਾਵੇ ਅਤੇ ਡਿੱਗਣ ਦਿੱਤਾ ਜਾਵੇ ਬਾਅਦ ਵਿਚ ਬਾਕੀ ਬੱਚਿਆਂ ਵਾਂਗ ਹੀ ਉਸਦਾ ਵੀ ਮੱਲ੍ਹਮ ਪੱਟੀ ਕੀਤਾ ਜਾਵੇ ਤਾਂ ਜੋ ਬਾਕੀ ਬੱਚੇ ਵੀ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਸਕਣ ਅਤੇ ਵਿਕਲਾਂਗ ਬੱਚੇ ਨੂੰ ਆਪਣੀ ਜ਼ਿੰਦਗੀ ਹਨ੍ਹਰ ਨਜ਼ਰ ਨਾ ਆਵੇ|

ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਹਨਾਂ ਬੱਚਿਆਂ ਦੇ ਪੜ੍ਹਨ ਲਈ ਕਿਤਾਬਾਂ ਵੀ ਉਪਲਬਧ ਨਹੀਂ ਹੁੰਦੀਆਂ| ਇਹੋ ਜਿਹੇ ਸੰਪਾਦਕ ਵੀ ਬਹੁਤ ਘੱਟ ਹਨ ਜਿਹਨਾਂ ਨੇ ਪੁਸਤਕਾਂ ਨੂੰ ਬਰੇਲ ਲਿਪੀ ਵਿਚ ਸੰਪਾਦਤ ਕੀਤਾ ਹੋਵੇ | ਜਿਹੜੇ ਬੱਚੇ ਅੱਖਾਂ ਨਾਲ ਦੇਖ ਕੇ ਜਾਂ ਛੂਹ ਕੇ ਨਹੀਂ ਪੜ੍ਹ ਸਕਦੇ ਉਹ ਸੁਣ ਤਾਂ ਸਕਦੇ ਹਨ ਸੋ ਇਹਨਾਂ ਬੱਚਿਆਂ ਲਈ ਓਡੀਓ ਪੁਸਤਕਾਂ ਉਪਲਬਧ ਕੀਤੀਆਂ ਜਾ ਸਕਦੀਆਂ ਹਨ| ਹੁਣ ਵਿਕਲਾਂਗ ਬੱਚਿਆਂ ਲਈ ਅਲੱਗ ਤੋਂ ਸਕੂਲ ਜਾਂ ਪਿੰਗਲਵਾੜੇ ਹਨ ਪਰ ਵਧੀਆ ਹੋਵੇਗਾ ਜੇਕਰ ਉਹ ਤੰਦਰੁਸਤ ਬੱਚਿਆਂ ਦੇ ਨਾਲ ਰੈਗੁਲਰ ਸਕੂਲਾਂ ਵਿਚ ਹੀ ਪੜ੍ਹਨ ਤਾਂ ਕਿ ਦੂਜੇ ਬੱਚੇ ਵੀ ਇਹਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਜਾਣ ਸਕਣ ਅਤੇ ਇਹਨਾਂ ਨੂੰ ਗ਼ੈਰ-ਅਰਾਮਦਾਇਕ ਦਾ ਅਹਿਸਾਸ ਨਾ ਕਰਵਾਉਣ|

ਹਵਾਲੇ[ਸੋਧੋ]

[1] [2] [3]

ਪ੍ਰਵੀਨ ਕੌਰ

ਐੱਮ.ਏ ਪੰਜਾਬੀ(ਭਾਗ ਦੂਜਾ)

  1. ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ, 'ਵਿਕਲਾਂਗਤਾ ਸੰਬੰਧੀ ਕਾਨੂੰਨੀ ਪ੍ਰਾਵਧਾਨ ਤੇ ਕਾਰਜਗਤ ਸੰਸਥਾਨ'
  2. Punjab State Schemes for Persons With Disability by Directorate of Social Security and Women and Child Development
  3. Act: The Right of Persons With Disability Act 2016