ਪੰਡਿਤ ਜੱਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਡਿਤ ਜੱਗੀ (30 ਅਗਸਤ 1944 - 8 ਅਕਤੂਬਰ 1996) ਪੰਜਾਬੀ ਗੀਤਕਾਰ, ਮੰਚ ਕਲਾਕਾਰ ਅਤੇ ਗਾਇਕ ਸੀ। ਉਸਨੇ ਬਹੁਤ ਸਾਰੇ ਦੋਗਾਣੇ ਸਵਰਨ ਲਤਾ ਨਾਲ ਮਿਲ ਕੇ ਗਾਏ।

ਜ਼ਿੰਦਗੀ[ਸੋਧੋ]

ਪੰਡਿਤ ਜੱਗੀ ਦਾ ਜਨਮ ਲੁਧਿਆਣਾ ਜਿਲੇ ਦੇ ਇਤਿਹਾਸਿਕ ਪਿੰਡ ਘੁਡਾਣੀ ਕਲਾਂ ਵਿੱਚ ਸ਼੍ਰੀ ਫਿਦਾ ਕ੍ਰਿਸ਼ਨ ਅਤੇ ਮਾਤਾ ਸ਼੍ਰੀਮਤੀ ਭਗੀਰਥੀ ਦੇਵੀ ਦੇ ਘਰ 30 ਅਗਸਤ 1944 ਨੂੰ ਹੋਇਆ। ਉਸਨੇ ਆਪਣੀ ਪ੍ਰਾਇਮਰੀ ਪਿੰਡ ਤੋਂ ਹੀ ਕੀਤੀ। ਦਸਵੀਂ ਪਾਸ ਕਰਨ ਤੋਂ ਬਾਅਦ ਡਾਕ ਤਾਰ ਵਿਭਾਗ ਵਿਚੋਂ ਤਾਰ ਬਾਬੂ ਦਾ ਕੋਰਸ ਕਰ ਲਿਆ।[1]

ਉਸਦਾ ਪਿਤਾ ਸ਼੍ਰੀ ਕ੍ਰਿਸ਼ਨ ਫਿਦਾ ਉਰਦੂ ਦਾ ਸ਼ਾਇਰ ਸੀ, ਜਿਸ ਤੋਂ ਪ੍ਰਭਾਵਤ ਹੋ ਕੇ ਪੰਡਿਤ ਜੱਗੀ ਨੇ ਵੀ ਗੀਤ ਲਿਖਣੇ ਅਤੇ ਗਾਉਣੇ ਸ਼ੁਰੂ ਕੀਤਾ ਅਤੇ ਨਾਲ ਹੀ ਰਾਮ ਲੀਲਾ ਤੋਂ ਸ਼ੁਰੂ ਕਰਕੇ ਨਾਟਕ ਮੰਡਲੀਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਾਟਕ ਦੇ ਖੇਤਰ ਵਿੱਚ ਪੰਡਿਤ ਜੱਗੀ ਨੇ ਪੰਜਾਬੀ ਦੇ ਪਰਮੁੱਖ ਨਾਟਕਕਾਰਾਂ ਬਲਵੰਤ ਗਾਰਗੀ, ਡਾ.ਹਰਚਰਨ ਸਿੰਘ, ਰਾਣੀ ਬਲਬੀਰ ਕੌਰ, ਕਿਰਨ ਖ਼ੇਰ, ਗੌਰਵ ਤ੍ਰੇਹਨ, ਪੰਕਜ ਬੇਰੀ, ਸੁਰਜੀਤ ਸਿੰਘ ਸੇਠੀ, ਦਵਿੰਦਰ ਦਮਨ ਅਤੇ ਭਾਗ ਸਿੰਘ ਨਾਲ ਕੰਮ ਕੀਤਾ। ਚਮਕੌਰ ਦੀ ਗੜੀ, ਸੋਹਣੀ ਮਹੀਵਾਲ, ਮਿਰਜਾ ਸਾਹਿਬਾਂ, ਹਿੰਦ ਦੀ ਚਾਦਰ ਅਤੇ ਆਤਮਾ ਵਿਕਾਊ ਹੈ ਉਸਦੀ ਅਦਾਕਾਰੀ ਵਾਲੇ ਮੁੱਖ ਨਾਟਕ ਹਨ।

ਹਵਾਲੇ[ਸੋਧੋ]