ਪੰਜਾਬ ਦੀਆਂ ਲੋਕ-ਕਹਾਣੀਆਂ
ਲੇਖਕ | ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬ ਦੀ ਲੋਕ ਧਾਰਾ,ਪੰਜਾਬ ਦੀਆਂ ਲੋਕ ਕਹਾਣੀਆਂ |
ਪ੍ਰਕਾਸ਼ਕ | ਨੈਸ਼ਨਲ ਬੁੱਕ ਸ਼ਾਪ,ਦਿੱਲੀ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 160 |
ਪੰਜਾਬ ਦੀਆਂ ਲੋਕ-ਕਹਾਣੀਆਂ ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਗਈ ਪੁਸਤਕ ਹੈ।ਇਹ ਪੰਜਾਬੀ ਦੀ ਪਹਿਲੀ ਲੋਕ ਕਹਾਣੀਆਂ ਦੀ ਪੁਸਤਕ ਹੈ।ਇਸ ਪੁਸਤਕ ਵਿੱਚ ਕੁੱਲ 25 ਕਹਾਣੀਆਂ ਹਨ।ਲੋਕ ਕਹਾਣੀਆਂ ਵਿੱਚ ਸਿਰਫ਼ ਅਨਹੋਣੀਆਂ ਸੁਫ਼ਨਾਲੀਆਂ ਤੇ ਕਿਸੇ ਅਵਾਸਤਵਿਕ ਦੁਨੀਆ ਦੀਆਂ ਗੱਲਾਂ ਹੀ ਨਹੀਂ ਭਰੀਆਂ ਹੁੰਦੀਆਂ,ਸਗੋਂ ਇਹਨਾਂ ਦੀ ਹਿੱਕ ਵਿੱਚ ਬੜਾ ਕੁਝ ਅਜਿਹਾ ਭਰਿਆ ਪਿਆ ਹੁੰਦਾ ਹੈ ਜੋ ਸਾਨੂੰ ਇਹਨਾਂ ਦੀ ਸੰਭਾਲ ਕਰਨ ਤੇ ਮਜ਼ਬੂਰ ਕਰਦਾ ਹੈ।ਲੋਕ ਕਹਾਣੀਆਂ ਤੋਂ ਸਾਨੂੰ ਪ੍ਰਾਚੀਨ ਲੋਕਾਂ ਦੇ ਸੁਹਜ ਸਵਾਦਾਂ ਤੇ ਸਾਹਿਤਕ ਰੁਚੀਆਂ ਖਿਆਲਾਂ,ਰਵਾਇਤਾਂ,ਰਸਮ-ਰਿਵਾਜਾਂ ਅਤੇ ਸਮਕਾਲੀ ਸਮਾਜ ਦੀ ਜਾਣਕਾਰੀ ਮਿਲਦੀ ਹੈ। ਲੋਕ ਕਹਾਣੀਆਂ ਵਿੱਚ ਤਬਦੀਲੀ ਛੇਤੀ ਨਹੀਂ ਆਉਂਦੀ ਜਿਹੜੀ ਲੋਕ ਕਹਾਣੀ ਅੱਜ ਪਿੰਡ ਵਿੱਚ ਸੁਣੀ ਸੁਣਾਈ ਜਾਂਦੀ ਹੈ ਇਹ ਉਸ ਲੋਕ ਕਹਾਣੀ ਨਾਲੋਂ ਵਖਰੀ ਨਹੀਂ ਜਿਹੜੀ ਪ੍ਰਾਚੀਨ ਕਾਲ ਵਿੱਚ ਵੱਡੇ ਵਡੇਰੇ ਸੁਣਾਉਂਦੇ ਸਨ। ਪੁਰਾਣੇ ਪੰਜਾਬ ਦੀ ਵਡਮੁੱਲੀ ਤੇ ਬਹੁ-ਰੰਗੀ ਸਭਿਅਤਾ ਦੇ ਇੱਕ ਅੰਗ ਲੋਕ ਕਹਾਣੀ ਨੂੰ ਅਮਰ ਕਰਨ ਲਈ ਵਣਜਾਰਾ ਬੇਦੀ ਨੇ ਮਹੱਤਵ ਭਰਿਆ ਯਤਨ ਕੀਤਾ ਹੈ।ਵਣਜਾਰਾ ਬੇਦੀ ਨੇ ਲੋਕ ਕਹਾਣੀਆਂFolklore Journalਵਿਚ ਲੋਕ ਕਹਾਣੀਆਂ ਪੜ੍ਹਨ ਤੋਂ ਬਾਅਦ ਲਿਖਣੀਆਂ ਸ਼ੁਰੂ ਕੀਤੀਆਂ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਜੀਵਨ ਦੇ ਅਤਿਅੰਤ ਨੇੜੇ ਦੀਆਂ ਤੇ ਜੀਵਨ ਦੀਆਂ ਬੁਨਿਆਦੀ ਅਹਿਮੀਅਤਾਂ ਤੇ ਰਹੱਸਾਂ ਨੂੰ ਉਘਾੜਨ ਵਾਲੀਆਂ ਹਨ।ਇਸ ਸੰਗ੍ਰਹਿ ਵਿੱਚ ਕਈ ਬਹੁਤ ਕਹਾਣੀਆਂ ਅਜਿਹੀਆਂ ਹਨ ਜਿਹਨਾਂ ਵਿੱਚ ਨਨਾਣ ਭਰਜਾਈਆਂ ਦੇ ਵੈਰ ਵਿਰੋਧ,ਭੈਣ ਦੀ ਵੀਰ ਲਈ ਸਾਧਨਾ ਆਦਿ ਸਮਾਜਕ ਭਾਈਚਾਰਕ ਤੇ ਇਖ਼ਾਲਕ ਵਿਸ਼ੇ ਹਨ।ਇਹਨਾਂ ਕਹਾਣੀਆਂ ਵਿੱਚ ਪਾਤਰ ਉਚ ਸ਼੍ਰੇਣੀ ਦੇ ਰਾਜੇ,ਵਜੀਰ ਹੀ ਨਹੀਂ ਸਗੋਂ ਸਾਧਾਰਨ ਇਸਤਰੀ-ਮਰਦ,ਪਸ਼ੂ-ਪੰਛੀ ਵੀ ਹਨ।ਲੋਕ ਕਹਾਣੀਆਂ ਜਿਵੇਂ ਕਿ ਨਾਂ ਤੋ ਪਤਾ ਲਗਦਾ ਹੈ ਕਿ ਲੋਕਾਂ ਤੋਂ ਸੁਣੀਆਂ ਹੋਈਆਂ ਕਹਾਣੀਆਂ ਹੁੰਦੀਆਂ ਹਨ।ਇਸ ਸੰਗ੍ਰਹਿ ਵਿੱਚ ਦਰਜ ਕਹਾਣੀਆਂ ਵਣਜਾਰਾ ਬੇਦੀ ਨੇ ਵੱਖ -ਵੱਖ ਲੋਕਾਂ ਤੋਂ ਸੁਣੀਆਂ ਹੋਈਆਂ ਹਨ।ਜਿਸ ਬਾਰੇ ਲੇਖਕ ਨੇ ਪੁਸਤਕ ਦੇ ਅੰਤ ਵਿੱਚ ਅੰਤਿਕਾ ਵਿੱਚ ਦਸਿਆ ਹੈ।ਇਸ ਸੰਗ੍ਰਹਿ ਵਿੱਚ ਦਰਜ ਲੋਕ ਕਹਾਣੀਆਂ ਦੇ ਬਿਰਤਾਂਤ ਪੱਛਮੀ ਕਹਾਣੀਆਂ ਨਾਲ ਮਿਲਦੇ ਹਨ।ਜਿਵੇਂ ਕਾਠੋ ਸ਼ਹਿਜ਼ਾਦੀ ਕਹਾਣੀ ਦਾ ਬਿਰਤਾਂਤ ਦਾ ਪੱਛਮੀ ਕਹਾਣੀ Catskin ਨਾਲ ਮਿਲਦਾ-ਜੁਲਦਾ ਹੈ।[1]
ਅਧਿਆਏ ਵੰਡ
[ਸੋਧੋ]- ਪ੍ਰਸੰਸਾ-ਮੋਹਨ ਸਿੰਘ ਉਬਾਰਾ ਦੀਵਾਨਾ
- ਭੂਮਿਕਾ-ਵਣਜਾਰਾ ਬੇਦੀ
- ਲੋਕਧਾਰਾ ਦਾ ਤਪਸਵੀ:ਡਾ ਵਣਜਾਰਾ ਬੇਦੀ-ਗੁਰਬਚਨ ਸਿੰਘ ਭੁੱਲਰ
- 25 ਕਹਾਣੀਆਂ
ਬਿੱਲੀ ਚੌਂਕਾ ਪਈ ਦੇਵੇ
[ਸੋਧੋ]ਇਸ ਕਹਾਣੀ ਵਿੱਚ ਪੰਜ ਭੀਖਮਾਂ ਦੇ ਦੀਵਿਆਂ ਦੀ ਮਹਾਨਤਾ ਤੇ ਸ਼ਿਵ ਤੇ ਪਾਰਬਤੀ ਦੀ ਮਹਾਨ ਸ਼ਕਤੀ ਨੂੰ ਦਰਸਾ ਕੇ ਉਹਨਾਂ ਵਿੱਚ ਸ਼ਰਧਾ ਪੈਦਾ ਕਰਕੇ ਕਹਾਣੀ ਨੂੰ ਧਾਰਮਿਕ ਰੰਗਤ ਦਿੱਤੀ ਗਈ ਹੈ।ਕਹਾਣੀ ਵਿੱਚ ਬੱਚੇ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।ਬੱਚੇ ਤੋਂ ਬਿਨਾਂ ਸਮਾਜ ਵਿੱਚ ਔਰਤ ਦੀ ਕੋਈ ਹੋਂਦ ਨਹੀਂ ਮੰਨੀ ਜਾਂਦੀ।ਪ੍ਰਮਾਤਮਾ ਦੀ ਕਿਰਪਾ ਨਾਲ ਹੀ ਬੱਚੇ ਦੀ ਪ੍ਰਾਪਤੀ ਹੁੰਦੀ ਹੈ।ਕਹਾਣੀ ਵਿੱਚ ਮਰਦ ਪ੍ਰਧਾਨ ਸਮਾਜ ਦੀ ਝਲਕ ਮਿਲਦੀ ਹੈ।[2]
ਅਨਾਰਾਂ ਪਾਤਸ਼ਾਹਜ਼ਾਦੀ
[ਸੋਧੋ]ਇਸ ਕਹਾਣੀ ਵਿੱਚ ਮੱਧਕਾਲੀ ਸਮੇਂ ਵਿੱਚ ਰਾਜੇ ਰਾਣੀ ਰਾਹੀ ਵਿਆਹ ਦੀ ਮਹੱਤਤਾ ਦਰਸਾਈ ਗਈ ਹੈ। ਕਹਾਣੀ ਵਿੱਚ ਦਿਉਰ ਦਾ ਭਾਬੀਆਂ ਨਾਲ ਪਿਆਰ ਦਿਖਾਇਆ ਗਿਆ ਹੈ।ਭਾਬੀਆਂ ਆਪਣੇ ਦਿਉਰ ਨੂੰ ਵਿਆਹ ਕਰਾਉਣ ਲਈ ਮਿਹਣੇ ਮਾਰਦੀਆਂ ਹਨ।ਕਹਾਣੀ ਰਾਹੀ ਮਰਦ ਦੀ ਸੋਚ ਭਾਵ ਉਹ ਸੁੰਦਰ ਔਰਤਾਂ ਨੂੰ ਪਸੰਦ ਕਰਦੇ ਹਨ ਨੂੰ ਦਿਖਾਇਆ ਗਿਆ ਹੈ।ਔਰਤ ਦੀ ਔਰਤ ਪ੍ਰਤੀ ਈਰਖਾ ਕਹਾਣੀ ਵਿੱਚ ਝੀਵਰੀ ਰਾਹੀਂ ਦਿਖਾਈ ਗਈ ਹੈ।
ਪਤਾਲ ਦਾ ਰਾਜਾ
[ਸੋਧੋ]ਇਸ ਕਹਾਣੀ ਵਿੱਚ ਸਮਾਜ ਵਿੱਚ ਕੁੜੀਆਂ ਦੀ ਸਥਿਤੀ ਬਿਆਨ ਕੀਤੀ ਗਈ ਹੈ।ਕਹਾਣੀ ਵਿੱਚ ਬਾਹਮਣ ਆਪਣੀ ਧੀ ਨੂੰ ਕੁੱਤੇ ਨਾਲ ਵਿਆਹ ਦਿੰਦਾ ਹੈ ਪਰ ਧੀ ਕੁਝ ਨਹੀਂ ਬੋਲਦੀ।ਭਾਵ ਮਰਦ ਪ੍ਰਧਾਨ ਸਮਾਜ ਵਿੱਚ ਕੁੜੀਆਂ ਆਪਣੀਆਂ ਇੱਛਾਵਾਂ ਪ੍ਰਗਟ ਨਹੀਂ ਕਰ ਸਕਦੀਆਂ।ਇਸ ਕਹਾਣੀ ਵਿੱਚ ਪੰਜਾਬੀ ਭਾਈਚਾਰੇ ਦੇ ਪੁਰਾਣੇ ਵਿਸ਼ਵਾਸ ਧੀਆਂ ਦੇ ਘਰ ਦੀ ਚੀਜ਼ ਨੂੰ ਵਰਤਣ ਖਾਣ ਵਿੱਚ ਪਾਪ ਸਮਝਣ ਨੂੰ ਦਰਸਾਇਆ ਗਿਆ ਹੈ।
ਬੱਚਾ ਇੱਕ ਚੱਣਾ
[ਸੋਧੋ]ਇਸ ਕਹਾਣੀ ਵਿੱਚ ਨੂੰਹ ਦਾ ਸੱਸ ਨਾਲ ਕੀਤਾ ਜਾਂਦਾ ਮਾੜਾ ਵਿਵਹਾਰ ਦਿਖਾਇਆ ਗਿਆ ਹੈ।ਕਹਾਣੀ ਵਿੱਚ ਖੱਤਰੀ ਦੀ ਘਰਵਾਲੀ ਆਪਣੀ ਸੱਸ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ।ਕਹਾਣੀ ਵਿੱਚ ਈਮਾਨਦਾਰੀ ਦੀ ਮਹਤੱਤਾ ਦਰਸਾਈ ਗਈ ਹੈ।ਖੱਤਰੀ ਦੀ ਮਾਂ ਈਮਾਨਦਾਰੀ ਨਾਲ ਸ਼ਿਵ ਪਾਰਬਤੀ ਦੀ ਸੇਵਾ ਕਰਦੀ ਹੈ ਤਾਂ ਉਸ ਨੂੰ ਚੰਗੇ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਖੱਤਰੀ ਦੀ ਸੱਸ ਈਰਖਾ ਭਾਵਨਾ ਨਾਲ ਸ਼ਿਵ ਪਾਰਬਤੀ ਨਾਲ ਦੁਰਵਿਵਹਾਰ ਕਰਦੀ ਹੈ ਤਾਂ ਉਸ ਨੂੰ ਉਸ ਦਾ ਫਲ ਮਿਲਦਾ ਹੈ। ਕਹਾਣੀ ਜੈਸੀ ਕਰਨੀ ਵੈਸੀ ਦੀ ਸਿੱਖਿਆ ਦਿੰਦੀ ਹੈ।
ਲੂਣ ਵਰਗਾ ਮਿੱਠਾ
[ਸੋਧੋ]ਇਸ ਕਹਾਣੀ ਵਿੱਚ ਔਰਤ ਦੁਆਰਾ ਮਰਦ ਦੀ ਗੱਲ ਉਲੰਘਣ ਤੇ ਮਰਦ ਦਾ ਔਰਤ ਨਾਲ ਕੀਤਾ ਜਾਂਦਾ ਵਿਵਹਾਰ ਦਿਖਾਇਆ ਗਿਆ ਹੈ।ਕਹਾਣੀ ਵਿੱਚ ਰਾਜੇ ਦੀ ਧੀ ਉਸਦੀ ਸ਼ਿਫਤ ਨਹੀਂ ਕਰਦੀ ਤਾਂ ਉਹ ਉਸਦਾ ਵਿਆਹ ਕੋਹੜੀ ਨਾਲ ਕਰ ਦਿੰਦਾ ਹੈ।ਧੀ ਕੋਈ ਵਿਰੋਧ ਨਾ ਕਰਦੀ ਹੋਈ ਆਪਣਾ ਪਤਨੀ ਧਰਮ ਨਿਭਾਉਂਦੀ ਹੋਈ ਕੋਹੜੀ ਨਾਲ ਰਹਿੰਦੀ ਹੈ।ਇਸ ਕਹਾਣੀ ਦਾ ਬਿਰਤਾਂਤ ਹਰਿਮੰਦਰ ਸਾਹਿਬ ਦੇ ਸਰੋਵਰ ਨਾਲ ਮਿਲਦਾ ਹੈ ਜਿਸ ਤਰ੍ਹਾਂ ਇਸ ਵਿੱਚ ਇਸ਼ਨਾਨ ਕਰਕੇ ਕੋਹੜ ਦੂਰ ਹੁੰਦੇ ਹਨ।ਕਹਾਣੀ ਵਿੱਚ ਕੋਹੜੀ ਪਵਿੱਤਰ ਛੰਬ ਵਿੱਚ ਇਸ਼ਨਾਨ ਕਰਕੇ ਆਪਣਾ ਕੋਹੜ ਦੂਰ ਕਰਦਾ ਹੈ।[3]
ਕਾਠੋ ਸ਼ਹਿਜਾਦੀ
[ਸੋਧੋ]ਇਸ ਕਹਾਣੀ ਵਿੱਚ ਕੁੜੀਆਂ ਦੇ ਸੁਪਨਿਆਂ ਪ੍ਰਤੀ ਭਾਵਾਂ ਨੂੰ ਦਿਖਾਇਆ ਗਿਆ ਹੈ।ਵਿਆਹ ਤੋਂ ਪਹਿਲਾਂ ਕੁੜੀ ਦੇ ਆਪਣੇ ਪਤੀ ਪ੍ਰਤੀ ਭਾਵਾਂ ਨੂੰ ਦਿਖਾਇਆ ਗਿਆ ਹੈ।ਕਹਾਣੀ ਵਿੱਚ ਕਾਠੋ ਸ਼ਹਿਜ਼ਾਦੀ ਚਾਹੁੰਦੀ ਹੈ ਕਿ ਹੋਰਾਂ ਵਾਂਗ ਉਸਦਾ ਹੋਣ ਵਾਲਾ ਪਤੀ ਵੀ ਭੰਡਾਰੇ ਦੀ ਰੋਟੀ ਵਾਸਤੇ ਕੁਝ ਭੇਜੇ।ਪਰ ਜਦੋਂ ਨਹੀਂ ਭੇਜਦਾ ਤਾਂ ਉਹ ਉਸ ਨਾਲ ਨਰਾਜ਼ ਹੋ ਕੇ ਬਦਲਾ ਲੈਂਦੀ ਹੈ।
ਮਨੁੱਖ ਹੰਸ ਬਣ ਗਏ
[ਸੋਧੋ]ਇਸ ਕਹਾਣੀ ਵਿੱਚ ਕੁੜੀ ਦੇ ਜਨਮ ਨੂੰ ਮਾੜਾ ਸਮਝਿਆ ਗਿਆ ਹੈ।ਕਹਾਣੀ ਵਿੱਚ ਰਾਜਾ ਰਾਣੀ ਨੂੰ ਮੁੰਡਾ ਜੰਮਣ ਲਈ ਮਜ਼ਬੂਰ ਕਰਦਾ ਹੈ।ਭੈਣ ਦਾ ਭਰਾਵਾਂ ਨਾਲ ਪਿਆਰ ਵੀ ਦਿਖਾਇਆ ਗਿਆ ਹੈ।ਕਹਾਣੀ ਵਿੱਚ ਸ਼ਹਿਜ਼ਾਦੀ ਦੇ ਭਰਾ ਹੰਸ ਬਣ ਜਾਂਦੇ ਹਨ ਤਾਂ ਸ਼ਹਿਜ਼ਾਦੀ ਉਹਨਾਂ ਨੂੰ ਠੀਕ ਕਰਨ ਲਈ ਮੋਨ ਧਾਰਨ ਕਰ ਲੈਂਦੀ ਹੈ।ਭਰਾਵਾਂ ਨੂੰ ਠੀਕ ਕਰਨ ਲਈ ਰਾਜੇ ਦੇ ਤਸੀਹੇ ਸਹਿੰਦੀ ਹੈ ਪਰ ਮੂੰਹੋਂ ਕੁਝ ਨਹੀਂ ਬੋਲਦੀ।
ਮੈਂ ਜੀਵਤਾ ਮੈਂ ਜਾਗਤਾ
[ਸੋਧੋ]ਇਸ ਕਹਾਣੀ ਵਿੱਚ ਜਨੌਰਾਂ ਦੇ ਭਾਵਾਂ ਨੂੰ ਦਿਖਾਇਆ ਗਿਆ ਹੈ।ਮਨੁੱਖ ਜਨੌਰਾਂ ਦੇ ਭਾਵ ਸਮਝਣ ਤੋਂ ਅਸਮਰਥ ਹੈ।ਮਨੁੱਖ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਜਨੌਰਾਂ ਦੀ ਜਾਨ ਲੈਂਦਾ ਹੈ।ਕਹਾਣੀ ਵਿੱਚ ਜਟ ਆਪਣੇ ਸ਼ੌਕ ਪੂਰਾ ਕਰਨ ਲਈ ਤੋਤੇ ਨੂੰ ਰਿੰਨ੍ਹ ਕੇ ਖਾ ਜਾਂਦਾ ਹੈ।
ਸੋਨੇ ਦੇ ਵਾਲਾਂ ਵਾਲੀ ਰਾਣੀ
[ਸੋਧੋ]ਇਸ ਕਹਾਣੀ ਵਿੱਚ ਬਾਪ ਤੋਂ ਬਿਨਾਂ ਜਵਾਨ ਹੋਏ ਪੁੱਤਰ ਦਾ ਜ਼ਿਕਰ ਆਇਆ ਹੈ।ਕਹਾਣੀ ਵਿੱਚ ਜਾਨਵਰ ਦਾ ਮਾਲਕ ਪ੍ਰਤੀ ਵਫ਼ਾਦਾਰੀ ਦਾ ਰਵੱਈਆ ਦਿਖਾਇਆ ਗਿਆ ਹੈ। ਕਹਾਣੀ ਵਿੱਚ ਬਿੱਲੀ,ਕੁੱਤਾ ਅਤੇ ਸੱਪ ਰਾਜੇ ਨਾਲ ਵਫ਼ਾਦਾਰੀ ਨਿਭਾਉਂਦੇ ਹਨ।ਫੁੱਫੇਕੁਟਣੀ ਦਾ ਚਰਿੱਤਰ ਵੀ ਦਿਖਾਇਆ ਗਿਆ ਹੈ।[4]
ਸੁੱਘੜ ਸਿਆਣੀ
[ਸੋਧੋ]ਇਹ ਕਹਾਣੀ ਔਰਤ ਦੀ ਸਿਆਣਪ ਬਾਰੇ ਹੈ। ਔਰਤ ਦੀ ਸਿਆਣਪ ਹੀ ਮਰਦ ਨੂੰ ਗਲਤ ਕੰਮਾਂ ਤੋਂ ਰੋਕਦੀ ਹੈ। ਔਰਤ ਵੀ ਆਪਣੀ ਸਿਆਣਪ ਨਾਲ ਮਰਦ ਦੇ ਜ਼ੁਲਮ ਤੋਂ ਬਚਦੀ ਹੈ।ਕਹਾਣੀ ਵਿੱਚ ਵਜ਼ੀਰ ਦੀ ਧੀ ਆਪਣੀ ਸਿਆਣਪ ਨਾਲ ਰਾਜੇ ਦੇ ਜ਼ੁਲਮ ਤੋਂ ਬਚਦੀ ਹੈ।ਸਮੇਂ ਦੀ ਰਾਜਨੀਤੀ ਦਾ ਪਤਾ ਲਗਦਾ ਹੈ।
ਕੋਕਲਾਂ ਪਾਤਸ਼ਾਹਜ਼ਾਦੀ
[ਸੋਧੋ]ਇਹ ਕਹਾਣੀ ਔਲਾਦ ਦੀ ਮਹੱਤਤਾ ਦਰਸਾਉਂਦੀ ਹੈ।ਮਨੁੱਖ ਔਲਾਦ ਦੀ ਪ੍ਰਾਪਤੀ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।ਕਹਾਣੀ ਵਿੱਚ ਰਾਜਾ ਦਾਨ ਪੁੰਨ ਕਰਕੇ ਔਲਾਦ ਪ੍ਰਾਪਤ ਕਰਦਾ ਹੈ।ਕਹਾਣੀ ਵਿੱਚ ਭਵਿੱਖਬਾਣੀ ਦੀ ਮਹੱਤਤਾ ਦਰਸਾਈ ਗਈ ਹੈ।ਰਾਜੇ ਦੇ ਪੁੱਤਰ ਨੇ ਬਾਰਾਂ ਸਾਲ ਬਾਅਦ ਮਰ ਜਾਣਾ ਹੈ।ਪਰ ਉਹ ਦੈਵੀ ਸ਼ਕਤੀ ਨਾਲ ਆਪਣੀ ਮੌਤ ਨੂੰ ਟਾਲ ਦਿੰਦਾ ਹੈ।
ਨੱਫ਼ੇ ਵਾਲਾ ਸੌਦਾ
[ਸੋਧੋ]ਇਹ ਕਹਾਣੀ ਈਮਾਨਦਾਰੀ ਦੀ ਬਾਤ ਪਾਉਂਦੀ ਹੈ।ਕਹਾਣੀ ਵਿੱਚ ਦਸਿਆ ਗਿਆ ਹੈ ਕਿ ਪਸ਼ੂ, ਜਨੌਰ ਜਾਂ ਮੋਏ ਬੰਦੇ ਕੀਤੀ ਜਾਣਦਿਆਂ ਹੋਇਆ ਆਪਣੇ ਨਾਲ ਕੀਤੇ ਗਏ ਉਪਕਾਰ ਦੇ ਬਦਲੇ ਆਪਣੇ ਰੱਖਿਅਕ,ਉਪਕਾਰੀ ਦੀ ਸਹਾਇਤਾ ਜ਼ਰੂਰ ਕਰਦੇ ਹਨ।
ਭਾਬੋ ਸਾਲੂ ਬੋੜਿਆ
[ਸੋਧੋ]ਇਸ ਕਹਾਣੀ ਵਿੱਚ ਨਨਾਣ ਤੇ ਭਰਜਾਈ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ।ਜਿਸ ਤਰ੍ਹਾਂ ਪੰਜਾਬੀ ਸਮਾਜ ਵਿੱਚ ਦੇਖਿਆ ਜਾਂਦਾ ਹੈ ਕਿ ਨਨਾਣ ਭਰਜਾਈ ਦੀ ਬਣਦੀ ਨਹੀਂ ਉਸੇ ਤਰ੍ਹਾਂ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਕੁੜੀ ਦੀਆਂ ਸਤ ਭਾਬੀਆਂ ਹਨ।ਪਰ ਕੋਈ ਭਾਬੀ ਨਨਾਣ ਨੂੰ ਸਾਲੂ ਨਹੀਂ ਦਿੰਦੀ।ਜਿਹੜੀ ਭਾਬੀ ਉਸਨੂੰ ਸਾਲੂ ਦਿੰਦੀ ਹੈ ਉਹ ਸਾਲੂ ਖਰਾਬ ਹੋਣ ਤੇ ਉਸਨੂੰ ਮੌਤ ਦੀ ਸਜ਼ਾ ਦਿੰਦੀ ਹੈ।
ਸੁਨਿਆਰੀ ਰਾਣੀ ਵਿਆਹ ਆਂਦੀ
[ਸੋਧੋ]ਇਸ ਕਹਾਣੀ ਵਿੱਚ ਰਾਜੇ ਰਾਹੀ ਮਰਦ ਦੀ ਨਿਰਦੈਤਾ ਦਾ ਵਰਣਨ ਕੀਤਾ ਹੈ। ਕਹਾਣੀ ਵਿੱਚ ਰਾਜਾ ਰਾਣੀਆਂ ਉਤੇ ਜ਼ੁਲਮ ਕਰਦਾ ਹੈ।ਪਰ ਉਸਦੀ ਸੁਘੜ ਸਿਆਣੀ ਰਾਣੀ ਆਪਣੀ ਸਿਆਣਪ ਨਾਲ ਰਾਜੇ ਦਾ ਘਮੰਡ ਤੋੜਦੀ ਹੈ।
ਤਰੱਕੜੀ ਤੇ ਵੱਟਾ
[ਸੋਧੋ]ਇਸ ਕਹਾਣੀ ਵਿੱਚ ਅਨਾਥ ਬੱਚਿਆਂ ਦੀ ਸਥਿਤੀ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਮਾਂ ਬਾਪ ਦੇ ਮਰ ਜਾਣ ਤੋਂ ਬਾਅਦ ਸ਼ਰੀਕੇ ਦੇ ਲੋਕ ਅਨਾਥ ਬੱਚਿਆਂ ਨੂੰ ਤੰਗ ਕਰਦੇ ਹਨ।ਕਹਾਣੀ ਵਿੱਚ ਅਨਾਥ ਢੱਕਣਾ ਤੇ ਢੱਕਣੀ ਨੂੰ ਖੱਤਰੀ ਬਹੁਤ ਤੰਗ ਕਰਦਾ ਹੈ।ਪਰ ਉਹ ਆਪਣੀ ਸੂਝ ਨਾਲ ਉਸ ਤੋਂ ਬਚਦੇ ਰਹਿੰਦੇ ਹਨ।
ਕੰਵਲ ਫੁੱਲ
[ਸੋਧੋ]ਇਸ ਕਹਾਣੀ ਵਿੱਚ ਬਾਪ ਦਾ ਧੀਆਂ ਨਾਲ ਪਿਆਰ ਦਿਖਾਇਆ ਗਿਆ ਹੈ।ਬਾਪ ਆਪਣੀਆਂ ਧੀਆਂ ਦੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।ਕਹਾਣੀ ਵਿੱਚ ਰਾਜਾ ਆਪਣੀਆਂ ਧੀਆਂ ਨੂੰ ਮਨਪਸੰਦ ਚੀਜ਼ਾਂ ਲਿਆ ਕੇ ਦਿੰਦਾ ਹੈ।ਕਹਾਣੀ ਵਿੱਚ ਸੱਪ ਨੂੰ ਦੇਵਤੇ ਦੇ ਰੂਪ ਵਿੱਚ ਦਿਖਾਇਆ ਹੈ।ਅਤੇ ਸੱਪ ਮਨੁੱਖ ਦੇ ਰੂਪ ਉਭਰਦਾ ਹੈ।ਰਾਣੀ ਦੀ ਧੀ ਮਨੁੱਖੀ ਰੂਪੀ ਸੱਪ ਨਾਲ ਵਿਆਹੀ ਜਾਂਦੀ ਹੈ।ਅਤੇ ਉਹ ਉਸ ਪ੍ਰਤੀ ਪਤਨੀ ਧਰਮ ਨਿਭਾਉਂਦੀ ਹੈ।
ਮੋਤੀਆਂ ਦਾ ਸਿੱਟਾ
[ਸੋਧੋ]ਇਸ ਕਹਾਣੀ ਵਿੱਚ ਰਾਜੇ ਦੇ ਘਮੰਡ ਦਾ ਵਰਣਨ ਕੀਤਾ ਹੈ।ਉਹ ਆਪਣੀ ਇੱਛਾ ਪੂਰੀ ਕਰਨ ਲਈ ਜਨਤਾ ਉਤੇ ਜ਼ੁਲਮ ਕਰਦਾ ਹੈ।ਕਹਾਣੀ ਵਿੱਚ ਰਾਜਾ ਮੋਤੀਆਂ ਦਾ ਸਿੱਟਾ ਲਿਆਉਣ ਦਾ ਹੁਕਮ ਕਰਦਾ ਹੈ।ਸੁਘੜ ਸਿਆਣੀ ਆਪਣੀ ਅਕਲ ਨਾਲ ਰਾਜੇ ਨੂੰ ਮੋਤੀਆਂ ਦਾ ਸਿੱਟਾ ਲਿਆ ਕੇ ਦਿੰਦੀ ਹੈ।ਕਹਾਣੀ ਵਿੱਚ ਸੰਤਾਂ ਉਤੇ ਵਿਅੰਗ ਕੱਸਿਆ ਗਿਆ ਹੈ।[5]
ਰੱਬ ਦੇ ਰੰਗ
[ਸੋਧੋ]ਇਸ ਕਹਾਣੀ ਵਿੱਚ ਪਰਮਾਤਮਾ ਦੀ ਕਿਰਪਾ ਨੂੰ ਦਿਖਾਇਆ ਗਿਆ ਹੈ।ਕਿ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸੁੱਖ ਮਿਲਦੇ ਹਨ।ਉਹ ਚਾਹੇ ਤਾਂ ਰਾਜੇ ਨੂੰ ਰੰਕ ਬਣਾ ਦੇਵੇ ਚਾਹੇ ਭਿਖਾਰੀ ਨੂੰ ਰਾਜਾ ਬਣਾ ਦੇਵੇ।ਕਹਾਣੀ ਵਿੱਚ ਰਾਜੇ ਤੋਂ ਪਹਿਲਾਂ ਰਾਜ ਖੁੱਸ ਜਾਂਦਾ ਤੇ ਉਸਦਾ ਪਰਿਵਾਰ ਵਿਛੜ ਜਾਂਦਾ ਹੈ।ਉਹ ਜੰਗਲਾਂ ਵਿੱਚ ਭਟਕਦਾ ਫਿਰਦਾ ਹੈ।ਅੰਤ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਰਾਜ ਅਤੇ ਪਰਿਵਾਰ ਵਾਪਸ ਮਿਲਦਾ ਹੈ।
ਰਾਮ ਦਾ ਜੋਗੀ
[ਸੋਧੋ]ਇਸ ਕਹਾਣੀ ਵਿੱਚ ਜੋਗੀਆਂ ਨੂੰ ਦਿਖਾਇਆ ਗਿਆ ਹੈ।ਕਹਾਣੀ ਉਸ ਸਮੇਂ ਨੂੰ ਦਿਖਾਉਂਦੀ ਹੈ ਜਦੋਂ ਜੋਗ ਮਤ ਢਹਿੰਦੀਆਂ ਕਲਾ ਵਿੱਚ ਸੀ ਤੇ ਜੋਗੀਆਂ ਵਿੱਚ ਬਹੁਤ ਸਾਰੀਆਂ ਬੁਰਾਈਆਂ ਪ੍ਰਵੇਸ਼ ਕਰ ਚੁੱਕੀਆਂ ਸਨ।ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਭੇਖਧਾਰੀ ਜੋਗੀ ਲੋਕਾਂ ਨੂੰ ਬਹੁਤ ਦੁੱਖ ਦਿੰਦੇ ਹਨ ਤੇ ਲੋਕ ਉਹਨਾਂ ਦੀ ਦੁਰਅਸੀਸ ਤੇ ਸਰਾਪ ਤੋਂ ਡਰਦੇ ਉਹਨਾਂ ਅੱਗੇ ਸਿਰ ਨਹੀਂ ਚੁੱਕਦੇ।
ਸੋਨੇ ਦੀ ਚਿੜੀ
[ਸੋਧੋ]ਇਸ ਕਹਾਣੀ ਵਿੱਚ ਔਰਤ ਪ੍ਰਤੀ ਔਰਤ ਦੀ ਈਰਖਾ ਨੂੰ ਪੇਸ਼ ਕੀਤਾ ਗਿਆ ਹੈ।ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਰਾਜੇ ਦੀ ਜੋ ਰਾਣੀ ਰਾਜੇ ਨੂੰ ਵਾਰਸ ਦਿੰਦੀ ਹੈ ਬਾਕੀ ਰਾਣੀਆਂ ਉਸ ਨਾਲ ਈਰਖਾ ਕਰਦੀਆਂ ਹਨ। ਉਸ ਤੋਂ ਉਸ ਦੀ ਸੰਤਾਨ ਦੂਰ ਕਰਦੀਆਂ ਹਨ ਅਤੇ ਰਾਜੇ ਦੇ ਮਨ ਵਿੱਚ ਉਸ ਪ੍ਰਤੀ ਨਫ਼ਰਤ ਪੈਦਾ ਕਰਦੀਆਂ ਹਨ।ਕਹਾਣੀ ਵਿੱਚ ਭੈਣ ਦਾ ਭਰਾਵਾਂ ਪ੍ਰਤੀ ਪਿਆਰ ਦਿਖਾਇਆ ਗਿਆ ਹੈ।
ਘੜਮੁਚ
[ਸੋਧੋ]ਇਹ ਕਹਾਣੀ ਔਰਤ ਦੀ ਸਥਿਤੀ ਨੂੰ ਪੇਸ਼ ਕਰਦੀ ਹੈ।ਰਾਜਿਆਂ ਦਾ ਗ਼ਰੀਬ ਬੰਦਿਆਂ ਦੀ ਸੁੰਦਰ ਔਰਤਾਂ ਪ੍ਰਤੀ ਵਿਵਹਾਰ ਦਿਖਾਇਆ ਗਿਆ ਹੈ।ਔਰਤ ਦਾ ਸੁੱਘੜਪਨ ਦਿਖਾਇਆ ਗਿਆ ਹੈ।ਕਹਾਣੀ ਵਿੱਚ ਗਰੀਬ ਆਦਮੀ ਦੀ ਪਤਨੀ ਆਪਣੀ ਸੂਝ ਬੂਝ ਨਾਲ ਹੀ ਰਾਜੇ ਤੋਂ ਬਚਦੀ ਹੈ।ਪਤਨੀ ਦਾ ਪਤੀ ਪ੍ਰਤੀ ਵਫ਼ਾਦਾਰੀ ਰਵੱਈਆ ਦਿਖਾਇਆ ਗਿਆ ਹੈ।
ਮੱਤ੍ਈਆਂ ਧੀਆਂ
[ਸੋਧੋ]ਇਸ ਕਹਾਣੀ ਵਿੱਚ ਮੱਤਰੇਈ ਮਾਂ ਦਾ ਧੀਆਂ ਨਾਲ ਕੀਤੇ ਬੁਰੇ ਵਿਵਹਾਰ ਦਾ ਵਰਣਨ ਕੀਤਾ ਗਿਆ ਹੈ।ਕਹਾਣੀ ਵਿੱਚ ਮੱਤਰੇਈ ਮਾਂ ਧੀਆਂ ਨਾਲ ਬੁਰਾ ਸਲੂਕ ਕਰਦੀ ਹੈ, ਉਹਨਾਂ ਨੂੰ ਖਾਣ ਪੀਣ ਤੋਂ ਰੋਕਦੀ ਹੈ ਤੇ ਉਹਨਾਂ ਨੂੰ ਘਰੌਂ ਕੱਢ ਦਿੰਦੀ ਹੈ।ਧੀਆਂ ਨੂੰ ਫਕੀਰ ਪਾਲ ਕੇ ਵਿਆਹ ਦਿੰਦਾ ਹੈ।ਅੰਤ ਵਿੱਚ ਮਤ੍ਰੇਈ ਮਾਂ ਧੀਆਂ ਤੋਂ ਮਾਫ਼ੀ ਮੰਗਦੀ ਹੈ।
ਲਾਲ ਬਾਦਸ਼ਾਹ
[ਸੋਧੋ]ਇਸ ਕਹਾਣੀ ਵਿੱਚ ਸੱਪ ਨੂੰ ਨਾਗ ਦੇਵਤੇ ਦੇ ਰੂਪ ਵਿੱਚ ਦਿਖਾਇਆ ਹੈ।ਸੱਪ ਦੇ ਚੰਗੇ ਪੱਖਾਂ ਨੂੰ ਉਭਾਰਿਆ ਗਿਆ ਹੈ।ਸੱਪ ਕਹਾਣੀ ਵਿੱਚ ਮਨੁੱਖੀ ਜ਼ਿੰਦਗੀ ਜਿਉਂਦਾ ਹੈ।[6]
ਬਾਂਦਰੀ ਪਰੀ
[ਸੋਧੋ]ਇਸ ਕਹਾਣੀ ਵਿੱਚ ਵਿਆਹ ਦੀ ਮਹੱਤਤਾ ਦਰਸਾਈ ਗਈ ਹੈ।ਕਹਾਣੀ ਵਿੱਚ ਰਾਜਾ ਆਪਣੇ ਤਿੰਨਾਂ ਪੁੱਤਰਾਂ ਦਾ ਵਿਆਹ ਕਰਾਉਂਦਾ ਹੈ।ਕਹਾਣੀ ਵਿੱਚ ਭਰਾਵਾਂ ਦੇ ਆਪਸੀ ਵਿਵਹਾਰ ਦਾ ਪਤਾ ਲਗਦਾ ਹੈ।ਦਿਓ ਰਾਹੀ ਬੁਰਾਈ ਉਤੇ ਵਿਅੰਗ ਕੀਤਾ ਗਿਆ ਹੈ।ਪਤਨੀ ਦੀ ਪਤੀ ਪ੍ਰਤੀ ਪਿਆਰ ਦੀ ਤਾਂਘ ਦਿਖਾਈ ਗਈ ਹੈ।
ਅੱਧਾ ਭਾਈ ਜਾਗਦਾ
[ਸੋਧੋ]ਇਸ ਕਹਾਣੀ ਵਿੱਚ ਸੰਤਾਨ ਦੀ ਮਹੱਤਤਾ ਦਿਖਾਈ ਗਈ ਹੈ।ਕਹਾਣੀ ਵਿੱਚ ਰਾਜਾ ਸੰਤਾਨ ਦੀ ਪ੍ਰਾਪਤੀ ਲਈ ਪੁੰਨ ਦਾਨ ਕਰਦਾ ਹੈ।ਅਤੇ ਸੰਤਾਨ ਦੀ ਪ੍ਰਾਪਤੀ ਕਰਦਾ ਹੈ।ਅਤੇ ਕਹਾਣੀ ਵਿੱਚ ਅੱਧੇ ਬੱਚੇ ਰਾਹੀ ਅਪੰਗ ਬੱਚਿਆਂ ਦੀ ਸਥਿਤੀ ਨੂੰ ਦਿਖਾਇਆ ਗਿਆ ਹੈ।ਉਸਦੇ ਨਾਲ ਕੀਤੇ ਜਾਂਦੇ ਵਿਵਹਾਰ ਤੋਂ ਭਰਾਵਾਂ ਦੇ ਸੁਭਾਅ ਦਾ ਪਤਾ ਲਗਦਾ ਹੈ।ਕਹਾਣੀ ਵਿੱਚ ਫੁੱਫੇਕੁਟਣੀ ਦੇ ਚਰਿੱਤਰ ਨੂੰ ਦਿਖਾਇਆ ਗਿਆ ਹੈ।
ਅੰਤਿਕਾ
[ਸੋਧੋ]ਇਸ ਕਿਤਾਬ ਦੇ ਅੰਤ ਵਿੱਚ ਵਣਜਾਰਾ ਬੇਦੀ ਨੇ ਅੰਤਿਕਾ ਦਿੱਤੀ ਹੈ। ਇਸ ਵਿੱਚ ਬੇਦੀ ਨੇ ਕਿਤਾਬ ਵਿਚਲੀਆਂ ਲੋਕ ਕਹਾਣੀਆਂ ਦੇ ਬਾਰੇ ਸੰਖੇਪ ਟਿੱਪਣੀ ਦਿੱਤੀ ਹੈ।ਅੰਤਿਕਾ ਵਿੱਚ ਵਣਜਾਰਾ ਬੇਦੀ ਨੇ ਦੱਸਿਆ ਹੈ ਕਿ ਉਸ ਨੇ ਪੁਸਤਕ ਵਿੱਚ ਦਰਜ ਲੋਕ ਕਹਾਣੀਆਂ ਕਿਸ ਕੋਲੋਂ ਸੁਣੀਆਂ ਹਨ।ਨਾਲ ਹੀ ਦੱਸਿਆ ਹੈ ਕਿ ਕਿਸ ਕਹਾਣੀ ਦਾ ਬਿਰਤਾਂਤ ਕਿਸ ਪੱਛਮੀ ਕਹਾਣੀ ਨਾਲ ਮਿਲਦਾ ਹੈ ਜਿਵੇਂ ਬੱਚਾ ਇੱਕ ਚੱਣਾ ਕਹਾਣੀ ਉਸ ਨੇ ਹਰਦਈ ਕੋਲੋਂ ਸੁਣੀ ਹੈ ਅਤੇ ਇਸ ਦਾ ਬਿਰਤਾਂਤ ਪੱਛਮੀ ਕਹਾਣੀ Mother Holleਨਾਲ ਮਿਲਦਾ ਹੈ।[7]
ਹਵਾਲੇ
[ਸੋਧੋ]- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:15
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:29
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:46
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:66
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:100
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:130
- ↑ ਪੰਜਾਬ ਦੀਆਂ ਲੋਕ-ਕਹਾਣੀਆਂ,ਡਾ:ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਨਾ:149