ਪੰਜਾਬੀ ਸਭਿਆਚਾਰ ਟੈਬੂ ਪ੍ਰਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੱਭਿਆਚਾਰ ਦਾ ਸੰਕਲਪ ਅਤੇ ਪਰਿਭਾਸ਼ਾ[ਸੋਧੋ]

ਸੱਭਿਆਚਾਰ ਕੁਦਰੱਤ ਦਾ ਮਨੁੱਖ ਵੱਲੋਂ ਸਿਰਜਿਆ ਭਾਗ ਹੈ, ਜੋ ਮਨੁੱਖ ਨੇ ਕੁਦਰੱਤ ਤੋਂ ਲੈ ਕੇ ਖ਼ੁਦ ਸਿਰਜਿਆ ਹੈ। ਜਿੱਥੇ ਕਿਤੇ ਵੀ ਵਸੋਂ ਹੈ ਉੱਥੇ ਸੱਭਿਆਚਾਰ ਲਾਜ਼ਮੀ ਤੌਰ 'ਤੇ ਮੌਜੂਦ ਹੋਵੇਗਾ। ਹਰ ਸਮੂਹ ਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ ਅਤੇ ਕੋਈ ਵੀ ਸਮੂਹ ਸੱਭਿਆਚਾਰ ਤੋਂ ਸੱਖਣਾ ਨਹੀਂ ਹੋ ਸਕਦਾ ਕੋਈ ਵੀ ਵਰਤਾਰਾ ਜਿਸ ਨੂੰ ਮਨੁੱਖੀ ਕਲਪਨਾ ਪਕੜਦੀ ਹੈ ਉਹ ਸੱਭਿਆਚਾਰ ਦਾ ਭਾਗ ਹੈ।

ਮਨੁੱਖੀ ਸਮਾਜ ਵਿਚ ਸੱਭਿਆਚਾਰ ਦੇ ਤਿੰਨ ਮੁੱਖ ਭਾਗ ਹਨ :

1. ਪਦਾਰਥਕ ਸੱਭਿਆਚਾਰ

2. ਬੋਧਾਤਮਕ ਸੱਭਿਆਚਾਰ

3. ਪ੍ਰਤਿਮਾਨਕ ਸੱਭਿਆਚਾਰ

ਪ੍ਰੋਫ਼ੈਸਰ ਗੁਰਬਖਸ਼ ਸਿੰਘ ਫਰੈਂਕ ਅਨੁਸਾਰ,"ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉਂ ਨਾ ਹੋਵੇ।"[1]

ਰੇਮੰਡ ਵਿਲੀਅਮਜ਼ ਅਨੁਸਾਰ, "ਜ਼ਿੰਦਗੀ ਦੀ ਸਮੂਹਕ ਮਾਨਤਾ ਹੀ ਸੱਭਿਆਚਾਰ ਹੈ।" ਇਸ ਵਿੱਚ ਬਹੁਤ ਦੇਰ ਤੋਂ ਸਥਾਪਿਤ ਹੋਈਆਂ ਜਾਂ ਰੂੜ ਹੋਈਆਂ ਚੀਜ਼ਾਂ ਅਤੇ ਨਵੀਆਂ ਪੈਦਾ ਹੋ ਰਹੀਆਂ ਚੀਜ਼ਾਂ ਜਾਂ ਗੱਲਾਂ ਆਦਿ ਸਭ ਸ਼ਾਮਿਲ ਹਨ।[2]

ਸੱਭਿਆਚਾਰ ਸ਼ਬਦ ਦੀ ਵਿਉਂਤਪਤੀ[ਸੋਧੋ]

ਸੱਭਿਆਚਾਰ ਸ਼ਬਦ ਦਾ ਅੰਗਰੇਜ਼ੀ ਅਨੁਵਾਦ ਕਲਚਰ ਹੈ ਜਿਸ ਦਾ ਸਿੱਧਾ ਸਬੰਧ ਕਲਟੀਵੇਸ਼ਨ ਨਾਲ਼ ਹੈ । ਮਨੁੱਖ ਜਿਸ ਵੀ ਚੀਜ਼ ਦੀ ਕਲਟੀਵੇਸ਼ਨ ਕਰਦਾ ਹੈ ਉਹੀ ਉਸ ਦਾ ਸੱਭਿਆਚਾਰ ਬਣਦਾ ਹੈ। 'ਸੱਭਿਆਚਾਰ' ਸ਼ਬਦ ਮੂਲ ਰੂਪ ਵਿਚ ਸਭਿਅ + ਆਚਾਰ ਦਾ ਸੁਮੇਲ ਹੈ। 'ਸਭਿਅ' ਅੱਗੋਂ ਸ + ਭੇੈਅ ਦਾ ਸੁਮੇਲ ਹੈ। ਜਿਸ ਵਿੱਚ 'ਸ' ਤੋਂ ਭਾਵ ਇੱਛਤ ਜਾਂ ਚੰਗੇ ਹੈ ਅਤੇ 'ਭੈਅ' ਤੋਂ ਭਾਵ ਅਨੁਸ਼ਾਸਨ, ਨਿਯਮ ਆਦਿ ਹੈ। ਅਰਥਾਤ 'ਸਭਿਅ' ਤੋਂ ਭਾਵ ਹੈ ਇੱਛਿਤ ਅਨੁਸ਼ਾਸਨ। 'ਆਚਾਰ' ਸ਼ਬਦ ਆ + ਚਾਰ ਦਾ ਸੁਮੇਲ ਹੈ ਜਿਸ ਵਿੱਚ 'ਆ' ਤੋਂ ਭਾਵ ਵੱਡਾ ਜਾਂ ਵਿਆਪਕ ਤੇ 'ਚਾਰ' ਤੋਂ ਭਾਵ ਚਾਲ ਚਲਣ ਤੋਂ ਹੈ। ਉਪਰੋਕਤ ਕਥਨ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਸ਼ਬਦ ਵਿੱਚ ਹੀ ਸੱਭਿਆਚਾਰ ਦੇ ਅਰਥ ਸਪੱਸ਼ਟ ਹੋ ਜਾਂਦੇ ਹਨ। ਅਰਥਾਤ ਸੱਭਿਆਚਾਰ ਉਹ ਵਿਧੀ ਵਿਧਾਨ ਹੈ ਜੋ ਕਿਸੇ ਸਮੂਹ ਦੇ ਸਵੈ ਇੱਛਤ ਅਨੁਸ਼ਾਸਨ ਨੂੰ ਦਰਸਾਉਂਦਾ ਹੈ ਅਤੇ ਜਿਸ ਰਾਹੀਂ ਉਹ ਸਮਾਜ ਵਿੱਚ ਵਿਚਰਦੇ ਹਨ।

ਟੈਬੂ ਦਾ ਸੰਕਲਪ ਅਤੇ ਪਰਿਭਾਸ਼ਾ[ਸੋਧੋ]

ਕਿਸੇ ਵੀ ਸਮਾਜ ਵਿੱਚ ਟੈਬੂ ਤੋਂ ਭਾਵ ਉਹ ਗੱਲਾਂ ਹਨ ਜੋ ਕਿ ਕਿਸੇ ਸੱਭਿਆਚਾਰਕ ਅਰਥਾਂ ਵਿਚ ਵਰਜਿੱਤ ਹਨ। ਇਹ ਪਾਬੰਦੀਆਂ ਲੱਗਭੱਗ ਹਰ ਸਮਾਜ ਵਿੱਚ ਮੌਜੂਦ ਹਨ। ਤੁਲਨਾਤਮਕ ਆਧਾਰ ਤੇ ਖਾਣ ਪੀਣ ਦੇ ਟੈਬੂ ਸ਼ਾਮਿਲ ਹਨ। ਉਦਾਹਰਨ ਵਜੋਂ ਕਿਸੇ ਇੱਕ ਸਮਾਜ ਜਾਂ ਧਰਮ ਵਿੱਚ ਮਾਸ ਖਾਣ ਨੂੰ ਅਯੋਗ ਸਮਝਿਆ ਜਾਂਦਾ ਹੈ ਅਤੇ ਕਿਸੇ ਹੋਰ ਸਮਾਜ ਜਾਂ ਧਰਮ ਵਿਚ ਇਸ ਤੇ ਕੋਈ ਪਾਬੰਦੀ ਨਹੀਂ ਹੈ਼।

ਸੱਭਿਆਚਾਰ ਵਿੱਚ ਨਵੀਆਂ ਚੀਜ਼ਾਂ ਦਾਖਲ ਹੁੰਦੀਆਂ ਹਨ ਅਤੇ ਪੁਰਾਣੀਆਂ ਦਾ ਖੰਡਨ ਵੀ ਹੁੰਦਾ ਹੈ। ਸਮੇਂ ਦੇ ਨਾਲ਼ ਇਨ੍ਹਾਂ ਨਵੀਆਂ ਚੀਜ਼ਾਂ ਨੂੰ ਪ੍ਰਵਾਨਗੀ ਮਿਲਣੀ ਸੁਭਾਵਿਕ ਹੋ ਜਾਂਦੀ ਹੈ। ਉਦਾਹਰਨ ਵਜੋਂ ਲਿਵਿੰਗ ਰਿਲੇਸ਼ਨਸ਼ਿਪ ਵੀ ਹੁਣ ਭਾਰਤ ਅਤੇ ਪੰਜਾਬੀ ਸੱਭਿਆਚਾਰ ਦਾ ਅੰਗ ਬਣਦੇ ਜਾ ਰਹੇ ਹਨ।

ਵਿਗਿਆਨਕ ਤੌਰ 'ਤੇ ਸਹੀ ਹੈ ਜਾਂ ਨਹੀਂ ਪਰ ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਟੈਬੂ ਵਿਅਕਤੀ ਦੀ ਰੱਖਿਆ ਲਈ ਹੁੰਦੇ ਹਨ ਪਰ ਇਨ੍ਹਾਂ ਦੇ ਹੋਰ ਵੀ ਬਹੁਤ ਕਰਨ ਹਨ। ਬਹੁਤ ਸਾਰੇ ਟੈਬੂਜ਼ ਜੋ ਕਿ ਧਾਰਮਿਕ ਲੱਗਦੇ ਹਨ ਪਰ ਉਹਨਾਂ ਦੇ ਸਿਰਫ਼ ਧਾਰਮਿਕ ਕਾਰਨ ਨਹੀਂ ਕੁਦਰੱਤੀ ਅਤੇ ਡਾਕਟਰੀ ਕਾਰਨ ਵੀ ਮੌਜੂਦ ਹਨ। ਟੈਬੂ ਸਮਾਜ ਨੂੰ ਵਧੀਆਂ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ ਪ੍ਰੰਤੂ ਜੇਕਰ ਇਹ ਸਿਰਫ਼ ਇੱਕ ਉਪਭਾਗ ਤੇ ਹੀ ਲਾਗੂ ਕੀਤਾ ਜਾਵੇ ਤਾਂ ਇਹ ਉਸ ਉਪ ਭਾਗ ਦੇ ਲੋਕਾਂ ਨੂੰ ਦਬਾਉਣ ਦਾ ਵੀ ਕੰਮ ਕਰਦੀ ਹੈ।

ਟੈਬੂ ਸ਼ਬਦ ਦਾ ਅਰਥ ਸਮਾਜਿਕ ਵਿਗਿਆਨ ਵਿੱਚ ਮਨੁੱਖੀ ਸਰਗਰਮੀਆਂ ਜਾਂ ਰੀਤੀ ਵਿਵਸਥਾ ਦੇ ਕਿਸੇ ਵੀ ਖ਼ੇਤਰ ਨਾਲ ਸਬੰਧਿਤ ਸ਼ਕਤੀਸ਼ਾਲੀ ਪਾਬੰਦੀਆਂ ਦੇ ਵਿਸਥਾਰ ਵਿਚ ਵਧਾਇਆ ਗਿਆ ਹੈ ਜੋ ਨੈਤਿਕ ਨਿਯਮ, ਧਾਰਮਿਕ ਵਿਸ਼ਵਾਸਾਂ ਜਾਂ ਸੱਭਿਆਚਾਰਕ ਨਿਯਮਾਂ ਦੇ ਆਧਾਰ ਤੇ ਮਨ੍ਹਾਂ ਹਨ। ਟੈਬੂਜ਼ ਨੂੰ ਤੋੜਨਾ ਕਿਸੇ ਸਮਾਜ ਦੁਆਰਾ ਆਮ ਤੌਰ 'ਤੇ ਇਤਰਾਜ਼ਯੋਗ ਮੰਨਿਆ ਜਾਂਦਾ ਹੈ।[3]

ਟੈਬੂ ਸ਼ਬਦ ਦੀ ਵਿਉਂਤਪਤੀ[ਸੋਧੋ]

ਟੈਂਪੂ ਸ਼ਬਦ ਟੋਂਗਨ ਟਪੂ (tongan tapu) ਜਾਂ ਫਿਜਅਨ ਟਬੂ (fijian tabu) ਤੋਂ ਆਉਂਦਾ ਹੈ, ਜਿਸ ਦਾ ਅਰਥ ਹੈ ਮਨਾਹੀ ਜਾਂ ਨਾਮਨਜ਼ੂਰੀ ਜੋ ਕੇ ਮਾਓਰੀ ਟੂ, ਹਵਾਈ ਕਾਪੂ ਅਤੇ ਮਲਾਗਾਸੀ ਫੇਡੀ ਨਾਲ਼ ਸੰਬੰਧਤ ਹੈ। ਇਸ ਸ਼ਬਦ ਨੂੰ ਪਵਿੱਤਰ, ਮਨ੍ਹਾ, ਅਸ਼ੁੱਧ ਜਾਂ ਸ਼ਰਾਪ ਦੇ ਤੌਰ 'ਤੇ ਅਨੁਵਾਦ ਕੀਤਾ ਗਿਆ ਸੀ।

1777 ਵਿੱਚ ਜਦੋਂ ਬ੍ਰਿਟਿਸ਼ ਖੋਜੀ ਜੇਮਜ਼ ਕੁੱਕ (James cook) ਨੇ ਟੋਂਗਾ ਦਾ ਦੌਰਾ ਕੀਤਾ ਤਾਂ ਟੋਂਗਿਆਂ ਦੁਆਰਾ ਕੁਝ ਖਾਣ ਵਾਲੀਆਂ ਚੀਜ਼ਾਂ ਨੂੰ ਨਾ ਖਾਣਾ ਜਾਂ ਖਾਣ ਦੀ ਮਨਾਹੀ ਹੋਣ ਲਈ 'ਟੈਬੂ' ਸ਼ਬਦ ਇਸਤੇਮਾਲ ਕੀਤਾ ਗਿਆ। ਜਿਸ ਤੇ ਜੇਮਸ ਕੁੱਕ ਨੇ ਕਿਹਾ,

"No one of them would sit down, or eat a bit of anything..... On expressing my surprise at this, they were all taboo, as they said ; which word has a very comprehensive meaning; but in general signifies that a thing is forbidden."

ਸਮੇਂ ਨਾਲ 'ਟੈਬੂ' ਸ਼ਬਦ ਨੇ ਪ੍ਰਸਿੱਧੀ ਖੱਟੀ ਅਤੇ ਵੱਖ ਵੱਖ ਵਿਦਵਾਨਾਂ ਨੇ ਇਸ ਸ਼ਬਦ ਦਾ ਇਸਤੇਮਾਲ ਸ਼ੁਰੂ ਕੀਤਾ। ਉਦਾਹਰਨ ਵਜੋਂ, J.M. Powis Smith ਨੇ ਆਪਣੀ ਕਿਤਾਬ 'ਦ ਅਮਰੀਕਨ ਬਾਈਬਲ' (The American Bible) ਵਿੱਚ, Albert Schweitzer ਨੇ 'Taboos of the people of Gabon' ਉੱਤੇ ਲੇਖ ਲਿਖਿਆ, ਆਦਿ।[3]

ਪੰਜਾਬੀ ਸੱਭਿਆਚਾਰ ਵਿੱਚ ਮੌਜੂਦ ਟੈਬੂ[ਸੋਧੋ]

ਹਰ ਸੱਭਿਆਚਾਰ ਵਿੱਚ ਵੱਖ ਵੱਖ ਟੈਬੂ ਮੰਨੇ ਜਾਂਦੇ ਹਨ। ਕਿਸੇ ਸਮਾਜ ਵਿੱਚ ਜੋ ਆਮ ਗੱਲ ਹੈ ਉਹੀ ਗੱਲ ਦੂਜੇ ਸਮਾਜ ਵਿੱਚ ਟੈਬੂ ਮੰਨੀ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਮੰਨੇ ਜਾਣ ਵਾਲ਼ੇ ਟੈਬੂਜ਼ ਦਾ ਜ਼ਿਕਰ ਹੇਠ ਲਿਖਤ ਹੈ:

1. ਗਰਭਪਾਤ(Abortion): ਗਰਭ ਅਵਸਥਾ ਨੂੰ ਖ਼ਤਮ ਕਰਨਾ।

2. ਗੈਰ ਕਾਨੂੰਨੀ ਨਸ਼ੀਲੇ ਪਦਾਰਥ(Illegal drugs): ਗੈਰ ਕਾਨੂੰਨੀ ਨਸ਼ਿਆਂ ਦੀ ਵਰਤੋਂ ਜਾਂ ਦੁਰਵਰਤੋਂ।

3. ਹਰਾਮਕਾਰੀ(Fornication): ਬਿਨਾਂ ਵਿਆਹ ਤੋਂ ਨਾਜਾਇਜ਼ ਸਬੰਧ ਬਣਾਉਣਾ।

4. ਪ੍ਰਰਾਭਨਤਾ ਜਾਂ ਜ਼ੋਈਫਿਲਿਆ(Bestiality or Zoophilia): ਕਿਸੇ ਮਨੁੱਖ ਅਤੇ ਜਾਨਵਰ ਵਿਚਕਾਰ ਜਿਨਸੀ ਸੰਬੰਧ ਦਾ ਹੋਣਾ।

5. ਕੈਨੀਬਲੀਜ਼ਿਮ(Cannibalism): ਇੱਕ ਮਨੁੱਖ ਵੱਲੋਂ ਦੂਜੇ ਮਨੁੱਖ ਦਾ ਮਾਸ ਖਾਣਾ।

6. ਸਮਲਿੰਗਤਾ(Homosexuality): ਇੱਕੋ ਲਿੰਗ ਦੇ ਲੋਕਾਂ ਵੱਲ ਝੁਕਾਅ ਹੋਣਾ ਜਾਂ ਸਬੰਧ ਰੱਖਣਾ।

7. ਰਿਸ਼ਤਿਆਂ ਦਾ ਦਾਇਰਾ(Incest):  ਕੁੱੱਝ ਰਿਸ਼ਤਿਆਂ ਵਿਚਕਾਰ ਇੱਕ ਵਿੱਥ ਕਾਇਮ ਰੱਖਣੀ।

8. ਹੱਥਰਸੀ(Masturbation): ਆਪਣੀ ਖ਼ੁਦ ਦੀ ਜੈਨੇਲੀਆ ਦੀ ਹੇਰਾ ਫੇਰੀ ਕਰਨੀ।

9. ਕਤਲ(Murder): ਸਵੈ-ਰੱਖਿਆ ਤੋਂ ਬਗੈਰ ਕੀਤਾ ਕਤਲ ਟੈਬੂ ਮੰਨਿਆ ਜਾਂਦਾ ਹੈ।

10. ਨਿਕਰੋਫਿਲੀਆ(Necrophilia): ਇੱਕ ਲਾਸ਼ ਨਾਲ ਜਿਨਸੀ ਖਿੱਚ ਜਾਂ ਸੰਬੰਧ।

11. ਬਹੁ-ਵਿਆਹ(Polygamy): ਇੱਕ ਹੀ ਸਮੇਂ ਇੱਕ ਤੋਂ ਵੱਧ ਪਤੀ ਜਾਂ ਪਤਨੀ ਦਾ ਹੋਣਾ।

12. ਅਸ਼ਲੀਲਤਾ(Pornography):  ਜਿਨਸੀ ਉਤਸ਼ਾਹ ਲਈ ਸਰੀਰ ਦੇ ਹਿੱਸੇ ਦਿਖਾਉਣਾ ਜਾਂ ਦੇਖਣਾ।

13. ਗਰਭਵਤੀ ਲਾੜੀ(Pregnant bride):  ਵਿਆਹ ਵੇਲੇ ਕੁੜੀ ਦਾ ਗਰਭਵਤੀ ਹੋਣਾ।

14. ਆਤਮ ਹੱਤਿਆ(Suicide):  ਆਪਣੀ ਜਾਨ ਲੈ ਲੈਣਾ।

15. ਮਹਾਵਾਰੀ(Menstruation):  ਇੱਕ ਔਰਤ ਆਪਣੇ ਮਾਸਿਕ ਚੱਕਰ ਨੂੰ ਗੁਪਤ ਰੱਖਦੀ ਹੈ।

16. ਧਾਰਮਿਕ ਸ਼ਾਕਾਹਾਰੀ: ਮੁਸਲਮਾਨੀ ਨਿਯਮਾਂ ਅਨੁਸਾਰ ਹਲਾਲ ਕੀਤਾ ਮਾਸ ਹੀ ਖਾਧਾ ਜਾਂਦਾ ਹੈ, ਜਦਕਿ ਸਿੱਖ ਧਰਮ ਵਿਚ ਇਸ ਦੀ ਮਨਾਹੀ ਹੈ।

17. ਜ਼ਾਤ-ਪਾਤ(Castism):  ਅਲੱਗ ਅਲੱਗ ਜਾਤਾਂ ਨੂੰ ਉੱਚਾ ਜਾਂ ਨੀਵਾਂ ਸਮਝਣਾ।

ਉਪਰੋਕਤ ਦੱਸੇ ਗਏ ਟੈਬੂਜ਼ ਦਾ ਵਿਗਿਆਨਕ ਤੌਰ 'ਤੇ ਵੀ ਕਿਤੇ-ਕਿਤੇ ਨੁਕਸਾਨ ਦੱਸਿਆ ਗਿਆ ਹੈ ਜਿਵੇਂ ਕਿ ਨਾਜਾਇਜ਼ ਸੰਬੰਧ ਬਣਾਉਣ ਨਾਲ਼ ਏਡਜ਼ ਵਰਗੀ ਭਿਆਨਕ ਬਿਮਾਰੀ ਦਾ ਸਾਹਮਣਾ ਕਰਨ ਪੈ ਸਕਦਾ ਹੈ।

ਜਾਤ ਪਾਤ ਦਾ ਖੰਡਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ,

"ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।

ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ,

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।"

ਆਧੁਨਿਕਤਾ ਅਤੇ ਟੇੈਬੂਜ਼[ਸੋਧੋ]

ਆਧੁਨਿਕ ਸਮੇਂ ਵਿੱਚ ਜਿੱਥੇ ਸੱਭਿਆਚਾਰਕ ਤਬਦੀਲੀਆਂ ਹੋ ਰਹੀਆਂ ਹਨ ਉੱਥੇ ਟੈਬਜ਼ ਦਾ ਹਊਆ ਵੀ ਘੱਟ ਰਿਹਾ ਹੈ, ਜਿਵੇਂ ਕਿ ਅਜੋਕੇ ਪੰਜਾਬੀ ਸੱਭਿਆਚਾਰ ਵਿੱਚ ਲਿਵਿੰਗ ਰਿਲੇਸ਼ਨਸ਼ਿਪ (living relationship) ਦਾ ਸੰਕਲਪ ਅਪਣਾਇਆ ਜਾਣ ਲੱਗਿਆ ਹੈ। ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਲਈ ਟੈਬੂ ਇੱਕ ਚੁਣੌਤੀ ਬਣ ਕੇ ਉੱਭਰਦੇ ਹਨ। ਖ਼ਾਸ ਕਰ ਪੜ੍ਹੀਆਂ ਲਿਖੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲੱਗ ਗਈਆਂ ਹਨ, ਜਿਸ ਕਾਰਨ ਔਰਤਾਂ ਦੇ ਪ੍ਰਤੀ ਬਣਾਏ ਟੈਬੂ ਜਿਵੇਂ ਕਿ ਵਿਧਵਾ ਵਿਆਹ, ਮਹਾਵਾਰੀ ਸਮੇਂ ਧਾਰਮਿਕ ਸਥਾਨਾਂ ਵਿੱਚ ਜਾਣ ਦੀ ਮਨਾਹੀ, ਬਰਾਬਰੀ ਦੇ ਹੱਕ (Equal human rights, Article-14-18) ਖ਼ਤਮ ਹੋ ਰਹੇ ਹਨ।

ਪਿੱਛਲੇ ਦਿਨੀ ਸਭਰੀਵਾਲਾ ਮੰਦਿਰ (ਕੇਰਲ) ਦਾ ਮੁਕੱਦਮਾ ਸਾਹਮਣੇ ਆਇਆ ਹੈ, ਜਿਸ ਵਿਚ ਔਰਤਾਂ ਦੀ ਜਿੱਤ ਹੋਈ। ਮਹਾਵਾਰੀ ਹੋਣ ਦੀ ਉਮਰ ਵਾਲੀਆਂ ਔਰਤਾਂ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਮਨਾਹੀ ਸੀ ਅਤੇ ਹਦਾਇਤ ਸੀ ਕਿ ਮੰਦਰ ਵਿੱਚ ਦਾਖ਼ਲ ਹੋਣ ਲਈ ਪੰਜਾਹ ਸਾਲ ਦੀ ਉਮਰ ਤੱਕ ਉਡੀਕ ਕਰਨੀ ਪੈਣੀ ਹੈ। ਪਰ ਪੰਜ ਵਕੀਲ ਔਰਤਾਂ ਨੇ ਰਲ ਕੇ ਇਸ ਕੇਸ ਨੂੰ ਅਦਾਲਤ ਵਿੱਚ ਬਾ-ਇੱਜਤ ਜਿੱਤਿਆ ਹੈ। ਇਸੇ ਤਰ੍ਹਾਂ ਹੀ ਮੁਸਲਿਮ ਸਮਾਜ ਵਿੱਚ ਔਰਤਾਂ ਨੂੰ ਮਸਜਿਦ ਅੰਦਰ ਜਾਣ ਦੀ ਮਨਾਹੀ ਹੈ ਜੋ ਕਿ ਸਮੇਂ ਦੇ ਨਾਲ ਤਬਦੀਲ ਹੋਣ ਦੀ ਆਸ ਕਰ ਸਕਦੇ ਹਾਂ।

ਅੰਤਿਕਾ[ਸੋਧੋ]

ਅੰਤ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਟੈਬੂਜ਼ ਖ਼ਤਮ ਹੋ ਗਏ ਹਨ, ਕੁਝ ਹੋ ਰਹੇ ਹਨ ਅਤੇ ਕੁਝ ਸਮੇਂ ਦੇ ਦੌਰ ਨਾਲ ਖ਼ਤਮ ਹੋਣਗੇ। ਉੱਪਰ ਦੱਸੇ ਗਏ ਟੈਬੂਜ਼ ਤੋਂ ਇਲਾਵਾ ਕੁਝ ਹੋਰ ਟੈਬੂਜ਼ ਹਨ ਜੋ ਪੰਜਾਬੀ ਸੱਭਿਆਚਾਰ ਵਿੱਚ ਸ਼ਾਮਿਲ ਹਨ, ਜਿਵੇਂ ਕਿ ਅੰਤਰ ਵਿਆਹੁਤਾ(Inter marriage), ਅੰਤਰ ਧਰਮ ਵਿਆਹ(Inter religion marriage), Miscegenation, Partricide, ਵਿਧਵਾ, ਤਲਾਕ, ਪਹਿਰਾਵਾ, ਆਦਿ। ਜਿੰਨ੍ਹਾਂ ਵਿਚ ਸਮਾਂ ਬਦਲਣ ਤੇ ਤਬਦੀਲ਼ੀ ਦੀ ਉਮੀਦ ਕੀਤੀ ਜਾ ਸਕਦੀ ਹੈ ਪਰੰਤੂ ਸਹੋਤਰ ਸੰਭੋਗ ਇੱਕ ਅਜਿਹਾ ਟੈਬੂ ਹੈ ਜਿਸ ਦੀ ਪੰਜਾਬੀ ਸੱਭਿਆਚਾਰ ਵਿੱਚ ਕੋਈ ਥਾਂ ਨਹੀਂ। ਕਿਸੇ ਪਿਤਾ ਦਾ ਆਪਣੀ ਧੀ ਨਾਲ਼, ਮਾਂ ਦਾ ਪੁੱਤਰ ਨਾਲ਼ ਅਤੇ ਭੈਣ ਦਾ ਭਰਾਨਾਲ਼ ਸੰਬੰਧ ਬਣਾਉਣਾ ਪੰਜਾਬੀ ਸੱਭਿਆਚਾਰ ਦੇ ਸਮਾਜ ਲਈ ਸੋਚ ਤੋਂ ਪਰੇ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਸਮਾਜ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ। ਹੋਰ ਕਿਸੇ ਵੀ ਟੈਬੂ ਦੀ ਉਲੰਘਣਾ ਕਰਨ ਵਾਲਾ ਮਨੁੱਖ ਕੁਝ ਹੱਦ ਤੱਕ ਪੰਜਾਬੀ ਸਮਾਜ ਵਿੱਚ ਪ੍ਰਵਾਨ ਕਰ ਲਿਆ ਜਾਂਦਾ ਹੈ ਪਰ ਸਹੋਤਰ ਸੰਭੋਗ ਟੈਬੂ ਦੀ ਉਲੰਘਣਾ ਪ੍ਰਵਾਣਿਤ ਨਹੀਂ ਹੈ।

ਨਾਮ: ਪ੍ਰਭਜੋਤ ਕੌਰ

ਰੋਲ.ਨੰ. 17391104

ਐਮ.ਏ. ਪੰਜਾਬੀ(ਭਾਗ-2)

ਸਾਲ 2018-19

  1. ਫ਼ਰੈਕ, ਪ੍ਰੋ.ਗੁਰਬਖ਼ਸ਼ ਸਿੰਘ. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. p. 10. 
  2. williams, raymond. whole way of life. 
  3. 3.0 3.1 "Taboo".