ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਕਾਰਜ ਅਤੇ ਮਹੱਤਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਹਿਤ ਦਾ ਇਤਿਹਾਸ ਕਿਸੇ ਵੀ ਭਾਸ਼ਾ ਵਿੱਚ ਹੋਈ ਸਾਹਿਤ-ਸਿਰਜਣਾ ਨੂੰ ਕ੍ਰਮਬੱਧ ਅਨੁਸਾਰ ਪੇਸ਼ ਹੀ ਨਹੀਂ ਕਰਦਾ ਬਲਕਿ ਇੱਕ ਸਾਹਿਤਕਾਰ-ਵਿਸ਼ੇਸ਼ ਨੂੰ ਉਸਦੇ ਸਮੇਂ ਦੇ ਪ੍ਰਸੰਗ ਵਿੱਚ ਉਸ ਦੀ ਸਾਹਿਤ ਰਚਨਾ ਦਾ ਲੇਖਾ-ਜੋਖਾ ਵੀ ਕਰਦਾ ਹੈ। ਸਾਹਿਤਕਾਰ ਭੂਤ ਕਾਲ ਨੂੰ ਆਪਣੇ ਵਰਤਮਾਨ ਦੇ ਸਹਾਰੇ ਭਵਿੱਖ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਸਾਹਿਤ ਦੇ ਇਤਿਹਾਸ ਨੇ ‘ਸਾਹਿਤ ਦੀ ਸਮਗਰੀ’ ਤੋਂ ਉਸ ਕਾਲ ਵਿਸ਼ੇਸ਼ ਦੇ ਸਮਾਜ ਦੇ ‘ਸੁਭਾਅ’ ਤੇ ‘ਚਰਿੱਤਰ’ ਦੀ ਪਛਾਣ ਵੀ ਕਰਨੀ ਹੁੰਦੀ ਹੈ ਜਿਸ ਕਾਲ ਵਿਸ਼ੇਸ਼ ਵਿੱਚ ਇਸ ਦੀ ਸਿਰਜਣਾ ਹੋਈ ਕਿਉਂਕਿ ਇਸੇ ‘ਸੁਭਾਅ’ ਤੇ ਚਰਿੱਤਰ’ ਨੇ ਸਾਹਿਤ ਦੇ ਰਾਹੀਂ ਸੰਸਾਰ ਦੀ ਬੌਧਿਕ, ਭਾਵਕ ਤੇ ਅਧਿਆਤਮਿਕ ਵਿਧੀ ਬਣਨਾ ਹੁੰਦਾ ਹੈ।

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਅਗ਼ਾਜ਼ ਬਾਵਾ ਬੁੱਧ ਸਿੰਘ ਦੁਆਰਾ ਰਚਿਤ ਪੁਸਤਕ ‘ਹੰਸ ਚੋਗ’ (1913) ਤੋਂ ਮੰਨਿਆ ਜਾਂਦਾ ਹੈ। ਇਸ ਵਿੱਚ ਅਤੇ ਹਵਾਲਾ ਦੇਣ ਦੇ ਨਾਲ-ਨਾਲ ਆਪਣੇ ਵੱਲੋਂ ਇਸ ਦੀ ਕਾਲ ਵੰਡ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਸਾਹਿਤ ਦਾ ਇਤਿਹਾਸ ਲਿਖਣ ਦੀ ਲੋੜ ਸੰਬੰਧੀ ਬਹਿਸ ਵੀ ਬਹੁਤ ਸਮੇਂ ਤੋਂ ਚਲੀ ਆ ਰਹੀ ਹੈ। ਕੁਝ ਵਿਦਵਾਨ ਸਾਹਿਤ ਦਾ ਇਤਿਹਾਸ ਲਿਖਣ ਦੀ ਲੋੜ ਤੋਂ ਇਨਕਾਰੀ ਹਨ। Rene Wellek ਅਤੇ Austin Wamen ਨੇ W.P. Ker ਅਤੇ T.S Eilot ਦੇ ਵਿਚਾਰਾਂ ਨੂੰ ਅਧਾਰ ਬਣਾਉਂਦਿਆਂ ਸਾਹਿਤ ਨੂੰ ਵਰਤਮਾਨ ਦੀ ਵਸਤੂ ਮੰਨਿਆ ਹੈ।

ਡਾ. ਤੇਜਵੰਤ ਸਿੰਘ ਗਿੱਲ ਦੇ ਅਨੁਸਾਰ, ਸਾਹਿਤ ਦੀ ਇਤਿਹਾਸਕਾਰੀ ਦਾ ਮੰਤਵ ਕਿਸੇ ਸਾਹਿਤ ਦੇ ਉਦਭਵ, ਵਿਕਾਸ, ਗੁਣ ਤੇ ਮਹੱਤਵ ਨੂੰ ਇਤਿਹਾਸਿਕ ਪਰਿਪੇਖ ਵਿੱਚ ਪੇਸ਼ ਕਰਨਾ ਹੈ।

ਡਾ. ਜਸਵਿੰਦਰ ਸਿੰਘ ਅਨੁਸਾਰ, ਸਾਹਿਤ ਦਾ ਇਤਿਹਾਸ ਸਹਿਜ ਤੱਥ ਮੂਲਕ ਵੇਰਵਾ ਨਹੀਂ ਹੁੰਦਾ। ਸਿਰਫ ਕਾਲ ਕ੍ਰਮਿਕ ਜਾਣਕਾਰੀ ਦਾ ਨਾਮ ਵੀ ਸਾਹਿਤ ਦਾ ਇਤਿਹਾਸ ਨਹੀਂ ਹੈ। ਇਹ ਤਾਂ ਸਹਿਜ ਸਾਹਿਤ ਦੀ ਇਤਿਹਾਸਕਾਰੀ ਦੀਆਂ ਮੁਢਲੀਆਂ ਲੋੜਾਂ ਹਨ। ਸਾਹਿਤ ਦੀ ਇਤਿਹਾਸਕਾਰੀ ਯੁੱਗ ਚੇਤਨਾ ਦੇ ਸਾਂਝੇ ਪੈਟਰਨ, ਵਿਚਾਰਧਾਰਕ ਪਹੁੰਚ ਕੇ ਬਦਲਵੇਂ ਪੈਮਾਨੇ, ਸਾਮਿਅਕ ਤੇ ਸਦੀਵੀਂ ਸਰੋਕਾਰਾਂ ਦੇ ਤਰਕ ਸੂਹਜ ਸੰਚਾਰ ਦੇ ਸਮੂਹਕ ਮੁਹਾਂਦਰੇ, ਰੂਪਾਕਾਰਕ ਵਿਲੱਖਣਤਾਵਾਂ ਅਤੇ ਸਾਹਿਤਕਤਾ ਦੇ ਇਤਿਹਾਸ ਸਾਖੇਪ ਪ੍ਰਤੀਮਾਨਾਂ ਨੂੰ ਸਮਝਣ ਸਮਝਾਉਣ ਦਾ ਅਮਲ ਹੈ।

ਪਰਿਭਾਸ਼ਾ ਵਿੱਚ ਯੁੱਗ ਚੇਤਨਾ ਦੇ ਸਾਂਝੇ ਪੈਟਰਨ ਤੋਂ ਭਾਵ ਹੈ ਕਿ ਜਦੋਂ ਸਾਹਿਤ ਰਚਿਆ ਜਾਵੇ, ਚਾਹੇ ਕਿਸੇ ਵੀ ਵਿਧਾ ਵਿੱਚ ਹੋਵੇ, ਸਾਂਝੇ ਰੂਪ ਦੀ ਤਲਾਸ਼ ਕੀਤੀ ਜਾਂਦੀ ਹੈ। ਕਾਲਵੰਡ ਕਰਦੇ ਸਮੇਂ ਯੁੱਗ ਚੇਤਨਾ ਦੇ ਸਾਂਝੇ ਪੈਟਰਨਾਂ ਦੀ ਵੰਡ ਹੁੰਦੀ ਹੈ।

ਵਿਚਾਰਧਾਰਕ ਪਹੁੰਚ ਦੇ ਬਦਲਵੇਂ ਪੈਮਾਨਿਆਂ ਤੋਂ ਭਾਵ ਹੈ ਕਿ ਸਮੇਂ-ਸਮੇਂ ਤੇ ਵਿਚਾਰਧਾਰਾਂ ਬਦਲ ਦੀ ਰਹਿੰਦੀ ਹੈ। ਉਦਾਹਰਨ ਦੇ ਤੌਰ ਤੇ 1990 ਤੋਂ ਪਹਿਲਾਂ ਦਾ ਸਾਹਿਤ ਮਨੋਭਾਵਿਕ ਸਮੱਸਿਆਂ ਤੋਂ ਭਰਪੂਰ ਸੀ, 1990 ਤੋਂ ਬਾਅਦ ਇਹ ਰਾਜਸੀ ਤੇ ਸਮਾਜਿਕ ਹੋ ਗਿਆ।

ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਕਾਰਜ

1. ਤੱਥਾ ਦਾ ਇਕੱਤ੍ਰੀਕਰਨ:- ਸਾਹਿਤ ਦੀ ਇਤਿਹਾਸਕਾਰੀ ਕਰਦੇ ਸਮੇਂ ਪਹਿਲਾਂ ਕੰਮ ਸਮੱਗਰੀ ਦੇ ਇਕੱਤ੍ਰੀਕਰਨ ਦਾ ਹੁੰਦਾ ਹੈ। ਇਤਿਹਾਸਕਾਰ ਆਪਣੇ ਵਿਸ਼ੇ ਦੇ ਅਨੁਸਾਰ ਸਾਹਿਤਕ ਰਚਨਾਵਾਂ ਅਤੇ ਰਚਨਕਾਰਾਂ ਦੀ ਚੋਣ ਕਰਦਾ ਹੈ ਅਤੇ ਉਹਨਾਂ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਇਕੱਠੀ ਕਰਦਾ ਹੈ। ਪੁਸਤਕਾਲੇ ਜਾ ਕੇ ਵੀ ਜਾਣਕਾਰੀ ਇਕੱਤਰ ਕਰਦਾ ਹੈ। ਆਪਣੇ ਵਿਸ਼ੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਸਾਹਿਤ ਇਤਿਹਾਸਕਾਰੀ ਲਿਖਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ
। 2. ਤੱਥ ਵਿਸ਼ਲੇਸ਼ਣ ਅਤੇ ਪ੍ਰਮਾਣਿਕਤਾ:-

ਸਮੱਗਰੀ ਦੇ ਇਕੱਤਰੀਕਰਨ ਤੋਂ ਬਾਅਦ ਅਗਲਾ ਪੜਾਅ ਸਾਹਿਤ ਦੇ ਵਿਸ਼ਲੇਸ਼ਣ ਅਤੇ ਸਾਹਿਤ ਰਚਨਾਵਾਂ ਦੀ ਪ੍ਰਮਾਣਿਕਤਾ ਨਾਲ ਸੰਬੰਧਿਤ ਹੁੰਦਾ ਹੈ। ਸਮੁੱਚੇ ਸਾਹਿਤ ਨੂੰ ਉਸਦੇ ਗੁਣਾ, ਲੱਛਣਾਂ ਦੇ ਅਧਾਰ ਤੇ ਨਿਸ਼ਚਿਤ ਤਰਤੀਬ ਅਧੀਨ ਰੱਖਿਆ ਜਾਂਦਾ ਹੈ। ਹਰੇਕ ਲੇਖਕ ਨਾਲ ਸੰਬੰਧਿਤ ਰਚਨਾਵਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ।

3. ਨਿਰੰਤਰਤਾ:-

ਸਾਹਿਤ ਹਮੇਸ਼ਾ ਨਿਰੰਤਰਤਾ ਦਾ ਧਾਰਨੀ ਹੁੰਦਾ ਹੈ। ਇਹ ਕਦੀ ਵੀ ਖੜੋਤ ਦੀ ਅਵਸਥਾ ਵਿੱਚ ਨਹੀਂ ਰਹਿੰਦਾ। ਸਾਹਿਤ ਇਤਿਹਾਸ ਲਿਖਣ ਸਮੇਂ ਸਾਹਿਤਕ ਵਿਕਾਸ ਦੀ ਨਿਰੰਤਰਤਾ ਨੂੰ ਸਮਝਣਾ ਜਰੂਰੀ ਹੁੰਦਾ ਹੈ। ਕੋਈ ਵੀ ਸਾਹਿਤ ਪਰੰਪਰਾ ਇਸ ਵਿਚਲੀ ਨਿਰੰਤਰਤਾ ਕਾਰਨ ਹੀ ਹੋਂਦ ਗ੍ਰਹਿਣ ਕਰਦੀ ਹੈ ਅਤੇ ਜਾਰੀ ਰਹਿੰਦੀ ਹੈ। ਇਸ ਲਈ ਸਾਹਿਤ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੇ ਬਾਵਜੂਦ ਇਸਦੇ ਕੁਝ ਸਥਾਈ ਲੱਛਣ ਵੀ ਹੁੰਦੇ ਹਨ ਜਿਨ੍ਹਾਂ ਦੀ ਪਰਖ ਕਰਕੇ ਕਿਸੇ ਸਾਹਿਤਿਕ ਪਰੰਪਰਾਂ ਦੇ ਨਿਖੜਵੇਂ ਸਰੂਪ ਨੂੰ ਪਛਾਣਿਆ ਅਤੇ ਸਥਾਪਿਤ ਕੀਤਾ ਜਾ ਸਕਦਾ ਹੈ।
4. ਰੂਪਗਤ ਤਬਦੀਲੀ ਦੀ ਪ੍ਰਕਿਰਿਆ:-

ਸਾਹਿਤ ਇਤਿਹਾਸ ਲਿਖਣ ਸਮੇਂ ਸਾਹਿਤ ਵਿੱਚ ਵਾਪਰਨ ਵਾਲੀਆਂ ਰੂਪਾਤਮਕ ਤਬਦੀਲੀਆਂ ਦੀ ਵਿਆਖਿਆ ਵੀ ਕਰਨੀ ਹੁੰਦੀ ਹੈ। ਸਮੇਂ-ਸਮੇਂ ਤੇ ਸਾਹਿਤ ਵਿੱਚ ਨਵੇਂ ਰੁਪਾਕਾਰ ਸਿਰਜੇ ਜਾਂਦੇ ਹਨ। ਜਦੋਂ ਕੋਈ ਪੁਰਾਣਾ ਸਾਹਿਤ ਰੂਪ ਨਵੇਂ ਜੀਵਨ ਯਥਾਰਥ ਅਤੇ ਬੋਧ ਨੂੰ ਆਪਣੇ ਅੰਦਰ ਸਮਾਉਣ ਅਤੇ ਪੇਸ਼ ਕਰਨ ਦੇ ਅਸਮੱਰਥ ਹੋ ਜਾਂਦਾ ਹੈ ਤਾਂ ਉਹ ਸਾਹਿਤਿਕ ਗਗਨ ਵਿੱਚੋਂ ਵਿਦਾ ਲੈ ਲੈਂਦਾ ਹੈ ਅਤੇ ਉਸਦੀ ਥਾਂ ਨਵੇਂ ਯਥਾਰਥ ਬੋਧ ਨੂੰ ਪ੍ਰਗਟਾਉਣ ਲਈ ਨਵਾਂ ਸਾਹਿਤ ਰੂਪ ਹੋਂਦ ਧਾਰਨ ਕਰਦਾ ਹੈ।

5. ਸੰਯੋਗੀਕਰਨ ਅਤੇ ਵਿਯੋਗੀਕਰਨ:-

ਸਾਹਿਤ ਦੀ ਵਿਸ਼ਾਲ ਪਰੰਪਰਾ ਵਿੱਚ ਸੰਯੋਗੀਕਰਨ ਦੀ ਪ੍ਰਕਿਰਿਆ ਉਦੋਂ ਵਾਪਰਦੀ ਹੈ ਜਦੋਂ ਸਾਹਿਤ ਵਿਚਲੀਆਂ ਰਚਨਾ ਰੂੜੀਆਂ ਨਵੀਆਂ ਯੁੱਗ ਪ੍ਰਵਿਰਤੀਆਂ ਦੇ ਅਧੀਨ ਆਪਣੇ ਪ੍ਰਭਾਵ ਨੂੰ ਕਾਇਮ ਰੱਖਦੀਆਂ ਹਨ ਅਤੇ ਸਾਹਿਤਿਕ ਵਿਕਾਸ ਦੀ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀਆਂ ਹਨ ਇਸਦੇ ਉਲਟ ਵਿਯੋਗੀਕਰਨ ਦੀ ਅਵਸਥਾ ਉਦੋਂ ਹੁੰਦੀ ਹੈ, ਜਦੋਂ ਸਾਹਿਤਿਕ ਰਚਨਾਵਾਂ ਪਿੱਛੇ ਕਾਰਜਸ਼ੀਲ ਰਚਨਾ ਰੁੜੀਆਂ ਸਮੇਂ ਦੇ ਨਾਲ ਹੌਲੀ-ਹੌਲੀ ਆਪਣਾ ਪ੍ਰਭਾਵ ਮੁਆ ਬੈਠਦੀਆਂ ਹਨ ਅਤੇ ਸਾਹਿਤਕ ਪਰੰਪਰਾ ਵਿੱਚੋਂ ਅਲੋਪ ਹੋ ਜਾਂਦੀਆਂ ਹਨ।

6. ਲੇਖਕਾਂ ਅਤੇ ਸਾਹਿਤ ਰਚਨਾਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ:-

ਸਾਹਿਤ ਇਤਿਹਾਸ ਵਿੱਚ ਸਮੁੱਚੀਆਂ ਸਾਹਿਤਿਕ ਕਿਰਤਾਂ ਬਾਰੇ ਜਾਣਕਾਰੀ ਦੇਣ ਤੋਂ ਬਿਨ੍ਹਾਂ ਉਹਨਾਂਦੇ ਸਮੁੱਚੇ ਸਾਹਿਤ ਉਪਰ ਪਏ ਪ੍ਰਭਾਵਾਂ ਦਾ ਵਿਸ਼ਲੇਸ਼ਣ ਵੀ ਕਰਨਾ ਹੁੰਦਾ ਹੈ। ਕਈ ਸਾਹਿਤ ਰਚਨਾਵਾਂ ਸਰਬ-ਕਾਲੀਨਤਾ ਦੀਆਂ ਧਾਰਨੀ ਹੁੰਦੀਆਂ ਹਨ ਅਤੇ ਆਪਣੇ ਰਚਨਾ ਕਾਲ ਤੋਂ ਵੀ ਕਈ ਸਾਲਾ ਬਾਅਦ ਵੀ ਉਨ੍ਹਾਂ ਦੀ ਧਾਰਥਿਕਤਾ ਪੂਰਨ ਰੂਪ ਵਿੱਚ ਬਣੀ ਰਹਿੰਦੀ ਹੈ। ਪ੍ਰੰਤੂ ਕਈ ਸਾਹਿਤਕਾਰ ਅਤੇ ਸਾਹਿਤਕ ਕਿਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਵਿਸ਼ੇਸ਼ ਪਰਿਸਥੀਤੀਆਂ ਵਿੱਚ ਹੀ ਹੋਂਦ ਕਰਦੀਆਂ ਹਨ ਅਤੇ ਸਮੇਂ ਦੇ ਬੀਤਣ ਨਾਲ ਆਪਣਾ ਪ੍ਰਭਾਵ ਖੋ ਬੈਠਦੀਆਂ ਹਨ।

7. ਕਾਲਵੰਡ ਅਤੇ ਨਾਮਕਰਣ:- ਸਾਹਿਤ ਦਾ ਸਰੂਪ ਸਦਾ ਇਕੋ ਜਿਹਾ ਨਹੀਂ ਰਹਿੰਦਾ। ਉਪ ਵਿੱਚ ਬਹੁਤ ਸਾਰੇ ਅਜਿਹੇ ਦੌਰ ਆਉਂਦੇ ਹਨ ਜਦੋਂ ਇਸਦੇ ਸਰੂਪ ਵਿੱਚ ਪਰਿਵਰਤਕ ਵਾਪਰਦਾ ਹੈ। ਇਨ੍ਹਾਂ ਪਰਿਵਰਤਨਾਂ ਨੂੰ ਕਾਲਕ੍ਰਪਤਾਂ ਅਧੀਨ ਹੀ ਸਮਝਿਆ ਜਾ ਸਕਦਾ ਹੈ। ਸਾਹਿਤ ਦੇ ਇਤਿਹਾਸ ਵਿੱਚ ਸਾਹਿਤ ਦੇ ਵਿਕਾਸ ਤੇ ਉਸਦੇ ਕਾਰਨਾਂ ਨੂੰ ਨਿਸ਼ਚਿਤ ਤਰਤੀਬ ਅਧੀਨ ਕਾਲਵੰਡ ਦੁਆਰਾ ਹੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਕਾਲਕ੍ਰਮਤਾ ਨੂੰ ਇਤਿਹਾਸਿਕ ਪਰਸਥਿਤੀਆਂ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ।

ਸਾਹਿਤ ਦੀ ਇਤਿਹਾਸਕਾਰੀ ਦਾ ਮਹੱਤਵ

1. ਸਾਹਿਤ ਦੀ ਇਤਿਹਾਸਕਾਰੀ ਨਾਲ ਸਾਹਿਤਕ ਤੇ ਅਣਸਾਹਿਤਕ ਤੱਥਾਂ ਦਾ ਨਿਖੇੜਾ ਕਰਨ ਵਿੱਚ ਮਦਦ ਮਿਲਦੀ ਹੈ।

2. ਸਾਹਿਤ ਦੀ ਇਤਿਹਾਸਕਾਰੀ ਨਾਲ ਇਹ ਫਾਇਦਾ ਹੈ ਕਿ ਨਿਰੰਤਰਤਾ ਦਾ ਧਾਰਨੀ ਹੋਣ ਕਰਕੇ ਸਾਹਿਤ ਇਤਿਹਾਸ ਵਿੱਚ ਆਉਂਦੀਆਂ ਤਬਦੀਲੀਆਂ ਨੂੰ ਸਮੇਂ-ਸਮੇਂ ਤੇ ਕੌੜ ਕੀਤਾ ਜਾ ਸਕਦਾ ਹੈ।

3. ਇਤਿਹਾਸਕਾਰੀ ਦਾ ਤੀਜਾ ਪੱਖ ਇਹ ਹੈ ਕਿ ਸਾਹਿਤ ਦੇ ਇਤਿਹਾਸ ਵਿੱਚ ਸਾਹਿਤ ਦੇ ਵਿਕਾਸ ਅਤੇ ਉਸਦੇ ਕਾਰਜਾਂ ਨੂੰ ਤਰਤੀਬ ਅਨੁਸਾਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

4. ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਪੱਖ ਇਹ ਹੈ ਕਿ ਇਸ ਨਾਲ ਸਾਹਿਤ ਦੀਆਂ ਰੂਪ ਦੀਆਂ ਤਬਦੀਲੀਆਂ ਨੂੰ ਸਮਝਿਆ ਜਾ ਸਕਦਾ ਹੈ।

5. ਕਈ ਵਾਰ ਅਣਗੋਲੇ ਰਹਿ ਗਏ ਤੱਤਾਂ ਨੂੰ ਸਾਹਿਤ ਦੀ ਇਤਿਹਾਸਕਾਰੀ ਨਾਲ ਉਜਾਗਰ ਕੀਤਾ ਜਾ ਸਕਦਾ ਹੈ।

6. ਸਾਹਿਤ ਦੀ ਇਤਿਹਾਸਕਾਰੀ ਨਾਲ ਇੱਕ ਵਿਧਾ ਦੇ ਖਤਮ ਹੋਣ ਦੇ ਕਾਰਨ ਅਤੇ ਦੂਜੀ ਦੇ ਸ਼ੁਰੂ ਹੋਣ ਦੇ ਕਾਰਨਾ ਦਾ ਪਤਾ ਲਗਦਾ ਹੈ।

8 ਸਾਹਿਤ ਇਤਿਹਾਸਕਾਰੀ ਵਿੱਚ ਪ੍ਰਵਿਰਤੀ ਸਥਾਪਕ ਅਤੇ ਅਨੁਗਾਮੀ ਲੇਖਕਾਂ ਦਾ ਅੰਤਰ ਨਿਖੇੜ

ਸਾਹਿਤ ਇਤਿਹਾਸਕਾਰੀ ਵਿੱਚ ਸਮੁੱਚੀ ਸਾਹਿਤਿਕ ਪਰੰਪਰਾ ਅਤੇ ਸਾਹਿਤ ਰੂਪਾਂਤਰਣ (ਵਿਕਾਸ) ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਸਾਹਿਤ ਇਤਿਹਾਸ ਵਿੱਚ ਸਮੁੱਚੀਆਂ ਸਾਹਿਤਿਕ ਕਿਰਤਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਦੇ ਸਮੁੱਚੇ ਸਾਹਿਤ ਉੱਪਰ ਪਏ ਪ੍ਰਭਾਵਾਂ ਦਾ ਵਿਸ਼ਲੇਸ਼ਣ ਵੀ ਕਰਨਾ ਹੰੁਦਾ ਹੈ।
ਕਈ ਸਾਹਿਤ ਰਚਨਾਵਾਂ ਸਰਬ-ਕਾਲੀਨਤਾ ਦੀਆਂ ਧਾਰਨੀ ਹੰੁਦੀਆਂ ਹਨ ਅਤੇ ਉਹਨਾਂ ਦੀ ਸਾਰਥਿਕਤਾ ਆਪਣੇ ਰਚਨਾ ਕਾਲ ਤੋਂ ਕਈ ਸਾਲਾਂ ਬਾਅਦ ਵੀ ਬਣੀ ਰਹਿੰਦੀ ਹੈ।

ਪਰੰਤੂ ਕਈ ਸਾਹਿਤਕਾਰ ਅਤੇ ਸਾਹਿਤਿਕ ਕਿਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਵਿਸ਼ੇਸ਼ ਪਰਿਸਥਿਤੀਆਂ ਵਿੱਚ ਹੀ ਆਪਣੀ ਹੋਂਦ ਗ੍ਰਹਿਣ ਕਰਦੀਆਂ ਹਨ ਅਤੇ ਸਮੇਂ ਦੇ ਬੀਤਣ ਨਾਲ ਆਪਣਾ ਪ੍ਰਭਵ ਖੋ ਬੈਠਦੀਆਂ ਹਨ। 

ਇਸ ਲਈ ਇੱਕ ਸਾਹਿਤ ਇਤਿਹਾਸਕਾਰ ਲਈ ਜਰੂਰੀ ਹੈ ਕਿ ਉਹ ਸਾਹਿਤਿਕ ਰਚਨਾਵਾਂ ਵਿੱਚ ਅਜਿਹਾ ਨਿਖੇੜਾ ਥਾਪ ਲਵੇ।
ਪਰੰਤੂ ਪ੍ਰਤੀਨਿਧ ਸਾਹਿਤਕਾਰ ਅਤੇ ਰਚਨਾਵਾਂ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਹੀ ਸਾਹਿਤ ਇਤਿਹਾਸ ਨਹੀਂ ਹੁੰਦਾ, ਅਣਗੌਲੇ ਰਹਿ ਜਾਣ ਵਾਲੇ ਸਾਹਿਤਕਾਰਾਂ ਵੱਲ ਵੀ ਧਿਆਨ ਦੇਣਾ ਜਰੂਰੀ ਹੁੰਦਾ ਹੈ।

ਕਈ ਵਾਰ ਅਜਿਹਾ ਹੰੁਦਾ ਹੈ ਕਿ ਸਾਹਿਤ ਇਤਿਹਾਸਕਾਰ ਕਿਸੇ ਲੇਖਕ ਦੁਆਰਾ ਰਚੀਆਂ ਰਚਨਾਵਾਂ ਦੀ ਮਾਤਰਾ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ ਪਰੰਤੂ ਉਹਨਾਂ ਰਚਨਾਵਾਂ ਦੀ ਯੋਗਤਾ ਵੱਲ ਉਸਦਾ ਧਿਆਨ ਘਟ ਜਾਂਦਾ ਹੈ ਅਤੇ ਇਸ ਸੰਦਰਭ ਵਿੱਚ ਹੀ ਉਹ ਉਸ ਲੇੇਖਕ ਨੂੰ ਜਿਸਦੀਆਂ ਰਚਨਾਵਾਂ ਦੀ ਗਿਣਤੀ ਤਾਂ ਜਿਆਦਾ ਹੈ ਪਰੰਤੂ ਯੋਗਤਾ ਜਿਆਦਾ ਨਹੀ, ਨੂੰ ਉਸ ਲੇਖਕ ਦੇ ਮੁਕਾਬਲੇ ਜਿਸਦੀਆਂ ਰਚਨਾਵਾਂ ਦੀ ਗਿਣਤੀ ਘੱਟ ਹੈ ਪਰੰਤੂ ਯੋਗਤਾ ਜਿਆਦਾ ਹੈ, ਜਿਆਦਾ ਮਹੱਤਵ ਦਿੰਦਾ ਹੈ। ਭਾਵ ਸਾਹਿਤ ਇਤਿਹਾਸ ਵਿੱਚ ਪ੍ਰਵਿਰਤੀ ਸਥਾਪਕ ਅਤੇ ਅਨੁਗਾਮੀ ਲੇਖਕਾਂ ਦਾ ਅੰਤਰ ਨਿਖੇੜ ਜ਼ਰੂਰੀ ਹੈ।
ਸਾਹਿਤ ਇਤਿਹਾਸਕਾਰ ਨੂੰ ਉਹਨਾਂ ਵਿਸ਼ੇਸ਼ਤਾਵਾਂ ਦੀ ਭਾਲ ਕਰਨੀ ਚਾਹੀਦੀ ਹੈ ਜੋ ਇੱਕ ਲੇਖਕ ਨੂੰ ਦੂਸਰੇ ਲੇਖਕ ਨਾਲੋਂ ਵਿਲੱਖਣ ਅਤੇ ਵਿਸ਼ਿਸ਼ਟ ਪ੍ਰਮਾਣਿਤ ਕਰਦੀਆਂ ਹਨ ਤਾਂ ਜ਼ੋ ਉਸ ਫਰਕ ਦਾ ਅਨੁਮਾਨ ਲਗਾਇਆ ਜਾ ਸਕੇ। ਕਿਸੇ ਵੀ ਲੇਖਕ ਦੀ ਇੱਕਾ-ਦੁੱਕਾ ਰਚਨਾ ਤੋਂ ਉਸਦੀ ਸਾਹਿਤ ਸਿਰਜਣਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ।

ਉਸਦੀਆਂ ਸਮੁੱਚੀਆਂ ਰਚਨਾਵਾਂ ਦਾ ਮੁਲਾਂਕਣ ਕਰਕੇ ਹੀ ਸਾਹਿਤਿਕ ਪਰੰਪਰਾ ਵਿੱਚ ਉਸਦਾ ਸਥਾਨ ਨਿਸ਼ਚਿਤ ਕੀਤਾ ਜਾ ਸਕਦਾ ਹੈ।

ਅਨੁਗਾਮੀ ਜਾਂ ਪਿਛਲੱਗ ਲੇਖਕ ਰਚਨਾਵਾਂ ਦੀ ਮਾਤਰਾ ਵਿੱਚ ਤਾਂ ਇਜ਼ਾਫਾ ਕਰਦੇ ਹਨ ਪਰੰਤੂ ਉਹਨਾਂ ਦੀਆਂ ਰਚਨਾਵਾਂ ਦੁਆਰਾ ਸਾਹਿਤਿਕ ਰੂਪਾਂਤਰਣ (ਵਿਕਾਸ) ਹੋਣਾ ਸੰਭਵ ਨਹੀਂ ਹੁੰਦਾ ਕਿਉਂਕਿ ਉਹ ਉਸੇ ਪ੍ਰਵਿਰਤੀ ਵਿੱਚ ਹੀ ਆਪਦਾ ਸਾਹਿਤਿਕ ਸਫਰ ਜਾਰੀ ਰੱਖਦੇ ਹਨ ਅਤੇ ਸਾਹਿਤਿਕ ਪ੍ਰਵਿਰਤੀਆਂ ਵਿੱਚ ਕੋਈ ਫੇਰਬਦਲ ਨਹੀਂ ਹੰੁਦਾ। ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਅਨੁਗਾਮੀ ਲੇਖਕਾਂ ਦੀਆਂ ਰਚਨਾਵਾਂ ਦੀ ਮਾਤਰਾ ਜਿਆਦਾ ਹੁੰਦੀ ਹੈ ਅਤੇ ਉਹ ਹਰ ਸਾਹਿਤਿਕ ਖੇਤਰ ਜਾਂ ਵਿਧਾਵਾਂ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਹਨ।
ਪਰੰਤੂ ਪ੍ਰਵਿਰਤੀ ਸਥਾਪਕ ਲੇਖਕਾਂ ਜਾ ਯੋਗਤਾਪੂਰਨ ਲਿਖਣ ਵਾਲੇ ਲੇਖਕਾਂ ਦੀ ਸਾਹਿਤਿਕ ਰਚਨਾਵਾਂ ਦੀ ਮਾਤਰਾ ਘੱਟ ਹੋਣ ਕਾਰਨ ਬਹੁਤੀ ਵਾਰ ਸਾਹਿਤ ਇਤਿਹਾਸਕਾਰ ਉਹਨਾਂ ਨੂੰ ਅਣਗੌਲੇ ਕਰ ਦਿੰਦੇ ਹਨ। ਇਸ ਲਈ ਸਾਹਿਤ ਇਤਿਹਾਸਕਾਰ ਲਈ ਜਰੂਰੀ ਹੈ ਕਿ ਉਹ ਵੱਖ-ਵੱਖ ਸਾਹਿਤਿਕ ਪ੍ਰਵਿਰਤੀਆਂ ਅਤੇ ਉਹਨਾਂ ਦੇ ਸੰਸਥਾਪਕਾਂ ਬਾਰੇ ਜਾਣਕਾਰ ਹੋਵੇ।

ਉਸਨੂੰ ਇਹ ਵੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਅਤੀਤ ਦੀਆਂ ਘਟਨਾਵਾਂ ਦਾ ਵਰਤਮਾਨ ਨਾਲ ਸਮੁੇਲ ਸਥਾਪਤ ਕਰਕੇ ਉਹਨਾ ਦਾ ਵਿਸ਼ਲੇਸ਼ਣ ਕਰ ਸਕੇ।
ਕਿਸੇ ਵੀ ਸਾਹਿਤਕਾਰ ਨੂੰ ਉਸਦੀ ਜਾਤੀ ਜਾਂ ਅਹੁਦੇ ਜਾਂ ਰਚਨਾਵਾਂ ਦੀ ਮਾਤਰਾ ਦੇ ਆਧਾਰ ਉੱਤੇ ਪ੍ਰਤੀਨਿਧਤਾ ਨਹੀਂ ਦਿੱਤੀ ਜਾਣੀ ਚਾਹੀਦੀ ਬਲਕਿ ਉਸਦੀ ਰਚਨਾ ਦੇ ਸਾਹਿਤਿਕ ਮੁੱਲਾਂ ਦੇ ਆਧਾਰ ਤੇ ਹੀ ਸਾਹਿਤ ਪਰੰਪਰਾ ਵਿੱਚ ਉਹਨਾਂ ਦਾ ਸਥਾਨ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ।

ਉਦਾਹਰਣ ਦੇ ਤੌਰ ਤੇ ਸੰਤ ਸਿੰਘ ਸੇਖੋਂ ਨੇ ਮਾਰਕਸਵਾਦੀ ਅਲੋਚਨਾਂ ਪ੍ਰਾਰੰਭ ਕੀਤੀ। ਉਹ ਪਹਿਲੇ ਲੇਖਕ ਸਨ ਜਿਹਨਾਂ ਨੇ ਸਾਹਿਤਕ ਰਚਨਾ ਦੀ ਅਲੋਚਨਾ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਕਰਨ ਦੀ ਪਿਰਤ ਪਾਈ ਭਾਵ ਸੰਤ ਸਿੰਘ ਸੇਖੋਂ ਮਾਰਕਸਵਾਦੀ ਅਲੋਚਨਾ ਪ੍ਰਵਿਰਤੀ ਦੇ ਸੰਸਥਾਪਕ ਸਨ ਪਰੰਤੂ ਪ੍ਰੋ. ਬ੍ਰਹਮ ਜਗਦੀਸ਼, ਅੰਮ੍ਰਿਤਲਾਲਪਾਲ ਕੌਰ, ਬਿਕਰਮ ਸਿੰਘ ਘੁੰਮਣ ਆਦਿ ਅਜਿਹੇ ਲੇਖਕ ਹਨ ਜਿਹਨਾਂ ਨੂੰ ਅਨੁਗਾਮੀ ਲੇਖਕ ਕਹਿਣ ਵਿੱਚ ਸੰਕੋਚ ਨਹੀਂ ਹੋਵੇਗਾ। ਬੇਸ਼ੱਕ ਇਹਨਾਂ ਦੀਆਂ ਰਚਨਾਵਾਂ ਦੀ ਗਿਣਤੀ ਜਿਆਦਾ ਹੈ ਕਿਉਂਕਿ ਇਹ ਲੇਖਕ ਹਰ ਇੱਕ ਵਿਧਾ ਵਿੱਚ ਆਪਣੀ ਕਲਮ ਅਜ਼ਮਾਇਸ ਕਰ ਰਹੇ ਹਨ ਪਰੰਤੂ ਇਹਨਾਂ ਦੀਆਂ ਰਚਨਾਵਾਂ ਦੀ ਯੋਗਤਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਇਹ ਪ੍ਰਵਿਰਤੀ ਸਥਾਪਕ ਲੇਖਕਾਂ ਦੇ ਨਕਸ਼ੇ ਕਦਮ ਭਾਵ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਆਪਣਾ ਕੇ ਹੀ ਆਪਣੀਆਂ ਰਚਨਾਵਾਂ ਰਚਦੇ ਹਨ। ਨਵਾਂ ਕੁਝ ਵੀ ਨਹੀਂ ਹੈ ਜਿਸ ਨਾਲ ਸਾਹਿਤ ਰੂਪਾਂਤਰਣ (ਵਿਕਾਸ) ਹੋ ਸਕੇ। ਇਹਨਾਂ ਦੀਆਂ ਰਚਨਾਵਾਂ ਦੀ ਮਾਤਰਾ ਜਿਆਦਾ ਹੈ ਪਰੰਤੂ ਯੋਗਤਾ ਨਹੀਂ ਹੈ।
ਇਸ ਲਈ ਸਾਹਿਤ ਇਤਿਹਾਸਕਾਰ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਇਹਨਾਂ ਲੇਖਕਾਂ ਭਾਵ ਪ੍ਰਵਿਰਤੀ ਸਥਾਪਕ ਅਤੇ ਅਨੁਗਾਮੀ ਲੇਖਕਾਂ `ਚ ਅੰਤਰ ਨਿਖੇੜ ਕਰ ਸਕੇ।

ਸਿੱਟਾ ਸਿੱਟੇ ਦੇ ਅਧਾਰ ਤੇ ਅਸੀਂ ਡਾ. ਨਰਿੰਦਰ ਸਿੰਘ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਹੁਣ ਤੱਕ ਆਪਣੇ ਮੁਢਲੇ ਦੌਰ ਵਿੱਚੋਂ ਲੰਘ ਰਹੀ ਹੈ। ਅਰਥਾਤ ਇਸ ਦੀਆਂ ਸਿਧਾਤਕ ਧਰਾਵਾਂ ਕਿਸੇ ਨਿਸਚਿਤ ਇਤਿਹਾਸ ਸੰਕਲਪ ਜਾਂ ਇਤਿਹਾਸ ਵਿਧੀ ਉਪਰ ਸੁਚੇਤ ਤੌਰ ਤੇ ਅਧਾਰਿਤ ਨਹੀਂ ਹਨ। ਫੇਰ ਵੀ ਹੁਣ ਤੱਕ ਜਿੰਨਾ ਕੁ ਵੀ ਯਤਨ ਹੋਇਆ ਹੈ। ਉਹ ਸੁਲਾਘਾਯੋਗ ਹੀ ਕੰਮ ਕਰਦਾ ਹੈ। ਸ਼ੈਸ਼ਨ 2012-13 ਰੋਲ ਨੰਬਰ 120162123