ਪੰਡੋਰਾ
ਦਿੱਖ
ਪੰਡੋਰਾ (ਯੂਨਾਨੀ: Πανδώρα, πᾶν, ਪੈਨ,ਯਾਨੀ "ਸਰਬ" ਅਤੇ δῶρον, ਡੋਰੋਨ, ਯਾਨੀ "ਉਪਹਾਰ", ਇਸ ਤਰ੍ਹਾਂ ਅਰਥ ਹੋਇਆ "ਸਰਬ ਵਰੋਸਾਈ", ਜਾਂ "ਸਰਬ-ਦਾਤਾ"[1]) ਯੂਨਾਨੀ ਮਿਥਹਾਸ ਵਿੱਚ ਜਿਊਸ ਦੇ ਹੁਕਮ ਨਾਲ ਦੇਵਤਿਆਂ ਦੁਆਰਾ, ਖਾਸ ਕਰ ਹਿਫ਼ਾਇਸਤੋਸ ਅਤੇ ਐਥੀਨਾ ਦੁਆਰਾ ਸਾਜੀ ਗਈ ਪਹਿਲੀ ਔਰਤ ਸੀ। ਹਿਫ਼ਾਇਸਤੋਸ ਨੇ ਗਿੱਲੀ ਮਿੱਟੀ ਨਾਲ ਪੁਤਲਾ ਤਿਆਰ ਕੀਤਾ ਤਾਂ ਅਫ਼ਰੋਦੀਤੀ ਨੇ ਪੰਡੋਰਾ ਨੂੰ ਸੁਹੱਪਣ ਦੇ ਨਾਲ ਨਾਲ ਖ਼ੁਸ਼ ਕਰਨ ਅਤੇ ਬਹਿਕਾਉਣ ਦੀ ਕਲਾ ਵੀ ਸਿਖਾਈ। ਐਥੀਨੀ ਦੇਵੀ ਨੇ ਇਸ ਪੁਤਲੇ ਵਿੱਚ ਜਾਨ ਪਾਈ।