ਪੰਜਾਬੀ ਸੱਭਿਆਚਾਰ ਵਿੱਚ ਲੋਕ ਮੰਨੋਰੰਜਨ ਦੇ ਸਾਧਨ:

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਲੋਕ ਮੰਨੋਰਜਨ ਦੇ ਸਾਧਨਾ ਤੋ ਭਾਵ ਮੰਨੋਰੰਜਨ ਦੇ ਉਹ ਰਵਾਇਤੀ ਸਾਧਨ ਤੋ ਹੈ, ਜੋ ਕਿਸੇ ਸਮਾਜ ਦੇ ਸਮੂਹ ਵਿੱਚ ਰਹਿੰਦੇ ਲੋਕ ਆਪਣੇ ਵਿਹਾਰਕ ਜੀਵਨ ਦੀ ਰਟ ਨੂੰ ਤੋੜਨ ਲਈ, ਕੰਮਾਂ ਧੰਦਿਆ ਦੇ ਥਕੇਵਿਆ ਨੂੰ ਦੂਰ ਕਰਨ ਖਾਤਰ, ਸਮਾਜਿਕ ਉਤਸਵਾਂ, ਤਿੱਬਾਂ ਤਿਉਹਾਰਾਂ ਨੂੰ ਸਾਣਨ ਲਈ ਅਤੇ ਵਿਹਲੀਆ ਘੜੀਆ ਨੂੰ ਰਸਰਤਾਂ ਬਿਤਾਉਣ ਖਾਤਰ ਅਪਣਾਉਦੇ ਹਨ। ਲੋਕ ਮੰਨੋਰੰਜਨ ਦੇ ਸਾਧਨ ਪੰਜਾਬ ਦੇ ਪੇਂਡੂ ਸਭਿਆਚਾਰਕ ਖੇਤਰ ਦਾ ਇੱਕ ਅਹਿਮ ਅੰਗ ਰਹੇ ਹਨ। ਇਹਨਾਂ ਸਾਧਨਾਂ ਨੂੰ ਲੋਕ ਕਲਾਕਾਰਾਂ ਦੀਆਂ ਉਹਨਾਂ ਮੰਡਲੀਆ ਨੇ ਅਪਣਾਇਆ ਜੋ ਪਿੰਡਾਂ ਵਿੱਚ ਜਾ ਕੇ ਉਹਨਾਂ ਦਾ ਮਨ ਪਰਚਵਾ ਕਰਦੀਆ, ਉਹਨਾਂ ਦੇ ਅਕੇਵੇ ਭਰੇ ਜੀਵਨ ਨੂੰ ਉਤਸਾਹਿਤ ਕਰ ਕੇ ਬੜੋਤ ਵਿੱਚ ਰਵਾਨਗੀ ਲਿਆਉਦੀਆ ਅਤੇ ਸਮੁੱਚੇ ਪਿੰਡ ਵਾਸੀਆ ਦੇ ਜੀਵਨ ਰੌ ਨੂੰ ਬਦਲ ਦੇਦੀਆ। ਇਸ ਨਾਲ ਲੋਕਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਅਤੇ ਨੈਤਿਕ ਤੇ ਸਦਾਚਾਰ ਕੀਮਤਾਂ ਦੀ ਸੂਝ ਵਧਦੀ। ਪਿੰਡਾਂ ਵਿੱਚ ਵਿਆਹ ਸ਼ਾਦੀ ਦੇ ਅਵਸਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਵਿਹਾਰਕ ਰਸਮਾਂ ਤੋਂ ਇਲਾਵਾ ਗੀਤ ਨਾਚ ਦੇ ਪ੍ਰੋਗਰਾਮ ਜਿਵੇ ਗਿੱਧਾ ਮੁਟਿਆਰਾਂ ਦੁਆਰਾ ਪਾਇਆ ਜਾਂਦਾ ਤੇ ਗੱਭਰੂਆ ਦੁਆਰਾ ਭੰਗੜਾ । ਪਿੰਡ ਦੀਆਂ ਇਸਤਰੀਆ ਬੜੀ ਖੁਸੀ ਨਾਲ ਇਹ ਅਵਸਰ ਰੱਜ ਕੇ ਮਾਣਦੀਆ ਰਹੀਆ ਹਨ।

ਗਾਉਣ[ਸੋਧੋ]

ਗਾਉਣ ਬਰਾਤ ਲਈ ਮੰਨੋਰੰਜਨ ਦਾ ਅਲੱਗ ਪ੍ਰਬੰਧ ਹੁੰਦਾ ਹੈ ਜੋ ਮੁੰਡੇ ਵਾਲਿਆ ਵੱਲੋ ਕੀਤਾ ਜਾਂਦਾ ਹੈ। ਬਰਾਤ ਦੇ ਨਾਲ ਲੋਕ ਗਵੱਈਆ ਦੀ ਇੱਕ ਮੰਡਲੀ ਲਿਜਾਂਦੇ ਹਨ। ਇਸ ਮੰਡਲੀ ਦੇ ਕਲਾਕਾਰ ਢੰਡ ਸਾਰੰਗੀ ਜਿਹੇ ਸਾਜ਼ਾ ਨਾਲ ਲੋਕ ਸੁਰਾ ਵਿੱਚ ਗਾਉਣੇ ਹਨ। ਇਸ ਮੰਡਲੀ ਦਾ ਨਾਂ ਗਾਉਣ ਪੈ ਚੁਕਿਆ ਸੀ। ਲੋਕ ਕੋਹਾ ਤੋ ਚੱਲ ਕੇ ਗਾਉਣ ਸੁਣਨ ਆਉਦੇ ਸਨ। ਜਿਵੇ ਬਾਰ ਦੇ ਇਲਾਕੇ (ਜਿਲ੍ਹਾ ਲਾਇਲਪੁਰ)ਵਿੱਚ ਡਗਰ ਅਤੇ ਨਗੀਨੇ ਦੇ ਗਾਉਣ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਸਨ। ਇਹ ਗਵਈਏ ਸੁਰੀਲੀ ਅਵਾਜ਼ ਵਿੱਚ ਹੇਕਾਂ ਨਾਲ ਲੋਕ ਸੁਰਾਂ ਵਿੱਚ, ਲੋਕ ਗਥਾਵਾਂ, ਸਦਾਚਾਰ ਕਥਾਵਾਂ, ਪਿਆਰ ਦੇ ਕਿਸੇ ਕਹਾਣੀਆ ਅਤੇ ਬੀਰ ਰਸੀ ਵਾਰਾਂ ਗਾ ਕੇ ਲੋਕਾਂ ਨੂੰ ਘੰਟਿਆ ਬੱਧੀ ਕੀਲੀ ਰੱਖਦੇ। ਜੋ ਕੁਝ ਵੀ ਪੁਰਾਣੇ ਬਜੁਰਗ ਅੱਜ ਪ੍ਰਾਚੀਨ ਕਿੱਸੇ ਕਹਾਣੀਆ ਦੱਸ ਸਕਦੇ ਹਨ ਉਹ ਵਧੇਰੇ ਕਰਕੇ ਇਨ੍ਹਾਂ ਸਮਾਗਮਾਂ ਕਰਕੇ। ਜਲਮਾ ਲਗਾਉਣਾਂ ਜਾਂ ਅਖਾੜਾ ਲਗਾਉਣਾ ਪੇਂਡੂ ਲੋਕਾਂ ਦੇ ਸਭਿਆਚਾਰਕ ਜੀਵਨ ਵਿੱਚ ਮੰਨੋਰੰਜਨ ਅਤੇ ਸੋਹਜ ਸੁਆਦ ਦੀ ਤਿਪਤੀ ਦੇ ਪੱਖ ਦਾ ਇੱਕ ਹੋਰ ਵਰਣਨਯੋਗ ਭਾਗ ਹੈ। ਜਲਸਾ ਨਿਰੋਲ ਮੰਨੋਰੰਜਨ ਅਤੇ ਨ੍ਰਿਤ ਕਲਾ ਦਾ ਪੱਖ ਪੂਰਦਾ ਰਿਹਾ ਹੈ। ਕਲਾਕਾਰਾਂ ਦੀ ਇੱਕ ਮੰਡਲੀ ਜਲਮਾ ਲਗਾੳਣ ਵਾਲੇ ਜਾਂ ਅਖਾੜਾ ਲਗਾਉਣ ਵਾਲੇ ਅਖਵਾਉਦੀ ਸੀ।

ਜਲਮਾ[ਸੋਧੋ]

ਜਲਮਾ ਰਾਤ ਸਮੇ ਪਿੰਡ ਤੋਂ ਬਾਹਰ ਕਿਸੇ ਖੁਲ੍ਹੀ ਥਾਂ ਤੇ ਲਗਾਇਆ ਜਾਂਦਾ । ਦਿਨ ਦੀ ਮਿਹਨਤ ਮਜਦੂਰੀ ਤੋਂ ਥੱਕੇ ਲੋਕ, ਰਾਤ ਦਾ ਅੰਨ ਪਾਣੀ ਥਾਂ ਚੁੱਕਣ ਤੋਂ ਬਾਅਦ ਪਿੜ ਵਿੱਚ ਜੁੜ ਜਾਂਦੇ, ਆਮ ਤੌਰ ਤੇ ਪਿੰਡ ਦੇ ਸਥਾਨਕ ਲੋਕ ਹੀ ਸਰੋਤੇ ਹੁੰਦੇ ਸਨ ਪਰ ਕਈ ਥਾਵਾਂ ਤੇ ਲਾਗਲੇ ਪਿੰਡਾਂ ਤੋਂ ਵੀ ਲੋਕ ਆ ਜਾਦੇ ਸਨ। ਨਚਾਰ ਮੁਟਿਆਰ ਇਸਤਰੀ ਦਾ ਰੂਪ ਪੇਸ਼ ਕਰਦਾ। ਪ੍ਰੋਗਰਾਮ ਦਾ ਆਰੰਭ ਸਾਜਾਂ ਜਾਂ ਢੋਲਕੀ ਦੀ ਧੁਨ ਵਿੱਚ ਗੀਤਾਂ ਨਾਲ ਹੁੰਦਾ। ਅੱਧਾ ਪੌਣਾ ਘੰਟਾ ਇਸ ਤਰ੍ਹਾ ਹੀ ਮੁੱਖ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਮਾਹੌਲ ਬੰਨਿਆ ਜਾਂਦਾ ਅਤੇ ਦਰਸ਼ਕ ਇੱਕਠੇ ਹੁੰਦੇ ਰਹਿੰਦੇ। ਇਸ ਤੋ ਬਾਅਦ ਨਚਾਰ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ, ਢੋਲਕੀ ਦੀ ਤਾਲ ਨਾਲ ਪਿੜ ਵਿੱਚ ਗੇੜਾ ਦੇਦਾ। ਨਚਾਰ ਦੇ ਪਿੱਛੇ ਪਿੱਛੇ ਸਮਾਲਚੀ ਹੁੰਦਾ ਜਿਸਦੇ ਵਿੱਚ ਲਟ ਲਟ ਬਲਦੀ ਸਮਾਨ ਹੁੰਦੀ ਸੀ। ਨਚਾਰ ਨਾਚ ਦੀਆਂ ਸੁਦਰਾਵਾਂ ਪੇਸ ਕਰਦਾ ਗਵਾਂਈਆ ਗੀਤ ਜਾਂ ਬੋਲੀ ਸੁਰੂ ਕਰਦਾ ਅਤੇ ਨਚਾਰ ਬੋਲੀ ਨੂੰ ਗੇੜਾ ਕਢਦਾ ਗਾਉਦਾ ਅਤੇ ਸਮਾਲਚੀ, ਉਹਦੇ ਪਿੱਛੇ ਪਿੱਛੇ ਉਸੇ ਫੁਰਤੀ ਨਾਲ ਘੁੰਮਦਾ ਅਤੇ ਨਚਾਰ ਦੇ ਚਿਹਰੇ ਤੇ ਪੁਸ਼ਾਕ ਨੂੰ ਲਿਸ਼ਕਾਈ ਰੱਖਦਾ। ਦਰਸ਼ਕਾਂ ਲਈ ਰੌਚਕਤਾ ਵਧਾਉਣਾ ਲਈ ਸਮਾਲਚੀ ਨਚਾਰ ਨੂੰ ਪਰੇਸ਼ਾਨ ਕਰਨ ਲਈ ਕਦੇ ਕਦੇ ਭੁਲੇਖੇ ਦੇ ਕੇ ਅਜਿਹੀ ਹਰਕਤ ਕਰਦਾ ਕਿ ਸਮਾਲਚੀ ਅੱਗੇ ਲੰਘ ਜਾਂਦਾ ਤੇ ਨਚਾਰ ਹਨੇਰੇ ਵਿੱਚ ਹੋਰ ਪਾਸੇ ਹੁੰਦਾ। ਅਜਿਹੀ ਹਰਕਤ ਨਾਲ ਹਾਸ ਰਸੀ ਵਾਤਾਵਰਨ ਵੀ ਬਣਦਾ ਅਤੇ ਸਮਾਲਚੀ ਨੂੰ ਪਰੇਸ਼ਾਨ ਕਰਕੇ ਨਚਾਰ ਵੀ ਖੁਸ਼ ਹੁੰਦਾ। ਇਸ ਜਲਸੇ ਵਿੱਚ ਲੋਕ ਬੋਲੀਆ ਅਤੇ ਲੋਕ ਗੀਤਾਂ ਦੀ ਭਰਮਾਰ ਹੁੰਦੀ। ਇਸ ਵਿੱਚ ਰੁਮਾਂਟਿਕ ਗੀਤਾਂ ਦੀ ਭਰਮਾਰ ਵੀ ਹੁੰਦੀ। ਖੇਤੀ ਦੇ ਕੰਮ ਕਾਰਾਂ ਤੋ ਥੱਕੇ, ਗ੍ਰਹਿਮਤ ਦੀਆਂ ਆਰਥਕ ਅਤੇ ਹੋਰ ਮਾਨਸਿਕ, ਤਣਾਉ ਵਧਾਉਣ ਵਾਲੀਆ ਸਮੱਸਿਆਵਾ ਤੋਂ ਕੁਝ ਸਮੇ ਲਈ ਟੱੁਟ ਕੇ ਲੋਕ ਇਸ ਮਨਚਲੇ ਵਾਤਾਵਰਨ ਵਾਲ ਜਲਮੇ ਰਜ ਕੇ ਮਾਣਦੇ। ਇਨ੍ਹਾ ਵਿੱਚ ਕੋਈ ਗੰਭੀਰ ਪਾਰਸਕ ਸਦਾਚਾਰ ਵਿਿਸ਼ਆ ਦੀ ਅਣਹੋਂਦ ਕਾਰਨ, ਇਸਤਰੀਆ ਸਰੋਤਿਆ ਵਿੱਚ ਸ਼ਾਮਲ ਨਹੀ ਹੁੰਦੀਆ ਸਨ। ਰੋਪੜ ਜਿਲ੍ਹੇ ਵਿੱਚ ਆਸਾ ਰਾਮ ਮੋਹਣ ਵਾਲੇ ਦਾ ਅਖਾਣਾ ਬੜਾ ਪ੍ਰਸਿੱਧ ਸੀ।

ਢਾਡੀ ਜਥਾ[ਸੋਧੋ]

ਢਾਡੀ ਜਥਾ ਜਾਂ ਸਦਾਚਾਰ ਕਦਰਾਂ ਕੀਮਤਾਂ ਦੇ ਪ੍ਰਚਾਰ ਲਈ ਬਣੇ ਕੁਝ ਜਥੇ ਵੀ ਪਿੰਡਾਂ ਵਿੱਚ ਆ ਕੇ ਕਥਾਵਾਂ, ਗਥਾਵਾਂ ਗਾ ਕੇ ਨਿਰੋਲ ਧਾਰਮਕ ਜਾਂ ਸਦਾਚਾਰ ਵਿਿਸ਼ਆ ਬਾਰੇ ਪ੍ਰਚਾਰ ਕਰਦੇ। ਭਾਵੇ ਇਹ ਜਥੇ ਬਹੁਤ ਹੀ ਵਿਰਲੇ ਸਨ ਪਰ ਇਹਨਾਂ ਦੀ ਹੋਂਦ ਅਤੇ ਦੇਣ ਪੇਂਡੂ ਲੋਕਾਂ ਲਈ ਪਖ^ਪ੍ਰਦਰਸ਼ਕ ਦਾ ਕੰਮ ਦੇਂਦੀ ਸੀ, ਇਹ ਗਾ ਕੇ ਕਥਾ ਸੁਣਾਉਦੇ ਅਤੇ ਉਸਦੀ ਵਿਆਖਿਆ ਕਰਦੇ ਹਨ।ਦਇਆ ਸਿੰਘ (ਜਿੰਦਗੀ ਬਿਲਾਸ) ਵਾਲੇ ਦਾ ਜਥਾ ਪਿੰਡਾਂ ਵਿੱਚ ਜਾ ਕੇ ਜਿੰਦਗੀ ਬਲਾਸ ਅਤੇ ਅਜਿਹੇ ਹੋਰ ਵਿਿਸ਼ਆ ਬਾਰੇ ਪ੍ਰਚਾਰ ਕਰਦਾ ਸੀ। ਕਵਿਸ਼ਰੀਆਂ ਦਾ ਰੋਲ ਪੰਜਾਬ ਦੇ ਸਭਿਆਚਾਰਕ ਖੇਤਰ ਵਿੱਚ ਆਪਣੀ ਕਿਸਮ ਦਾ ਹੀ ਹੈ। ਇਹ ਖੁਸ਼ੀ ਦੇ ਸਮਾਗਮਾਂ, ਧਾਰਮਕ ਦੀਵਾਨਾਂ, ਸਮਾਜਕ ਇੱਕਠਾ ਅਤੇ ਇਸ ਪ੍ਰਕਾਰ ਦੇ ਹੋਰ ਜਨ^ਸਮੂਹ ਨਾਲ ਸਬੰਧਤ ਇੱਕਠਾ ਵਿੱਚ ਪੁੱਜਦੇ ਸਨ। ਇਹ ਆਪਣੀਆ ਲਿਖੀਆ ਕਵਿਤਾਵਾਂ ਜਾਂ ਕਿਸੇ ਹੋਰ ਕਵੀ ਦੀਆ ਲਿਖੀਆ ਕਵਿਤਾਵਾਂ ਆਪਣੇ ਵਿਲੱਖਣ ਅੰਦਾਜ ਨਾਲ ਗਾਉਦੇ ਸਨ। ਇਸ ਮੰਡਲੀ ਵਿੱਚ ਤਿੰਨ ਵਿਅਕਤੀ ਹੁੰਦੇ ਹਨ। ਇਹਨਾਂ ਪਾਸ ਸ਼ਾਜ ਕੋਈ ਨਹੀਹੁੰਦਾ। ਕਵਿਤਾ ਦਾ ਇੱਕ ਬੰਦ ਇੱਕ ਵਿਅਕਤੀ ਗਾ ਕੇ ਸੁਣਾਉਦਾ ਉਸ ਦਾ ਅੰਤਲਾ ਸ਼ਬਦ ਅਜੇ ਅਧੂਰਾ ਲੈਅ ਵਿੱਚ ਹੀ ਹੁੰਦਾ ਕਿ ਅਗਲਾ ਬੰਦ ਦੂਜੇ ਦੋ ਗਾਇਕ ਸ਼ੁਰੂ ਕਰ ਦੇਂਦੇ ਹਨ। ਇਸੇ ਵਿਧੀ ਨਾਲ ਸਾਰੀ ਕਵਿਤਾ ਜਾਂ ਗੀਤ ਗਾਇਆ ਜਾਂਦਾ।

ਛਿੰੰਝ ਜਾਂ ਕੁਸ਼਼ਤੀਆਂ[ਸੋਧੋ]

ਛਿੰੰਝ ਜਾਂ ਕੁਸ਼਼ਤੀਆਂ ਪੇਂਡੂ ਜੀਵਨ ਦਾ ਅਜਿਹਾ ਅਨਿਖੜਵਾਂ ਅੰਗ ਹੈ ਕਿ ਇਸ ਵਿੱਚ ਮੰਨੋਰੰਜਨ ਅਤੇ ਖੇਡ ਰੁਚੀਆ ਨੇ ਤ੍ਰਿਪਤ ਕਰਨ ਦੀ ਦੂਹਰੀ ਸ਼ਕਤੀ ਹੈ। ਪਿੰਡਾਂ ਵਿੱਚ ਛਿੜ ਪੁਆਉਣ ਆਖਿਆ ਜਾਂਦਾ ਹੈ। ਇਹ ਛਿੰਝ ਕਿਸੇ ਦਿਨ ਤਿਉਹਾਰ ਮੇਲੇ ਤੇ, ਕਿਸੇ ਵਿਅਕਤੀ ਦੀ ਯਾਦਗਾਰ ਵਿੱਚ ਜਾਂ ਕਿਸੇ ਵਿਅਕਤੀ ਵੱਲੋ ਨਿੱਜੀ ਗੋਕ ਸਦਕਾ ਪੁਆਈ ਜਾਦੀ ਸੀ। ਲੋਕੀ ਗੋਲ ਦਾਇਰੇ ਵਿੱਚ ਬੈਠਕੇ ਕੁਸ਼ਤੀਆ ਵੇਖਦੇ। ਪਿੰਡ ਦੇ ਇੱਕ ਪਾਸੇ ਲੰਮੇ ਬਾਂਸ ਦੇ ਸਿਰ ਉਤੋ ਇੱਕ ਕੋਰ ਕੱਪੜਾ ਬੰਨ੍ਹਿਆ ਜਾਂਦਾ ਉਸਦੇ ਇੱਕ ਖੂੰਜੇ ਕੁਝ ਰੁਪਏ ਹੁੰਦੇ ਸਨ। ਉਹ ਛਿੰਝ ਪੁਆਉਣ ਵਾਲੇ ਵਲੋ ਗੱਡਿਆ ਜਾਂਦਾ ਸੀ। ਜੋ ਪਹਿਲਵਾਨ ਸਭ ਨੂੰ ਹਰਾ ਕੇ ਅੰਤਿਮ ਮੈਚ ਜਿੱਤ ਜਾਂਦਾ ਉਹ ਆਪਣੇ ਆਪ ਇਹ ਬਾਂਸ ਨੂੰ ਝੰਡੀ ਸਸਤੇ ਪੁੱਟ ਲੈਂਦਾ। ਸਰੀਰਕ ਕਿਰਿਆਵਾਂ ਦੁਆਰਾ ਮੰਨੋਰੰਜਨ ਕਰਾਉਣ ਵਾਲੇ ਕਲਾਕਾਰ ਬਾਜੀਗਰਾਂ ਦੀਆਂ ਟੋਲੀਆ ਲੋਕ ਮੰਨੋਰੰਜਨ ਦੇ ਸਾਧਨ ਵਿੱਚ ਮਹੱਤਵਪੂਰਨ ਸਥਾਨ ਰੱਖਦੀਆ ਹਨ।

ਬਾਜੀਗਰ[ਸੋਧੋ]

ਬਾਜੀਗਰਾਂ ਦਾ ਮੁੱਖ ਕਿੱਤਾ ਬਾਜੀ਼ ਪਾਉਣਾ ਹੀ ਹੈ। ਜਿਸ ਵਿੱਚ ਸਰੀਰ ਦੀ ਚੁਸਤੀ ਅਤੇ ਫੁਰਤੀ ਦੁਆਰਾ ਅਮਚਰਮਹੀ ਕਰਤਬ, ਦਿਖਾਉਣਾ, ਲੰਮੀ ਢਲਾਨ ਜਾਂ ਛੜੱਪਾਛਾਲ, ਪੁੱਠੀ ਥਾਲ, ਅੰਨ੍ਹੀ ਛਾਲ, ਪਟੜੀ ਦੀ ਛਾਲ ਅਤੇ ਛੱਜ ਟੱਪਣ, ਵਰਗੇ ਅਚੰਭੇ ਭਰੇ ਕਰਤੱਵ ਸ਼ਾਮਲ ਹਨ। ਇਹ ਸਾਰੇ ਕਰਤੱਬ ਬੇਹੱਦ ਮੁਸ਼ਕਲ ਅਤੇ ਜੋਖਮ ਭਰੇ ਹਨ ਜੋ ਸਧਾਰਲ ਵਿਅਕਤੀ ਨੂੰ ਖੇਡ ਵਿੱਚ ਸ਼ਾਮਲ ਹੋਣ ਤੋ ਰੋਕ ਰੱਖਦੇ ਹਨ। ਪਟੜੀ ਦੀ ਛਾਲਾ ਸਮੇਂ ਖਿਡਾਰੀ ਨੇ ਉਚੇ ਪਟੜੇ ਤੋਂ ਮੂੰਹ ਵਿੱਚ ਨੰਗੀ ਤਲਵਾਰ ਲੈ ਕੇ ਅਤੇ ਤਲਵਾਰ ਦੇ ਦੁਅੱਲੀ ਸਿੱਟੀ ਦੇ ਤੇਲ ਸੱਚਦੀਆ ਦੋ ਝਟਕਦੀਆ ਬੋਹਲਾਂ ਸਮੇਤ ਪੈਰ ਜੋੜ ਕੇ ਪੁੱਠੀ ਛਾਲ ਮਾਰਨੀ ਹੁੰਦੀ ਹੈ। ਨਿਤ ਬਦਲਦੀ ਪੇਂਡੂ ਰਹਿਤਲ ਵਿੱਚ ਲੋਕ^ਖੇਡਾਂ ਦੇ ਲੋਪ ਹੋ ਰਹੇ ਚਲਨ ਨੇ ਪੇਂਡੂ ਖੇਡ ਮੇਲਿਆ ਨੇ ਧਨਪੇ ਰੁਝਾਨ ਨੇ ਕਿੱਤਾਗਤ ਖੇਡਾਂ, ਚੇਟਕ ਖੇੜਾ ਅਤੇ ਕੁਸਰਤੀ ਖੇਡ-ਕਾਰਜਾਂ ਨੂੰ ਖੇਡ ਦੀਆਂ ਪਰਿਭਾਸ਼ਿਕ ਵਿਸੇ਼ਸਤਾਈਆ ਵਿੱਚ ਰੱਖਣ ਪਰਖਣ ਦੀ ਥਾਂ ਕੇਵਲ ਮੰਨੋਰੰਜਨ ਦੇ ਸੁਥਤਾ, ਪ੍ਰਯੋਜਨ ਹੀ ਸਾਹਮਣੇ ਰੱਖਣ ਦੀ ਭੂਮਿਕਾ ਨਿਭਾਈ  ਹੈ। ਇਸ ਭੂਮਿਕਾ ਨੇ ਕਈ ਚੇਟਕ^ਖੇਡਾਂ ਨੂੰ ਵੀ ਖੇਡਾਂ ਵਿੱਚ ਸ਼ਾਮਲ ਕਰ ਲਿਆ ਹੈ ਜੋ ਵਾਸਤਣ ਵਿੱਚ ਖੇਡ ਨਾਲੋ ਵਧੇਰੇ ਸੌ਼ਕ ਹਨ।

ਲੋਕ ਨਾਟਕ[ਸੋਧੋ]

ਲੋਕ ਨਾਟਕ ਲੋਕ ਸ਼ੈਲੀ ਵਿੱਚ ਜਨ ਸਧਾਰਨ ਲਈ ਮੰਨੋਰੰਜਨ ਦਾ ਸਾਧਨ ਰਿਹਾ ਹੈ। ਇਸ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਦਾ ਵਿਕਸਿਤ ਰੂਪ ਹੁੰਦ ਹੈ। ਲੋਕ ਨਾਟਕ ਮੌਖਿਕ ਰੂਪ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜਦਾ ਰਹਿੰਦਾ ਹੈ। ਲੋਕ ਨਾਟਕ ਦਾ ਰੂਪ ਮੌਕੇ ਅਨੁਸਾਰ ਬਦਲ ਵੀ ਜਾਂਦਾ ਹੈ। ਲੋਕ ਨਾਟਕ ਆਮ ਤੌਰ ਤੇ ਪਿੰਡਾਂ ਵਿੱਚ ਖੇਡਿਆ ਜਾਂਦਾ ਰਹਿਾ ਹੈ। ਲੋਕ ਨਾਟਕ ਦੇ ਵੱਖ^ਵੱਖ ਰੂਪਾ ਨੂੰ ਭਿੰਨ ਭਿੰਨ ਵਿਧੀਆਂ ਦੁਆਰਾ ਪੇਸ਼ ਕਰਕੇ ਲੋਕਾਂ ਦਾ ਮਨਪਰਚਾਵਾਂ ਕੀਤਾ ਜਾਂਦਾ ਸੀ। ਰਾਸ, ਨਕਲਾਂ ਅਤੇ ਨਕਲੀਏ, ਨੌਟੰਕੀ, ਸਾਂਗ ਲੋਕ ਨਾਟਕ ਦੇ ਰੂਪ ਹਨ। ਲੋਕ ਨਾਚ ਜੋ ਮਨੁੱਖ ਦੇ ਅੰਦਰਲੇ ਮਨੋਭਾਵਾਂ  ਨੂੰ ਸਰੀਰਕ ਅੰਗਾਂ ਦੀਆਂ ਸੁਦਰਾਵ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਇਸ ਵਿੱਚ ਭੰਗੜਾ, ਗਿੱਧਾ ਕਿੱਕਲੀ, ਝੂੰਮਰ, ਲੁੱਡੀ, ਸੰਮੀ ਹਨ। ਗਿੱਧੇ ਦੀਆਂ ਬੋਲੀਆ ਦੁਆਰਾ ਇਸਤਰੀਆਂ ਆਪਣੇ ਮਨੋਭਾਵਾ ਨੂੰ ਪੇਸ਼ ਕਰਦੀਆ ਹਨ। ਜਿਵੇ :

           ਦੋ ਪੈਰ ਘੱਟ ਤੁਰਨਾ,

           ਤੁਰਨਾ ਮਟਕ ਦੇ ਨਾਲ।

ਭੰਗੜਾ ਜਦੋਂ ਅਪੈ੍ਰਲ ਦੇ ਮਹੀਨੇ ਵਿੱਚ ਕਿਰਸਨ ਕਹਿਰਾਂ ਦੀ ਮਰਦੀ ਵਿੱਚ ਘਾਲੀ ਹੋਈ ਘਾਲ ਦੇ ਸਿੱਟ ਵਜੋ ਸੁਨਹਿਰੀ ਕਣਕਾਂ ਅਤੇ ਖੇਤਾਂ ਵਿੱਚ ਲਹਿਰਾਉਦੀਆ ਫਸਲਾਂ ਵੇਖਦਾ  ਹੈ ਤਾਂ ਉਸਦਾ ਮਨ ਹੁਲਾਰੇ ਵਿੱਚ ਆਾ ਜਾਂਦਾ ਹੈ। ਉਸ ਦਾ ਇਹ ਜੋੋਸ਼ ਖੁਸੀ ਅਤੇ ਵਖਵਲਾ ਭੰਗੜੇ ਨਾਚ ਵਿੱਚ ਪ੍ਰਗਟ ਹੁੰਦਾ। ਜਿਵੇ:

           ਇਹ ਗੱਭਰੂ ਦੇਸ਼ ਪੰਜਾਬ ਦਾ,

           ਉੱਛਕੇ ਵਿੱਚ ਹਵਾ,

           ਇਹ ਨੱਚ ਭੰਗੜਾ ਪਾਉਂਦੇ,

           ਤੇ ਦਿੰਦੇ ਧੂਸ ਪਸ।

ਉਪਰੋਕਤ ਵਿਆਖਿਆ ਦੇ ਅਧਾਰ ਤੇ ਇਹ ਕਿਹਾ ਜਾ ਸਕਦਾ ਹੈ ਪੰਜਾਬੀ ਸਭਿਆਚਾਰ ਅਨੇਕਾ ਸਾਧਨਾਂ ਦੁਆਰਾ ਆਪਣਾ ਮੰਨੋਰੰਜਨ ਕੀਤਾ ਜਾਂਦਾ ਸੀ ਤੇ ਇਹ ਮੰਨੋਰੰਜਨ ਵਿਅਕਤੀ ਆਪਣੀ ਯੋਗਤਾ ਤੇ ਸਮਰੱਥਾ ਅਨੁਸਾਰ ਕਰਦੇ ਸਨ ਜਿਵੇ ਲੋ ਸਰੀਰਿਕ ਕਿਰਿਆਵਾਂ, ਨਾਚ ਆਦਿ।

ਲੇਖ ਨੂੰ ਸੋਧਣ ਲਈ ਸਹਿਯੋਗੀ ਕਿਤਾਬਾਂ[ਸੋਧੋ]

ਲੋਕ ਖੇਡਾਂ ਤੇ ਪੰਜਾਬੀ ਸਭਿਆਚਾਰ(ਕਿਰਪਾਲ ਕਜ਼ਾਕ)

ਪੰਜਾਬੀ ਸਭਿਆਚਾਰ ਰੂਪ ਅਤੇ ਸਿਧਾਂਤ (ਡਾ.ਸੁਦਰਸ਼ਨ ਗਾਮੋ)

ਪੰਜਾਬ ਦਾ ਸਭਿਆਚਾਰਿਕ ਵਿਰਸਾ (ਡਾ ਸੁਰਿੰਦਰ ਸਿੰਘ ਸ਼ੇਰਗਿੱਲ)