ਪੰਜਾਬ ਦੀਆਂ ਜਨੌਰ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਦੀਆਂ ਜਨੌਰ ਕਹਾਣੀਆਂ  
ਲੇਖਕਸੋਹਿੰਦਰ ਸਿੰਘ ਵਣਜਾਰਾ ਬੇਦੀ ਸੰਪਾਦਕ
ਪ੍ਰਕਾਸ਼ਕਲੋਕ ਪ੍ਰਕਾਸ਼ਨ 2808 ਇਕਬਾਲ ਗੰਜ ਰੋਡ,ਅੰਬਾਲਾ ਛਾਉਣੀ
ਪ੍ਰਕਾਸ਼ਨ ਤਾਰੀਖਮਈ 1955
ਪੰਨੇ108

ਪੰਜਾਬ ਦੀਆਂ ਜਨੌਰ ਕਹਾਣੀਆਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਰਚਿਤ ਪੁਸਤਕ ਹੈ। ਜਿਸ ਵਿਚ 21 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿੱਚ ਵੱਖ-ਵੱਖ ਵਿਸ਼ੇ ਪੇਸ਼ ਹੋਏ ਹਨ। ਇਨ੍ਹਾਂ ਸਭ ਦਾ ਸੰਬੰਧ ਜ਼ਿੰਦਗੀ ਜਿਉਣ ਦੀ ਇੱਛਾ ਨਾਲ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਕਹਾਣੀਆਂ ਜਨੌਰਾਂ ਭਾਵ ਜਾਨਵਰਾਂ ਨਾਲ ਸਬੰਧਤ ਹਨ ਪਰੰਤੂ ਇਹਨਾਂ ਦਾ ਜਨੌਰਾਂ ਨਾਲ ਸਬੰਧ ਹੁੰਦੇ ਹੋਏ ਵੀ ਉਨ੍ਹਾਂ ਨਿੱਜੀ ਜ਼ਿੰਦਗੀ ਨਾਲ ਕੋਈ ਵਾਹ ਵਾਸਤਾ ਨਹੀਂ ਕਿਉਂਕਿ ਜਨੌਰ ਇਨ੍ਹਾਂ ਨੂੰ ਪੜ੍ਹ ਨਹੀਂ ਸਕਦੇ। ਇਨ੍ਹਾਂ ਹਾਣੀਆਂ ਰਾਹੀਂ ਇਕ ਉਪਦੇਸ਼ ਤੇ ਸਿੱਖਿਆ ਦਾ ਪ੍ਰਸਾਰ ਕੀਤਾ ਜਾਂਦਾ ਹੈ। ਬੇਦੀ ਦੀ ਹੱਥਲੀ ਪੁਸਤਕ ਵੀ ਲੋਕ ਕਹਾਣੀਆਂ ਨਾਲ ਸਬੰਧਤ ਹੈ, ਜੋ ਕਿ ਰੌਚਕ ਤੇ ਗਿਆਨ ਭਰਪੂਰ ਹਨ। ਇਨ੍ਹਾਂ ਕਹਾਣੀਆਂ ਪੰਜਾਬ ਵਿੱਚ ਆਮ ਪ੍ਰਚਲਿਤ ਹਨ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਇੱਕੱਤਰ ਕੀਤੀਆਂ ਹਨ। ਇਨ੍ਹਾਂ ਜਨੌਰ ਕਹਾਣੀਆਂ ਵਿੱਚ ਕਿਤੇ ਮਨੁੱਖ ਸਹਾਇਕ(ਗੌਣ) ਪਾਤਰ ਹੈ ਅਤੇ ਕਿਤੇ ਜਨੌਰ। ਇਸ ਤਰ੍ਹਾਂ ਕਹਾਣੀ ਦੇ ਮੁੱਖ ਤੇ ਸਹਾਇਕ ਪਾਤਰ ਇੱਕ ਦੂਜੇ ਦੀ ਥਾਂ ਲੈਂਦੇ ਹਨ।

ਇਸ ਪੁਸਤਕ ਵਿੱਚ ਨੈਤਿਕਤਾ ਦੇ ਵੱਖ-ਵੱਖ ਪਾਸਾਰ ਪੇਸ਼ ਹੋਏ ਹਨ।ਕੁੱਝ ਪੱਖ ਵਿੱਚ,ਕੁੱਝ ਵਿਰੋਧ ਵਿੱਚ, ਪ੍ਰੰਤੂ ਸਿਖਿਆ ਪੱਖ ਵਿੱਚ ਹੀ ਭੁਗਤਦੀ ਹੈ।ਭਾਵ ਕਿ ਭਾਵੇਂ ਨੈਤਿਕਤਾ ਤੋਂ ਵਿਰੋਧੀ ਸਥਿਤੀਆਂ ਦੀ ਪੇਸ਼ਕਾਰੀ ਹੋਈ ਹੈ, ਪ੍ਰੰਤੂ ਉਹ ਨੈਤਿਕ ਗੁਣਾਂ ਨੂੰ ਹੋਲ ਵੀ ਉਘਾੜਦੀ ਹੈ।ਇਨ੍ਹਾਂ ਕਹਾਣੀਆਂ ਵਿੱਚ ਮੋਟੇ ਤੌਰ ਤੇ ਸਿਆਣਪ,ਚਤੁਰਾਈ,ਮਿਲਵਰਤਨ,ਏਕਤਾ,ਦੋਸਤੀ,ਸਹਿਣਸ਼ੀਲਤਾ, ਬਰਾਬਰਤਾ,ਅਨੁਭਵ ਅਤੇ ਧੋਖੇਬਾਜੀ ਅਹਿਸਾਨ ਫਰਾਮੋਸ਼ੀ ਆਦਿ। ਉਂਝ ਹਰ ਕਹਾਣੀ ਵਿੱਚ ਤਕਰੀਬਨ ਇਕ ਤੋਂ ਵੱਧ ਨੈਤਿਕ ਗੁਣ ਹੀ ਪੇਸ਼ ਹੋਏ ਹਨ।

ਜਨੌਰ ਕਹਾਣੀਆਂ ਦੀ ਲੜੀਵਾਰ ਜਾਣਕਾਰੀ[ਸੋਧੋ]

  • ਕਹਾਣੀ ਨੰਬਰ 1

ਕਬੂਤਰ ਤੇ ਸ਼ਿਕਾਰੀ ਵਿੱਚ ਕਬੂਤਰ ਅਤੇ ਕਬੂਤਰੀ ਦੇ ਹਵਾਲੇ ਨਾਲ ਸਮਾਜ ਦੀ ਮਹੱਤਤਾ ਪੇਸ਼ ਕੀਤੀ ਹੈ।ਕਿਸੇ ਦਾ ਵੀ ਇਕੱਲੇ ਰਹਿਣਾ ਸੰਭਵ ਨਹੀਂ ਇਸ ਲਈ ਸਮਾਜ ਜਰੂਰਤ ਸਭ ਨੂੰ ਪੈਂਦੀ ਹੈ ਇਸਲਈ ਆਪਣੇ ਆਲੇ ਦੁਆਲੇ ਨਾਲ ਮੇਲ ਮਿਲਾਪ ਹੋਣਾ ਜਰੂਰੀ ਹੈ।ਇਸ ਵਿੱਚ ਇੱਕ ਗੁਣ ਇਹ ਵੀ ਪੇਸ਼ ਹੋਇਆ ਹੈ ਕਿ ਜਰੂਰੀ ਨਹੀਂ ਮਿਲਵਰਤਨ ਜਾਤ,ਬਰਾਦਰੀ ਜਾਂ ਕਿਸੇ ਵੀ ਪੱਖ ਤੋਂ ਬਰਾਬਰੀ ਦੇ ਲੋਕਾਂ ਵਿੱਚ ਹੋਵੇ,ਸਗੋਂ ਬਿਨਾਂ ਕਿਸੇ ਵੀ ਧਰਮ,ਜਾਤ ਜਾਂ ਬਰਾਬਰੀ ਦੇ ਭੇਦਭਾਵ ਤੋਂ ਮਿਲਵਰਤਨ ਹੋਣਾ ਉੱਚ ਨੈਤਿਕ ਗੁਣ ਹੈ।ਜੋ ਇਸ ਕਹਾਣੀ ਵਿੱਚ ਪੇਸ਼ ਹੋਇਆ ਹੈ।

  • ਕਹਾਣੀ ਨੰਬਰ 2

ਤਿੱਤਰ ਤੇ ਗਿੱਦੜ ਦੋਸਤੀ ਦੀ ਪੇਸ਼ਕਾਰੀ ਕਰਦੀ ਹੈ।ਜੋ ਦੋ ਧਿਰਾਂ ਵਿਚੋਂ ਇਕ ਦੁਆਰਾ ਨਿਭਾ ਅਤੇ ਦੂਜੇ ਦੁਆਰਾ ਸ਼ਰਤਾਂ ਲਾਗੂ ਕਰਨ ਬਾਰੇ ਦੱਸ ਕੇ ਉਸ ਦਾ ਸਿੱਟਾ ਕੱਢਿਆ ਕਿ ਸ਼ਰਤਾਂ ਦੁਆਰਾ ਰਿਸ਼ਤੇ ਨਹੀਂ ਨਿਭਦੇ।ਰਿਸ਼ਤਾ ਇਕ ਧਿਰ ਵੱਲੋਂ ਨਹੀਂ ਬਲਕਿ ਦੋਵੇਂ ਧਿਰਾਂ ਵੱਲੋਂ ਨਿਭਾ ਮੰਗਦਾ ਹੈ।

  • ਕਹਾਣੀ ਨੰਬਰ 3

ਅਕ੍ਰਿਤਘਣ ਕਾਂ ਹੈ ਜੋ ਅਹਿਸਾਨ ਫਰਾਮੋਸ਼ੀ ਦੇ ਔਗੁਣ ਦੀ ਪੇਸ਼ਕਾਰੀ ਕਰ ਕੇ ਜਿੰਦਗੀ ਵਿੱਚ ਇਸ ਤੋਂ ਬਚਣ ਦੀ ਸਿਖਿਆ ਦਿੰਦੀ ਹੈ।ਦੂਜਾ ਇਹ ਕਹਾਣੀ ਔਲਾਦ ਦੀ ਸੁਰੱਖਿਆ ਲਈ ਮਾਪਿਆਂ ਵੱਲੋਂ ਦਿੱਤੀ ਜਾਂਦੀ ਕੁਰਬਾਨੀ ਦੀ ਵੀ ਪੇਸ਼ਕਾਰੀ ਕਰਦੀ ਹੈ । ਅੱਛਾਈ ਤੇ ਬੁਰਾਈ ਨਾਲ ਨਾਲ ਚੱਲਦੀਆਂ ਪੇਸ਼ ਹੋਈਆਂ ਹਨ।

  • ਕਹਾਣੀ ਨੰਬਰ 4

ਮੂਰਖ ਮਗਰਮੱਛ ਕਮਜੋਰ ਧਿਰ ਵੱਲੋਂ ਤਾਕਤਵਰ ਨੂੰ ਸਿਆਣਪ ਨਾਲ ਹਰਾ ਕੇ ਖਤਮ ਕਰਨ ਦੀ ਘਟਨਾ ਬਿਆਨ ਕਰਦੀ ਹੈ।ਜੋ ਕਿ ਮੁਸ਼ਕਿਲ ਸਮੇਂ ਸਿਆਣਪ ਤੇ ਬੁੱਧੀ ਤੋਂ ਕੰਮ ਲੈਣ ਦੀ ਸਿਖਿਆ ਦਿੰਦੀ ਹੈ।ਇਕ ਹੋਰ ਪੱਖ ਵੀ ਇਸ ਕਹਾਣੀ ਵਿੱਚੋਂ ਉਘੜਦਾ ਹੈ ਕਿ ਇਕ ਵਾਰ ਤੇ ਫਿਰ ਵਾਰ ਵਾਰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ।

  • ਕਹਾਣੀ ਨੰਬਰ 5

ਲੂਮੜੀ ਤੇ ਗਿੱਦੜ ਕਿਸੇ ਦੁਆਰਾ ਦੂਜੇ ਦੀ ਮਿਹਨਤ ਉਤੇ ਚਲਾਕੀ ਕਬਜਾ ਕਰਨ ਵਾਲਿਆਂ 'ਤੇ ਵਿਅੰਗ ਹੈ । ਇਕ ਮਿਹਨਤੀ ਤੇ ਕਾਮਾ ਧਿਰ ਦੀ ਮਿਹਨਤ ਉਤੇ ਐਸ਼ ਕਰਨ ਵਾਲੀ ਜਗੀਰੂ ਧਿਰ 'ਤੇ ਵਿਅੰਗ ਹੈ।

  • ਕਹਾਣੀ ਨੰਬਰ 6

ਗੁਸਤਾਖ ਮੋਰ ਵਿੱਚ ਝੂਠੀ ਅਣਖ,ਦੂਜਿਆਂ ਦੇ ਜਜ਼ਬਾਤਾਂ ਦੀ ਕਦਰ ਨਾ ਕਰਨਾ ਦੋ ਗੁਣ ਸਾਹਮਣੇ ਆਏ ਹਨ।

  • ਕਹਾਣੀ ਨੰਬਰ 7

ਡਰਾਕਲ ਸ਼ੇਰ ਇਕ ਔਰਤ ਦੇ ਹਵਾਲੇ ਨਾਲ ਸਿਆਣਪ ਦੀ ਪੇਸ਼ਕਾਰੀ ਕਰਦੀ ਹੈ।ਜੋ ਬੁੱਧੀ ਦਾ ਪ੍ਰਯੋਗ ਕਰ ਕੇ ਤਾਕਤਵਰ ਸ਼ੇਰ ਨੂੰ ਵੀ ਡਰਾ ਕੇ ਭਜਾ ਦੇਂਦੀ ਹੈ ।ਭਾਵ ਔਖੇ ਵੇਲੇ ਬੁੱਧੀ ਤੋਂ ਕੰਮ ਲੈ ਕੇ ਮੁਸੀਬਤ ਦੂਰ ਕੀਤੀ ਜਾ ਸਕਦੀ ਹੈ।

  • ਕਹਾਣੀ ਨੰਬਰ 8

ਨਾ ਇਸ ਪਾਸੇ ਨਾ ਉਸ ਪਾਸੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਕਿਸੇ ਪਾਸੇ ਦਾ ਨਾ ਰਹਿਣਾ।ਇਹ ਕਹਾਣੀ ਤੋਂ ਜੋ ਸੰਦੇਸ਼ ਮਿਲਦਾ ਹੈ ਉਹ ਇਹ ਕਿ ਬੰਦੇ ਨੂੰ ਦੋਗਲੇ ਕਿਰਦਾਰ ਦਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਹ ਹਰ ਤਰਫੋਂ ਦੁਰਕਾਰਿਆ ਜਾਂਦਾ ਹੈ।ਦੂਜਾ ਇਹ ਕਿ ਹਰ ਕੋਈ ਆਪਣੀ ਆਪਣੀ ਕਾਬਲੀਅਤ ਰੱਖਦਾ ਹੈ।ਪਰ ਹਰ ਕਿਸੇ ਕੋਲ ਸਭ ਕੁਝ ਨਹੀਂ ਹੋ ਸਕਦਾ ਇਹ ਕੁਦਰਤ ਦਾ ਨਿਯਮ ਹੈ।

  • ਕਹਾਣੀ ਨੰਬਰ 9

ਸੁਘੜ ਕਬੂਤਰ ਵਿੱਚ ਏਕਤਾ ਦੀ ਮਿਸਾਲ ਪੇਸ਼ ਹੋਈ ਹੈ ਜੋ ਕਿ ਇਕ ਬੁੱਢੇ ਤੇ ਅਨੁਭਵੀ ਕਬੂਤਰ ਦੀ ਸਿਆਣਪ ਕਾਰਨ ਸੀ।ਇਹ ਜਿੰਦਗੀ ਦੀਆਂ ਮੁਸ਼ਕਿਲਾਂ ਲਈ ਬੁੱਧੀ ਦੀ ਤੀਖਣਤਾ ਨਾਲ ਸਹੀ ਫੈਸਲੇ ਲੈ ਕੇ ਸੁਲਝਾ ਪੇਸ਼ ਕਰਦੀ ਹੈ ।

  • ਕਹਾਣੀ ਨੰਬਰ 10

ਢੋਲ ਢਮੱਕਾ ਲੇਲੇ ਦੇ ਹਵਾਲੇ ਨਾਲ ਆਪਣਿਆਂ ਦੇ ਮੋਹ ਦੀ ਪੇਸ਼ਕਾਰੀ ਕਰਦੀ ਹੈ ।ਇਸ ਤੋਂ ਇਲਾਵਾ ਕਹਾਣੀ ਇਹ ਵੀ ਸੰਦੇਸ਼ ਦਿੰਦੀ ਹੈ ਕਿ ਸਿਆਣਪ ਅਤੇ ਬੁੱਧੀ ਦਾ ਸਹੀ ਢੰਗ ਨਾਲ ਕੀਤਾ ਪ੍ਰਯੋਗ ਜਿੰਦਗੀ ਵਿੱਚ ਸਹੀ ਸਾਬਿਤ ਹੁੰਦਾ ਹੈ।ਹੰਕਾਰ ਦੇ ਨੁਕਸਾਨ ਬਾਰੇ ਵੀ ਜਾਣਕਾਰੀ ਮਿਲਦੀ ਹੈ।

  • ਕਹਾਣੀ ਨੰਬਰ 11

ਘਾਟੇਵੰਦਾ ਸੌਦਾ ਸਿਆਣਪ ਤੇ ਮਿਹਨਤ ਦੀ ਸਿਖਿਆ ਦਿੰਦੀ ਹੈ।ਵਾਅਦਾ ਨਿਭਾਉਣ ਦੀ ਆਸ ਬਜੁਰਗਾਂ ਤੋਂ ਜਿਆਦਾ ਕੀਤੀ ਗਈ ਹੈ।ਇਕ ਭਾਗਾਂ ਜਾਂ ਕਿਸਮਤ ਦੀ ਗੱਲ (ਲੋਕ ਵਿਸ਼ਵਾਸ) ਪੇਸ਼ ਹੋਈ ਹੈ।ਇਨਸਾਨ ਦੀ ਔਲਾਦ ਦੀ ਆਸ ਵੀ ਇਸ ਵਿੱਚ ਦਿਖਾਈ ਗਈ ਹੈ।

  • ਕਹਾਣੀ ਨੰਬਰ 12

ਕੋਇਲਾਂ ਦੇ ਬੱਚੇ ਵਿੱਚ ਦਸਿਆ ਗਿਆ ਹੈ ਕਿ ਕੋਈ ਵਿਅਕਤੀ ਆਪਣੇ ਮੂਲ ਤੋਂ ਟੁੱਟ ਨਹੀਂ ਸਕਦਾ ਭਾਵੇਂ ਕਿ ਉਹ ਜਨਮ ਤੋਂ ਹੀ ਅਣਜਾਣ ਹੋਵੇ ਪਰ ਜਦੋਂ ਆਪਣੀ ਅਸਲੀਅਤ ਬਾਰੇ ਜਾਣੂ ਹੁੰਦਾ ਹੈ ਤਾਂ ਆਪਣੇ ਅਸਲ ਨਾਲ ਹੀ ਜਾ ਰਲਦਾ ਹੈ।

  • ਕਹਾਣੀ ਨੰਬਰ 13

ਸੌਦਾਗਰ ਬੀਜੋ ਅਜਿਹੀ ਕਹਾਣੀ ਹੈ ਜਿਸ ਵਿੱਚ ਸਹਾਇਕ ਤੌਰ ਤੇ ਵੀ ਜਨੌਰ ਪਾਤਰ ਨਹੀਂ ਹੈ ਫਿਰ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ।ਇਸ ਵਿੱਚ ਬੀਜੋ ਨਾਂ ਦੀ ਇਕ ਔਰਤ ਦੁਆਰਾ ਸੋਦੇਬਾਜੀ ਦੀ ਕਥਾ ਬਿਆਨ ਕੀਤੀ ਗਈ ਹੈ।ਜੋ ਅੰਤ ਉਸਦੀ ਮੌਤ ਦਾ ਕਾਰਨ ਬਣਦੀ ਹੈ।ਭਾਵ ਸੌਦੇਬਾਜੀ ਹਰ ਵਾਰ ਠੀਕ ਨਹੀਂ ਹੁੰਦੀ।

  • ਕਹਾਣੀ ਨੰਬਰ 14

ਚਲਾਕ ਲੂੰਮੜ ਵਿੱਚ ਧੋਖੇਬਾਜ਼ੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ।ਮੁਸੀਬਤ ਵਿੱਚ ਘਿਰੇ ਜਾਨਵਰਾਂ ਨੂੰ ਲੂੰਮੜ ਧੋਖੇ ਨਾਲ ਇਕ ਇਕ ਕਰਕੇ ਖਾ ਜਾਂਦਾ ਹੈ।ਪਰ ਇਹ ਕੰਮ ਉਹ ਇਕੱਠਿਆਂ ਨਾਲ ਨਹੀਂ ਕਰਦਾ।ਭਾਵ ਏਕਤਾ ਦੀ ਸ਼ਕਤੀ ਵੀ ਇਥੇ ਪੇਸ਼ ਹੋਈ ਹੈ।

  • ਕਹਾਣੀ ਨੰਬਰ 15

ਦੂਜਿਆਂ ਤੇ ਭਰੋਸਾ ਖੁਦ ਮਿਹਨਤ ਕਰਨ ਤੇ ਦੂਜਿਆਂ ਤੇ ਭਰੋਸਾ ਨਾ ਕਰਨ ਬਾਰੇ ਦੱਸਦੀ ਹੈ ।

  • ਕਹਾਣੀ ਨੰਬਰ 16

ਗਾਲੜੀ ਤੇ ਬੁੱਢੀ ਮਾਈ ਵਿੱਚ ਇੱਕ ਧਿਰ ਵੱਲੋਂ ਚਲਾਕੀ ਨਾਲ ਦੂਜਿਆਂ ਨੂੰ ਮੂਰਖ ਬਣਾਉਣ ਬਾਰੇ ਦੱਸਦੀ ਹੈ।ਇਸ ਵਿੱਚ ਇੱਕ ਗੱਲ ਹੋਰ ਪੇਸ਼ ਹੋਈ ਹੈ ਕਿ ਗੁੱਸੇ ਵਿੱਚ ਮਨੁੱਖ ਸਹੀ ਫੈਸਲਾ ਨਹੀਂ ਲੈ ਸਕਦਾ ਸਗੋਂ ਦੂਜਿਆਂ ਹੱਥੋਂ ਮੂਰਖ ਬਣਦਾ ਹੈ।

  • ਕਹਾਣੀ ਨੰਬਰ 17

ਚਿੜੀ ਵਿਚਾਰੀ ਕੀਕਣ ਜੀਵੇ ਵਿੱਚ ਚਿੜੀ ਜੋ ਕਿ ਕਮਜੋਰ ਧਿਰ ਹੈ। ਉਸ ਨਾਲ ਨਾ-ਇਨਸਾਫੀ ਹੁੰਦੀ ਹੈ ਅਤੇ ਉਹ ਇਨਸਾਫ ਲਈ ਸੰਘਰਸ਼ ਕਰਦੀ ਹੈ।ਅੰਤ ਸਫਲਤਾ ਉਸਨੂੰ ਮਿਲਦੀ ਹੈ। ਇਸ ਤਰ੍ਹਾਂ ਕਹਾਣੀ ਜਿੰਦਗੀ ਲਈ ਸੰਘਰਸ਼ ਦੀ ਸਿਖਿਆ ਦਿੰਦੀ ਹੈ।

  • ਕਹਾਣੀ ਨੰਬਰ 18

ਕੁੱਕੜ ਤੇ ਬਿੱਲੀ ਵਿੱਚ ਸੰਦੇਸ਼ ਦਿੱਤਾ ਗਿਆ ਹੈ ਕਿ ਆਪਣਿਆਂ ਨਾਲ ਧੋਖਾ ਕਰਨ ਵਾਲਿਆਂ ਨੂੰ ਅੱਗੇ ਧੋਖਾ ਹੀ ਮਿਲਦਾ ਹੈ।

  • ਕਹਾਣੀ ਨੰਬਰ 19

ਮੈਂ ਜੀਵਤਾ ਮੈਂ ਜਾਗਤਾ ਵਿੱਚ ਜਿਉਣ ਦੀ ਇੱਛਾ ਜੋ ਮੂਲ ਇੱਛਾ ਹੈ, ਪੇਸ਼ ਹੋਈ ਹੈ।ਪਤਨੀ ਵੱਲੋਂ ਪਤੀ ਦੇ ਮਿਲਾਪ ਲਈ ਬਿਰਹਾ ਤੇ ਵਿਰਲਾਪ ਦੀ ਵੀ ਪੇਸ਼ਕਾਰੀ ਹੋਈ ਹੈ।

  • ਕਹਾਣੀ ਨੰਬਰ 20

ਗਿੱਦੜ ਤੇ ਖਰਗੋਸ਼ ਜਿਸ ਵਿੱਚ ਗਿੱਦੜ ਦੇ ਪਾਤਰ ਦੁਆਰਾ ਅਸਲ ਨੂੰ ਭੁਲਾ ਕੇ ਆਪਣੇ ਆਪ ਨੂੰ ਤਪੀ ਸਮਝਣ ਦੀ ਘਟਨਾ ਪੇਸ਼ ਹੋਈ ਹੈ ਜੋ ਇਹ ਸਿਖਿਆ ਦਿੰਦੀ ਹੈ ਕਿ ਅਸਲ ਬਹੁਤੀ ਦੇਰ ਨਹੀਂ ਛੁਪਾਇਆ ਜਾ ਸਕਦਾ ਭਾਵ ਹਰ ਕਿਸੇ ਨੂੰ ਹਕੀਕਤ ਵਿੱਚ ਜਿਉਣਾ ਚਾਹੀਦਾ ਹੈ ਕਿਉਂਕਿ ਝੂਠਾ ਦਿਖਾਵਾ ਬਹੁਤ ਸਮਾਂ ਨਹੀਂ ਰਹਿੰਦਾ।

  • ਕਹਾਣੀ ਨੰਬਰ 21

ਜੂੰ ਜੂੰ ਦੀ ਲੜਾਈ ਅੰਤਲੀ ਕਹਾਣੀ ਹੈ।ਜਿਸ ਵਿੱਚ ਪ੍ਰਤੀਕਾਤਮਕ ਢੰਗ ਨਾਲ ਮਨੁੱਖੀ ਸੁਭਾਅ ਦੀ ਪੇਸ਼ਕਾਰੀ ਹੋਈ ਹੈ ਕਿ ਮਨੁੱਖ ਆਪ ਤਾਂ ਡਿੱਗਦਾ ਹੈ ਪਰ ਜੇ ਕੋਈ ਹਾਲ ਵੀ ਪੁੱਛਦਾ ਹੈ ਤਾਂ ਉਸ ਨੂੰ ਹਿਮਾਇਤੀ ਸਮਝਣ ਦੀ ਥਾਂ ਉਸ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਇਸ ਤਰ੍ਹਾਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਪੁਸਤਕ ਪੰਜਾਬ ਦੀਆਂ ਜਨੌਰ ਕਹਾਣੀਆਂ ਵਿੱਚ 21 ਕਹਾਣੀਆਂ ਸ਼ਾਮਿਲ ਹਨ।ਜਿਨ੍ਹਾਂ ਦੀ ਬੇਦੀ ਅਨੁਸਾਰ ਸਾਰਥਿਕਤਾ ਇਹ ਹੈ ਕਿ ਇਹ ਹਰ ਵਰਗ ਉਮਰ ਦੇ ਪਾਠਕ ਲਈ ਹਨ।ਭਾਵ ਬੱਚੇ ਮਨੋਰੰਜਨ ਲਈ ਪੜਦੇ ਹਨ,ਵੱਡੇ ਸਿਖਿਆ ਗ੍ਰਹਿਣ ਕਰਦੇ ਹਨ।ਜੋ ਜਿੰਦਗੀ ਵਿੱਚ ਕੰਮ ਆਉਂਦੀ ਹੈ।ਮੋਟੇ ਤੌਰ 'ਤੇ ਇਨ੍ਹਾਂ ਕਹਾਣੀਆਂ ਵਿੱਚ ਜਿੰਦਗੀ ਜਿਉਣ ਦੀ ਇੱਛਾ ਅਤੇ ਉਸ ਦੇ ਜਿਉਣ ਢੰਗ ਪੇਸ਼ ਹੋਏ ਹਨ। [1]

ਹਵਾਲੇ[ਸੋਧੋ]