ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਹਿਤਕ ਇਤਿਹਾਸਕਾਰੀ ਦੇ ਸਿੱਧਾਂਤਕ ਪੱਖ ਨੂੰ ਉਭਾਰਨ ਵਿੱਚ ਜਿੱਥੇ ਬਾਕੀ ਪੱਖਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਉਥੇ ਕਾਲ ਵੰਡ ਦਾ ਵੀ ਬਹੁਤ ਮਹੱਤਵ ਹੈ। ਸਾਹਿਤ ਇਤਿਹਾਸ ਦਾ ਘੇਰਾ ਵਿਸ਼ਾਲ ਹੋਣ ਦੇ ਕਾਰਨ ਕਾਲਵੰਡ ਦੇ ਵੀ ਬਹੁਤ ਸਾਰੇ ਤਰੀਕੇ ਸਾਡੇ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਬਹੁਤ ਸਮੱਸਿਆਵਾਂ ਪਾਈਆਂ ਗਈਆਂ ਹਨ। ਜਿਨ੍ਹਾਂ-ਜਿਨ੍ਹਾਂ ਇਤਿਹਾਸਕਾਰਾਂ ਵਲੋਂ ਕਾਲ-ਵੰਡ ਕੀਤੀ ਗਈ ਹੈ ਉਹਨਾਂ ਨੇ ਵੱਖ-ਵੱਖ ਤਰੀਕੇ ਅਪਣਾਏ ਗਏ ਹਨ। ਜਿਸ ਕਾਰਨ ਇਹ ਸਮੱਸਿਆ ਪੈਦਾ ਹੁੰਦੀ ਹੈ ਕਿ ਕਿਸ ਸਾਹਿਤ ਇਤਿਹਾਸ ਦੀ ਕਾਲਵੰਡ ਨੂੰ ਠੀਕ ਮੰਨਿਆ ਜਾਵੇ। ਹੇਠਾਂ ਅਸੀਂ ਵੱਖ-ਵੱਖ ਇਤਿਹਾਸਕਾਰਾਂ ਵਲੋਂ ਕੀਤੀ ਕਾਲ-ਵੰਡ ਵਿੱਚ ਪਾਈਆਂ ਜਾਣ ਵਾਲੀਆ ਸਮੱਸਿਆਵਾ ਦੀ ਚਰਚਾ ਕਰਾਂਗੇ।


ਬਾਵਾ ਬੁੱਧ ਸਿੰਘ

[ਸੋਧੋ]

ਸਾਹਿਤ ਇਤਿਹਾਸਕਾਰੀ ਵਿੱਚ ਸਭ ਤੋਂ ਪਹਿਲੀ ਕਾਲ-ਵੰਡ ਬਾਵਾ ਬੁੱਧ ਸਿੰਘ ਨੇ ਕੀਤੀ। ਬਾਵਾ ਬੁੱਧ ਸਿੰਘ ਦੀਆਂ ਦੋਂ ਪੁਸਤਕਾਂ ‘ਹੰਸ ਚੋਗ’ ਅਤੇ ‘ਬੇਬੀਹਾ ਬੋਲ’ ਵਿੱਚ ਕਾਲ-ਵੰਡ ਹੇਠਾ ਲਿਖੇ ਤਰੀਕੇ ਨਾਲ ਕੀਤੀ ਗਈ ਹੈ।

ਹੰਸ ਚੋਗ

[ਸੋਧੋ]
  • ਪੁਰਾਣਾ ਸਮਾਂ 11ਵੀਂ ਸਦੀ ਤੋਂ 1860 ਈਂ ਤੱਕ,
  • ਵਿਚਕਾਰਲਾ ਸਮਾਂ 1860 ਈਂ ਤੋਂ 1925 ਈਂ ਤੱਕ,
  • ਨਵਾਂ ਸਮਾਂ 1925 ਈ. ਤੋਂ ਅੱਗੇ।

ਬੰਬੀਹਾ ਬੋਲ

[ਸੋਧੋ]
  • ਮੁਗਲਈ ਕਵਿਤਾ,
  • ਮੁਲਤਾਨੀ ਕਵਿਤਾ,
  • ਖਾਲਸਾਈ ਕਵਿਤਾ,

ਬਾਵਾ ਬੁੱਧ ਸਿੰਘ ਦੀ ਇਹ ਕਾਲਵੰਡ ਤ੍ਰੈ-ਕਾਲੀ ਵੰਡ ਹੈ। ਇਸ ਵਿੱਚ ਇਹ ਸਮੱਸਿਆ ਪਾਈ ਗਈ ਹੈ ਕਿ ਵਿਖੇੜੇ ਦਾ ਕੋਈ ਸਪਸ਼ਟ ਨਜ਼ਰ ਨਹੀਂ ਆਉਂਦਾ ਅਤੇ ਨਾਲ ਹੀ 1860 ਤੇ 1925 ਈ. ਨੂੰ ਕਾਲਵੰਡ ਦੇ ਨਿਖੇੜ-ਬਿੰਦੂ ਕਿਉ ਮੰਨਿਆ ਗਿਆ ਹੈ।

ਬਨਾਰਸੀ ਦਾਸ ਜੈਨ

[ਸੋਧੋ]

ਬਨਾਰਸੀ ਦਾਸ ਜੈਨ ਨੇ ਆਪਣੀ ਪੁਸਤਕ ‘ਪੰਜਾਬੀ ਜੁਬਾਨ ਦਾ ਲਿਟਰੇਚਰ’ ਵਿੱਚ ਕਾਲਵੰਡ ਇਸ ਪ੍ਰਕਾਰ ਕੀਤੀ ਹੈ

  • (ੳ) ਸਿੱਖ ਸਾਹਿਤ
  • (ਅ) ਹਿੰਦੂ ਸਾਹਿਤ
  • (ੲ) ਦੁਨਿਆਵੀ ਸਾਹਿਤ
  • (ਸ) ਮੁਸਲਮਾਨੀ ਸਾਹਿਤ
  • (ਹ) ਇਸਾਈ ਸਾਹਿਤ
  • (ਕ) ਨਵਾਂ ਸਾਹਿਤ

ਇਸ ਕਾਲਵੰਡ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਾਲਵੰਡ ਸੰਪਰਦਾਇਕ ਆਧਾਰਾਂ ਤੇ ਕੀਤੀ ਗਈ ਹੈ। ਧਰਮ ਨਾਲ ਸੰਬੰਧਿਤ ਸਾਹਿਤ ਵੀ ਇਸ ਤਰ੍ਹਾਂ ਕਾਲਿਕ ਏਕਤਾ ਵਿੱਚ ਨਹੀਂ ਹੁੰਦਾ। ਇਸ ਤੋਂ ਇਲਾਵਾ ਧਰਮ ਸਾਹਿਤਕ ਤੌਰ ਤੇ ਨਿਰਧਾਰਿਤ ਕਰਨ ਵਾਲਾ ਤੱਤ ਨਹੀਂ।

ਡਾ. ਮੋਹਨ ਸਿੰਘ ਦੀਵਾਨਾ

[ਸੋਧੋ]

ਡਾ. ਮੋਹਨ ਸਿੰਘ ਦੀਵਾਨਾ ਜੀ ਅਨੁਸਾਰ ਪੰਜਾਬੀ ਸਾਹਿਤ ਦੀ ਕਾਲ ਵੰਡ ਇਸ ਪ੍ਰਕਾਰ ਕੀਤੀ ਗਈ ਹੈ।

  • (1) ਪੂਰਵ ਨਾਨਕ ਕਾਲ 850-1450
  • (2) ਨਾਨਕ ਕਾਲ 1451-1700
  • (3) ਵਾਰਸ ਕਾਲ/ਕਾਲ ਮੁਗਲਈ ਕਾਲ 1701-1800
  • (4) ਰਣਜੀਤ ਸਿੰਘ ਕਾਲ 1801-1860
  • (5) ਆਧੁਨਿਕ ਕਾਲ / ਬਰਤਾਨਵੀ ਕਾਲ 1861

ਇਸ ਕਾਲ-ਵੰਡ ਵਿੱਚ ਇਹ ਸਮੱਸਿਆ ਨਜ਼ਰ ਆਉਂਦੀ ਹੈ। ਸਾਹਿਤ ਦੀ ਕਾਲ-ਵੰਡ ਮਹਾਂਪੁਰਸ਼ਾਂ ਦੇ ਨਾਵਾਂ ਤੇ ਕਰਨਾ ਠੀਕ ਨਹੀਂ ਜਾਪਦਾ ਕਿਉਂਕਿ ਕੋਈ ਵੀ ਕਵੀ ਆਪਣੇ ਸਮੇਂ ਦਾ ਪੂਰਨ ਭਾਂਤ ਨਾਲ ਪ੍ਰਤੀਨਿਧ ਨਹੀਂ ਆਖਿਆ ਜਾ ਸਕਦਾ।

ਪ੍ਰੋ ਸੁਰਿੰਦਰ ਸਿੰਘ ਕੋਹਲੀ

[ਸੋਧੋ]

ਪ੍ਰੋ: ਸੁਰਿੰਦਰ ਸਿੰਘ ਕੋਹਲੀ ਨੇ ਆਪਣੇ ਇਤਿਹਾਸ ਵਿੱਚ ਪੰਜਾਬੀ ਸਾਹਿਤ ਦੀ ਸਮੇਂ ਵੰਡ ਇਸ ਪ੍ਰਕਾਰ ਕੀਤੀ ਹੈ।

  • (1) ਗੁਰਮਤਿ ਦਾ ਸਾਹਿਤ
  • (2) ਸੂਫੀ ਸਾਹਿਤ
  • (3) ਬਿਆਨੀਆ ਕਵਿਤਾ (ਵਾਰਾਂ)
  • (4) ਨਵਾਂ ਸਾਹਿਤ

ਇਸ ਵਿੱਚ ਇਹ ਸਮੱਸਿਆ ਹੈ ਕਿ 11 ਵੀ ਅਤੇ 12 ਵੀਂ ਸਦੀ ਦੇ ਸੂਫੀ ਸਾਹਿਤ 15 ਦੀ ਸਦੀ ਦੇ ਸੂਫੀ ਸਾਹਿਤ ਨੂੰ ਇੱਕ ਥਾਂ ਇਕੱਠਾ ਕਰ ਦੇਣਾ ਉੱਚਿਤ ਨਹੀਂ।

ਪ੍ਰਮੁੱਖ ਸਮੱਸਿਆਵਾਂ

[ਸੋਧੋ]
  • ਕਾਲ-ਵੰਡ ਕਰਨ ਵਿੱਚ ਕਾਲ ਵੰਡ ਨਿਰਧਾਰਿਤ ਕਰਨ ਦੀ ਵੀ ਸਮੱਸਿਆ ਆਉਂਦੀ ਹੈ ਕਿ ਕਾਲ-ਵੰਡ ਖਾਸ-ਖਾਸ ਲੇਖਕਾ ਨੂੰ ਆਧਾਰ ਬਣਾ ਕੇ ਕੀਤੀ ਜਾਵੇ ਜਾਂ ਇਹ ਆਮ ਇਤਿਹਾਸ ਨੂੰ ਨਾਲ ਲੈ ਕੇ ਕੀਤੀ ਜਾਵੇ।
  • ਕਾਲ-ਵੰਡ ਵਿੱਚ ਇਹ ਸਮੱਸਿਆ ਇਹ ਹੈ ਕਿ ਇਤਿਹਾਸਕਾਰਾਂ ਨੇ ਨਿਸ਼ਚਿਤ ਸਮੇਂ ਦੀਆਂ ਇਕਾਈਆਂ ਵਿੱਚ ਨਾਂ ਜਾ ਕੇ ਸਦੀਆ ਵਿੱਚੋਂ ਹੀ ਸਮੇਟ ਦਿੱਤਾ ਗਿਆ ਹੈ।
  • ਕਾਲ-ਵੰਡ ਦੀ ਅਗਲੀ ਸਮੱਸਿਆ ਇਹ ਹੈ ਕਿ ਕਾਲ ਵਿੱਚ ਹੋਈ ਪ੍ਰਵਿਰਤੀ ਨੂੰ ਉਸ ਕਾਲ ਤੱਕ ਹੀ ਖਤਮ ਕਰਾਇਆ ਗਿਆ ਹੈ। ਕਿ ਅਗਲੇ ਕਾਲ ਵਿੱਚ ਉਸ ਦੀ ਹੋਂਦ ਨੂੰ ਨਹੀਂ ਦਰਸਾਇਆ ਗਿਆ।
  • ਕਾਲ-ਵੰਡ ਦੀ ਅਗਲੀ ਸਮੱਸਿਆ ਇਹ ਹੈ ਕਿ ਸਮਾਜਿਕ ਇਤਿਹਾਸ ਨੂੰ ਸਾਹਮਣੇ ਰੱਖ ਕੇ ਕਾਲ-ਵੰਡ ਕੀਤੀ ਗਈ ਹੈ ਕਾਦੋ ਕਿ ਸਮਾਜਿਕ ਇਤਿਹਾਸ ਅਤੇ ਸਾਹਿਤਕ ਇਤਿਹਾਨ ਦੇ ਦਾਵੰਦਆਤਮਕ ਸੰਬੰਧ ਨਹੀਂ ਬਧਦੇ ਗਏ।
  • ਕਾਲ ਵੰਡ ਦੀ ਅਗਲੀ ਸਮੱਸਿਆ ਇਹ ਹੈ। ਸਾਹਿਤ ਦੇ ਇਤਿਹਾਸਕਾਰ ਵਲੋਂ ਸਾਹਿਤ ਇਤਿਹਾਸ ਦੀ ਪੂਰੀ ਸਮੱਗਰੀ ਨਹੀਂ ਜੁਟਾਈ ਗਈ। ਜਿਸ ਕਾਰਨ ਕਾਲ-ਵੰਡ ਵੀ ਨਹੀਂ ਕੀਤੀ ਜਾ ਸਕਦੀ।

ਸਿੱਟਾ

[ਸੋਧੋ]

ਸਾਰ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਅਜੇ ਤੱਕ ਸਰਵ-ਪ੍ਰਮਾਣਿਤ ਕਾਲ-ਵੰਡ ਨਹੀਂ ਕੀਤੀ ਜਾ ਸਕੀ। ਕਿਉਂਕਿ ਇਸ ਸਾਰੇ ਸਾਡੇ ਵਿਦਵਾਨਾ ਦਾ ਇੱਕ ਨਹੀਂ ਹੋ ਸਕਿਆ ਕਿ ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਾ ਅਤੇ ਇਸ ਦੀ ਸੀਮਾਂ ਖੇਤਰ ਵਿੱਚ ਹੋਰ ਕਿਹੜੀਆਂ-ਕਿਹੜੀਆਂ ਰਚਨਾਵਾਂ ਆਉਂਦੀਆਂ ਹਨ। ਜਿਹਨਾਂ ਨੂੰ ਆਧਾਰ ਬਣਾ ਕੇ ਨਵੇਂ ਸਿਰੇ ਤੋਂ ਪੰਜਾਬੀ ਸਾਹਿਤ ਦੀ ਕਾਲਵੰਡ ਕੀਤੀ ਜਾ ਸਕੇ।