ਪੰਜਾਬ ਦੀ ਉਸਾਰੀ ਕਲਾ / ਭਵਨ ਨਿਰਮਾਣ ਕਲਾ
ਦਿੱਖ
ਪੰਜਾਬ ਦੀ ਉਸਾਰੀ ਕਲਾ / ਭਵਨ ਨਿਰਮਾਣ ਕਲਾ
[ਸੋਧੋ]ਪੰਜਾਬ ਦੀ ਧਰਤੀ, ਵੱਖੋ-ਵੱਖਰੇ ਜਾਤੀ-ਕਬੀਲਿਆਂ ਵਾਲੇ ਸਭਿਆਚਾਰ ਦੇ ਮਿਸ਼ਰਣ ਦੀ ਧਰਤੀ ਹੈ ਜਿਸ ਵਿਚ ਸਮੇਂ-ਸਮੇਂ ਬਾਹਰੋਂ ਆਏ ਹਮਲਾਵਰ/ਧਾੜਵੀ ਵੀ ਆ ਰਲਦੇ ਰਹੇ। ਇਸ ਦੀਆਂ ਇਮਾਰਤਾਂ ਦਾ ਸੁਹਜ ਇਨ੍ਹਾਂ ਸਭਿਆਚਾਰਾਂ ਦੇ ਮਿਸ਼ਰਣ ਨੂੰ ਸੰਭਾਲੀ ਬੈਠਾ ਹੈ। ਜੇ ਪੰਜਾਬ ਦੇ ਭਵਨ ਨਿਰਮਾਣ ਕਲਾ ਦੀਆਂ ਖਾਸੀਅਤਾਂ ਦੀ ਸ਼ਨਾਖ਼ਤ ਕਰਨੀ ਹੋਵੇ ਤਾਂ ਨਿਸ਼ਚੇ ਹੀ ਝੁੱਗੀਆਂ-ਝੋਂਪੜੀਆਂ ਤੋਂ ਲੈ ਕੇ ਆਲੀਸ਼ਾਨ ਗੁਬੰਦਾਂ ਤੇ ਚੁਬਾਰਿਆਂ 'ਚੋਂ ਝਲਕਦੇ ਕਈ ਇਤਿਹਾਸਕ ਪੜਾਵਾਂ ਵੱਲ ਮੁੜਨਾ ਪਵੇਗਾ।