ਸਮੱਗਰੀ 'ਤੇ ਜਾਓ

ਪੰਜ ਇਸ਼ਨਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਰੀਰ ਦੇ ਪੰਜ ਅੰਗ ਮੂੰਹ, ਦੋ ਹੱਥ ਤੇ ਦੋ ਪੈਰਾਂ ਨੂੰ ਪਾਣੀ ਨਾਲ ਧੋਣ ਦੀ ਕਿਰਿਆ ਨੂੰ ਪੰਜ ਇਸ਼ਨਾਨਾ ਕਹਿੰਦੇ ਹਨ। ਪੰਜ ਇਸ਼ਨਾਨ ਕਰਨ ਵਾਲੇ ਵਿਅਕਤੀ ਨੂੰ ਪੰਜ ਇਸ਼ਨਾਨੀਆ ਕਹਿੰਦੇ ਹਨ।ਆਮ ਤੌਰ ਤੇ ਪੰਜ ਇਸ਼ਨਾਨ ਉਸ ਸਮੇਂ ਕੀਤਾ ਜਾਂਦਾ ਹੈ ਜਦ ਸਰੀਰ ਢਿੱਲਾ ਹੋਵੇ। ਜਾਂ ਕਈ ਵੇਰ ਪੂਜਾ ਪਾਠ ਕਰਨ ਸਮੇਂ ਵੀ ਲੋਕ ਪੰਜ ਇਸ਼ਨਾਨਾ ਕਰ ਲੈਂਦੇ ਹਨ।ਮੁਗਲਾਂ ਦੇ ਅਤਿਆਚਾਰ ਸਮੇਂ ਸਿੱਖ ਜੰਗਲਾਂ ਵਿਚ ਰਹਿੰਦੇ ਸਨ। ਕਈ ਵੇਰ ਜੰਗਲਾਂ ਵਿਚ ਇਸ਼ਨਾਨ ਕਰਨ ਲਈ ਪਾਣੀ ਨਹੀਂ ਮਿਲਦਾ ਸੀ। ਇਸ ਲਈ ਸਿੱਖ ਪੰਜ ਇਸ਼ਨਾਨਾ ਕਰਕੇ ਹੀ ਪਾਠ ਕਰ ਲੈਂਦੇ ਸਨ। ਉਸ ਸਮੇਂ ਪੰਜ ਇਸ਼ਨਾਨੇ ਨੂੰ ਹੀ ਪੂਰਾ ਇਸ਼ਨਾਨ ਮੰਨਿਆ ਜਾਂਦਾ ਸੀ।

ਹਿੰਦੂ ਗ੍ਰੰਥਾਂ ਵਿਚ ਹੇਠ ਲਿਖੇ ਪੰਜ ਇਸ਼ਨਾਨ ਵਿਸ਼ੇਸ਼ ਮੰਨੇ ਜਾਂਦੇ ਹਨ—

[ਸੋਧੋ]
  1. ਭਸਮ ਨਾਲ ਸਰੀਰ ਨੂੰ ਸ਼ੁੱਧ ਕਰਨਾ।
  2. ਵੇਦ ਮੰਤਰਾਂ ਨਾਲ ਸਰੀਰ ਨੂੰ ਸ਼ੁੱਧ ਕਰਨਾ।
  3. ਪਾਣੀ ਨਾਲ ਇਸ਼ਨਾਨ ਕਰਕੇ ਸਰੀਰ ਨੂੰ ਸ਼ੁੱਧ ਕਰਨਾ।
  4. ਹਵਾ ਨਾਲ ਸਰੀਰ ਨੂੰ ਸ਼ੁੱਧ ਕਰਨਾ।
  5. ਮੀਂਹ ਦੇ ਪਾਣੀ ਨਾਲ ਇਸ਼ਨਾਨ ਕਰਕੇ ਜਾਂ ਧੁੱਪ ਇਸ਼ਨਾਨ ਕਰਕੇ ਸਰੀਰ ਨੂੰ ਸ਼ੁੱਧ ਕਰਨਾ।

ਹੁਣ ਲੋਕ ਜਾਂ ਤਾਂ ਪੂਰਾ ਇਸ਼ਨਾਨ ਕਰਦੇ ਹਨ।ਜਾਂ ਪੰਜ ਇਸ਼ਨਾਨਾਂ ਦੀ ਥਾਂ ਇਕ ਇਸ਼ਨਾਨ, ਮੂੰਹ ਧੋ ਕੇ ਹੀ ਕੰਮ ਸਾਰ ਲੈਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.