ਸਮੱਗਰੀ 'ਤੇ ਜਾਓ

ਪੰਜਾਬ ਦਾ ਗੁੱਜਰ ਕਬੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁੁੱਜਰ ਕਬੀਲਾ

[ਸੋਧੋ]

ਗੁੱਜਰ ਕਬੀਲਾ ਭਾਰਤ ਦੇ ਵੱਖ-ਵੱਖ ਰਾਜਾਂਂ ਵਿੱਚ ਵੱਡੀ ਗਿਣਤੀ ਵਿੱਚ ਵਸਿਆ ਹੋਇਆ ਹੈ।ਇਹ ਮੁੱਖ ਤੌਰ ਤੇ ਪਸ਼ੂ-ਪਾਲਕ ਕਬੀਲਾ ਹੈ।ਇਹਨਾਂ ਵਿਚੋਂ ਕਈ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਈ ਜਾਂ ਅਸਥਾਈ ਤੌਰ ਤੇ ਵੱਸ ਚੁੱਕੇ ਹਨ ਅਤੇ ਕਈ ਲੋਕ ਅਜਿਹੇ ਵੀ ਹਨ ਜੋ ਮੌਸਮ ਅਤੇ ਰੁੱਤਾਂ ਬਦਲਣ ਅਨੁਸਾਰ ਹਰੀਆਂ ਭਰੀਆਂ ਚਰਗਾਹਾਂ ਦੀ ਭਾਲ ਵਿੱਚ ਇਧਰ-ਉਧਰ ਆਪਣਾ ਮਾਲ ਪਸ਼ੂ ਲੈ ਕੇ ਘੁੰਮਦੇ ਰਹਿੰਦੇ ਹਨ।

ਸਰ ਡੇਜਿਲ ਇਬਟਸਨ ਦੁਆਰਾ1883 ਵਿਚ ਕਰੀ ਗਈ ਪੰਜਾਬ ਦੀ ਜਨਗਣਨਾ ਅਨੁਸਾਰ ਉਸ ਵੇਲੇ ਗੁਜਰਾਤ ਦੀ ਕੁੱਲ ਵਸੋਂ ਦਾ 13 1/2 ਪ੍ਰਤੀਸ਼ਤ ਹਿੱਸਾ ਸੀ[1] ਇਤਹਿਸਕ ਪਿਛੋਕੜ

ਇਹ 6ਵੀਂ ਸਦੀ ਦੇ ਮੱਧ ਏਸ਼ੀਆ ਦੇ ਲੋਕਾਂ ਵਿਚੋਂ ਹਨ।ਜਦੋਂ ਭਾਰਤ ਤੇ ਵੱਡਾ ਹਮਲਾ ਹੋਇਆ ਤਾਂ ਇਹ ਲੋਕ ਪਹਿਲਾ ਗਵਾਲੀਅਰ ਦੇ ਕਿਲ੍ਹੇ ਵਿੱਚ ਦਾਖ਼ਿਲ ਹੋਏ।ਕਨੋਜ ਦੇ ਰਾਜੇ ਦੇ ਵਿਰੋਧ ਕਰਨ ਤੇ ਇਹ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਤੇ ਰਾਜਪੂਤਾਣੇ ਜਾ ਵਸੇ।ਉੱਤਰੀ ਇਲਾਕਿਆਂ ਵਿੱਚ ਇਹ ਲੋਕ ਖੱਤਰੀ ਲੋਕਾਂ ਨਾਲ ਇਕਮਿਕ ਹੋ ਗਏ।

840 ਏ. ਡੀ. ਦੌਰਾਨ ਰਾਜਾ ਭੋਜ ਦੀ ਅਗਵਾਈ ਵਿੱਚ ਗੁਜਰ ਸਾਮਰਾਜ ਦੀ ਰਾਜਧਾਨੀ ਕਨੋਜ ਸੀ।ਇਹ ਆਪਣੀਆਂ ਜੜ੍ਹਾਂ ਪੂਰੇ ਉਤਰੀ ਭਾਰਤ ਵਿਚ ਫੈਲਾ ਚੁਕਾ ਸੀ।ਗੁਜਰ ਆਪਣੇ ਆਪ ਨੂੰ 'ਨੰਦ ਬੰਸੀ', ਕਈ ਸੂਰਜਵੰਸ਼ੀ, ਕਈ ਚੰਦਰਵੰਸ਼ੀ ਅਖਵਾਉਂਦੇ ਸਨ।

ਗੁੱਜਰ ਕਬੀਲੇ ਦਾ ਇਤਿਹਾਸਿਕ ਪਿਛੋਕੜ

[ਸੋਧੋ]

ਗੁੱਜਰ ਕਬੀਲਾ ਜੋ ਭਾਰਤ ਦੇ ਵੱਖ - ਵੱਖ ਭਾਗਾਂ ਵਿਚ ਪਾਇਆ ਜਾਂਦਾ ਹੈ , ਦੀ ਮੁੱਖ ਪਛਾਣ ਇਕ ਪਸ਼ੂ - ਪਾਲਕ : ਕਬੀਲੇ ਦੇ ਤੌਰ ਤੇ ਸਥਾਪਤ ਹੋ ਚੁਕੀ ਹੈ । ਉੱਤਰੀ ਭਾਰਤ ਵਿਚ , ਵਿਸ਼ੇਸ਼ ਕਰਕੇ ਜੰਮੂ - ਕਸ਼ਮੀਰ , ਉੱਤਰ ਪ੍ਰਦੇਸ਼ , ਰਾਜਸਥਾਨ , ਹਰਿਆਣਾ , ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਇਹਨਾਂ ਦੀ ਵਰਣਨਯੋਗ ਵਸੋਂ ਹੈ । ਗੁੱਜਰ ਸ਼ਬਦ ‘ ਗੁਰਜਰ ਦਾ ਹੀ ਅਪਭ੍ਰੰਸ਼ ਹੈ । ਇਸ ਸ਼ਬਦ ਦੇ ਕੋਸ਼ਕ ਅਰਥ ਯੋਧਾ ਲਏ ਜਾਂਦੇ ਹਨ । ਗੁੱਜਰ ਕਬੀਲੇ ਦੇ ਇਤਿਹਾਸਕ ਪਿਛੋਕੜ ਨੂੰ ਨਿਸ਼ਚਿਤ ਕਰਨਾ ਬਹੁਤ ਕਠਿਨ ਕਾਰਜ ਪ੍ਰਤੀਤ ਹੁੰਦਾ ਹੈ ਕਿਉਂਕਿ ਇਸ ਨਾਲ ਸਬੰਧਤ ਸਹੀ ਅਤੇ ਪ੍ਰਮਾਣਿਕ ਦਸਤਾਵੇਜ਼ ਨਾ - ਮਾਤਰ ਹੀ ਮਿਲਦੇ ਹਨ । ਇਸ ਕਬੀਲੇ ਸਬੰਧੀ ਮੁਢਲਾ ਖੋਜ - ਕਾਰਜ ਅੰਗਰੇਜ਼ ਸ਼ਾਸਕਾਂ ਵੱਲੋਂ ਹੀ ਅਰੰਭਿਆ ਗਿਆ । ਉੱਨ੍ਹੀਵੀਂ ਸਦੀ ਦੇ ਅੰਤਲੇ ਪੜਾਅ ਤੇ ਅੰਗਰੇਜ਼ਾਂ ਨੇ ਪੰਜਾਬ ਵਿਚ ਵੱਸਦੀਆਂ ਭਿੰਨ - ਭਿੰਨ ਜਾਤਾਂ , ਨਸਲੀ - ਸਮੂਹਾਂ , ਕਬੀਲਿਆਂ ਆਦਿ ਦੇ ਸੱਭਿਆਚਾਰ ਨੂੰ ਜਾਨਣ - ਸਮਝਣ ਲਈ ਵਿਦਵਾਨਾਂ ਕੋਲੋਂ ਪੁਸਤਕਾਂ ਤਿਆਰ ਕਰਵਾਉਣ ਦਾ ਪ੍ਰਾਜੈਕਟ ਅਰੰਭਿਆ । ਇਸ ਤਰ੍ਹਾਂ ਦੀ ਪ੍ਰਕਾਸ਼ਤ ਸਮੱਗਰੀ ਵਿਚ ਸਰ ਡੀਜ਼ਲ ਇਬੇਟਸਨ ਦੀ ਨਿਰਦੇਸ਼ਨਾ ਅਧੀਨ ਤਿਆਰ ਕਰਵਾਈ ਗਈ ਪੁਸਤਕ ' A Glossary of Tribes and Castes of Punjab & N.W. F. Province ' ਇਸ ਦਿਸ਼ਾ ਵਿਚ ਇਕ ਅਹਿਮ ਮੀਲ - ਪੱਥਰ ਸੀ , ਜਿਸ ਵਿਚ ਪਹਿਲੀ ਵਾਰੀ ਪੰਜਾਬ ਅਤੇ ਉੱਤਰ - ਪੱਛਮੀ ਸੂਬਾ ਸਰਹੱਦ ਦੀਆਂ ਵੱਖ - ਵੱਖ ਜਾਤੀਆਂ ਅਤੇ ਕਬੀਲਿਆਂ ਬਾਰੇ ਇਕੋ ਥਾਂ ਤੇ ਜਾਣਕਾਰੀ ਉਪਲਬਧ ਕਰਵਾਈ ਗਈ ।

ਇਹਨਾਂ ਦੀਆਂ ਜ਼ਬਰਦਸਤ ਝੜਪਾਂ ਹੋਈਆਂ ਅਤੇ ਰਾਜਪੂਤਾਨ ਵਿਚ ਵੱਸ ਗਈ ਜਦੋਂ ਕਿ ਵੱਲ ਨਿਕਲ ਗਏ । ਇਹਨਾਂ ਲੋਕਾਂ ਨੂੰ ਸਥਾਈ ਬਨਾਉਣ ਲਈ ਸਥਾਨਕ ਵਿਚ ਗੁੱਜਰਾਂ ਨੇ ਮਿਹਰ ਭੱਜ ਦੀ ਕਰ ਲਈ ਉਹਨਾਂ ਦੀ ਸਮਝ ਆ ਗਈ ਹੈ ਵਿਚ ਗੁੱਜਰ ਕਬੀਲਾ ਪ ਪਰ ਕਨੌਜ ਦੇ ਬਾਦਸ਼ਾਹ ਨਾਲ ਇਹਨਾਂ ਵਿਚੋਂ ਪਰ - ਗਿਣ ਇਹਨਾਂ ਵਿਚੋਂ ਚਾਲੂਆਂ ਕੀਲੇ ਦੇ ਲੋਕ ਦੱਖਣ ਉੱਤਰੀ ਭਾਰਤ ਵਿਚ ਆਪਣੇ ਬਸੰਜੇ ਨੂੰ ਨਾਲ ਟੱਕਰ ਲੈਣੀ ਪਈ । [[1]] ਈਸਵੀ ਅਗਵਾਈ ਹੇਠ ਆਪਣੀ ਗਿਆ ਸਗੋਂ ਆਇਆ ਲੋਕਾਂ ਹੋਰ ਵੀ ਕਈ ਵਿਦਵਾਨਾਂ ਨੇ ਸੰਕੇਤ ਕੀਤਾ ਹੈ ਕਿ ਗੁਪਤ ਖਾਨਦਾਨ ਦੇ ਪੱਤਨ ਤੋਂ ਬਾਅਦ ਗੁੱਜਰਾਂ ਨੇ ਆਪਣੀ ਸ਼ਕਤੀ ਵਿਕੇਂਦਰਿਤ ਕਰਕੇ ਰਾਜਨੀਤਕ , ਸਥਿਰਤਾ ਕਾਇਮ ਕਰ ਲਈ ਸੀ । ਉਹਨਾਂ ਦੇ ਮੁੱਖ ਰਾਜ ਦੀ ਨੀਂਹ ਰਾਜਪੂਤਾਨਾ ਅਤੇ ਯੋਧਪੁਰ ਦੇ ਨਜ਼ਦੀਕ ਰੱਖੀ ਗਈ । ਕਨਿੰਘਮ ਗੁੱਜਰਾਂ ਦਾ ਸਬੰਧ ਯੂਚੀ ਜਾਂ ਤੰਦਰੀ ਕਬੀਲੇ ਨਾਲ ਜੋੜਦਾ ਹੈ । ਉਸ ਅਨੁਸਾਰ ਇਹ ਈਸਾ ਪੂਰਵ ਵਿਚ ਹੀ ਭਾਰਤ ਵਿਚ ਆਬਾਦ ਹੋ ਚੁੱਕੇ ਸਨ । ਕੰਪਬਲ ਨੇ ਗੁੱਜਰਾਂ ਨੂੰ ਖਬਰ ਕਬੀਲੇ ਨਾਲ ਸਬੰਧਤ ਕੀਤਾ ਹੈ ਜੋ ਕੇਂਦਰੀ ਏਸ਼ੀਆ ਤੋਂ ਆਇਆ ਸੀ । ( ਗੁੱਜਰਾਂ ਦੀਆਂ ਵੱਖ - ਵੱਖ ਗੋਤਾਂ ਵਿਚ ਕਬੀਲੇ ਦੇ ਪਿਛੋਕੜ ਸਬੰਧੀ ਵੱਖ - ਵੱਖ ਧਾਰਨਾਵਾਂ ਪ੍ਰਚਲਤ ਹਨ । ਰਾਵਤ ਗੋਤ ਦੇ ਗੁੱਜਰ ਆਪਣਾ ਪਿਛੋਕੜ ਰਾਵਤ ਨਾਮ ਦੇ ਇਕ ਰਾਜਪੂਤ ਨਾਲ ਜੋੜਦੇ ਹਨ । ਇਹਨਾਂ ਵਿਚ ਪ੍ਰਚਲਤ ਇਕ ਲੋਕ - ਕਥਾ ਦੇ ਸਾਰਾਂਸ਼ ਅਨੁਸਾਰ , ਰਾਵਤ ਦਾ ਗੈਰਸੀ ਨਾਮ ਦੀ ਇਕ ਨਾਚੀ ਨਾਲ ਪਿਆਰ ਹੋ ਗਿਆ ਜੋ ਜੈਪੁਰ ਦੀਆਂ ਗਲੀਆਂ ਵਿਚ ਨੱਚਣ - ਗਾਉਣ ਦਾ ਕੰਮ ਕਰਦੀ ਸੀ । ਗੌਰਸੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ , ਦੋਹਾਂ ਦੇ ਇਹਨਾਂ ਸਬੰਧਾਂ ਨੂੰ ਬਰਦਾਸ਼ਤ ਨਹੀਂ ਸਨ ਕਰਦੇ । ਉਹਨਾਂ ਵੱਲੋਂ ਵਿਰੋਧਤਾ ਕਰਨ ਤੇ ਰਾਵਤ ਨੂੰ ਉਹਨਾਂ ਨਾਲ ਯੁੱਧ ਕਰਨਾ ਪਿਆ । ਇਸ ਯੁੱਧ ਵਿਚ ਕਈਆਂ ਦੇ ਸਿਰ ਲੱਥ ਗਏ । ਭਾਵੇਂ ਉਹਨਾਂ ਦੋਹਾਂ ਦਾ ਵਿਆਹ ਤਾਂ ਹੋ ਗਿਆ ਪਰ ਰਾਵਤ ਨੂੰ ਉਸਦੇ ਕਬੀਲੇ ਵਾਲਿਆਂ ( ਰਾਜਪੂਤਾਂ ) ਨੇ ਆਪਣੇ ਵਿਚੋਂ ਛੇਕ ਦਿੱਤਾ । ਉਨ੍ਹਾਂ ਦੀ ਔਲਾਦ ਗੁੱਜਰ ਅਗਵਾਈ ।

ਜੇਕਰ ਗੁੱਜਰਾਂ ਦੇ ਵਿਦੇਸ਼ੀ ਨਸਲ ਹੋਣ ਦੇ ਸਿਧਾਂਤ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਉਹਨਾਂ ਦੇ ਭਾਰਤ ਵਿਚ ਦਾਖ਼ਲੇ ਦਾ ਰਸਤਾ ਭਾਰਤ ਦੀ ਉੱਤਰ - ਪੱਛਮੀ ਸਰਹੱਦ ਬਣਦਾ ਹੈ । ਇਸ ਰਸਤੇ ਵਿਚੋਂ ਦੀ ਲੰਘ ਕੇ ਉਹ ਸਭ ਤੋਂ ਪਹਿਲਾਂ ਹਜ਼ਾਰਾ , ਕਸ਼ਮੀਰ ਅਤੇ ਰਾਜਸਥਾਨ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿਚ ਆਬਾਦ ਹੋਏ । ਇਥੇ ਇਕ ਬਹੁਤ ਹੀ ਅਹਿਮ ਅਤੇ ਬੁਨਿਆਦੀ ਪ੍ਰਸ਼ਨ ਹੈ ਕਿ ਜੇਕਰ ਗੁੱਜਰ ਬਾਹਰੋਂ ਆ ਕੇ ਪੰਜਾਬ ਵਿਚ ਵੱਸ ਗਏ ਤਾਂ ਇਹਨਾਂ ਦੀ ਬੋਲੀ ਗੁਜਰੀ ਦੀ ਰਾਜਸਥਾਨ ਦੀ ਮੇਵਾਤੀ ਅਤੇ ਮੇਵਾੜੀ ਬੋਲੀ ਨਾਲ ਜੋ ਇੰਨੀ ਡੂੰਘੀ ਸਾਂਝ ਪਾਈ ਜਾਂਦੀ ਹੈ , ਉਸਦਾ ਕਾਰਨ ਕੀ ਹੈ ? ਉਂਜ ਵੀ ਕਿਸੇ ਬੋਲੀ ਨੂੰ ਅਪਨਾਉਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨਪੰਜਾਬ ਅਤੇ ਕਸ਼ਮੀਰ ਦੇ ਗੁੱਜਰਾਂ ਦਾ ਰਾਜਸਥਾਨ ਨਾਲ ਸਬੰਧ ਕਾਫੀ ਪੁਰਾਣਾ ਜਾਪਦਾ ਹੈ । ਇਸ ਤੋਂ ਇਲਾਵਾ ਗੁੱਜਰਾਂ ਦੀਆਂ ਬਹੁਤੀਆਂ ਗੋਤਾਂ ਦਾ ਰਾਜਪੂਤਾਂ ਦੀਆਂ ਗੋਤਾਂ ਨਾਲ ਮਿਲਣਾ ਵੀ ਰਾਜਸਥਾਨ ਨਾਲ ਉਹਨਾਂ ਦੇ ਸਬੰਧਾਂ ਨੂੰ ਜੋੜਦਾ ਹੈ । ਅੱਜ ਕੱਲ ਗੁੱਜਰਾਂ ਦੇ ਭਾਰਤੀ ਮੂਲ ਦੇ ਹੋਣ ਬਾਰੇ ਪ੍ਰਾਪਤ ਕਰ ਰਿਹਾ ਹੈ । ਇਸ ਸਿਧਾਂਤ ਅਨੁਸਾਰ ਰਾਜਸਥਾਨ ਵਿਚ ਮਾਊਂਟ - ਆਬ ਦੇ ਇਰਦ - ਗਿਰਦ ਦਾ ਇਲਾਕਾ ਹੈ ਅਤੇ ਉਹਨਾਂ ਨੇ 9 ਵੀਂ ਸਦੀ ਵਿਚ ਪੰਜਾਬ ਵਲ ਵਧਣਾ ਸ਼ੁਰੂ ਕੀਤਾ । ਉਸ ਸਮੇਂ ਉਤਰੀ ਭਾਰਤ ਵਿਚ ਗੁੱਜਰਾਂ ਦੀ ਇਕ ਵੱਡੀ ਰਿਆਸਤ ਕਾਇਮ ਹੋ ਚੁੱਕੀ ਸੀ ਜੋ ਪੰਜਾਬ ਤੱਕ ਫੈਲ ਰਹੀ ਸੀ ।

ਗੁੱਜਰਾਂ ਦੇ ਇਸਲਾਮ ਧਰਮ ਧਾਰਨ ਕਰਨ ਸਬੰਧੀ ਪ੍ਰਾਪਤ ਨਾ ਮੂਲਕ ਸਮੱਗਰੀ ਨਾ ਕਾਫੀ ਹੈ । ਇਕ ਵਿਚਾਰ ਅਨੁਸਾਰ ਸੂਫ਼ੀ ਸੰਤਾਂ ਨੇ ਜਦੋਂ ਇਸਲਾਮ ਦਾ ਪ੍ਰਚਾਰ ਕੀਤਾ , ਉਦੋਂ ਤੋਂ ਹੀ ਗੁੱਜਰ ਮੁਸਲਮਾਨ ਬਣਨੇ ਸ਼ੁਰੂ ਹੋ ਗਏ ਸਨ । ਪਰ ਇਸ ਵਿਚਾਰ ਦੀ ਪੁਸ਼ਟੀ ਲਈ ਯੋਗ ਪ੍ਰਮਾਣ ਨਹੀਂ ਮਿਲਦੇ । ਗੁੱਜਰਾਂ ਵਿਚ ਪ੍ਰਚਲਤ ਰਵਾਇਤਾਂ ਅਨੁਸਾਰ , ਉਹ ਔਰੰਗਜ਼ੇਬ ਦੇ ਸ਼ਾਸਨ ਕਾਲ ਸਮੇਂ ਉਸ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਮੁਸਲਮਾਨ ਬਣੇ ਅਤੇ ਦੂਰ - ਦੂਰ ਦੀਆਂ ਪਹਾੜੀਆਂ ਵਿਚ ਖਿੰਡ ਗਏ । ਹਿੰਦੂ ਗੁੱਜਰਾਂ ਵਿਚ ਪ੍ਰਚਲਤ ਰਵਾਇਤਾਂ ਅਨੁਸਾਰ ਭਾਵੇਂ ਉਹਨਾਂ ਦੇ ਕੁਝ ਭਰਾਵਾਂ ਨੇ ਦਬਾਅ ਅਧੀਨ ਧਰਮ ਤਾਂ ਪਰਿਵਰਤਿਤ ਕਰ ਲਿਆ ਪਰ ਹੀਣਤਾ ਭਾਵ ਵਜੋਂ ਆਪਣੇ ਹਿੰਦੂ ਗੁੱਜਰ ਭਰਾਵਾਂ ਦਾ ਸਾਹਮਣਾ ਕਰਨ ਦੀ ਉਹਨਾਂ ਵਿਚ ਹਿੰਮਤ ਨਹੀਂ ਸੀ , ਇਸ ਲਈ ਉਹਨਾਂ ਨੇ ਆਪਣੇ ਮੂਲ ਟਿਕਾਣਿਆਂ ਨੂੰ ਛੱਡ ਕੇ ਪਹਾੜੀ ਕੇਂਦਰਾਂ ਵਿਚ ਕ ਛਿਪ ਕੇ ਜੀਵਨ ਬਤੀਤ ਕੀਤਾ । ਇਹਨਾਂ ਮੁਸਲਮਾਨ ਗੁੱਜਰਾਂ ਨੇ ਪਹਾੜਾਂ ਵਿਚ ਆਉਣ ਤੋਂ ਬਾਅਦ ਵੀ ਆਪਣਾ ਪਿਤਾ ਪੁਰਖੀ ਕਿੱਤਾ ‘ ਪਸ਼ੂ - ਪਾਲਣ ਨਹੀਂ ਤਿਆਗਿਆ ਅਤੇ ਉਸਨੂੰ ਹੁਣ ਤੱਕ ਹੁਣ ਤੱਕ ਨਿਭਾ ਰਹੇ ਹਨ ।

ਸਮਾਜਿਕ ਸੰਗਠਨ

[ਸੋਧੋ]

ਇਹਨਾਂ ਦੀਆਂ ਆਪਣੇ ਮੂਲ ਨੂੰ ਲੈ ਕੇ ਤਿੰਨ ਸਖਾਵਾਂ ਹਨ।ਇਹਨਾਂ ਵਿਚੋਂ ਇੱਕ ਸ਼ਾਖਾ ਮਤਰੇਈ ਮਾਂ ਦੀ ਔਲਾਦ ਵਿਚੋਂ ਹੈ।ਗੌਰਸੀ,ਕਸਣਾ ,ਬੁਰਗਤ ਇਹਨਾਂ ਦੇ ਨਾਮ ਹਨ। ਧਾਰਨਾਵਾਂ ਪ੍ਰਚਲਿਤ ਸਨ।ਇਹਨਾਂ ਵਿਚੋਂ ਖਤਾਨਾ ਲੋਕ ਲੰਬਾ ਸਮਾਂ ਗੁਜਰਾਤ ਵਿੱਚ ਰਹਿੰਦੇ ਰਹੇ।ਸਮੇ ਦੇ ਵੇਗ ਨਾਲ ਕਈ ਲੋਕ ਇਹਨਾਂ ਨਾਲ ਜੁੜ ਗਏ ਜੋ ਇਸ ਕਬੀਲੇ ਦੇ ਨਹੀਂ ਸਨ।

ਗੁਜਰਾਤ ਦੇ ਇੱਕ ਪਿੰਡ ਹਸੀਨਾਵਾਲਾ ਦੇ ਗੁਜਰਾਂ ਨੂੰ 'ਵੱਡੇ'ਹੋਣ ਦਾ ਮਾਣ ਪ੍ਰਾਪਤ ਹੈ।ਇਹ ਲੋਕ ਸੰਤ ਫ਼ਤਹਿ ਉਲਾ ਦੇ ਵੰਸ਼ ਵਿਚੋਂ ਹਨ।ਜਿੰਨਾਂ ਨੂੰ ਮੁਲਤਾਨ ਦੇ ਸੰਤਾ ਨੇ ਇਸ ਖਿੱਤੇ ਦੇ ਵਿਚ ਵਸਾਉਣ ਲਈ ਨਾਮਜ਼ਦ ਕਰਿਆ ਸੀ।

ਕਿਹਾ ਜਾਂਦਾ ਹੈ ਕਿ ਗੁਜਰ ਕਬੀਲੇ ਦੇ84 ਗੋਤ ਹਨ।ਇਹ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਮਿਲਦੇ ਹਨ।ਲੁਧਿਆਣਾ ਜਿਲ੍ਹੇ ਦੇ ਮਰਾਸੀ ਇਹਨਾਂ ਨੂੰ 'ਚੁਰਾਸੀ ਗੋਤ ਦਾ ਦੀਵਾ' ਕਹਿ ਕੇ ਬੁਲਾਉਂਦੇ ਹਨ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਦੇ ਸਮਾਜਿਕ ਸਭਿਆਚਾਰ ਵਿੱਚ ਬਹੁਤ ਤਬਦੀਲੀ ਆਈ ਹੈ।ਪੰਜਾਬ ਦੇ ਵਿੱਚ ਕਈ ਜ਼ਿਲਿਆ ਵਿੱਚ ਇਹਨਾਂ ਦੇ ਆਪਣੇ ਪਿੰਡ ਹਨ।[2]

ਪੰਜਾਬ ਦੇ ਗੁਜਰਾਂ ਦਾ ਇਤਿਹਾਸਕ ਪਿਛੋਕੜ

[ਸੋਧੋ]

ਇਹਨਾਂ ਬਾਰੇ ਇਹ ਧਾਰਨਾ ਆਮ ਪ੍ਰਚਲਿਤ ਹੈ ਕਿ ਇਹ ਰਾਜਸਥਾਨੀ ਮੂਲ ਦੇ ਹਨ।ਇੱਕ ਵਾਰ ਤਿੰਨ ਰਾਜਪੂਤ ਰਾਜੇ, ਉਹਨਾਂ ਦੇ ਅੰਗਰੱਖਿਆਕ ਅਤੇ ਕੁੁਝ ਗੁਜਰ ਕਬੀਲੇ ਦੇ ਲੋਕ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਆਏ ਤਾਂ ਉੱਥੋਂ ਦੇ ਲੋਕਾਂਂ ਨੇ ਮੁੁੁਸੀਬਤ ਵਿਚੋਂ ਕੱੱਢਣ ਲਈ ਬੇਨਤੀ ਕੀਤੀ।ਇਹਨਾਂ ਨੇ ਮੁਗਲਾਂ ਨੂੰ ਹਰਾ ਦਿੱੱਤਾ ਅਤੇ ਤਿੰੰਨ ਭਰਾਵਾਂ ਨੇ ਇਸ ਨੂੰ ਆਪਸ ਵਿੱਚ ਵੰਡ ਲਿਆ ਅਤੇ ਇੱੱਥੋ ਦੇ ਪੱਕੇ ਵਸਨੀਕ ਬਣ ਗਏ।[3]

ਗੁਜਰ ਕਬੀਲੇ ਦੇ ਲੋਕਾਂ ਦਾ ਜੀਵਨ

[ਸੋਧੋ]

ਇਹ ਲੋਕ ਪਸ਼ੂ ਪਾਲਕ ਹਨ।ਇਸ ਕਰਕੇ ਇਨ੍ਹਾਂ ਲੋਕਾਂ ਨੂੰ 'ਕ੍ਰਿਸ਼ਨ' ,'ਗੋਕਲ ਦੇ ਗਵਾਲਿਆ' ਨਾਮ ਨਾਲ ਵੀ ਬੁਲਾਇਆ ਜਾਂਦਾ ਹੈ।

ਇਹਨਾਂ ਦੇ ਰੰੰਗ ਕਣਕ ਵੰੰਨੇ,ਨਕਸ਼ ਤਿੱੱਖੇੇ ਅਤੇ ਸਰੀਰ ਫੁੁਰਤੀਲਾ ਹੁੁੰਦਾ ਹੈ।ਇਹਨਾਂ ਦਾ ਜੀਵਨ ਖੁੁੱਲਾ ਹੁੁੰਦਾ ਹੈ।

ਪਹਿਰਾਵਾ ਅਤੇ ਭੋਜਨ

ਗੁੁੱਜਰ ਕਬੀਲੇ ਦੇ ਮਰਦ ਲੋਕ ਖੁੁੱੱਲਾ ਕੁੁੁਰਤਾ ਲੂੂੰਗੀ ਅਤੇ ਸਿਰ ਤੇ ਸਾਫਾ ਬੰੰਨ੍ਹਕੇੇ ਰੱੱਖਦੇ ਹਨ।ਔਰਤਾਂ ਸੁੁੱਥਣ ਝੱੱਗਾ,ਸਿਰ ਤੇ ਓੜਨੀ ਲੈੈੈਦੀਆ ਹਨ।ਇਸ ਕਬੀਲੇ ਵਿੱਚ ਅੱਜ ਵੀ ਪਰਦੇ ਦਾ ਰਿਵਾਜ਼ ਪਾਇਆ ਜਾਂਦਾ ਹੈ ਗੁੁਜਰ ਕਬੀਲੇ ਵਿੱਚ ਹੁਕਾ ਪਾਣੀ ਅੱਜ ਵੀ ਪ੍ਰਚਲਿਤ ਹੈ।ਇਹ ਸਿਸ਼ਠਾਚਾਰ ਦਾ ਅੰਗ ਹੈ।ਮਹਿਮਾਨ ਦੇ ਆਉਣ ਤੇ ਇਹ ਵਿਸ਼ੇਸ਼ ਰੂਪ ਵਿੱਚ ਪਰੋਸਿਆ ਜਾਂਦਾ ਹੈ।ਇਸ ਕਬੀਲੇ ਦੀਆਂ ਔਰਤਾਂ ਵਿੱਚ ਵੀ ਤੰਬਾਕੂ ਪੀਣ ਦੀ ਪ੍ਰਵਿਰਤੀ ਰਹੀ ਹੈ ।ਅੱਜ ਦੇ ਸਮੇ ਵਿੱਚ ਕਾਫ਼ੀ ਕਮੀ ਆਈ ਹੈ।ਇਹ ਹੁਣ ਖੁਸ਼ੀ ਦੇ ਮੌਕਿਆਂ ਤੇ ਵਰਤਿਆ ਜਾਂਦਾ ਹੈ।

ਗੁਜਰ ਕਬੀਲੇ ਦੀਆਂ ਰਸਮਾਂ-ਰੀਤਾਂ

[ਸੋਧੋ]

ਜਨਮ ਰਸਮਾਂ : ਗੁਜਰ ਕਬੀਲੇ ਵਿੱਚ ਬੱਚੇ ਦੇ ਜਨਮ ਸੰਬੰਧੀ ਕੁਝ ਵਿਲੱਖਣ ਰਸਮਾਂ ਪ੍ਰਚਲਿਤ ਹਨ। ਇਹ ਰਸਮਾਂ ਗੁਜਰਾਂ ਦੇ ਕਬੀਲਿਆਈ ਸਭਿਆਚਾਰ ਅਤੇ ਪਿਤਾ ਪੁਰਖੀ ਪ੍ਰੰਪਰਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਗੁਜਰ ਕਬੀਲੇ ਦੀਆਂ ਬਹੁਤੀਆਂ ਰਸਮਾਂ-ਰੀਤਾਂ ਕਬੀਲਾ ਧਰਮ ਅਤੇ ਹਿੰਦੂ ਧਰਮ ਦਾ ਮਿਸ਼ਰਣ ਜਾਪਦੀਆਂ ਹਨ। ਅਜੋਕੇ ਸਮੇਂ ਵਿੱਚ ਇਨ੍ਹਾਂ ਰਹੁ-ਰੀਤਾਂ 'ਤੇ ਆਧੁਨਿਕਤਾ ਦਾ ਪ੍ਰਭਾਵ ਵੀ ਪ੍ਰਤੱਖ ਰੂਪ ਵਿਚ ਵੇਖਣ ਨੂੰ ਮਿਲਦਾ ਹੈ ਪਰ ਫਿਰ ਵੀ ਇਨ੍ਹਾਂ ਵਿਚੋਂ ਕੁਝ ਰਸਮਾਂ ਇਕ ਵੱਖਰਾ ਪ੍ਰਭਾਵ ਸਿਰਜਦੀਆਂ ਹਨ। ਗੁਜਰ ਕਬੀਲੇ ਵਿੱਚ ਵਿਆਹੀ ਹੋਈ ਲੜਕੀ ਦਾ ਪਹਿਲਾ ਜਣੇਪਾ ਪੇਕੇ ਘਰ ਕਰਵਾਉਣ ਦੀ ਰਸਮ ਪ੍ਰਚਲਿਤ ਹੈ । ਇਸ ਰਸਮ ਸੰਬੰਧੀ ਕਬੀਲੇ ਵਿੱਚ ਕਈ ਅੰਧ ਵਿਸ਼ਵਾਸ ਅਤੇ ਕਰਮ-ਕਾਂਡ ਪ੍ਰਚੱਲਿਤ ਰਹੇ ਹਨ ਜਿਵੇਂ ਕਿ ਗਰਭਵਤੀ ਲੜਕੀ ਦੇ ਪੇਕੇ ਘਰ ਖੁਸ਼ਖਬਰੀ ਦਾ ਸੰਦੇਸ਼ ਦੇਣ ਨਾਈ ਨੂੰ ਭੋਜਣਾ, ਸ਼ਗਨ ਵਜੋਂ ਨਾਲ ਗੁੜ ਜਾਂ ਮਿੱਠਾ ਭੇਜਣਾ, ਪੰਡਿਤ ਤੋਂ ਪੁੱਛ ਕੇ ਲੜਕੀ ਨੂੰ ਸਹੁਰੇ ਘਰ ਤੋਂ ਪੇਕੇ ਘਰ ਲਿਆਉਣਾ, ਪੰਡਤ ਨੂੰ ਸ਼ਗਨ ਦੇਣਾ ਆਦਿ। ਇਨ੍ਹਾਂ ਰਸਮਾ ਉਪਰੰਤ ਲੜਕੀ ਦੇ ਮਾਤਾ-ਪਿਤਾ ਜਾਂ ਭਰਾ ਲੜਕੀ ਨੂੰ ਸਹੁਰੇ ਘਰ ਤੋਂ ਲੈਣ ਜਾਂਦੇ ਸਨ ਜਣੇਪੇ ਵਾਲੀ ਲੜਕੀ ਨੂੰ ਪੇਕੇ ਘਰ ਤੋਰਨ ਤੋਂ ਪਹਿਲਾਂ ਉਸਦੇ ਸਹੁਰੇ ਪਰਿਵਾਰ ਦੀਆਂ ਔਰਤਾਂ ਲੜਕੀ ਦੇ ਪੱਲੇ ਵਿਚ ਮਿੱਠਾ, ਮੱਲੀ ਅਤੇ ਪੈਸੇ ਆਦਿ ਸਗਨਾ ਵਜੋਂ ਬੰਨ੍ਹ ਦਿੰਦੀਆਂ ਹਨ । ਲੜਕੀ ਨੂੰ ਪੇਕੇ ਘਰ ਤੋਰਨ ਵੇਲੇ ਡੇਰੇ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਉਸਨੂੰ ਪੁੱਤਰ ਦਾ ਆਸ਼ੀਰਵਾਦ ਦਿੰਦੀਆਂ ਹਨ। ਇਸ ਤੋਂ ਬਾਅਦ ਗਰਭਵਤੀ ਲੜਕੀ ਦੇ ਘਰ ਪੁੱਜਣ 'ਤੇ ਪਰਿਵਾਰ ਵੱਲੋਂ ਉਸਦਾ ਪਿਆਰ ਦੇ ਕੇ ਸਵਾਗਤ ਕੀਤਾ ਜਾਂਦਾ ਹੈ । ਇਸ ਰਸਮ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਅਤੇ ਰਿਸ਼ਤੇਦਾਰਾਂ ਦੀ ਚੰਗੀ ਖਾਤਰ ਕੀਤੀ ਜਾਂਦੀ ਹੈ। ਗੁਜਰ ਕਬੀਲੇ ਦੇ ਲੋਕ ਗਰਭਵਤੀ ਔਰਤ ਦੀ ਸੁਰੱਖਿਆ ਅਤੇ ਤੰਦਰੁਸਤੀਲਈ ਕਈ ਪ੍ਰਕਾਰ ਦੇ ਅਹੁਤ-ਘਰੜ ਕਰਦੇ ਹਨ । ਗਰਭਵਤੀ ਨੂੰ ਸੂਰਜ ਗ੍ਰਹਿਣ ਤੋਂ ਖਾਸ ਤੌਰ 'ਤੇ ਬਚਾ ਕੇ ਰੱਖਿਆ ਜਾਂਦਾ ਹੈ । ਇਸ ਸਮੇਂ ਦੌਰਾਨ ਉਸ ਲਈ ਓਪਰੇ ਘਰ ਅਤੇ ਗਮੀ ਆਦਿ ਵਿਚ ਜਾਣਾ ਵਰਜਿਤ ਹੁੰਦਾ ਹੈ

ਦਾਈ ਮਾਤਾ ਦੀ ਨਿਗਰਾਨੀ : ਗੁਜਰ ਕਬੀਲੇ ਦੇ ਲੋਕ ਗਰਭਵਤੀ ਇਸਤਰੀ ਨੂੰ ਜਣੇਪੇ ਦੇ ਨੇੜੇ ਕਬੀਲਾ ਦਾਈ ਨਜ਼ਰ ਹੇਠ ਹਨ। ਹਰ ਇਕ ਗੁਜਰ ਡੇਰੇ ਵਿੱਚ ਜਣੇਪਾ ਕਬੀਲੇ ਦੀ ਦਾਈ ਹੱਥੋਂ ਹੀ ਸੰਪੂਰਨ ਹੁੰਦਾ ਹੈ । ਜਣੇਪੇ ਦਾ ਸਮਾਂ ਨੇੜੇ ਆਉਣ 'ਤੇ ਗਰਭਵਤੀ ਔਰਤ ਨੂੰ ਕਬੀਲੇ ਦੀ ਦਾਈ ਵੱਲੋਂ ਜਣੇਪੇ ਨੂੰ ਆਸਾਨ ਬਣਾਉਣ ਲਈ ਕੁਝ ਜੜ੍ਹੀਆਂ ਬੂਟੀਆਂ ਦੇ ਕਾੜੇ ਆਦਿ ਬਣਾ ਕੇ ਦਿੱਤੇ ਜਾਂਦੇ ਹਨ । ਗੁਜਰ ਕਬੀਲੇ ਵਿੱਚ ਬੱਚੇ ਦਾ ਜਨਮ ਘਰ ਵਿਚ ਹੀ ਸੰਪੰਨ ਹੁੰਦਾ ਹੈ। ਸੰਕਟ ਦੀ ਸਥਿਤੀ ਜਾਂ ਕੋਈ ਹੋਰ ਸਮੱਸਿਆ ਆ ਜਾਣ 'ਤੇ ਕਿਸੇ ਨੇੜੇ ਦੇ ਹਸਪਤਾਲ ਦੀ ਮੱਦਦ ਲਈ ਜਾਂਦੀ ਹੈ । ਅੱਜ ਵੀ ਗੁਜਰ ਕਬੀਲੇ ਦੇ ਲੋਕ ਘਰ ਵਿੱਚ ਜਣੇਪਾ ਕਰਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਬੱਚੇ ਦੇ ਜਨਮ ਤੋਰ ਗਰਭਵਤੀ ਔਰਤਾਂ ਅਤੇ ਕਸ਼ੀਲਾ ਦਾਈ ਦਾ ਆਪਸੀ ਰਾਬਤਾ ਬਣਿਆ ਰਹਿੰਦਾ ਹੈ। ਬੱਚੇ ਦੇ ਜਨਮ ਤੱਕ ਬੱਚਾ ਜੋੜਾ ਦਾ ਧਿਆਨ ਰੱਖਣਾ ਕਬੀਲੇ ਦੀ ਜਾਈ ਆਪਣਾ ਧਰਮ ਸਮਝਦੀ ਹੈ।

ਬੱਚੇ ਦਾ ਜਨਮ : ਗੁਜਰ ਕਬੀਲੇ ਵਿਚ ਬੱਚੇ ਦਾ ਜਨਮ ਹੋਣ 'ਤੇ ਮਾਂ ਅਤੇ ਬੱਚੇ ਨੂੰ ਘਰ ਵਿੱਚ ਕਿਸੇ ਨਿੱਘੀ ਅਤੇ ਸੁਰੱਖਿਅਤ ਥਾਂ 'ਤੇ ਰੱਖਿਆ ਜਾਂਦਾ ਹੈ। ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਕਬੀਲੇ ਦੀ ਦਾਈ ਦੁਆਰਾ ਕੋਸੇ ਪਾਣੀ ਨਾਲ ਇਸਨਾਨ ਕਰਾਇਆ ਜਾਂਦਾ ਹੈ । ਇਸ਼ਨਾਨ ਉਪਰੰਤ ਉਸਦੇ ਘਰ ਵਿੱਚ ਪੁਰਾਣੇ ਬਸਤਰਾਂ ਤੋਂ ਤਿਆਰ ਕੀਤੇ ਕੱਪੜੇ ਪਾਏ ਜਾਂਦੇ ਹਨ । ਅਜਿਹਾ ਨਵਜਾਤ ਬੱਚੇ ਨੂੰ ਨਜ਼ਰ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ। ਜਣੇਪੇ ਵਾਲਾ ਘਰ ‘ਬਾਹਰਲੇ’ ਤੇ ‘ਓਪਰੇ ਲੋਕਾਂ ਲਈ ਵਰਜਿਤ ਹੁੰਦਾ ਹੈ। ਗੁਜਰ ਕਬੀਲਾ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਕਰਦਾ ਹੈ। ਇਸ ਲਈ ਬੱਚੇ ਨੂੰ ਭੂਤ ਪ੍ਰੇਤਾਂ ਤੋਂ ਲਈ ਬੱਚੇ ਅਤੇ ਮਾਂ ਦੇ ਸਿਰਹਾਣੇ ਉਚੇਚੇ ਤੌਰ 'ਤੇ ਲੋਹੇ ਦਾ ਕੋਈ ਹਥਿਆਰ ਰੱਖਿਆ ਜਾਂਦਾ ਹੈ। ਇਸਦੇ ਨਾਲ ਹੀ ਮੰਜੇ ਦੇ ਸਿਰਹਾਣੇ ਲੋਹੇ ਦਾ ਜੰਦਰਾ ਮਾਰ ਦਿੱਤਾ ਜਾਂਦਾ ਹੈ। ਇਹ ਇਕ ਕਿਸਮ ਦਾ ‘ਓਪਰੀ ਛਾਇਆ’ ਤੋਂ ਮਾਂ ਅਤੇ ਬੱਚੇ ਨੂੰ ਬਚਾਉਣ ਲਈ ਬੰਨ੍ਹਣ ਕੀਤਾ ਜਾਂਦਾ ਹੈ। ਬੱਚੇ ਨੂੰ ਮਾੜੀ ਛਾਇਆ ਤੋਂ ਬਚਾਉਣ ਲਈ ਉਸਦੇ ਹੱਥ ਨਾਲ ਕਣਕ ਅਤੇ ਕੌਡੀ ਆਦਿ ਉਚੇਚੇ ਤੌਰ 'ਤੇ ਬੰਨ੍ਹੀ ਜਾਂਦੀ ਹੈ । ਗੁਜਰ ਕਬੀਲੇ ਦੇ ਅੰਧਵਿਸ਼ਵਾਸ ਅਤੇ ਟੋਟਮ ਟੇਬੂ ਕਬੀਲੇ ਦੇ ਲੰਬੇ ਇਤਿਹਾਸ ਵਿੱਚੋਂ ਉਦੈ ਹੁੰਦੇ ਹਨ । ਗੁਜਰ ਕਬੀਲੇ ਵਿੱਚ ਜਨਮ ਉਪਰੰਤ ਬੱਚੇ ਨੂੰ ਘਰ ਦੀ ਕਿਸੇ ਸਿਆਣੀ ਔਰਤ ਤੋਂ ਸ਼ਹਿਦ ਦੀ ਗੁੜ੍ਹਤੀ ਦਵਾਈ ਜਾਂਦੀ ਹੈ। ਇਸ ਸੰਬੰਧੀ ਕਬੀਲੇ ਵਿੱਚ ਵਿਸ਼ਵਾਸ ਹੈ ਕਿ ਗੁੜ੍ਹਤੀ ਦੇਣ ਵਾਲੇ ਦੇ ਗੁਣ ਬੱਚੇ ਵਿੱਚ ਪ੍ਰਵੇਸ਼ ਕਰਦੇ ਹਨ।

ਬੱਚੇ ਨੂੰ ਦੁੱਧ ਦੇਣ ਦੀ ਰਸਮ : ਗੁੱਜਰ ਕਬੀਲੇ ਵਿੱਚ ਬੱਚੇ ਨੂੰ ਮਾਂ ਦੀ ਛਾਤੀ ਨਾਲ ਲਾਉਣ ਤੋਂ ਪਹਿਲਾਂ ‘ਛਾਤੀ ਧੋਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਕੱਚੀ ਲੱਸੀ ਵਿੱਚ ਸ਼ਗਨ ਵਜੋਂ ਕੁਝ ਪੈਸੇ ਅਤੇ ਹਰੇ ਘਾਹ ਦੇ ਦੋ ਚਾਰ ਤਿਣਕੇ ਸੁੱਟ ਕੇ ਨਵਜਾਤ ਬੱਚੇ ਨੂੰ ਦੁੱਧ ਦੇਣ ਤੋਂ ਪਹਿਲਾਂ ਮਾਂ ਦੀ ਛਾਤੀ ਸਾਫ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਸ਼ਾਮਲ ਪਰਿਵਾਰ ਦੀ ਔਰਤ ਨੂੰ ਕਬੀਲੇ ਵਿੱਚ ਸ਼ਗਨ ਵਜੋਂ ਸੂਟ ਜਾਂ ਕੁਝ ਰੁਪਏ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾਂਦਾ ਹੈ । ਗੁਜਰ ਕਬੀਲੇ ਵਿੱਚ ਤਿੰਨ ਲੜਕੀਆਂ ਬਾਅਦ ਪੈਦਾ ਹੋਣ ਵਾਲੇ ਲੜਕੇ ਨੂੰ ‘ਤਰਿਕਲ ਜਾਂ ‘ਤੇਲੜ ਕਿਹਾ ਜਾਂਦਾ ਹੈ । ਅਜਿਹੇ ਬੱਚੇ ਮਾਂ ਬਾਪ ਅਤੇ ਕਬੀਲੇ ਲਈ 'ਭਾਰਾ' ਸਮਝਿਆ ਜਾਂਦਾ ਹੈ । ਤੇਲੜ ਬੱਚੇ ਨੂੰ ਕੁਦਰਤ ਦੀ ਕਰੋਪੀ ਤੋਂ ਬਚਾਉਣ ਲਈ ਕਈ ਪ੍ਰਕਾਰ ਦੇ ਅਹੁੜ ਪਹੁੜ ਕੀਤੇ ਜਾਂਦੇ ਹਨ। ਤੇਲੜ ਬੱਚੇ ਦੇ ਜਨਮ ਸਮੇਂ ਬੱਚੇ ਦੇ ਪਰਿਵਾਰ ਵੱਲੋਂ ਉਸਦੀ ਸਿਹਤਯਾਬੀ ਲਈ ਕਈ ਪ੍ਰਕਾਰ ਦੇ ਟੂਣੇ ਟਾਮਣ ਅਤੇ ਦਾਨ-ਪੁੰਨ ਵੀ ਕੀਤੇ ਜਾਂਦੇ ਹਨ । ਗੁਜਰ ਕਬੀਲੇ ਵਿੱਚ ਘਰ ਵਿੱਚ ਬੱਚਾ ਪੈਦਾ ਹੋਣ ਦੀ ਸੂਰਤ ਵਿੱਚ ਕਬੀਲੇ ਦੇ ਰਿਸ਼ਤੇਦਾਰਾਂ ਵਿੱਚ ਮਿੱਠਾ' ਸਾਂਝਾ ਕਰਨ ਦੀ ਪ੍ਰਥਾ ਪ੍ਰਚੱਲਿਤ ਹੈ। ਪੁਰਾਣੇ ਸਮਿਆਂ ਵਿੱਚ ਇਹ ਮਿੱਠਾ ਗੁੜ ਅਤੇ -ਸ਼ੱਕਰ ਦੇ ਰੂਪ ਵਿੱਚ ਭੇਜਿਆ ਜਾਂਦਾ ਸੀ । ਗੁਜਰ ਕਬੀਲੇ ਵਿੱਚ ਬੱਚੇ ਦੇ ਜਨਮ ਸੰਸਕਾਰਾਂ ਵਿੱਚ ਪਾਂਧੇ ਦੀ ਪਹਿਤ ਵਜੋਂ ਵਿਸ਼ੇਸ਼ ਭੂਮਿਕਾ ਹੁੰਦੀ ਹੈ । ਗੁਜਰ ਕਬੀਲਾ ਬ੍ਰਾਹਮਣ ਦੇਵਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਹੀ ਆਪਣੇ ਸਾਰੇ ਕਾਰਜ ਸੰਪੰਨ ਕਰਦਾ ਹੈ। ਗੁਜਰ ਕਬੀਲੇ ਵਿੱਚ ਦਾਈ ਦਾ ਵਿਸ਼ੇਸ਼ ਸਨਮਾਨ ਹੁੰਦਾ ਹੈ । ਕਬੀਲੇ ਵਿੱਚ ਬੱਚੇ ਦੀ ਜਨਮ ਕਿਰਿਆ ਤੋਂ ਬਾਅਦ ਉਸਨੂੰ ਆਦਰ ਵਜੋਂ ਸੂਟ, ਦਾਣੇ ਅਤੇ ਵਿੱਤ ਅਨੁਸਾਰ ਲਾਗ ਦੇ ਕੇ ਸਤਿਕਾਰ ਕੀਤਾ ਜਾਂਦਾ ਹੈ।

ਚੌਂਕੇ ਚੜ੍ਹਾਉਣ ਦੀ ਰਸਮ : ਗੁਜਰ ਕਬੀਲੇ ਵਿਚ ਬੱਚੇ ਦੇ ਜਨਮ ਤੋਂ ਅੱਠਵੇ ਦਿਨ ਬਾਅਦ ਬੱਚੇ ਵਾਲੀ ਔਰਤ ਨੂੰ ਚੁੱਕੇ ਚੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ । ਗੁਜਰ ਕਬੀਲੇ ਵਿਚ ਇਹ ਰਸਮ ਸੂਤਕ ਸ਼ੁੱਧੀ ਲਈ ਕੀਤੀ ਜਾਂਦੀ ਹੈ। ਇਸ ਰਸਮ ਦਾ ਮੁੱਖ ਮੰਤਵ ਸਿਲੇ ਵਾਲੀ ਔਰਤ ਨੂੰ ਫਿਰ ਤੋਂ ਘਰ ਪਰਿਵਾਰ ਦੇ ਕਾਰ ਵਿਹਾਰ ਵਿੱਚ ਸ਼ਾਮਲ ਕਰਨਾ ਹੁੰਦਾ ਹੈ। ਕਬੀਲੇ ਵਿੱਚ ਇਹ ਰਸਮ ਸੁਹਾਗਣ ਇਸਤਰੀਆਂ ਦੁਆਰਾ ਨੇਪਰੇ ਚਾੜੀ ਜਾਂਦੀ ਹੈ। ਇਨ੍ਹਾਂ ਰਸਮਾਂ ਵਿੱਚ ਪਰਿਵਾਰਕ ਪਾਂਧੇ ਦੀ ਜ਼ਿਕਰਯੋਗ ਭੂਮਿਕਾ ਹੁੰਦੀ ਹੈ। ਇਸ ਰਸਮ ਵਿੱਚ ਘਰ ਦਾ ਚੌਂਕਾ ਗਊ ਦੇ ਗੋਹੇ ਨਾਲ ਲਿਖਣ ਉਪਰੰਤ ਕਬੀਲਾ ਕਰਮ-ਕਾਂਡ ਕੀਤੇ ਜਾਂਦੇ ਹਨ। ਇਸ ਸਿਲੇ ਵਾਲੀ ਔਰਤ ਆਪਣੇ ਬੱਚੇ ਨੂੰ ਗੋਦ ਵਿਚ ਲੈ ਕੇ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਚੌਂਕੇ 'ਤੇ ਸਾਂਤ ਮੁਦਰਾ ਵਿੱਚ ਬੈਠ ਜਾਂਦੀ ਹੈ। ਇਸ ਦੌਰਾਨ ਪਾਧਾ ਕੁਝ ਮੰਤਰਾਂ ਦਾ ਉਚਾਰਨ ਕਰਕੇ ਬੱਚੇ ਦੇ ਹੱਥ ਨਾਲ ਖੱਬੜੀ ਬੰਨ੍ਹਣ ਦਾ ਸ਼ਗਨ ਅਦਾ ਕਰਦਾ ਹੈ। ਲੜਕਾ ਹੋਣ ਦੀ ਸੂਰਤ ਵਿੱਚ ਇਸ ਦਿਨ ਕਬੀਲਾ ਭਾਈਚਾਰੇ ਦਾ ਭੋਜਨ ਪਾਣੀ ਕੀਤਾ ਜਾਂਦਾ ਹੈ ਜਿਸ ਵਿਚ ‘ਕੜਾਹ ਪ੍ਰਸਾਦ` ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਜਾਂਦਾ ਹੈ।

ਪੰਜੀਰੀ ਰਲਾਉਣ ਦੀ ਰਸਮ : ਗੁਜਰ ਕਬੀਲੇ ਵਿੱਚ ਸਿਲੇ ਵਾਲੀ ਔਰਤ ਨੂੰ ਚੱਕੇ ਚੜ੍ਹਾਉਣ ਤੋਂ ਕੁਝ ਦਿਨ ਬਾਅਦ ਪੰਜੀਰੀ ਰਲਾਉਣ ਅਤੇ ਤੜਾਗੀ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਜਣੇਪੇ ਵਾਲੀ ਅੌਰਤ ਦਾ ਪੇਕਾ ਪਰਿਵਾਰ ਨਿਸਚਿਤ ਦਿਨ ਪੰਜੀਰੀ ਦਾ ਕੱਚਾ ਰਾਸ਼ਨ ਲੈ ਕੇ ਬੱਚੇ ਦੇ ਸ਼ਗਨ ਕਰਨ ਪਹੁੰਚਦਾ ਹੈ।ਪੰਜੀਰੀ ਰਲਾਉਣ ਦੀ ਰਸਮ ਦੇ ਨਾਲ ਹੀ ਦਾਦਕੇ ਪਰਿਵਾਰ ਵੱਲੋਂ ਬੱਚੇ ਦੇ ਕਾਲੇ ਧਾਰੀ ਵਿੱਚ ਘੁੰਗਰੂ, ਕੌਡੀ, ਰੰਤ ਚੰਨਣ ਦੀ ਲੱਕੜ ਅਤੇ ਲੋਹੇ ਦਾ ਛੱਲਾ ਪਰੇ ਕੇ ‘ਤੜਾਗੀ ਬੰਨ੍ਹੀ ਜਾਂਦੀ ਹੈ। ‘ਤੜਾਗੀ ਬੱਚੇ ਦਾ ਸੁਰੱਖਿਆ ਚੱਕਰ ਹੁੰਦੀ ਹੈ। ਇਹ ਬੱਚੇ ਨੂੰ ਕਿਸੇ ਓਪਰੀ ਸ਼ੈਅ ਅਤੇ ਨਜ਼ਰ ਤੋਂ ਬਚਾਉਣ ਲਈ ਬੰਨ੍ਹੀ ਜਾਂਦੀ ਹੈ। ਇਸ ਰਸਮ ਮੌਕੇ ਗੁਜਰ ਕਬੀਲੇ ਦੇ ਲੋਕ ਪ੍ਰਸੂਤ ਵਾਲੀ ਔਰਤ ਅਤੇ ਨਵ ਜਨਮੇ ਬੱਚੇ ਨੂੰ ਸ਼ਗਨ ਪਾਉਣ ਦੇ ਨਾਲ ਨਾਲ ਨੇੜੇ-ਤੇੜੇ ਦੇ ਹੋਰ ਅੰਗ-ਸਾਕਾਂ ਦਾ ਵੀ ਮਾਣ ਸਤਿਕਾਰ ਤੇ ਵਡਿਆਈ ਕਰਦੇ ਹਨ । ਇਸ ਰਸਮ ਵਿੱਚ ਕਬੀਲੇ ਦੀਆਂ ਸਿਆਣੀਆਂ ਔਰਤਾਂ ਵੱਲੋਂ ਬੱਚੇ ਨੂੰ ਵਿੱਤ ਅਨੁਸਾਰ ਸ਼ਗਨ ਦੇ ਕੇ ਲੰਮੀ ਉਮਰ ਦੀਆਂ ਦੁਆਵਾਂ ਦਿੱਤੀਆਂ ਜਾਂਦੀਆਂ ਹਨ।

ਧਾਮ ਦੀ ਰਸਮ : ਗੁਜਰ ਕਬੀਲੇ ਵਿੱਚ ਸਰਦੇ-ਪੁਜਦੇ ਘਰ ਲੜਕੇ ਦੇ ਜਨਮ ਉਪਰੰਤ ਖੁਸ਼ੀ ਵਿੱਚ ‘ਧਾਮ ਦੀ ਰਸਮ ਪੂਰੀ ਕਰਦੇ ਹਨ। ਇਸ ਰਸਮ ਵਿੱਚ ਸਾਰੇ ਗੁਜਰ ਡੇਰੇ ਨੂੰ ਕਬੀਲਾ ਭੇਜ ਦਿੱਤਾ ਜਾਂਦਾ ਹੈ । ਇਸ ਤੇਜ ਵਿੱਚ ‘ਕੜਾਹ ਪ੍ਰਸ਼ਾਦ' ਸਤਿਕਾਰ ਵਜੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਜਾਂਦਾ ਹੈ। ਧਰਮ ਦੀ ਰਸਮ ਤੋਂ ਪਹਿਲਾਂ ਗੁਜਰ ਕਬੀਲੇ ਦੇ ਲੋਕ ‘ਪੁਰਖ ਪੂਜਾ ਪੂਰੀ ਕਰਦੇ ਹਨ। ਪੁਰਖ ਪੂਜਾ ਵਿੱਚ ਕਬੀਲਾ ਪੁਰਖਿਆਂ ਦਾ ਭੋਜਨ ‘ਸੱਤ ਅੱਡਰੀਆ ਬੋਲੀਆਂ ਵਿੱਚ ਪਾ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਹੈ । ਇਸ ਤੋਂ ਬਾਅਦ ਅਗਨ ਦੇਵਤੇ ਦੇ ਧੂਵ ਅਰਪ ਕੇ ਕਬੀਲਾ ਪੁਰਖਿਆਂ ਦੀਆਂ ਰੂਹਾਂ ਨੂੰ ਯਾਦ ਕੀਤਾ ਜਾਂਦਾ ਹੈ । ਇਸ ਰਸਮ ਤੋਂ ਬਾਅਦ ਕਬੀਲੇ ਦੇ ਲੋਕਾਂ ਨੂੰ ਭੋਜਨ ਪਾਣੀ ਸੇਵਨ ਕਰਾ ਕੇ ਧੀਆਂ-ਧਿਆਣੀਆਂ ਨੂੰ ਵਿੱਤ ਅਨੁਸਾਰ ਬਸਤਰ ਅਤੇ ਸ਼ਗਨ ਦੇ ਕੇ ਮਾਣ ਸਤਿਕਾਰ ਵੀ ਦਿੱਤਾ ਜਾਂਦਾ ਹੈ । ਇਸ ਰਸਮ ਵਿੱਚ ਸ਼ਾਮਲ ਰਿਸ਼ਤੇਦਾਰ ਅਤੇ ਡੇਰੇ ਦੇ ਲੋਕ ਬੱਚੇ ਸ਼ਗਨ ਵਜੋਂ ਕੱਪੜੇ ਲੀੜੇ ਅਤੇ ਪੈਸੇ ਆਦਿ ਦਿੰਦੇ ਹਨ। ਇਸ ਰਸਮ ਤੋਂ ਬਾਅਦ ਤੇਜ ਵਿੱਚ ਸ਼ਾਮਲ ਗੁਜਰ ਕਬੀਲਾ ਬੱਚੇ ਨੂੰ ਅਸੀਸਾਂ ਦਿੰਦਾ ਹੋਇਆ ਰੁਖਸਤ ਹੁੰਦਾ ਹੈ।

ਮੁੰਡਨ ਦੀ ਰਸਮ : ਗੁਜਰ ਲੋਕ ਪੁੱਤਰ ਪੈਦਾ ਹੋਣ 'ਤੇ ਦੋ-ਤਿੰਨ ਸਾਲ ਬਾਅਦ ‘ਮੁੰਡਨ ਦੀ ਰਸਮ ਅਦਾ ਕਰਦੇ ਹਨ। ਮੁੰਡਨ ਦੀ ਰਸਮ ਕਿਸੇ ਦੇਵੀ ਦੇ ਸਥਾਨ 'ਤੇ ਪੂਰੀ ਕੀਤੀ ਜਾਂਦੀ ਹੈ। ਇਹ ਲੋਕ ਜਿਆਦਾਤਰ ਨੈਣਾ ਦੇਵੀ, ਵੈਸ਼ਨੂੰ ਦੇਵੀ, ਚਿੰਤਪੁਰਨੀ, ਕਾਲੀ ਮਾਤਾ, ਮਨਸਾ ਦੇਵੀ, ਜਵਾਲਾ ਜੀ ਅਤੇ ਚਮੁੰਡਾ ਦੇਵੀ ਦੇ ਹੀ ਝੰਡ ਲਾਹੁਣ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਵਿਚ ਗੁਜਰ ਡੇਰੇ ਦੇ ਲੋਕ ਮਾਂ ਅਤੇ ਬੱਚੇ ਸਮੇਤ ਪੂਰੇ ਕਰਮੇ ਨੂੰ ਨਾਲ ਲੈ ਕੇ ਦੇਵੀ ਦੇ ਤੀਰਥ ਸਥਾਨ ਲਈ ਘਰੋਂ ਨਿਕਲਦੇ ਹਨ । ਇਸ ਸਮੇਂ ਗੁਜਰ ਕਬੀਲੇ ਦੀਆਂ ਔਰਤਾਂ ਬੱਚੇ ਦੀ ਮਾਂ ਨੂੰ ਸ਼ਗਨ ਵਜੋਂ ਵਿੱਤ ਅਨੁਸਾਰ "ਪੈਸੇ ਅਤੇ ‘ਠੂਠੀ ਪਾਉਂਦੀਆਂ ਹਨ। ਦੇਵੀ ਦੇ ਮੰਦਰ ਜਾਣ ਤੋਂ ਇਕ ਦਿਨ ਪਹਿਲਾਂ ਬੱਚੇ ਦੇ ਮਾਤਾ-ਪਿਤਾ ਵੱਲੋਂ ਬੱਚੇ ਦੀ ਦੁਆ ਸਲਾਮਤੀ ਲਈ ਵਰਤ ਰੱਖਿਆ ਜਾਂਦਾ ਹੈ । ਇਸ ਸ਼ੁਭ ਸਗਨ ਦੇ ਮੌਕੇ ਕਬੀਲੇ ਦੀ ਔਰਤਾਂ ਦੇਵੀ ਦਾ ਭੇਟਾਂ ਦੁਆਰਾ ਜਸ ਗਾਇਨ ਕਰਦੀਆਂ ਹੋਈਆਂ ਬੱਚੇ ਦੇ ਪਰਿਵਾਰ ਅਤੇ ਨਾਲ ਜਾਣ ਵਾਲੇ ਸ਼ਰਧਾਲੂਆਂ ਨੂੰ ਡੇਰੇ ਦੀ ਜੂਹ ਤੱਕ ਛੱਡਣ ਜਾਂਦੀਆਂ ਹਨ । ਸੰਬੰਧਤ ਦੇਵੀ ਦੇ ਮੰਦਰ ਪਹੁੰਚ ਕੇ ਬੱਚੇ ਦੀ ਝੰਡ ਲੁਹਾਈ ਜਾਂਦੀ ਹੈ। ‘ਮੁੰਡਨ’ ਦੀ ਰਸਮ ਵੇਲੇ ਦੇਂਦੀ ਮਾਤਾ ਦੇ ਵਿੱਤ ਅਨੁਸਾਰ ਪੈਸੇ ਅਤੇ ਪ੍ਰਸ਼ਾਦ ਚੜਾਇਆ ਜਾਂਦਾ ਹੈ। ਇਸ ਰਸਮ ਵਿੱਚ ਬੱਚੇ ਦਾ ਪਰਿਵਾਰ ਵਿਸ਼ੇਸ਼ ਰੂਪ ਵਿੱਚ ਕੰਜਕਾਂ ਨੂੰ ਭੋਜਨ ਕਰਾ ਕੇ ਭੇਜਿਕ ਪੂਜਾ ਕਰਦਾ ਹੈ। ਜਿਸ ਪੂਜਾ ਕਰਨ ਤੋਂ ਬਾਅਦ ਬੱਚੇ ਦਾ ਪਰਿਵਾਰ “ਅੱਠ ਜਲ ਮੂੰਹ ਨੂੰ ਲਾ ਕੇ ਆਪਣਾ ਵਰਤ ਖੋਲ੍ਹਦਾ ਹੈ। ਮੁੰਡਨ ਦੀ ਇਸ ਸਾਰੀ ਪ੍ਰਕਿਰਿਆਂ ਦੌਰਾਨ ਗੁਜਰ ਕਬੀਲੇ ਦੀਆਂ ਔਰਤਾਂ ਨਾਲ-ਨਾਲ ਮਾਤਾ ਦੀ ਉਸਤਤ ਵਿਚ ਭੇਟਾਂ ਗਾਉਂਦੀਆਂ ਹਨ :

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ ਲਖ ਲਾ ਕੇ ਦਮਾਂ ਦੀਆਂ ਬੋਰੀਆਂ ਮਾਤਾ ਹੋਰ ਦਈਏ ਪੁੱਤਾਂ ਦੀਆਂ ਜੋੜੀਆਂ ਮੈਂ ਵਾਰੀ ਓ ਮਾਤਾ ਤੈਂ ਤਾਰੀ ਓ ਮਾਤਾ

ਗੁਜਰ ਕਬੀਲੇ ਦੀਆਂ ਵਿਆਹ ਰਸਮਾਂ

ਗੁਜਰ ਕਬੀਲੇ ਵਿੱਚ ਸੁਜਾਤੀ ਵਿਆਹ ਦੀ ਪ੍ਰਭਾ ਪ੍ਰਚੱਲਿਤ ਹੈ। ਕਿਸੇ ਦੂਸਰੇ ਕਵੀਆਂ ਜਾਂ ਜਾਤੀ ਵਿੱਚ ਵਿਆਹ ਕਰਨ ਵਾਲੇ ਪਰਿਵਾਰ ਨੂੰ ਕਬੀਲੇ ਵਿਚ ਲੋਕ ਇਹ ਕੁੱਝ ਹੈ। ਕਬੀਲੇ 'ਤੇ ਬਾਹਰ ਜਾਣ ਵਾਲੇ ਵਿਅਕਤੀ ਨੂੰ ਗੁਜਰ ਲੋਕ ਹੀਣਾ ਸਮਝਦੇ ਹਨ। ਗੁਰ ਕਬੀਲੇ ਵਿੱਚ ਆਪਣੀਆਂ ਕਬੀਲਾ ਪਰੰਪਰਕਾਂ ਅਤੇ ਪਿਤਾ ਪੁਰਖੀ ਮਾਨਤਾ ਦੇ ਦੀ ਆਸਥਾ ਹੈ। ਗੁਜਰ ਕਬੀਲਾ ਆਪਣੇ ਕੀਮਤ ਪ੍ਰਬੰਧ ਅਤੇ ਮੁੱਲ ਵਿਧਾਨ ਨੂੰ ਬਣਦੀ ਰੱਖਣ


ਲਈ ਸਖਤ ਮਨੌਤਾਂ ਦੀ ਪਾਲਣਾ ਕਰਦਾ ਹੈ। ਇਸ ਪ੍ਰਕਿਰਿਆ ਵਿਚ ਟੋਟਮ

ਲਈ ਸਖ਼ਤਆਪਣੀ ਵਿਸ਼ੇਸ਼ ਭੂਮਿਕਾ ਨਿਭਾਉਦੀ ਹੈ।ਗੁਜਰ ਕਬੀਲੇ ਵਿਚ ਵਿਚੋਲੇ ਦੀ ਭੂਮਿਕਾ ਜ਼ਿਆਦਾਤਰ ਨੇੜੇ ਦੇ ਰਿਸ਼ਤੇਦਾਰਾਂ ਜਾਂ ਸਕੇ ਸੰਬੰਧੀਆਂ ਵਲੋਂ ਨਿਭਾਈ ਜਾਂਦੀ ਹੈ। ਮਨੌਤਾਂ ਦੀ ਰਾਲਣਾ ਕਰਦਾ ਹੈ। ਇਸ ਪ੍ਰਕਿਰਿਆ ਵਿਚ ਟੋਟਮ ਟੈਬੂ ਪੰਪਰਾ

ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਗੁਜਰ ਕਬੀਲੇ ਵਿੱਚ ਵਿਚੋਲੇ ਦੀ ਭੂਮਿਕਾ ਜ਼ਿਆਦਾਤਰ ਨੇੜੇ ਦੇ ਰਿਸ਼ਤੇਦਾਰਾਂ ਜਾਂ ਸਕੇ ਸੰਬੰਧੀਆਂ ਵੱਲੋਂ ਨਿਭਾਈ ਜਾਂਦੀ ਹੈ ।

ਚਿੱਟਾ ਜੀ ਚਾਵਲ

ਚਿੱਟਾ ਜੀ ਬੁਰਾ

ਸਾਡਾ ਚਿੱਟਾ ਹੈ ਜੀ ਘਿਓ

ਆਏ ਦਰਸ਼ਨ ਨੂੰ ਜੀ ਪਾਇਉਂ ਏਹਦੀ ਗੀਤਾਂ ਦੀ ਲੈਣੀ ਜੀ ਤਸਵੀਰ

ਸਾਨੂੰ ਕੋਈ ਨਾ ਹਟਾਈਓ ਜੀ

ਇਸ ਤਰਾਂ ਉਪਰੋਕਤ ਕਬੀਲਾ ਕਾਰ-ਵਿਹਾਰ ਤੋਂ ਬਾਅਦ ਮੰਗਣੀ ਵਾਲੇ ਲੜਕੇ ਦੇ ਪਰਿਵਾਰ ਵੱਲੋਂ ਮੁੰਡੇ ਦੇ ਸ਼ਗਨ ਲਾਉਣ ਆਏ ਲੜਕੀ ਦੇ ਪਿਤਾ ਨੂੰ ਸਤਿਕਾਰ ਵਜੋਂ ਚਿੱਟੀ ਪੱਗ ਦੇ ਕੇ ਸਨਮਾਨ ਕੀਤਾ ਜਾਂਦਾ ਹੈ। ਚਿੱਟੀ ਪੱਗ ਦੋਹਾਂ ਪਰਿਵਾਰਾਂ ਦੀ ਆਪਸੀ ਸਾਂਝ ਤੇ ਰਿਸ਼ਤੇ ਦੀ ਪੱਕਿਆਈ ਦਾ ਪ੍ਰਤੀਕ ਹੈ। ਇਸ ਰਸਮ ਤੋਂ ਬਾਅਦ ਲੜਕੀ ਦੇ ਪਿਤਾ ਵੱਲੋਂ ਲੜਕੇ ਨੂੰ ਵਿੱਤ ਅਨੁਸਾਰ ਸ਼ਗਨ ਦੇ ਕੇ ਜਵਾਈ ਵਜੋਂ ਨਿਵਾਜਿਆ ਜਾਂਦਾ ਹੈ। ਇਨ੍ਹਾਂ ਰਸਮਾਂ ਤੋਂ ਬਾਅਦ ਪਰਿਵਾਰ ਅਤੇ ਡੇਰੇ ਦੇ ਲੋਕ ਲੜਕੇ ਦੇ ਸ਼ਗਨ ਲਾਉਣ ਆਏ ਮਹਿਮਾਨਾਂ ਨੂੰ ਸਤਿਕਾਰ ਸੰਗ ਪਿੰਡ ਦੀ ਜੂਹ ਤੱਕ ਵਿਦਾ ਕਰਦੇ ਹਨਮੇਰਾ ਜਾਂਦੀਆਂ ਨਾਲ ਵਿਚਾਰ ਕ ਮੈਨੂੰ ਉਸ ਘਰ ਵਗਣ ਮੇਰੇ ਰਾਜ ਇੱਕ ਮੇਲੇ ਲਈਏ ਦੂਜੀ ਝੋਨੇ ਲਈ

ਮੇਰਾ ਸੋਤਾ ਦਾਦਾ ਤਰ ਹੀ ਗਿਆ

ਹੱਥ ਲੈ ਕੇ ਸੋਟੀ, ਵੱਟ ਲੈ ਕੇ ਧੋਤੀ ਕਰ ਟੇਲ ਆਇਆ, ਘਰ ਵੇਲੇ ਆਇਆ

ਜਿਉਂ ਵੱਲ ਰੱਬੇ ਜੀ ਦਾ ਪਿੜ ਆਇਆ ਇਸਦੇ ਨਾਲ ਹੀ ਗੁਜਰ ਕਰੀਤੋ ਵਿੱਚ ਪੰਚਾਇਤ ਦੀ ਹਾਜ਼ਰੀ ਵਿੱਚ ਨਾਨਕਿਆਂ ਵੱਲੋਂ ਰਾਤ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਕਬੀਲੇ ਵਿੱਚ ਹੜ ਦੀ ਰਾਮ ਨਾਨਕਿਆਂ ਦੀ ਸ਼ਕਤੀ ਅਤੇ ਮੀਂਹ ਦੇ ਪ੍ਰਗਟਾਵੇ ਨਾਲ ਜੁੜੀ ਹੋਈ ਹੈ। ਜਾਤ ਦੀ ਗਰਮ ਵਿੱਚ ਰਾਜ ਪਰਿਵਾਰ ਲੜਕੇ ਨੂੰ ਪਤਵੰਤਿਆਂ ਦੀ ਹਾਜਰੀ ਵਿੱਚ ਨਵੇਂ ਤੋਂ ਸ਼ਗਨ ਵਜੋਂ ਜਦ ਬਸਤਰ ਪਹਿਨਾਉਂਦਾ ਹੈ। ਇਸ ਰਸਮ ਵੇਲੇ ਕਰਾਂਤ ਵਿੱਚ ਪ੍ਰਤਿਤ ਗੀਤ ਰੱਖਿਆ ਜਾਂਦਾ ਹੈ।

ਬਿਨ ਡੋਲਿਆ ਪਾਣੀ

ਭੈਣ ਦਾ ਵੀਰਾ ਲਾਇਆ ਹੋਇਆ ਉਠ ਡੇਲਿਆ ਪਾਣੀ

ਮਾਮੀ ਕੰਜਰੀ ਤਿਲਕ ਪਈ ਚੂਹੀ ਗਈ ਲੜੀ ਖ਼ਬਰ ਕਰੋ ਇਹਦੇ ਮਾਮੇ ਨੂੰ ਕੋਈ ਵੈਦ ਲਿਆਵੈ ਲੱਗਾਂ ਦੀਆਂ ਕੁੜੀਆਂ ਕਿਆ ਕਰਨੀਆਂ ਰਾਤੀਂ ਜੰਮ ਪਈਆਂ ਕੁੜੀਆਂ '

ਦੰਦ ਕਿਆ ਕਰੋ, ਗੁੱਡੀ ਵਫੜੇ ਲਾਹੇ ਵੈਦ ਵਿਚਾਰਾ ਕਿਆ ਕਰੇਂ, ਲਿਆਕੇ ਲੋਕਾਂ ਦੀਆਂ ਪੁੜੀਆਂ

ਸੁਰਮਾ ਪਾਉਣ ਦੀ ਰਸਮ : ਗੁਜਰ ਕਬੀਲੇ ਵਿੱਚ ਲੜਕੇ ਦੇ ਕਾਰ ਵਿਹਾਰ ਕਰਕੇ ਸੂਰਮਾ ਪਾਉਣ ਦੀ ਰਸਮ ਨਿਭਾਈ ਜਾਂਦੀ ਹੈ । ਇਸ ਰਸਮ ਵਿੱਚ ਲੜਕੇ ਨੂੰ ਸੂਰਜ ਵੱਲ ਮੂੰਹ ਕਰਕੇ ਬਿਠਾਇਆ ਜਾਂਦਾ ਹੈ। ਸੁਰਮਾ ਪਾਉਣ ਦੀ ਰਸਮ ਮੁੰਡੇ ਦੀ ਤਲਈ ਪੂਰੀ ਕਰਦੀ ਹੈ । ਇਸ ਰਸਮ ਵਿੱਚ ਉਚੇਚੇ ਤੌਰ 'ਤੇ ਸ਼ਗਨਾਂ ਦੇ ਗੀਤ ਭਲੇ ਜਾਂਦੇ ਹਨ ।

ਸਿਹਰਾ ਬੰਨ੍ਹਣ ਦੀ ਰਸਮ ਗੁਜਰ ਕਬੀਲੇ ਵਿੱਚ ਸਿਹਰਾ ਨਾਨਕਿਆਂ ਦੇ ਘਰ ਸਥਾਨ ਵੱਜੋਂ ਆਉਂਦਾ ਹੈ। ਵਿਆਹ ਦੀਆਂ ਬਹੁਤੀਆਂ ਰਸਮਾਂ ਵਿੱਚ ਨਾਨਕਿਆਂ ਦਾ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ । ‘ਸਿਹਰਾਬੰਦੀ” ਦੀ ਰਸਮ ਵਿਆਹ ਵਾਲੇ ਮੁੰਡੇ ਦੀਆਂ ਭੈਣਾਂ ਦੁਆਰਾ ਕੀਤੀ ਜਾਂਦੀ ਹੈ । ਸਿਹਰਾ ਬੰਨ੍ਹਣ ਦੀ ਰਸਮ ਵੇਲੇ ਮੁੰਡੇ ਦੀਆਂ ਭੈਣਾਂ ਅਤੇ ਖੱਬੇ





[4]

ਗੁਜਰ ਕਬੀਲੇ ਦੀਆਂ ਮੌਤ ਸੰਬੰਧੀ ਰਸਮਾਂ

ਗੁਜਰ ਕਬੀਲਾ ਮੌਤ ਨੂੰ ਇਕ ਅਟੱਲ ਸਚਾਈ ਸਮਝ ਕੇ ਕੁਦਰਤ ਦੇ ਭਾਣੇ ਵਿਚ ਵਿਸ਼ਵਾਸ ਰੱਖਦਾ ਹੈ। ਗੁਜਰ ਲੋਕ ਕਬੀਲੇ ਵਿੱਚ ਹੋਈ ਕਿਸੇ ਵੀ ਮੌਤ ਦੀ ਸੂਰਤ ਵਿੱਚ ਮ੍ਰਿਤਕ ਦੇ ਘਰ ਅੱਗੇ ਇਕ ਸੱਥਰ ਵਿਛਾ ਕੇ ਸ਼ੋਂਕ ਦਾ ਇਜ਼ਹਾਰ ਕਰਦੇ ਹਨ। ਦੁੱਖ ਵਿੱਚ ਸ਼ਾਮਲ ਰਿਸ਼ਤੇਦਾਰਾਂ ਅਤੇ ਡੇਰੇ ਦੇ ਲੋਕਾਂ ਨੂੰ ‘ਹੁਕਾ’ ਖ਼ਾਸ ਤੌਰ 'ਤੇ ਪਰੋਸਿਆ ਜਾਂਦਾ ਹੈ । ਇਸ ਤਰ੍ਹਾਂ ਹੁੱਕੇ ਦੀ ਵਾਰੀ ਦੇ ਨਾਲ-ਨਾਲ ਮ੍ਰਿਤਕ ਦੇ ਚੰਗੇ ਗੁਣਾਂ ਦਾ ਵਖਿਆਨ ਕਰਨ ਦੇ ਨਾਲ-ਨਾਲ ਮੌਤ ਦੇ ਸਦੀਵੀ ਸੱਚ ਸੰਬੰਧੀ ਵਿਚਾਰ-ਚਰਚਾ ਵੀ ਚਲਦੀ ਰਹਿੰਦੀ ਹੈ। ਗੁਜਰ ਕਬੀਲੇ ਦੀਆਂ ਔਰਤਾਂ ਆਪਣਾ ਦੁੱਖ ਜ਼ਿਆਦਾਤਰ ਰੁਦਨ ਰਾਹੀਂ ਜ਼ਾਹਰ ਕਰਦੀਆਂ ਹਨ। ਕਿਸੇ ਵੀ ਬੇਵਕਤੀ ਜਾਂ ਜਵਾਨ ਮੌਤ ਸਮੇਂ ਗੁਜਰ ਕਬੀਲੇ ਦੀਆਂ ਔਰਤਾਂ ਆਪਣੇ ਗਹਿਣੇ ਰੱਟੇ ਲਾਹ ਕੇ ਗੁੱਤਾਂ ਅਤੇ ਮੀਢੀਆਂ ਖੁੱਲ੍ਹੀਆਂ ਛੱਡ ਦਿੰਦੀਆਂ ਹਨ । ਕਬੀਲੇ ਵਿੱਚ ਹੋਈ ਕਿਸੇ ਵੀ ਮੌਤ ਸਮੇਂ ‘ਚਿੱਟਾ’ ਅਤੇ ‘ਲਾਲ ਰੰਗ ਪਹਿਣਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਕਬੀਲੇ ਵਿਚ ਹੋਈ ਕਿਸੇ ਵੀ ਮੌਤ ਸਮੇਂ ਗੁਜਰ ਕਬੀਲੇ ਦੀਆਂ ਔਰਤਾਂ ਚੁੰਨੀ ਦਾ ਮੁੰਡਾਸਾ ਮਾਰ ਕੇ ਇਸਦਾ ਇਕ ਲੜ ਸਲਵਾਰ ਦੇ ਨੇਫੇ ਵਿੱਚ ਟੰਗ ਕੇ ਹੇਠਾਂ ਬਹਿ ਕੇ ਰੁਦਨ ਕਰਦੀਆਂ ਹਨ । ਗੁਜਰ ਕਬੀਲੇ ਵਿੱਚ ਮ੍ਰਿਤਕ ਘਰ ਚੁੱਲ੍ਹਾ ਬਾਲਣਾ ਵਰਜਿਤ ਹੁੰਦਾ ਹੈ । ਜਵਾਨ ਮੌਤ ਦੀ ਸੂਰਤ ਵਿਚ ਗੁਜਰ ਕਬੀਲਾ ਗਹਿਰਾ ਸੋਗ ਵਿਅਕਤ ਕਰਦਾ ਹੈ । ਅਜਿਹੀ ਮੌਤ ਸਮੇਂ ਕੋਈ ਵੀ ਰੋਟੀ ਪਾਣੀ ਨਹੀਂ ਕੀਤਾ ਜਾਂਦਾ। ਬਜ਼ੁਰਗ ਵਿਅਕਤੀ ਦੀ ਮੌਤ ਸਮੇਂ ਸ਼ੋਕ ਵਿਅਕਤ ਕਰਨ ਆਏ ਸਾਰੇ ਵਿਅਕਤੀਆਂ ਨੂੰ ਲੰਗਰ ਪਾਣੀ ਛਕਾਇਆ ਜਾਂਦਾ ਹੈ। ਗੁਜਰ ਕਬੀਲੇ ਵਿੱਚ ਜਨਮ, ਵਿਆਹ ਅਤੇ ਮੌਤ ਨਾਲ ਸਬੰਧਤ ਸਾਰੇ ਸੰਸਕਾਰ ਕਬੀਲੇ ਦੇ ਸਾਂਝੇ ਸੰਸਕਾਰ ਹੁੰਦੇ ਹਨ। ਇਸ ਕਰਕੇ ਕਬੀਲੇ ਵਿਚ ਹੋਈ ਕਿਸੇ ਵੀ ਮੌਤ ਦੇ ਸਮੇਂ ਮਿ੍ਕਤ ਦੇ ਪਰਿਵਾਰ ਵੱਲੋਂ ਸਾਰੇ ਡੇਰੇ ਜਾਂ ਪਿੰਡ ਵਿਚ ਸੰਬੰਧਤ ਵਿਅਕਤੀ ਦੀ ਮੌਤ ਸੰਬੰਧੀ ਸੂਚਨਾ ਦਿੱਤੀ ਜਾਂਦੀ ਹੈ। ਗੁਜਰ ਕਬੀਲੇ ਵਿੱਚ ਇਹ ਪ੍ਰਥਾ ਪ੍ਰਚਲਿਤ ਹੈ ਕਿ ਪਰਿਵਾਰ ਦੇ ਲੋਕ ਮਿ੍ਤਕ ਤੇ ਲੱਕੜਾਂ ਨਹੀਂ ਪਾਉਂਦੇ। ਇਸ ਲਈ ਮ੍ਰਿਤਕ ਵਿਅਕਤੀ ਦੇ ਸੰਸਕਾਰ ਦਾ ਕਾਰਜ ਡੇਰੇ ਦੇ ਲੋਕਾਂ ਵੱਲੋਂ ਨੇਪਰੇ ਚਾੜ੍ਹਿਆ ਜਾਂਦਾ ਹੈ। ਇਸ ਕਰਕੇ ਗੁਜਰ ਕਬੀਲੇ ਵਿਚ ਕਿਸੇ ਵੀ ਮੌਤ ਸੰਬੰਧੀ ਹੋਕਾਂ ਦੇਣਾ ਜ਼ਰੂਰੀ ਸਮਝਿਆ ਜਾਂਦਾ ਹੈ ।

ਮਿ੍ਤਕ ਨੂੰ ਇਸ਼ਨਾਨ ਕਰਾਉਣ ਦੀ ਰਸਮ : ਗੁਜਰ ਕਬੀਲੇ ਵਿਚ ਮ੍ਰਿਤਕ ਨੂੰ ਚਿਖਾ ਤੱਕ ਲਿਜਾਣ ਤੋਂ ਪਹਿਲਾਂ ਉਸਦੀ ਦੇਹ ਨੂੰ ਅਗਨੀ ਦੇਵ ਅੱਗੇ ਭੇਟ ਕਰਨ ਤੋਂ ਪਹਿਲਾਂ ਨਹੀਂ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ। ਉਸਨੂੰ ਦਹੀ ਪਾਣੀ ਨਾਲ ਇਸ਼ਨਾਨ ਕਰਾਉਣ ਉਪਰੰਤ ਉਸਦੀ ਦੇਹ ਦੇ ਨਾਲ ਇਕ ਕਾਨਾ ਰੱਖ ਦਿੱਤਾ ਜਾਂਦਾ ਹੈ। ਸੁਕਿਆ ਹੋਇਆ ਕਾਨਾ ਮੌਤ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਮ੍ਰਿਤਕ ਲਈ ਦੋ ਲੰਮੇ ਬਾਂਸ ਲਿਆ ਕੇ ਪੌੜੀ ਵਰਗੀ ਇਕ ਮੰਜੀ ਤਿਆਰ ਕੀਤੀ ਜਾਂਦੀ ਹੈ। ਮੰਜੀ ਤਿਆਰ ਕਰਨ ਲਈ ਦੱਭ ਦਾ ਵਿਸ਼ੇਸ਼ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।

ਦਾਹ ਸੰਸਕਾਰ ਦੀ ਰਸਮ : ਗੁਜਰ ਕਬੀਲੇ ਵਿਚ ਦਾਹ ਸੰਸਕਾਰ ਦੀ ਰਸਮ ਵੀ ‘ਬ੍ਰਾਹਮਣ ਦੀ ਹਾਜਰੀ ਵਿੱਚ ਪੂਰੀ ਕੀਤੀ ਜਾਂਦੀ ਹੈ। ਗੁਜਰ ਕਬੀਲੇ ਦੇ ਲੋਕ ਮ੍ਰਿਤਕ ਨੂੰ ਸ਼ਮਸ਼ਾਨ ਭੂਮੀ ਵੱਲ ਲੈ ਕੇ ਜਾਣ ਸਮੇਂ ਰਾਸਤੇ ਵਿਚ ਇਕ ਵਾਰ ਮ੍ਰਿਤਕ ਸਰੀਰ ਦੀ ਦਿਸ਼ਾ ਬਦਲਦੇ ਹਨ। ਅਜਿਹਾ ਉਸਦੀ ਆਤਮਾ ਨੂੰ ਭੁਲਾਵਾ ਦੇਣ ਹਿੱਤ ਕੀਤਾ ਜਾਂਦਾ ਹੈ। ਅਰਥੀ ਵੀ ਦਿਆ ਬਦਲਣ ਤੋਂ ਬਾਅਦ ਅਰਬੀ ਦੇ ਸਿਰਹਾਣੇ ਪਿਆ ਪਾਣੀ ਵਾਲਾ ਘੜਾ ਚੁਫੇਰਿਉਂ ਗੇੜਾ ਦੇ ਕੇ ਭੰਨ ਦਿੱਤਾ ਜਾਂਦਾ ਹੈ। ਇਸ ਰਸਮ ਨਾਲ ਮ੍ਰਿਤਕ ਦੀ ਰੂਹ ਨੂੰ ਇਹ ਗੱਲ ਜਤਾਈ ਜਾਂਦੀ ਹੈ ਕਿ ਹੁਣ ਉਸਦਾ ਉਸਦੇ ਪਰਿਵਾਰ ਅਤੇ ਕਬੀਲੇ ਨਾਲ ਕੋਈ ਸੰਬੰਧ ਨਹੀਂ ਰਿਹਾਂ ਤੇ ਹੁਣ ਉਸਨੂੰ ਅਗਲੇ ਸਫ਼ਰ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਰਸਮ ਰਿਸ਼ਤੇ ਦੀ 'ਛਿੰਨ ਭੰਗਰਤਾ' ਨੂੰ ਪ੍ਰਗਟਾਉਂਦੀ ਹੈ। ਇਸ ਰਸਮ ਤੋਂ ਬਾਅਦ ਬ੍ਰਾਹਮਣ ਦੇ ਮੰਤਰਾਂ ਦੇ ਉਚਾਰਣ ਵਿੱਚ ਮ੍ਰਿਤਕ ਦੀ ਚਿਖਾ ਤਿਆਰ ਕੀਤੀ ਜਾਂਦੀ ਹੈ। ਮ੍ਰਿਤਕ ਦਾ ਸਿਰ ਪੱਛਮ ਵੱਲ ਕਰਕੇ ਰੱਖਿਆ ਜਾਂਦਾ ਹੈ। ਪੱਛਮੀ ਦਿਸ਼ਾ ਸੂਰਜ ਦੇ ਡੁੱਬਣ ਅਤੇ ਮੌਤ ਦੇ ਸਦੀਵੀ ਸੱਚ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਕਬੀਲਾ ਅਰਦਾਸ ਉਪਰੰਤ ਮਿ੍ਤਕ ਨੂੰ ਅਗਨ ਦਿੱਤੀ ਜਾਂਦੀ ਹੈ ।ਮਿ੍ਤਕ ਨੂੰ ਅਗਨੀ ਭੇਟਾ ਕਰਨ ਤੋਂ ਬਾਅਦ ਬ੍ਰਹਮਣ ਮ੍ਰਿਤਕ ਦੀ ਚਿਖਾ ਨੂੰ ਅੱਗ ਦੇਣ ਵਾਲੇ ਪੱਤਰ ਜਾਂ ਵਿਅਕਤੀ ਨੂੰ ਬਿੱਲ ਦੇ ਦਰਖ਼ਤ ਦੀਆਂ ਸੱਤ ਲੱਕੜਾਂ ਫੜਾਉਂਦਾ ਹੈ । ਬ੍ਰਾਹਮਣ ਮੰਤਰ ਪੜ੍ਹ-ਪੜ੍ਹ ਕੇ ਇਹ ਸੱਤ ਲੱਕੜਾਂ ਜਲ ਰਹੀ ਚਿਖਾ ਵਿਚ ਸੁਟਵਾਈ ਜਾਂਦਾ ਹੈ ।

ਕਪਾਲ ਕਿਰਿਆ ਦੀ ਰਸਮ : ਚਿਖਾ ਦੇ ਅੱਧੀ ਕੁ ਜਲ ਜਾਣ ਦੇ ਬਾਅਦ ਗੁਜਰ ਲੋਕ ‘ਕਪਾਲ ਕਿਰਿਆ` ਦੀ ਰਸਮ ਪੂਰੀ ਕਰਦੇ ਹਨ। ਕਪਾਲ ਕਿਰਿਆ ਇਕ ਵੱਡੇ ਸਾਰੇ ਖ਼ਾਸ ਨੂੰ ਮ੍ਰਿਤਕ ਦੀ ਖੋਪੜੀ ਦੇ ਜ਼ੋਰ ਨਾਲ ਮਾਰ ਕੇ ਕੀਤੀ ਜਾਂਦੀ ਹੈ । ਕਪਾਲ ਕਿਰਿਆ ਤੋਂ ਬਾਅਦ ਇਸ ਬਾਸ ਨੂੰ ਮ੍ਰਿਤਕ ਦੇ ਸਿਰ ਨਾਲ ਸੱਤ ਵਾਰ ਛੁਹਾ ਕੇ ਅੰਗ ਵਿੱਚ ਸੁਣ ਦਿੱਤਾ ਜਾਂਦਾ ਹੈ ਭਾਰਤੀ ਮਿਥਿਹਾਸ ਅਨੁਸਾਰ ਕਪਾਲ ਕਿਰਿਆ ਦਾ ਸੰਬੰਧ ਮ੍ਰਿਤਕ ਦੀ ਰੂਹ ਨਾਲ ਹੈ । ਕਪਾਲ ਦੇ ਟੁੱਟਣ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰ ਵੀ ਅਗਨੀ ਵਿਚ ਜਲ ਕੇ ਭਸਮ ਹੋ ਜਾਂਦੇ ਹਨ। ਫਿਰ ਅਜਿਹਾ ਵਿਅਕਤੀ ਮਰਨ ਉਪਰੰਤ ਕਿਸੇ ਨੂੰ ਦੁੱਖ ਨਹੀਂ ਦਿੰਦਾ ਭਾਵ ਉਸਦੀ ਰੂਹ ਤ੍ਰਿਪਤ ਹੋ ਕੇ ਅਗਲੇ ਸਫ਼ਰ ਵੱਲ ਚੱਲ ਪੈਂਦੀ ਹੈ।

ਸੋਗ ਤੋੜਨ ਦੀ ਰਸਮ : ਗੁਜਰ ਕਬੀਲੇ ਦੇ ਆਦਮੀ ਤੇ ਔਰਤਾਂ ਮ੍ਰਿਤਕ ਦੇ ਦਾਹ ਸੰਸਕਾਰ ਤੋਂ ਬਾਅਦ ਡੇਰੇ ਦੇ ਨੇੜੇ ਆ ਕੇ ਕਿਸੇ ਜਲ ਸਰੋੜ ਦੇ ਕੰਢੇ ਆਪਣਾ ਹੱਥ ਮੂੰਹ ਪੈ ਕੇ ਸਰੀਰ ਪਵਿੱਤਰ ਕਰਦੇ ਹਨ। ਹੱਥ ਮੂੰਹ ਧੋਣ ਤੋਂ ਬਾਅਦ ਮ੍ਰਿਤਕ ਦੀ ਅਰਥੀ ਵਿਚ ਸ਼ਾਮਲ ਗੁਜਰ ਲੋਕ ਇਕ-ਇਕ ‘ਨਿੰਮ ਦਾ ਪੱਤਾ’ ਚੱਬ ਕੇ ਥੁੱਕ ਦਿੰਦੇ ਹਨ। ਗੁਜਰ ਕਬੀਲੇ ਵਿੱਚ ਅਜਿਹਾ ਸੋਂਗ ਤੋੜਨ ਲਈ ਕੀਤਾ ਜਾਂਦਾ ਹੈ। ਨਿੰਮ ਦਾ ਪੱਤਾ ਰੱਬ ਕੇ ਥੁੱਕ ਦੇਣਾ ਮ੍ਰਿਤਕ ਨਾਲ ਹਮੇਸ਼ਾ ਲਈ ਰਿਸ਼ਤਾ ਖਤਮ ਕਰ ਲੈਣ ਦਾ ਪ੍ਰਤੀਕ ਹੈ। ਇਸ ਰਸਮ ਤੋਂ ਬਾਅਦ ਡੇਰੇ ਦੀਆਂ ਔਰਤਾਂ ਵੱਲੋਂ ਮੌੜ ਵਾਲੇ ਘਰ ਜ਼ਿਲ੍ਹਾ ਬਾਲਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ । ਇਸ ਰਸਮ ਵਿੱਚ ਦੁੱਖ ਵਿੱਚ ਸ਼ਰੀਕ ਹੋਈਆਂ ਔਰਤਾਂ ਮ੍ਰਿਤਕ ਦਾ ਪਰਿਵਾਰ ਲੂਣ ਨਾਲ ਸਾਦੀ ਰੋਟੀ ਅਤੇ ਚਾਹ ਪਾਣੀ ਦੇ ਕੇ ਸੋਗ ਤੜਾਉਂਦੀਆਂ ਹਨ। ਚੂਲਾ ਬਾਲਣ ਦੀ ਰਸਮ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਲਗਾਤਾਰ ਦੁੱਖ ਜ਼ਾਹਰ ਕਰਨ ਲਈ ਆਉਂਦੇ ਜਾਂਦੇ ਰਹਿੰਦੇ ਹਨ।

ਫੁੱਲ ਚੁਗਣ ਦੀ ਰਸਮ : ਗੁਜਰ ਕਬੀਲੇ ਦੇ ਲੋਕ ਤੀਜੇ ਦਿਨ ਮ੍ਰਿਤਕ ਦੇ ਫੁਲ ਜੁਗਣ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਵਿੱਚ ਬ੍ਰਾਹਮਣ ਦੀ ਖ਼ਾਸ ਭੂਮਿਕਾ ਹੁੰਦੀ ਹੈ। ਇਸ ਤੋਂ ਬਾਅਦ ਬ੍ਰਾਹਮਣ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਸਿਵੇ ਦੇ ਚਾਰੇ ਖੂੰਜਿਆਂ ਵਿੱਚ ਕਿੱਲੀਆਂ ਗੱਡ ਕੇ ਸੂਤ ਲਪੇਟ ਦਿੰਦਾ ਹੈ। ਇਸਨੂੰ ਮ੍ਰਿਤਕ ਦਾ ਘਰ ਆਖਿਆ ਜਾਂਦਾ ਹੈ। ਅਜਿਹਾ ਮ੍ਰਿਤਕ ਦੀ ਰੂਹ ਨੂੰ ਨਿਵਾਸ ਦੇਣ ਲਈ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕੱਚੀ ਲੱਸੀ ਦਾ ਛਿੱਟਾ ਦੇ ਕੇ ਮ੍ਰਿਤਕ ਦੇ ਸ਼ਰਧਾ ਪੂਰਵਕ ਵੱਲ ਚੁੱਗੇ ਜਾਂਦੇ ਹਨ । ਇਸ ਰਸਮ ਵਿੱਚ ਬ੍ਰਾਹਮਣ ਵੱਲੋਂ ਮਿੱਠੇ ਚਾਵਲ, ਦੱਭ, ਕੱਚਾ ਸੂੜ ਅਤੇ ਸਤਨ 5 ਦੇ ਪੇੜੇ ਹਵਨ ਸਾਮੱਗਰੀ ਨਾਲ ਵਰਤੇ ਜਾਂਦੇ ਹਨ। ਫੁੱਲ ਚੁੱਗਣ ਤੋਂ ਬਾਅਦ ਫੁੱਲਾਂ ਨੂੰ ਇਕ ਚਿੱਟੀ ਥੈਲੀ ਵਿੱਚ ਪਾ ਲਿਆ ਜਾਂਦਾ ਹੈ । ਇਨ੍ਹਾਂ ਫੁੱਲਾਂ ਨੂੰ ਕਿਸੇ ਰੁੱਖ ਆਦਿ ਤੇ ਟੰਗ ਦਿੱਤਾ ਜਾਂਦਾ ਹੈ। ਦੂਸਰੇ ਦਿਨ ਮ੍ਰਿਤਕ ਦੇ ਪਰਿਵਾਰ ਦੇ ਲੋਕ ਮ੍ਰਿਤਕ ਦੇ ਫੁੱਲਾਂ ਨੂੰ ਸਰਧਾ ਪੂਰਵਕ ਹਰਦੁਆਰ ਲੈ ਕੇ ਜਾਂਦੇ ਹਨ। ਇਸ ਸਮੇਂ ਕਬੀਲੇ ਦੇ ਲੋਕ ਭੇਟਾ ਵੱਜੋਂ ਲੋਲਾਂ ਤੇ ਪੈਸੇ ਰੱਖ ਕੇ ਮੱਥਾ ਟੇਕ ਕੇ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ। ਗੁਜਰ ਕਬੀਲੇ ਦੇ ਲੋਕ ਗੰਗਾ ਵਿੱਚ ਮ੍ਰਿਤਕ ਦੇ ਫੁੱਲ ਅਰਪਿਤ ਕਰਨ ਤੱਕ ਮ੍ਰਿਤਕ ਨੂੰ ਹਾਜ਼ਰ ਨਾਜ਼ਰ ਮੰਨਦੇ ਹਨ। ਇਸ ਲਈ ਗੇਂਦਾਮਈ ਦੇ ਸਵੇਰ ਤੱਕ ਜਾਂਦਿਆਂ ਉਸਨੂੰ ਇਕ ਪਾਸੜ ਗੱਲਬਾਤ ਰਾਹੀਂ ਆਪਣੇ ਨਾਲ ਹੀ ਰੱਖਿਆ ਜਾਂਦਾ ਹੈ ।

ਭੋਗ ਦੀ ਰਸਮ : ਬੀਤ ਦੇ ਗੁਜਰ ਆਪਣੇ ਮ੍ਰਿਤਕ ਦਾ ਭਰਾ ਸੱਤਵੇਂ ਦਿਨ ਪਾਉਂਦੇ ਹਨ। ਕਬੀਲੇ ਦੇ ਲੋਕ ਇਸਨੂੰ ‘ਸਲੇ ਦੀ ਰਸਮ ਕਹਿੰਦੇ ਹਨ। ਗੁਜਰ ਕਵੀਤੋ ਵਿੱਚ ਕੁਲ ਦੁਝਾਣ ਦੀ ਰਸਮ ਤੋਂ ਬਾਅਦ ਗਰੁੜ ਪੁਰਾਣ' ਦਾ ਪਾਠ ਰੱਖਿਆ ਜਾਂਦਾ ਹੈ । ਭਾਰਤ ਪੁਰਾਣ ਦੇ ਆਸਣ ਕੋਲ ਮ੍ਰਿਤਕ ਦਾ ਪੁੱਤਰ ਸੇਵਾ ਵਿੱਚ ਬ੍ਰਹਮਾ ਦੇ ਰੂਪ ਵਿੱਚ ਬੈਠਦਾ ਹੈ । ਸੇਵਾ ਵਿਚ ਬੈਠਣ ਤੋਂ ਪਹਿਲਾਂ ਉਸਦਾ ਮੁੰਡਨ ਕੀਤਾ ਜਾਂਦਾ ਹੈ ਇਸ ਉਪਰੰਤ ਉਸਨੂੰ ਇਕ ਪੂਜਾ ਦੀ ਥਾਲੀ ਦੇ ਕੇ ਗਰੁੜ ਪੁਰਾਣ ਕੋਲ ਬਿਠਾਇਆ ਜਾਂਦਾ ਹੈ । ਪੂਜਾ ਦੀ ਵਾਲੀ ਵਿਚ ਬੋਲ, ਤਿਲ, ਸ਼ੱਕਰ ਤੇ ਗੜਵੀ ਆਦਿ ਸਾਮੰਤਵੀ ਹੁੰਦੀ ਹੈ। ਸੇਵਾ ਵਿੱਚ ਬੈਠਣ ਵਾਲੇ ਵਿਅਕਤੀ ਨੂੰ ਕਬੀਲੇ ਦੇ ਲੋਕ ਵਾਰੀ ਸਿਰ ਸ਼ਰਧਾਪੂਰਵਕ ਭੋਜਨ ਛਕਾਉਂਦੇ ਹਨ। ਗਰੁੜ ਪੁਰਾਣ ਦੀ ਸੇਵਾ ਵਿੱਚ ਬੈਠਣ ਵਾਲਾ ਵਿਅਕਤੀ ਦਿਨ ਵਿੱਚ ਸਿਰਫ਼ ਇਕ ਵ ਭੋਜਨ ਕਰਦਾ ਹੈ । ਕਬੀਲੇ ਵਿੱਚ ਇਹ ਵਿਸ਼ਵਾਸ ਪ੍ਰਚੱਲਿਤ ਹੈ ਕਿ ਉਸਦੀ ਤਪੱਸਿਆ ਅਤੇ ਸੇਵਾ ਦਾ ਫਲ ਮ੍ਰਿਤਕ ਦੀ ਆਤਮਾ ਨੂੰ ਲੱਗਦਾ ਹੈ ਗਰੁੜ ਪੁਰਾਣ ਦੇ ਭੋਗ ਤੋਂ ਬਾਅਦ ਗੁਜਰ ਕਬੀਲੇ ਦੇ ਲੋਕ ਸੋਲ੍ਹਵੇਂ ਦਿਨ ਮ੍ਰਿਤਕ ਦੇ ਭੋਗ ਦੀ ਰਸਮ ਪੂਰੀ ਕਰਦੇ ਹਨ। ਭੰਗ ਵਾਲੇ ਦਿਨ ਸਾਰੇ ਡੇਰੇ ਦੇ ਪਤਵੰਤਿਆਂ ਅਤੇ ਲੋਕਾਂ ਦੀ ਹਾਜ਼ਰੀ ਵਿੱਚ ਹਮਾ ਰੂਪ ਆਦਮੀ ਬ੍ਰਾਹਮਣਾਂ ਨੂੰ ਸਤਿਕਾਰ ਸੰਗ ਆਸਣ 'ਤੇ ਬਿਠਾ ਕੇ ਇਕ-ਇਕ ਕੜਵੀ ਭੇਟ ਕਰਦਾ ਹੈ। ਇਸ ਰਸਮ ਤੋਂ ਬਾਅਦ ਸਾਰੇ ਬ੍ਰਾਹਮਣ ਲੋਕ ਉਸ ਬ੍ਰਹਮ ਰੂਪ ਪੁਰਬ ਦੇ ਪੱਗ ਬੰਨ੍ਹਦੇ ਹਨ। ਬ੍ਰਾਹਮਣ ਨੂੰ ਭੋਜਨ ਦੇਣ ਉਪਰੰਤ ਕੰਨਿਆ ਭੋਜਨ ਕਰਾਇਆ ਜਾਂਦਾ ਹੈ। ਇਨ੍ਹਾਂ ਰਸਮਾਂ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਸਾਰੇ ਕਬੀਲੇ ਦੀ ਰੋਟੀ ਕਰਦਾ ਹੈ ਜਿਸ ਵਿੱਚ ਡੇਰੇ ਦੇ ਹਰ ਘਰ ਵਿੱਚੋਂ ਪਰਿਵਾਰ ਦੇ ਇੱਕ ਵਿਅਕਤੀ ਨੂੰ ਸੱਦਾ ਦਿੱਤਾ ਜਾਂਦਾ ਹੈ ਪਰੰਤੂ ਹੁਣ ਇਸ ਰਸਮ ਸੰਬੰਧੀ ਕੋਈ ਬੰਦਸ਼ ਲਾਗੂ ਨਹੀਂ ਹੁੰਦੀ। ਗੁਜਰ ਕਬੀਲੇ ਵਿੱਚ ਬੱਚੇ ਦੀ ਮੌਤ ਸੰਬੰਧੀ ਬਿਲਕੁਲ ਵੱਖਰਾ ਵਿਧੀ ਵਿਧਾਨ ਪਾਇਆ ਜਾਂਦਾ ਹੈ । ਗੁਜਰ ਕਬੀਲਾ ਬੱਚੇ ਦੀ ਮੌਤ ਸੰਬੰਧੀ ਬਹੁਤ ਸੰਵੇਦਨਸ਼ੀਲ ਹੈ । ਗੁਜਰ ਕਬੀਲੇ ਵਿੱਚ ਮ੍ਰਿਤਕ ਨੂੰ ਘਰ ਵਿਚ ਦਫਨਾਉਣ ਦੀ ਪ੍ਰਥਾ ਪ੍ਰਚਲਿਤ ਰਹੀ ਹੈ । ਪੰਜਾਬ ਵਿੱਚੋਂ ਇਹ ਪ੍ਰਥਾ ਲਗਭਗ ਖਤਮ ਹੋ ਚੁੱਕੀ ਹੈ । ਗੁਜਰ ਲੋਕ ਬੱਚੇ ਨੂੰ ਦਫਨਾਉਣ ਤੋਂ ਪਹਿਲਾਂ ਉਸਦੇ ਆਲੇ-ਦੁਆਲੇ ‘ਅਨਾਜ” ਵਜੋਂ ‘ਚੱਲਾਂ ਦਾ ਛਿੱਟਾ ਦਿੰਦੇ ਹਨ । ਬੱਚੇ ਨੂੰ ਦਫ਼ਨਾਉਣ ਤੋਂ ਬਾਅਦ ਉਸਦੀ ਕਬਰ 'ਤੇ ਇਕ ਕੁਜੇ ਵਿਚ ਦੁੱਧ ਪਾ ਕੇ ਅਰਪਿਆ ਜਾਂਦਾ ਹੈ । ਇਸ ਉਪਰੰਤ ਮ੍ਰਿਤਕ ਬੱਚੇ ਦੀ ਮਾਂ ਤੀਜੇ ਦਿਨ ਇਸ਼ਨਾਨ ਕਰਕੇ ਬੱਚੇ ਦੀ ਕਬਰ 'ਤੇ ਸ਼ੱਕਰ ਤੇ ਬੋਲਾਂ ਦਾ ਛਿੱਟਾ ਦਿੰਦੀ ਹੈ । ਉਪਰੋਕਤ ਰਸਮ ਨਿਭਾਉਣ ਸਮੇਂ ਉਸਨੂੰ ਕਬੀਲੇ ਦੀਆਂ ਬਜ਼ੁਰਗ ਅਤੇ ਸਿਆਣੀਆਂ ਔਰਤਾਂ ਪੁੱਤਰ ਦਾ ਆਸ਼ੀਰਵਾਦ ਦਿੰਦੀਆਂ ਹੋਈਆਂ ਧਰਵਾਸ ਦਿੰਦੀਆਂ ਹਨ । ਇਸ ਤੋਂ ਇਲਾਵਾ ਬੀਤ ਦੇ ਗੁਜ਼ਰ ਲੋਕ ਮਰਗਤ ਨਾਲ ਸੰਬੰਧਤ ਹੋਰ ਵੀ ਛੋਟੀਆਂ ਛੋਟੀਆਂ ਰਸਮਾਂ ਅਦਾ ਕਰਦੀਆਂ ਹਨ ਜਿਨ੍ਹਾਂ ਵਿੱਚ ਡੂੰਘਾ ਸਮਾਜਿਕ ਸਭਿਆਚਾਰਕ ਅਤੇ ਸੰਸਕ੍ਰਿਤਕ ਮਹੱਤਵ ਛੁਪਿਆ ਹੋਇਆ ਹੈ ।

ਗੁਜਰ ਕਬੀਲੇ ਦੀ ਵਰਤਮਾਨ ਸਥਿਤੀ

[ਸੋਧੋ]

ਪੰਜਾਬ ਦੇ ਗੁਜਰ ਕਬੀਲੇ ਤਿੰਨ ਸ਼ੇ੍ਣੀਆਂ ਵਿੱਚ ਵੰਡੇ ਗਏ ਹਨ।

1.ਪੰਜਾਬ ਦੇ ਮੈਦਾਨੀ ਕਬੀਲੇ

2.ਬੀਤ ਦੇ ਕਬੀਲੇ

3.ਪਹਾੜੀ ਕਬੀਲੇ

1.ਪੰਜਾਬ ਦੇ ਮੈਦਾਨੀ ਕਬੀਲੇ
[ਸੋਧੋ]

ਪੰਜਾਬ ਦੇ ਮੈਦਾਨੀ ਕਬੀਲੇ ,ਇਹ ਕਬੀਲੇ ਰਾਜਸਥਾਨ ਤੋਂ ਆਰਥਕ,ਕੁਦਰਤੀ, ਰਾਜਸੀ,ਸਮਸਿਆਵਾਂ ਕਰਕੇ ਪੰਜਾਬ ਆ ਵਸੇ।ਇਹ ਸਿੱਖ ਮੁਸਲਮ ਧਰਮ ਤੋਂ ਇਲਾਵਾ ਪੰਡਿਤ ਕੋਲੋਂ ਸਾਰੀਆਂ ਰੀਤਾ ਰਿਵਾਜ ਕਰਵਾਉਂਦੇ ਹਨ। ਇਹ ਕਬੀਲੇ ਦੇ ਲੋਕ ਸਾਰੇ ਧਰਮਾਂ ਨੂੰ ਸਮਾਨਤਾ ਦਿੰਦੇ ਹਨ।ਇਹ ਹਰ ਵਰਗ ਵਿੱਚ ਪੂਜਾ+ਪਾਠ ਕਰ ਲੈਂਦੇ ਹਨ।ਇਹਨਾਂ ਦੀ ਸਿੱਖਿਆ ਪੱਧਰ ਵਿੱਚ ਮੀਨਾਰ ਹੁਣ ਉੱਚੀ ਹੋ ਗਈ ਹੈ।[5]

2.ਬੀਤ ਦੇ ਕਬੀਲੇ
[ਸੋਧੋ]

ਬੀਤ ਦਾ ਇਲਾਕਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿੱਚ ਪੈਂਦਾ ਹੈ।ਇਹ ਇਕ ਅਰਧ-ਪਹਾੜੀ ਖੇਤਰ ਹੈ ਜਿੱਥੇ ਗੁਜਰ ਲੋਕ ਵੱਡੀ ਗਿਣਤੀ ਵਿੱਚ ਵਸੇ ਹੋਏ ਹਨ।ਇੱਥੇ ਗੁਜਰਾਂ ਦੇ ਨਿੱਕੇ ਨਿੱਕੇ ਪਿੰਡਾਂ ਦੀ ਸੰਘਣੀ ਵਸੋਂ ਮਿਲਦੀ ਹੈ।ਕਈ ਸਾਲ ਪਹਿਲਾਂ ਇਹ ਇਲਾਕਾ ਪਹਾੜੀ ਖੇਤਰ ਦੀਆਂ ਜੜ੍ਹਾਂ ਵਿੱਚ ਸਥਿਤ ਹੋਣ ਕਾਰਨ ਕਾਫ਼ੀ ਪਛੜਿਆ ਹੋਇਆ ਹੈ।ਅਜੋਕੇ ਸਮੇਂ ਇਲਾਕਾ ਪੂਰੀ ਸਰਗਰਮੀ ਨਾਲ ਬਾਹਰਲੀ ਦੁਨੀਆ ਨਾਲ ਜੁੜਿਆ ਹੋਇਆ ਹੈ।ਇਨ੍ਹਾਂ ਕੋਲ ਪਾਣੀ ਦਾ ਪੁਰਾਤਨ ਸੋਮਾ ਖੂਹ ਪਰੰਤੂ ਅਜੋਕੇ ਦੌਰ ਵਿੱਚ ਇਸ ਇਲਾਕੇ ਵਿੱਚ ਟੂਟੀਆਂ ਤੋਂ ਇਲਾਵਾ ਕਈ ਹੋਰ ਸਾਧਨ ਵੀ ਵਿਕਸਤ ਹੋ ਚੁੱਕੇ ਹਨ ।ਗੁਜਰ ਲੋਕ ਕਾਫ਼ੀ ਹੱਦ ਤੱਕ ਖੇਤੀਬਾੜੀ ਲਈ ਬਰਸਾਤ ਤੇ ਨਿਰਭਰ ਕਰਦਾ ਹਨ।ਇਹ ਮੌਸਮ ਅਨੁਸਾਰ ਹੀ ਫ਼ਸਲਾ ਬੀਜਦੇ ਹਨ। ਵਿਸ਼ਵੀਕਰਨ ਦੇ ਇਸ ਅਤਿਵਿਕਸਤ ਦੌਰ ਵਿੱਚ ਵੀ ਇਹ ਲੋਕ ਸਿਹਤ ਸਹੂਲਤਾਂ ਅਤੇ ਸਿਖਿਆ ਪੱਖੋਂ ਕਾਫ਼ੀ ਹੱਦ ਤੱਕ ਪਛੜੇ ਹੋਏ ਹਨ ।ਇਹ ਲੋਕ ਅਜੇ ਵੀ ਕਬੀਲਾ ਮਾਨਤਾਵਾਂ ਅਤੇ ਪਿਤਾ ਪੁਰਖੀ ਪਰੰਪਰਾਵਾਂ ਵਿੱਚ ਜਕੜੇ ਹੋਏ ਹਨ।ਇਹ ਲੋਕ ਅਜੋਕੇ ਦੌਰ ਵਿੱਚ ਵੀ ਕਿਸੇ ਵੀ ਗੁਜਰ ਦੀ ਖੁਸ਼ਹਾਲੀ ਅਤੇ ਅਮੀਰੀ ਦਾ ਅੰਦਾਜ਼ਾ ਉਸਦੇ ਪਸ਼ੂ ਧਨ ਅਤੇ ਖੇਤੀਬਾੜੀ ਤੋਂ ਲਾਉਂਦੇ ਹਨ ਅਤੇ ਤੀਕ ਇਹਨਾਂ ਲੋਕਾਂ ਦੀ ਸਿਖਿਆ ਅਤੇ ਹੋਰ ਧੰਦਿਆਂ ਪ੍ਰਤੀ ਕੋਈ ਖਿੱਚ ਨਹੀਂ ਹੈ।ਇਹਨਾਂ ਲੋਕਾਂ ਨੇ ਦਾਣਾ ਮੰਡੀਆਂ ਵਿੱਚ ਪਲੇਦਾਰ ਤੋਂ ਲੈ ਕੇ ਠੇਕੇਦਾਰੀ ਤੱਕ ਆਪਣਾ ਯੋਗਦਾਨ ਪਾਇਆ ਹੈ।[5]

3.ਪਹਾੜੀ ਕਬੀਲੇ
[ਸੋਧੋ]

ਪਹਾੜੀ ਗੁਜਰ ਕਬੀਲਾ ਪਹਾੜਾਂ ਵਿੱਚ ਵੱਸਦਾ ਹੈ। ਇਹ ਅਸਥਾਈ ਤੌਰ ਤੇ ਪਹਾੜਾਂ ਵਿੱਚ ਰਹਿੰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਪਹਾੜਾਂ ਤੋਂ ਮੈਦਾਨਾਂ ਵੱਲ ਚਲੇ ਜਾਂਦੇ ਹਨ।ਇਹ ਮੁਸਲਿਮ ਧਰਮ ਨਾਲ ਸਬੰਧਿਤ ਹੁੰਦੇ ਹਨ। ਇਹਨਾਂ ਉਤੇ ਆਧੁਨਿਕਤਾ ਦਾ ਪ੍ਰਭਾਵ ਨਹੀਂ ਹੁੰਦਾ , ਇਹ ਆਮ ਤੌਰ ਤੇ ਪਛੜੇ ਹੁੰਦੇ ਹਨ।। ਇਹ ਕਬੀਲੇ ਵਿਦਿਆ ਵਿੱਚ ਵੀ ਪਛੜੇ ਹੁੰਦੇ ਹਨ। ਇਸ ਕਬੀਲੇ ਦੇ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਪਸ਼ੂ ਪਾਲ ਕੇ ਹੀ ਆਪਣੀ ਜ਼ਿੰਦਗੀ ਦਾ ਗੁਜਾਰਾ ਕਰਦੇ ਹਨ।ਇਹਨਾਂ ਦਾ ਮੁੱਖ ਕੰਮ ਹੀ ਪਸ਼ੂ ਪਾਲਣਾ ਹੈ।[5]

ਹਵਾਲੇ

[ਸੋਧੋ]
  1. Dazil Ibstan, H.A.Roje. Tribes and Castes of Punjab. p. 307.
  2. ਕਿਰਪਾਲ ਕਜ਼ਾਕ. ਪੰਜਾਬ ਦੇ ਟੱਪਰੀਵਾਸ ਕਬੀਲੇ ਦਾ ਸੱਭਿਆਚਾਰ.
  3. ਭੁਪਿੰਦਰ ਕੌਰ. ਬੀਤ ਦੇ ਗੁੱਜਰਾਂ ਦਾ ਸੱਭਿਆਚਾਰ. ਪਟਿਆਲਾ. p. 22.
  4. ਡਾ.ਮੋਹਨ ਤਿਆਗੀ (2014). ਪੰਜਾਬ ਦੇ ਖਾਨਬਦੋਸ਼ ਕਬੀਲੇ (ਸੱਭਿਆਚਾਰ ਅਤੇ ਲੋਕ ਜੀਵਨ). ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ,ਇੰਡੀਆ.
  5. 5.0 5.1 5.2 ਤਿਆਗੀ, ਡਾ.ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ, ਇੰਡੀਆ. pp. 162, 163. ISBN 9788123770987.