ਸਮੱਗਰੀ 'ਤੇ ਜਾਓ

ਪੰਜ ਭੀਖਮਾਂ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜ ਭੀਖਮਾਂ ਦਾ ਮੇਲਾ ਦੂਜੇ ਮੇਲਿਆਂ ਵਾਂਗ ਨਹੀਂ ਹੁੰਦਾ। ਇਸ ਮੇਲੇ ਵਿੱਚ ਕੋਈ ਧੂਮ ਨਹੀਂ ਹੁੰਦੀ। ਇਸ ਮੇਲੇ ਵਿੱਚ ਲੋਕ ਸਿਰਫ ਇਸ਼ਨਾਨ ਕਰਦੇ ਹਨ। ਇਹ ਮੇਲਾ ਇਸ਼ਨਾਨ ਕਰਨ ਲਈ ਮਸ਼ਹੂਰ ਹੈ। ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਨਾ ਹੀ ਦੁਕਾਨਾਂ ਲੱਗਦੀਆਂ ਹਨ। ਮੇਲੇ ਵਿੱਚ ਲੋਕ ਸਵੇਰੇ ਕਰੀਬ ਤਿੰਨ ਚਾਰ ਵਜੇ ਉੱਠ ਕੇ ਖੂਹਾਂ ਤੇ ਜਾਂ ਫਿਰ ਦਰਿਆਵਾਂ ਵਿੱਚ ਨਹਾ ਲੈਂਦੇ ਸਨ। ਇਹ ਮੇਲਾ ਰੋਪੜ ਸ਼ਹਿਰ ਵਿੱਚ ਭਰਦਾ ਸੀ। ਇਹ ਮੇਲਾ ਸਤਲੁਜ ਦਰਿਆ ਦੇ ਕੰਢਿਆਂ ਤੇ ਭਰਦਾ ਸੀ। ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ ਵਾਲੀ ਰਾਤ ਸਵੇਰੇ ਦੋ ਵਜੇ ਦੇ ਕਰੀਬ ਸਤਲੁਜ ਦੇ ਕੰਢਿਆਂ ਤੇ ਇਸ਼ਨਾਨ ਸ਼ੁਰੂ ਹੋ ਜਾਂਦਾ ਸੀ। ਉਸ ਸਮੇਂ ਸਤਲੁਜ ਦਰਿਆ ਨੂੰ ਪਾਰ ਕਰਨ ਲਈ ਕੋਈ ਪੁਲ ਨਹੀਂ ਹੁੰਦਾ ਸੀ। ਇਸ਼ਨਾਨ ਕਰਨ ਵਾਲੇ ਲੋਕਾਂ ਦੀ ਭੀੜ ਦਰਿਆ ਦੇ ਕੰਢਿਆਂ ਤੇ ਬੈਠ ਜਾਂਦੀ ਸੀ। ਸਤਲੁਜ ਦਰਿਆ ਤੋਂ ਪਾਰ ਵਾਲਾ ਇਲਾਕਾ ਹੁਸ਼ਿਆਰਪੁਰ,ਬਲਾਚੌਰ ਦਾ ਇਲਾਕਾ ਸੀ। ਇਸ ਦਰਿਆ ਦੇ ਪਾਰ ਵਾਲੇ ਇਲਾਕੇ ਨੂੰ ਕੰਢੀ ਦਾ ਇਲਾਕਾ ਵੀ ਕਿਹਾ ਜਾਂਦਾ ਸੀ। ਕੰਢੀ ਵਾਲੇ ਇਲਾਕੇ ਵਿੱਚ ਜਾਣ ਲਈ ਲੋਕ ਬੇੜੀਆਂ ਵਿੱਚ ਸਵਾਰ ਹੋ ਕੇ ਜਾਂਦੇ ਸਨ। ਲੋਕਾਂ ਦਾ ਮੰਨਣਾ ਸੀ ਕਿ ਇਸ਼ਨਾਨ ਕਰਨ ਨਾਲ ਮਾੜੇ ਕਰਮ ਧੋਏ ਜਾਂਦੇ ਹਨ। ਇਸ ਸਥਾਨ ਤੇ 1802 ਈ. ਵਿੱਚ ਲਾਰਡ ਵਿਲੀਅਮ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਇਸ ਸਥਾਨ ਨੂੰ ਦਰਿਆ ਦੇ ਕੰਢੇ ਮੋਮਬੱਤੀਆਂ ਜਗਾ ਕੇ ਸਜਾਇਆ ਗਿਆ ਸੀ। ਇਸ ਮੌਕੇ ਤੇ ਬਹੁਤ ਸਾਰੇ ਲੋਕ ਦੁਰ ਦੁਰਾਡੇ ਤੋਂ ਵੀ ਇਸ਼ਨਾਨ ਕਰਨ ਲਈ ਆਉਂਦੇ ਸਨ। ਇਸ ਨੂੰ ਪੰਜ ਭੀਖਮਾਂ ਦਾ ਮੇਲਾ ਕਿਹਾ ਜਾਂਦਾ ਸੀ। ਇਹ ਮੇਲਾ ਦੂਜੇ ਮੇਲਿਆਂ ਨਾਲੋਂ ਬਿਲਕੁਲ ਵੱਖਰਾ ਸੀ। ਔਰਤਾਂ ਵੀ ਇਸ ਇਸ਼ਨਾਨ ਵਿੱਚ ਸ਼ਾਮਿਲ ਹੁੰਦੀਆਂ ਸਨ, ਔਰਤਾਂ ਦੇ ਇਸ਼ਨਾਨ ਕਰਨ ਲਈ ਦਰਿਆ ਕੰਢੇ ਅਲੱਗ ਸਥਾਨ ਬਣਾਇਆ ਹੋਇਆ ਸੀ। [1]

“ਕਾਤਕ ਕੀ ਪੂਰਨਮਾਸ਼ੀ ਕੋ ਪੰਚ ਭੀਖਮਾਣ ਕਰਤੇ ਹੈਣ ਤੁਲਹੇ ਬਾਂਧ ਕਰ ਅੂਪਰ ਦੀਵੇ ਰਾਖ ਕੈ ਪਾਨੀ ਪਰ ਤਰਾਵਤੇ ਹੈਣ ਔ ਦੀਵਾ ਤਾਰਨੇ ਕੇ ਸਮੇਣ ਐਸੇ ਸਬਦ ਭੀ ਅੁਚਾਰਤੇ ਹੈਣ॥ ਆਗੇ ਦੀਵੜਾ ਪਾਛੇ ਮੇਰਾ ਜੀਵੜਾ ਕਿਸੀ ਸਿਖ ਨੇ ਦੇਖ ਕਰ ਕਹਾ ਸਤਿਗੁਰੋ ਮੈਣ ਵੀ ਦੀਵਾ ਜਲ ਪਰ ਤਰਾਵਾਣ ਤੌ ਤਿਸ ਪਰ ਕਹਤੇ ਹੈਣ॥ ਰਾਮਕਲੀ ਮਹਲਾ ੧ ॥ ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲਘਹਿ ਜੇਤੁ ॥ ਸਭ ਗਾਤੋਣ ਕਾ ਪ੍ਰਕਾਸ ਪਰਮੇਸਰ ਹੈ ਤਿਸਮੈਣ ਅਪਨੀ (ਸੁਰਤਿ) ਚਿਤ ਬਿਰਤੀ ਲਗਾਈਐ (ਏਤੁ) ਇਸ ਮਨੁਖ ਜਨਮ ਮੈਣ ਵਾ ਹੇ (ਸੁਰਤੀ) ਅੁਤਮ ਪ੍ਰੀਤੀ ਵਾਲੇ ਜਗਾਸੂ (ਏਤੁ) ਇਸ ਆਤਮਾ ਮੈਣ ਚਿਤ ਬ੍ਰਿਤੀ ਮਿਲਾਈਏ ਸਰੀਰ ਕੋ ਤੂੰ ਤੁਲਹਾ ਕਰ ਭਾਵ ਸੇ ਪਾਪੋਣ ਸੇ ਰਹਤ ਹੌਲਾ ਕਰ ਜਿਸਤੇ ਸੰਸਾਰ ਨਦੀ ਤੇ ਪਾਰ ਹੋ ਜਾਵੈਣ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥੧॥ ਤੇਰੇ ਅੰਤਰਿ ਜੋ ਤ੍ਰਿਸਨਾ ਰੂਪ ਅਗਨੀ ਹੈ ਤਿਸ ਕੋ ਤੂੰ (ਰਖੁ) ਰੋਕ ਜਬ ਅਗਨੀ ਰੋਕੇਗਾ ਤਬ ਦਿਨ ਰਾਤ ਗਾਨ ਰੂਪ (ਅਥਕੁ) ਨਾਸ ਰਹਤ ਵਾ ਸਿਥਲਤਾ ਰਹਤ ਭਾਵ ਏਕ ਰਸ ਦੀਵਾ ਥਲੇਗਾ॥੧॥ ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਅੁ ॥ [2]

ਹਵਾਲੇ[ਸੋਧੋ]

  1. ਪੁਸਤਕ - ਭੂਮਿ ਰੰਗਾਵਲੀ, ਲੇਖਕ- ਪ੍ਰੋ. ਸਵਰਨ ਸਿੰਘ,ਪ੍ਰਕਾਸ਼ਕ - ਵੈਲਵਿਸ਼ ਪਬਲੀਸ਼ਿਰਜ ਦਿੱਲੀ, ਸੰਨ 2004, ਪੰਨਾ ਨੰ. - 36
  2. https://www.searchgurbani.com/faridkot-wala-teeka/page/2656/gurmukhi