ਪੰਜਾਬ, ਭਾਰਤ ਵਿੱਚ ਈ-ਗਵਰਨੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈ- ਡਿਸਟ੍ਰਿਕਟ, ਰਾਜ ਦੀ ਪੋਰਟਲ, ਤੇ ਰਾਜ ਦੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਗੇਟਵੇ (state service delivery gateway) ਪੰਜਾਬ ਰਾਜ ਦੀ ਈ-ਗਵਰਨਮੈਂਟ ਦੇ ਮੁੱਖ ਅੰਗ ਹਨ।ਰਾਜ ਵਿੱਚ ਈ-ਗਵਰਨੈਂਸ ਦੀ ਸ਼ੁਰੂਆਤ 2002 ਵਿੱਚ ਸੁਵਿਧਾ ਕੇਂਦਰ ਖੋਲ੍ਹਣ ਨਾਲ ਹੋਈ।ਇਸ ਵੇਲੇ ਰਾਜ ਦੇ ਸਭ ਵਿਭਾਗ ਕੰਪਿਊਟਰੀਕਰਨ ਵੱਲ ਲੱਗੇ ਹੋਏ ਹਨ ਤਾਂ ਕਿ ਨਾਗਰਿਕ ਸੇਵਾਵਾਂ ਸ਼ਹਿਰੀਆਂ ਦੀ ਨੇੜਲੀ ਪਹੁੰਚ ਵਿੱਚ ਲਿਆਈਆਂ ਜਾ ਸਕਣ। ਮੁੱਖ ਤੌਰ 'ਤੇ ਈ-ਗਵਰਨੈਂਸ ਦਾ ਮਤਲਬ ਗਵਰਨੈਂਸ ਦੇ ਕਾਰਜਾਂ ਨੂੰ ਤੇ ਗਵਰਨੈਂਸ ਦੇ ਟੀਚਿਆਂ ਨੂੰ ਸੂਚਨਾ ਤੇ ਸੰਚਾਰ ਤਕਨੀਕੀ ਦੀ ਟੈਕਨਾਲੋਜੀ ਇਸਤੇਮਾਲ ਕਰਕੇ ਹਾਸਲ ਕਰਨਾ ਹੈ। ਪੰਜਾਬ ਰਾਜ ਵਿੱਚ ਹੇਠ ਦਰਸਾਈਆਂ ਨਾਗਰਿਕ ਸੇਵਾਵਾਂ ਨੂੰ ਈਗਵਰਨੈਂਸ ਅਧੀਨ ਲਿਖਾ ਕੇ ਸੇਵਾ ਦੀ ਡਲਿਵਰੀ ਸੁਨਿਸਚਤ ਕੀਤੀ ਗੱਡੀ ਹੈ।

ਬੱਚਿਆਂ ਲਈ ਸੇਵਾਵਾਂ[ਸੋਧੋ]

ਜਨਮ ਸਰਟੀਫ਼ਿਕੇਟ ਤੇ ਸਿਹਤ ਸੇਵਾਵਾਂ

ਵਿਦਿਆਰਥੀਆਂ ਲਈ[ਸੋਧੋ]

ਦਾਖਲਾ

ਵਜ਼ੀਫ਼ੇ

ਈ ਵਿੱਦਿਅਕ ਸੇਵਾਵਾਂ

ਇਮਤਿਹਾਨਾਂ ਦੇ ਨਤੀਜੇ

ਨੌਜਵਾਨਾਂ ਲਈ[ਸੋਧੋ]

ਰੁਜ਼ਗਾਰ ਸੇਵਾਵਾਂ

ਵਾਹਨਾਂ ਦਾ ਫਰਦੀਕਰਨ

ਵਾਹਨ ਚਾਲਕ ਲਸੰਸ

ਪਾਸਪੋਰਟ ਤੇ ਵੀਜ਼ਾ ਸੇਵਾਵਾਂ

ਪਰਵਾਰਾਂ ਲਈ[ਸੋਧੋ]

ਖੇਤੀ-ਬਾੜੀ ਸੰਬੰਧੀ

ਜ਼ਮੀਨੀ ਦਸਤਾਵੇਜ਼

ਜਾਇਦਾਦ ਦਾ ਫਰਦੀਕਰਨ

ਟੈਕਸ

ਉਪਭੋਗਤਾ ਸੇਵਾਵਾਂ

ਜਨਤਕ ਸ਼ਿਕਾਇਤ ਫਰਦੀਕਰਨ[ਸੋਧੋ]

ਲੁਧਿਆਣਾ ਕਾਰਪੋਰੇਸ਼ਨ ਨੇ ਮੋਬਾਈਲ ਐਪ ਰਾਹੀਂ ਸ਼ਿਕਾਇਤਾਂ ਦੇ ਔਨਲਾਈਨ ਫਰਦੀਕਰਨ ਨੂੰ ਅਸਾਨ ਬਣਾਇਆ ਹੈ ਇਹ ਦੇਖੋ ਲੁਧਿਆਣਾ ਸ਼ਹਿਰੀ ਕਾਰਪੋਰੇਸ਼ਨ ਦੀ ਮੋਬਾਈਲ ਐਪ[permanent dead link]

ਬੁਢੇਪੇ ਲਈ[ਸੋਧੋ]

ਪੈਨਸ਼ਨ

ਬੀਮਾ

ਸਿਹਤ ਸੇਵਾਵਾਂ

ਹੇਠ ਲਿਖੀਆਂ ਯੋਜਨਾਵਾਂ ਈ-ਗਵਰਨਮੈਂਟ ਦਾ ਅਧਾਰ ਹਨ, ਪੰਜਾਬ ਰਾਜ ਵਿੱਚ ਇਹ ਅਧਾਰ ਪਰਿਯੋਜਨਾਵਾਂ ਪੰਜਾਬ ਰਾਜ ਈ-ਗਵਰਨਮੈਂਟ ਸੁਸਾਇਟੀ ਦੁਆਰਾ ਸੰਚਾਲਿਤ ਹਨ।:

ਸਵਾਨ SWAN[ਸੋਧੋ]

ਰਾਜ ਪੱਧਰੀ ਖੇਤਰ ਮੱਕੜ-ਜਾਲ

ਈ- ਡਿਸਟ੍ਰਿਕਟ ਯੋਜਨਾ[ਸੋਧੋ]

ਇਸ ਯੋਜਨਾ ਦੀਵਰਤੋਂ ਸਮਝਣ ਲਈ ਸਿਖਲਾਈ ਦਸਤਾਵੇਜ਼ ਪੜ੍ਹ ਲਓ ਜੋ ਹਵਾਲੇ ਵਿੱਚ ਦਿੱਤੀ ਕੜੀ ਤੇ ਦਿੱਤਾ ਹੈ: [1]

ਐਸ ਡੀ ਸੀ SDC[ਸੋਧੋ]

ਰਾਜ ਪੱਧਰੀ ਅੰਕੜਾ ਅਧਾਰ

ਸੀ ਐਸ ਸੀ CSC[ਸੋਧੋ]

ਸਾਂਝੇ ਸੇਵਾ ਕੇਂਦਰ ਜਿਵੇਂ ਸੁਵਿਧਾ ਕੇਂਦਰ, ਫ਼ਰਦ ਕੇਂਦਰ ਆਦਿ

ਐਸ ਐਸ ਡੀ ਜੀ SSDG[ਸੋਧੋ]

ਰਾਜ ਸੇਵਾ ਨਿਪਟਾਣ ਦਾ ਗੇਟਵੇਅ ਹੈ।

ਹੁਣ ਉਪਰੋਕਤ ਕੁਝ ਸੇਵਾਵਾਂ ਔਨ- ਲਾਈਨ ਵੀ ਉਪਲੱਬਧ ਹਨ ਤੇ ਹੇਠ ਦਿੱਤੀ ਕੜੀ ਤੇ ਲਾਗ-ਇਨ ਕਰਕੇ ਹਾਸਲ ਕੀਤੀਆਂ ਜਾ ਸਕਦੀਆਂ ਹਨ ਪੰਜਾਬ ਰਾਜ ਦੀਆਂ ਔਨਲਾਈਨ ਨਾਗਰਿਕ ਸੇਵਾਵਾਂ ਦੀ ਲਾਗਇਨ ਸਾਈਟ Archived 2016-05-24 at the Wayback Machine.

ਹਵਾਲੇ[ਸੋਧੋ]

ਭਾਰਤ ਸਰਕਾਰ ਨਾਗਰਿਕ ਸੇਵਾਵਾਂ ਦੀ ਮੋਬਾਈਲ ਐਪ Archived 2016-11-18 at the Wayback Machine.