ਪੰਜਾਬੀ ਸੱਭਿਆਚਾਰ ਭੂਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀ ਸੱਭਿਆਚਾਰ ਭੂਗੋਲ[ਸੋਧੋ]

ਪੰਜਾਬ ਭਾਰਤ ਦੇ ਉਤਰ ਵੱਲ ਸਥਿਤ ਹੈ। ਪੱਛਮ ਵੱਲ ਪਾਕਿਸਤਾਨ ਉੱਤਰ ਵੱਲ ਜੰਮੂ ਅਤੇ ਕਸ਼ਮੀਰ ਉੱਤਰ ਪੂਰਬ ਵੱਲ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ ਅਤੇ ਰਾਜਸਥਾਨ ਨਾਲ ਘਿਰਿਆ ਹੋਇਆ ਹੈ। ਪੰਜਾਬ ਦੀ ਧਰਤੀ ਜਰਖੇਜ਼ ਮੈਦਾਨ ਵਾਲੀ ਹੈ ਕਿਉਂਕਿ ਇੱਥੇ ਵਧੇਰੇ ਮਾਤਰਾਂ ਵਿੱਚ ਨਦੀਆਂ ਦੀ ਮੌਜੂਦਗੀ ਹੈ ਸਿੰਧੂ, ਰਾਵੀ, ਬਿਆਸ, ਸਤਲੁਜ ਘੱਗਰ ਨਦੀਆਂ ਦੀਆਂ ਸਹਾਇਕ ਨਦੀਆਂ ਦੀਆਂ ਕਈ ਛੋਟੀਆਂ ਨਹਿਰਾਂ ਦਾ ਜਾਲ ਭਾਰਤ ਦੇ ਸੱਭ ਤੋਂ ਵੱਧ ਵਿਸਰਤ ਨਹਿਰੀ ਪ੍ਰਣਾਲੀ ਦਾ ਅਧਾਰ ਹੈ। ਅੱਜ ਦੇ ਪੰਜਾਬ ਵਿੱਚ ਤਿੰਨ ਕੁਦਰਤੀ ਖੇਤਰਾ ਦਾ ਸੁਮੇਲ ਹੈ। ਮਾਝਾ, ਮਾਲਵਾ, ਅਤੇ ਦੋਆਬਾ ਇਹਨਾਂ ਤਿੰਨਾਂ ਖੇਤਰਾ ਵਿੱਚ ਭਾਸ਼ਾਈ ਵੱਖਰੇਵੇ ਪਾਏ ਜਾਂਦੇ ਹਨ। ਦੱਖਣ ਪੂਰਬ ਵਾਲਾ ਪੰਜਾਬ ਦਾ ਇਲਾਕਾ ਅਰਧ ਬੰਜਰ ਹੈ ਅਤੇ ਸਹਿਜੇ ਹੀ ਰੇਗਿਸਤਾਨ ਭੂ ਦ੍ਰਿਸ਼ ਚਿੱਤਰ ਪ੍ਰਦਿਸ਼ਤ ਕਰਦਾ ਹੈ। ਉੱਤਰ ਪੱਛਮ ਵੱਲ ਹਿਮਾਲਿਆ ਦੇ ਚਰਨਾਂ ਵਿੱਚ ਪਹਾੜੀ ਪੇਟੀ ਹੈ। ਰਾਜ ਵਿੱਚ ਤਿੰਨ ਮੌਸਮ ਆਉਂਦੇ ਹਨ ਅਪਰੈਲ ਤੋ ਜੂਨ ਤੱਕ ਗਰਮੀ ਦਾ ਮੌਸਮ ਆਉਂਦਾ ਹੈ ਜਿਸ ਵਿੱਚ ਤਾਪਮਾਨ 45 ਡਿਗਰੀ ਜਾਂ ਇਸ ਤੋਂ ਉੱਪਰ ਚਲਾ ਜਾਂਦਾ ਹੈ। ਜੁਲਾਈ ਤੋਂ ਸਤੰਬਰ ਤੱਕ ਦੇ ਮਹੀਨੇ ਬਾਰਿਸ਼ ਦੇ ਹਨ ਜਿਸ ਵਿੱਚ ਔਸਤਨ ਸਲਾਨਾ ਬਾਰਿਸ਼ ਅਰਧ ਪਹਾੜੀ ਥਾਵਾਂ ਤੇ 96 ਸੈਂਟੀਮੀਟਰ ਮੈਦਾਨੀ ਇਲਾਕਿਆ ਵਿੱਚ 46 ਸੈਂਟੀਮੀਟਰ ਹੁੰਦੀ ਹੈ। ਅਕਤੂਬਰ ਤੋਂ ਮਾਰਚ ਤੱਕ ਦੇ ਮਹੀਨੇ ਸਰਦੀ ਵਾਲੇ ਮੌਸਮ ਦੇ ਹੁੰਦੇ ਹਨ।