ਪੱਛਮੀਕਰਨ
ਪੰਜਾਬੀ ਸੱਭਿਆਚਾਰ ਇੱਕ ਮਿਸ਼ਰਤ ਸੱਭਿਆਚਾਰ ਹੈ। ਪੰਜਾਬ ਕਿਉਂਕਿ ਭਾਰਤ ਦਾ ਮੁੱਖ ਦਵਾਰ ਰਿਹਾ ਹੈ। ਇਸੇ ਕਾਰਨ ਸਾਰੇ ਬਦੇਸ਼ੀ ਹਮਲਾਵਰਾਂ ਨੂੰ ਪਹਿਲਾਂ ਪੰਜਾਬੀਆਂ ਨਾਲ ਹੀ ਮੁਕਾਬਲਾ ਕਰਨਾ ਪਿਆ ਹੈ। ਉਹਨਾਂ ਨੇ ਸੱਭਿਆਚਾਰ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਵਿਦਵਾਨ ਲੋਕਾਂ ਦਾ ਵਿਚਾਰ ਹੈ ਕਿ ਇਸ ਸੱਭਿਆਚਾਰ ਨੂੰ ਸਿਰਜਨ ਲਈ ਘੱਟੋ-ਘੱਟ ਛੇ ਨਸਲਾਂ, ਜਿਹੜੀਆਂ ਅੱਗੇ ਨੌਂ ੳਪਨਸਲਾਂ ਵਿੱਚ ਵੰਡੀਆਂ ਹੋਈਆਂ ਸਨ ਦਾ ਵਿਸ਼ੇਸ਼ ਯੋਗਦਾਨ ਹੈ। ਅੰਗਰੇਜ਼ਾਂ ਦੇ ਆਉਣ ਨਾਲ ਭਾਰਤ ਵਿੱਚ ਇੱਕ ਨਵੀਂ ਪ੍ਰਕਾਰ ਦਾ ਸੱਭਿਆਚਾਰ ਜਿਸ ਨੂੰ “ਮਹਾਨਗਰ” ਸੱਭਿਆਚਾਰ ਕਿਹਾ ਜਾ ਸਕਦਾ ਹੈ, ਹੋਂਦ ਵਿੱਚ ਆਇਆ। ਕਲਕੱਤਾ, ਬੰਬਾਈ, ਮਦਰਾਸ ਆਦਿ ਇਸ ਸੱਭਿਆਚਾਰ ਦੇ ਪ੍ਰਥਮ ਕੇਦਰਾਂ ਵਿਚੋਂ ਸਨ। ਇਹ ਉਹ ਥਾਵਾਂ ਸਨ ਜਿੱਥੇ ਪੱਛਮੀ ਵਪਾਰਕ ਕੰਪਨੀਆਂ ਦਾ ਪ੍ਰਭਾਵ ਆਰੰਭ ਵਿੱਚ ਵਧੇਰੇ ਤੀਰਬ ਰਿਹਾ ਜਿਸ ਨਾਲ ਇੱਕ ਨਵੀਂ ਸੱਭਿਆਚਾਰਕ ਤਬਦੀਲੀ ਆਈ ਅਰਥਾਤ ਪੱਛਮੀ ਰਹਿਣੀ-ਬਹਿਣੀ, ਖਾਣ-ਪੀਣ, ਪਹਿਨਣ, ਸਾਹਿਤ, ਭਾਸ਼ਾ ਨੇ ਲੋਕਾਂ ਨੂੰ ਆਪਣੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ। ਇਹ ਪ੍ਰਭਾਵ ਹੌਲੀ-ਹੌਲੀ ਪੰਜਾਬ ਤੱਕ ਵੀ ਪੁੱਜਾ। ਪੱਛਮੀਕਰਨ ਦੇ ਦੌਰ ਵਿੱਚ ਸਾਡਾ ਆਪਣਾ ਖੇਤਰੀ ਸੱਭਿਆਚਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਪੱਛਮੀ ਸੱਭਿਆਚਾਰ ਜਿਸ ਵਿੱਚ ਪੰਜਾਬ ਦਾ ਖਾਣਾ ਪੀਣਾ, ਪਹਿਰਾਵਾ, ਲੋਕ ਗੀਤ, ਮਨ ਪ੍ਰਚਾਵੇ ਦੇ ਸਾਧਨ ਅਤੇ ਰਸਮ ਰਿਵਾਜ ਆਦਿ ਜੋ ਕਿ ਸਾਡੀ ਪੰਜਾਬੀਅਤ ਦਾ ਪਛਾਣ ਪੱਤਰ ਹਨ, ਹੌਲੀ ਹੌਲੀ ਆਪਣੀ ਹੋਂਦ ਗੁਆ ਰਹੇ ਹਨ। ਇਸ ਦੇ ਨਾਲ ਸਾਨੂੰ ਕਈ ਨਫ਼ੇ ਵੀ ਹਨ ਅਤੇ ਕਈ ਨੁਕਸਾਨ ਵੀ। ਪਰ ਨਫ਼ੇ ਸਾਨੂੰ ਇਸਦੇ ਨੁਕਸਾਨ ਹੀ ਵਧੇਰੇ ਦਿਖਾਈ ਦਿੰਦੇ ਹਨ। ਅੰਗਰੇਜ਼ਾਂ ਦਾ ਭਾਰਤ ਵਿੱਚ ਪ੍ਰਵੇਸ਼ ਇੱਕ ਵੱਖਰੀ ਕਿਸਮ ਦਾ ਸੀ ਜਿਸ ਦਾ ਉਦੇਸ਼ ਪ੍ਰਤਿਭਾ ਵਾਲੀ ਕੌਮ ਦਾ ਉਪਨਿਵੇਸ਼ੀ ਢੰਗ ਦਾ ਅਜਿਹਾ ਰਾਜ ਸਥਾਪਿਤ ਕਰਨਾ ਸੀ ਜਿਸਦੇ ਵਿੱਚ ਇੱਥੋ ਦੀ ਵਸੋਂ ਦਾ ਅੰਗ ਬਣਨ ਦੀ ਥਾਂ ਜਾਂ ਇੱਥੋਂ ਕਿਸੇ ਪ੍ਰਕਾਰ ਦਾ ਕੁਝ ਗ੍ਰਹਿਣ ਕਰਨ ਦੀ ਬਜਾਇ, ਨਿਰੋਲ ਹਾਕਮ ਤੇ ਮਹਿਕੂਮ ਵਾਲੇ ਸੰਬੰਧਾਂ ਰਾਹੀਂ ਇੱਥੇ ਸ਼ਕਤੀਸ਼ਾਲੀ ਢੰਗਾਂ ਦਾ ਸਾਮਰਾਜ ਸਥਾਪਿਤ ਕਰਨਾ ਅਤੇ ਰਾਜ ਪ੍ਰਬੰਧ ਵਿੱਚ ਅਜਿਹੀਆਂ ਵਿਧੀਆਂ ਤੇ ਨੀਤੀਆਂ ਨੂੰ ਅਪਨਾਉਣਾ ਸ਼ਾਮਿਲ ਸੀ, ਜਿੰਨ੍ਹਾਂ ਦੁਆਰਾ ਨਵੇਂ ਪ੍ਰਾਪਤ ਕੀਤੇ ਰਾਜ ਨੂੰ ਵੱਧ ਤੋਂ ਵੱਧ ਚਿਰ ਸਥਾਈ ਗ਼ੁਲਾਮ ਬਣਾਇਆ ਜਾ ਸਕੇ। ਅੰਗਰੇਜ਼ ਕੌਮ ਦੀ ਇਹ ਨੀਤੀ ਸਫਲ ਰਹੀ ਹੈ। ਅਸੀਂ ਅੱਜ ਵੀ ਸੱਭਿਆਚਾਰਕ ਤੌਰ 'ਤੇ ਅੰਗਰੇਜ਼ਾਂ ਦੇ ਗੁਲਾਮ ਹਾਂ। ਉਪਰੋਕਤ ਨੀਤੀ ਦੇ ਦੋ ਵਿਸ਼ੇਸ਼ ਪੱਖ ਦ੍ਰਿਸ਼ਟੀਗੋਚਰ ਹਨ। ਪਹਿਲੇ ਅੰਗਰੇਜ਼ ਭਾਰਤੀਆਂ ਨੂੰ ਸੱਭਿਆਚਾਰਕ ਤੌਰ `ਤੇ ਗ਼ੁਲਾਮ ਬਣਾਉਣਾ ਚਾਹੁੰਦੇ ਸਨ ਅਤੇ ਦੂਜਾ ਇਨ੍ਹਾਂ ਦੇ ਧਰਮ ਨੂੰ ਪਛੜਿਆ ਹੋਇਆ, ਅੰਧ-ਵਿਸ਼ਵਾਸੀ ਅਤੇ ਅਵਿਗਿਆਨਕ ਸਿੱਧ ਕਰਕੇ ਭਾਰਤੀਆ ਦੇ ਧਰਮ ਦੀ ਬਦਲੀ ਕਰਨੀ ਚਾਹੁੰਦੇ ਸਨ। ਸੱਭਿਆਚਾਰਕ ਤਬਦੀਲੀ ਲਈ ਉਹਨਾਂ ਨੇ ਪੱਛਮੀ ਵਿਦਿਅਕ ਪ੍ਰਣਾਲੀ ਚਾਲੂ ਕੀਤੀ ਜਿਸ ਦਾ ਉਦੇਸ਼ ਇੱਥੋਂ ਦੇ ਨੌਜਵਾਨਾਂ ਦੀ ਸੋਚਧਾਰਾ, ਖਾਣ-ਪੀਣ, ਪਹਿਨਣ ਅਤੇ ਉਹਨਾਂ ਦੀਆਂ ਸਾਹਿਤਿਕ ਰੁਚੀਆਂ ਨੂੰ ਪਰਿਵਰਤਿਤ ਕਰਨਾ ਸੀ। ਉਹਨਾਂ ਨੇ ਇਸਾਈ ਪ੍ਰਚਾਰਕਾਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ।
ਪਰਿਭਾਸ਼ਾ
[ਸੋਧੋ]ਵਣਜਾਰਾ ਬੇਦੀ ਅਨੁਸਾਰ, “ਪੰਜਾਬੀ ਸੱਭਿਆਚਾਰ ਦੀ ਆਪਣੀ ਹੀ ਗੌਰਵਮਈ ਵਿਲੱਖਣਤਾ ਹੈ, ਜੋ ਸਦੀਆਂ ਦੇ ਲੰਮੇ ਇਤਿਹਾਸਕ ਪੈਂਡੇ ਵਿੱਚ ਸਹਿਜ ਰੂਪ ਵਿੱਚ ਵਿਗਸੀ ਹੈ। ਇਸ ਸੱਭਿਆਚਾਰ ਦੇ ਨਿਰਮਾਣ ਵਿੱਚ ਉਹਨਾਂ ਅਨੇਕਾਂ ਆਰਿਆਈ, ਗੈਰ-ਆਰਿਆਈ ਤੇ ਬਦੇਸ਼ੀ ਜਾਤੀਆਂ ਦੇ ਸਾਂਸਕ੍ਰਿਤਕ ਤੱਤਾਂ, ਜੀਵਨ-ਜੁਗਤਾਂ ਤੇ ਪਰੰਪਰਾਵਾਂ ਨੇ ਬੜਾ ਅਹਿਮ ਹਿੱਸਾ ਪਾਇਆ ਹੈ, ਜੋ ਏਥੋਂ ਦੀ ਵਸੋਂ ਵਿੱਚ ਰਲ ਕੇ ਇਸ ਮੂਲ ਪਰਿਵਾਹ ਵਿੱਚ ਲੀਨ ਹੁੰਦੀਆਂ ਰਹੀਆਂ ਹਨ। ਇਸ ਲਈ ਨਸਲੀ ਸੰਜੋਗ ਦੇ ਫਲਸਰੂਪ ਪੰਜਾਬੀ ਸੱਭਿਆਚਾਰ ਇੱਕ ਬਹੁਬਿਧ, ਮਿੱਸਾ ਤੇ ਲਚਕਦਾਰ ਸਰੂਪ ਗ੍ਰਹਿਣ ਕਰ ਗਿਆ ਹੈ।” ਈ. ਸੇਰੇਬਰੀਆਕੋਵ ਦੇ ਕਥਨ ਅਨੁਸਾਰ, “ਭਾਰਤੀ ਬੁੱਧੀ ਵੇਤਾ ਬਰਤਾਨਵੀ ਸੱਭਿਆਚਾਰ ਦੇ ਸੰਪਰਕ ਵਿੱਚ ਆਏ ਤੇ ਇਸ ਰਾਹੀ ਹੀ ਹੋਰ ਯੂਰਪੀ ਰਾਸ਼ਟਰਾਂ ਦੇ ਸੰਬੰਧ ਵਿੱਚ ਪ੍ਰਾਕਿਰਤਕ ਵਿਗਿਆਨ ਅਤੇ ਅਗਾਂਹ-ਵਧੂ ਸਮਾਜਕ ਵਿਚਾਰ ਭਾਰਤ ਵਿੱਚ ਆ ਗਏ, ਭਾਵੇਂ ਇਹ ਵਿਚਾਰ ਅਜੇ ਆਪਣੇ ਮੁੱਢਲੇ ਰੂਪ ਵਿੱਚ ਹੀ ਸਨ, ਅਤੇ ਕੁਦਰਤੀ ਹੀ ਇਹ ਸਭ ਕੁਝ ਅਗਾਂਹ-ਵਧੂ ਵਿਕਾਸ ਵੱਲ ਨੂੰ ਲੈ ਕੇ ਗਿਆ। ਇਸ ਤੋਂ ਵੀ ਵਧੇਰੇ ਇਸੇ ਤੱਥ ਨੇ ਕਿ ਉਹਨਾਂ ਦਾ ਦੇਸ਼ ਬਸਤੀ-ਵਾਦ ਹੇਠ ਹੈ, ਭਾਰਤੀ ਬੁੱਧੀਵੇਤਾਵਾਂ ਨੂੰ ਯੂਰਪੀ ਸੱਭਿਆਚਾਰ ਦੀਆਂ ਅਗਾਂਹ-ਵਧੂ ਅਤੇ ਕ੍ਰਾਂਤੀ-ਕਾਰੀ ਪ੍ਰਵਿਰਤੀਆਂ ਵਿੱਚ ਦਿਲਚਸਪੀ ਲੈਣ ਲਈ ਉਤੇਜਿਤ ਕੀਤਾ।” ਲੂਨੀਆਂ ਦੇ ਕਥਨ ਅਨੁਸਾਰ, “ਅੰਗਰੇਜ਼ ਭਾਰਤੀ ਲੋਕਾਂ ਦਾ ਇੱਕ ਅਜਿਹਾ ਵਰਗ ਕਾਇਮ ਕਰਨ ਵਿੱਚ ਇਛੁੱਕ ਸਨ ਜਿਹੜੇ ਲੱਖਾ ਗ਼ੁਲਾਮ ਭਾਰਤੀਆਂ ਦੇ ਸਨਮੁਖ ਅੰਗਰੇਜ਼ਾਂ ਦਾ ਪੱਖ ਪੂਰ ਸਕਣ। ਅਜਿਹੇ ਭਾਰਤੀ ਲੋਕਾਂ ਦਾ ਵਰਗ, ਜਿਹੜੇ ਰੰਗ ਜਾਂ ਖੂਨ ਕਰਕੇ ਤਾਂ ਭਾਰਤੀ ਹੋਣ ਪਰ ਸੁਹਜ, ਰਾਏ ਸਦਾਚਾਰ ਅਤੇ ਬੌਧਿਕਤਾ ਵਿੱਚ ਪੂਰੇ ਅੰਗਰੇਜ਼ ਹੋਣ। ਪੱਛਮੀਕਰਨ ਦੇ ਪ੍ਰਭਾਵ ਇਸ ਪੱਛਮੀਕਰਨ ਦੀ ਰੁਚੀ ਨੇ ਸਾਡੀ ਸੁੱਚਜੀ ਭਰਪੂਰ ਸ਼ਖ਼ਸੀਅਤ ਸਾਡੇ ਵਿਹਾਰ-ਸਲੀਕੇ, ਸਾਡੇ ਨਿੱਘੇ ਰਿਸ਼ਤਿਆਂ, ਸਾਡੀ ਨਿਆਰੀ ਜੀਵਨ ਜਾਂਚ ਨੂੰ ਇਤਨਾ ਝੰਜੋੜਿਆ ਅਤੇ ਪੈਰੋਂ ਕੱਢਿਆ ਹੈ ਕਿ ਅਸੀਂ ‘ਦੇਸੀ ਅੰਗਰੇਜ਼` ਬਣ ਰਹੇ ਹਾਂ। ਪੰਜਾਜੀ ਸੱਭਿਆਚਾਰ ਵਿੱਚ ਰੂਪਾਂਤਰਨ ਦਾ ਇਹ ਅਮਲ ਇਤਨਾ ਵਿਆਪਕ ਅਤੇ ਡੂੰਘਾ ਹੈ ਕਿ ਸਾਡੇ ਪਹਿਰਾਵੇ, ਬੋਲੀ, ਸਾਹਿਤ, ਜੀਵਨ ਕੀਮਤਾਂ ਵਿਹਾਰਕ ਪੈਟਰਨ ਇੱਥੋਂ ਤਕ ਕਿ ਰਿਸ਼ਤੇ ਬਦਲ ਗਏ ਹਨ।
ਪਹਿਰਾਵਾ
[ਸੋਧੋ]ਜੇਕਰ ਅਸੀਂ ਪਿੱਛਲ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ਼ੁਰੂ ਵਿੱਚ ਸਾਡਾ ਖੇਤਰੀ ਪਹਿਰਾਵਾਂ ਜਿਸ ਵਿੱਚ ਪੁਰਸ਼ ਧੋਤੀ-ਕੁਰਤ ਪਜ਼ਾਮਾ ਪਹਿਨਦੇ ਸਨ ਹੁਣ ਲਗਭਗ ਅਲੋਪ ਹੋ ਚੁੱਕਾ ਹੈ। ਹੁਣ 95% ਤੋਂ ਵੱਧ ਲੋਕ ਪੈਂਟ-ਸਰਟ ਪਹਿਨਣਾ ਪਸੰਦ ਕਰਦੇ ਹਨ। ਇਥੋਂ ਤੱਕ ਕਿ ਔਰਤਾਂ ਨੇ ਵੀ ਇਸ ਪਹਿਰਾਵੇ ਨੂੰ ਆਪਣਾ ਲਿਆ ਹੈ। ਸਾਡੀ ਨੌਜਵਾਨ ਪੀੜ੍ਹੀ ਹੁਣ ਆਪਣੇ ਸੱਭਿਆਚਾਰਕ ਪਹਿਰਾਵੇ ਨੂੰ ਛੱਡ ਕੇ ਜੀਨ ਤੇ ਟੀ.ਸ਼ਰਟ ਨੂੰ ਹੀ ਤਰਜ਼ੀਹ ਦੇ ਰਹੀ ਹੈ। ਪੱਛਮੀ ਜੀਵਨ ਢੰਗ ਅਤੇ ਫ਼ੈਸਨਾਂ ਦੀ ਅੰਧਾ-ਧੁੰਦ ਨਕਲ ਹੋ ਰਹੀ ਹੈ। ਇਸ ਲਈ ਹੁਣ ਕਿਸੇ ਵੀ ਖੇਤਰ ਦਾ ਪਹਿਰਾਵਾ ਉਥੋਂ ਦੇ ਲੋਕਾਂ ਦੇ ਧਰਮ ਜਾਂ ਸੱਭਿਆਚਾਰ ਦੀ ਪਹਿਚਾਣ ਦਾ ਚਿੰਨ੍ਹ ਨਹੀਂ ਰਿਹਾ। ਕਿਉਂਕਿ ਪੱਛਮੀਕਰਨ ਦੇ ਕਾਰਨ ਅਸੀਂ ਆਪਣੀ ਵੱਖਰੀ ਪਹਿਚਾਣ ਨੂੰ ਗੁਆ ਚੁੱਕੇ ਹਾਂ। ਇਸ ਕਰਕੇ ਸਾਡੇ ਪਹਿਰਾਵੇ ਤੋਂ ਹੁਣ ਸਾਡੇ ਧਰਮ ਜਾਂ ਸੱਭਿਆਚਾਰ ਦੀ ਪਛਾਣ ਗੁਆਚ ਚੁੱਕੀ ਹੈ।
ਖਾਣ-ਪੀਣ
[ਸੋਧੋ]ਪੱਛਮੀਕਰਨ ਨੇ ਸਾਡੇ ਖਾਣ-ਪੀਣ ਦੀਆਂ ਆਦਤਾਂ ਅਤੇ ਖਾਣ-ਪੀਣ ਦੇ ਪਦਾਰਥਾਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਉਦਾਹਰਣ ਦੇ ਲਈ ਸਾਡਾ ਰਾਜ ਪੰਜਾਬ ਮੱਕੀ ਦੀ ਰੋਟੀ, ਸਰੋ੍ਹਂ ਦਾ ਸਾਂਗ, ਦਹੀ, ਲੱਸੀ, ਮੱਖਣ ਲਈ ਜਾਣਿਆ ਜਾਂਦਾ ਸੀ, ਪਰ ਹੁਣ ਕੋਲਡ ਡਰਿੰਕ, ਪੀਜ਼ਾਂ, ਬਰਗਰ ਅਤੇ ਚਾਈਨੀਜ਼ ਫੂਡ ਹੋਟਲਾਂ ਅਤੇ ਰੈਸਟੋਰੈਟਾਂ ਵਿੱਚ ਆ ਗਏ ਹਨ। ਹੁਣ ਇਹ ਖਾਣ-ਪੀਣ ਦੀਆਂ ਬਾਹਰੀ ਵਸਤਾਂ ਹੋਟਾਲਾਂ ਤੋਂ ਹੁੰਦੀਆਂ ਹੋਈਆਂ ਸਾਡੇ ਪੰਜਾਬੀ ਚੋਕਿਆਂ ਵਿੱਚ ਵੀ ਪ੍ਰੇਵਸ਼ ਕਰ ਗਈਆਂ ਹਨ। ਜਿੱਥੇ ਪੰਜਾਬ ਦੀ ਪਛਾਣ ਇੱਥੋਂ ਦੇ ਵਿਰਾਸਤੀ ਖਾਣੇ ਕਰਕੇ ਹੀ ਸੀ ਉਹ ਕਿਧਰੇ ਗੁਆਚਦੀ ਜਾ ਰਹੀ ਹੈ ਕਿਉਂਕਿ ਪੱਛਮੀਕਰਨ ਨੇ ਸਾਨੂੰ ਬਹੁਤ ਸਾਰੀਆ ਖਾਣ-ਪੀਣ ਦੀਆਂ ਵਸਤੂਆਂ ਦਿੱਤੀਆਂ ਹਨ।
ਭਾਸ਼ਾ
[ਸੋਧੋ]ਪੱਛਮੀਕਰਨ ਨੇ ਸਾਡੀ ਖਾਲਸ ਪੰਜਾਬੀ ਭਾਸ਼ਾ ਨੂੰ ਵੀ ਪ੍ਰਭਾਵਿਤ ਕੀਤਾ। ਇੱਕ ਅਸਲ ਅਤੇ ਸ਼ੁੱਧ ਭਾਸ਼ਾ ਆਪਣੇ ਖਾਸ ਭੂਗੋਲਿਕ ਖੇਤਰ ਨੂੰ ਪ੍ਰੀਭਾਸ਼ਿਤ ਕਰਦੀ ਹੈ। ਪਰ ਸੰਸਾਰ ਵਿੱਚ ਵੱਧ ਰਹੀ ਅੰਗਰੇਜ਼ੀ ਭਾਸ਼ਾ ਦੀ ਪ੍ਰਸਿੱਧੀ ਨਾਲ ਸਾਡੀ ਸਥਾਨਕ ਭਾਸ਼ਾ ਪੰਜਾਬੀ ਆਪਦੀ ਹੋਂਦ ਗੁਆ ਰਹੀ ਹੈ। ਹੁਣ ਪੱਛਮੀਕਰਨ ਕਾਰਨ ਵਿਦੇਸ਼ੀ ਬੋਲੀ ਸਾਡੀ ਪੰਜਾਬੀ ਭਾਸ਼ਾ ਵਿੱਚ ਆਪਣੀ ਦਖ਼ਲ-ਅੰਦਾਜ਼ੀ ਕਰ ਰਹੀ ਹੈ। ਕਈ ਭਾਸ਼ਾ ਵਿਗਿਆਨੀ ਕਹਿੰਦੇ ਹਨ ਕਿ ਬਹੁਤ ਜਲਦ ਹੀ ਸਾਰਿਆਂ ਲਈ ਅੰਗਰੇਜ਼ੀ ਹੀ ਇੱਕ ਆਮ ਭਾਸ਼ਾ ਬਣ ਜਾਵੇਗੀ। ਹੁਣ ਪੰਜਾਬੀ ਭਾਸ਼ਾ ਦਾ ਸਰੂਪ ਅਲੋਪ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ, ਇਸਨੇ ਤਾਂ ਪਹਿਲਾਂ ਹੀ ਆਪਣੀ ਸ਼ੁੱਧਤਾ ਅਤੇ ਮੌਲਿਕਤਾ ਗੁਆ ਲਈ ਹੈ। ਪੰਜਾਬ ਵਿੱਚ ਸਮੁੱਚੀ ਜਨਮਸੰਖਿਆ ਦਾ ਇੱਕ ਤਿਹਾਈ ਹਿੱਸਾ ਅੰਗਰੇਜ਼ੀ ਬੋਲਣ ਵਾਲਿਆਂ ਦਾ ਬਣ ਚੁੱਕਿਆ ਹੈ।
ਲੋਕਧਾਰਾ
[ਸੋਧੋ]ਪੰਜਾਬ ਦੇ ਰਸਮ-ਰਿਵਾਜ, ਲੋਕ ਗੀਤ, ਲੋਕ ਨਾਚ ਉੱਤੇ ਵੀ ਪੱਛਮੀਕਰਨ ਨੇ ਡੂੰਘਾ ਪ੍ਰਭਾਵ ਪਾਇਆ ਹੈ। ਇੱਥੋਂ ਦੇ ਲੋਕਾਂ ਦੇ ਮੁੱਖ ਨਾਚ ਗਿੱਧਾ, ਭੰਗੜਾ, ਸੰਮੀ ਆਦਿ ਹੀ ਸਨ। ਵਿਆਹ ਸ਼ਾਦੀਆਂ ਵਿੱਚ ਲੋਕ ਆਪਣੀ ਖੁਸ਼ੀ ਨੂੰ ਲੋਕ ਗੀਤਾਂ, ਬੋਲੀਆਂ, ਟੱਪਿਆਂ ਰਾਹੀਂ ਵਿਅਕਤ ਕਰਦੇ ਸਨ, ਪਰ ਅੱਜ ਪੱਛਮੀਕਰਨ ਦੇ ਦੌਰ ਵਿੱਚ ਇਹਨਾਂ ਸਭ ਦੀ ਥਾਂ ਆਰਕੈਸਟਰਾਂ, ਡੀ.ਜੀ. ਆਦਿ ਨੇ ਲੈ ਲਈ ਹੈ। ਹੁਣ ਪਿੰਡਾ ਅਤੇ ਸ਼ਹਿਰਾਂ ਦੇ ਲੋਕ ਆਪਣੇ ਲੋਕ ਸੰਗੀਤ ਅਤੇ ਲੋਕ ਨਾਚਾਂ ਤੋਂ ਪੱਛਮੀਕਰਨ ਕਾਰਨ ਵਿਗੜ ਰਹੇ ਹਨ। Banchod
ਸ਼ਹਿਰੀਕਰਨ
[ਸੋਧੋ]ਅੰਗਰੇਜ਼ੀ ਰਾਜ ਦੀ ਸਥਾਪਤੀ ਨਾਲ ਸਨਅਤੀ ਦੌਰ ਦਾ ਆਰੰਭ ਹੋਇਆ। ਪਿੰਡਾਂ ਦੀ ਥਾਂ ਸ਼ਹਿਰ ਵੱਸਣ ਲੱਗੇ। ਪਿੰਡਾਂ ਤੋਂ ਕਿਰਤੀ ਕਾਮੇ ਸ਼ਹਿਰ ਵਿੱਚ ਆਉਣ ਲੱਗੇ। ਪਿੰਡਾਂ ਦੀ ਆਬਾਦੀ ਘਟਣ ਲੱਗੀ। ਸਨਅਤੀ ਖੇਤਰ ਵਿੱਚ ਕਾਮੇ ਮਜ਼ਦੂਰਾਂ ਦੀ ਗਿਣਤੀ ਵਧਣ ਲੱਗੀ। ਸ਼ਹਿਰੀ ਸੱਭਿਆਚਾਰ ਦੀ ਹੋਂਦ ਨਾਲ ਇੱਕ ਨਵੀਂ ਸ਼੍ਰੇਣੀ ਪੈਦਾ ਹੋ ਗਈ। ਸ਼ਹਿਰੀ ਸਭਿਅਤਾ ਅਤੇ ਉਦਯੋਗਾਂ ਦੇ ਵਧਣ-ਫੁੱਲਣ ਨਾਲ ਪੈਦਾ ਹੋਈ ਨਵੀਂ ਪੜ੍ਹੀ ਲਿਖੀ ਮੱਧ ਸ਼੍ਰੇਣੀ ਸਭ ਤੋਂ ਪਹਿਲਾਂ ਇਸ ਵਿਰੋਧ ਦਾ ਅਖਾੜਾ ਬਣੀ। ਪਿੰਡਾਂ ਦੀ ਥਾਂ ਸ਼ਹਿਰਾ ਦਾ ਇਹ ਮਹੱਤਵ ਇਸ ਲਈ ਹੋ ਗਿਆ ਸੀ ਕਿਉਂਕਿ ਸ਼ਹਿਰ ਆਰਥਿਕ, ਸਮਾਜਿਕ, ਧਾਰਮਿਕ, ਰਾਜਸੀ ਸਰਗਰਮੀਆਂ ਦਾ ਕੇਂਦਰ ਬਣ ਗਏ ਸਨ। ਜਿਸ ਕਰਕੇ ਲੋਕਾਂ ਦਾ ਸ਼ਹਿਰ ਵੱਲ ਖਿੱਚੇ ਜਾਣਾ ਕੁਦਰਤੀ ਸੀ। ਸ਼ਹਿਰੀਕਰਣ ਨਾਲ ਪੇਂਡੂ ਸਭਿਅਤਾ ਲੋਪ ਹੋਣ ਲੱਗੀ।
ਮਸ਼ੀਨੀਕਰਨ
[ਸੋਧੋ]ਮਸ਼ੀਨੀ ਸਭਿਅਤਾ ਦੇ ਕਾਰਨ ਮਨੁੱਖ ਵਧੇਰੇ ਪਦਾਰਥਵਾਦੀ ਬਣ ਗਿਆ। ਉਸ ਦੇ ਜੀਵਨ ਵਿੱਚ ਬਨਾਵਟ ਤੇ ਜਟਲਤਾ ਆ ਗਈ। ਉਹ ਕੁਦਰਤ ਨਾਲੋਂ ਟੁੱਟ ਗਿਆ। ਪਿੰਡ ਦਾ ਲੁਹਾਰ, ਕਿਸਾਨ ਦਾ ਹਲ ਬਣਾਉਂਦਾ ਸੀ। ਪਰ ਮਸ਼ੀਨੀਕਰਨ ਨਾਲ ਇਨ੍ਹਾਂ ਦੀ ਥਾਂ ਟਰੈਕਟਰ, ਟਿਊਬਵੈੱਲ ਆ ਗਏ। ਮਨੁੱਖਾਂ ਦੇ ਰੁਝੇਵੇਂ ਵੀ ਵਧ ਗਏ। ਮਸ਼ੀਨੀਕਰਨ ਨਾਲ ਉਪਜ ਵਿੱਚ ਵੀ ਵਾਧਾ ਹੋਇਆ। ਉਹ ਇੱਕ ਵੱਖਰੀ ਕਿਸਮ ਦੀ ਜਿੰਦਗੀ ਜਿਉਣ ਲੱਗੇ। ਹੁਣ ਜੀਵਨ ਜੀਉਂਦੇ ਰਹਿਣ ਲਈ ਘੋਲ ਬਣ ਗਿਆ ਤੇ ਕੁਦਰਤੀ ਹੀ ਮਨੁੱਖ ਵੇਧਰੇ ਸਵੈਂ ਕੇਂਦਰਤ ਸਵਾਰਥੀ ਅਤੇ ਮੋਹ ਦਾ ਪੁੱਤਰ ਬਣਦਾ ਗਿਆ।
ਸਮਾਜਕ ਰਿਸ਼ਤੇ-ਨਾਤੇ
[ਸੋਧੋ]ਸਮਾਜਕ ਰਿਸ਼ਤਿਆਂ ਤੇ ਪਰਿਵਾਰਕ ਸੰਬੰਧਾਂ ਵਿੱਚ ਪਰਿਵਰਤਨ ਆਏ ਮਿਸਾਲ ਦੇ ਤੌਰ 'ਤੇ ਸ਼ਹਿਰੀ ਸਮਾਜ ਵਿੱਚ ਆ ਕੇ ਚਾਚਾ, ਤਾਇਆ, ਮਾਮਾ, ਫੁੱਫੜ, ਰਿਸ਼ਤਿਆਂ ਲਈ ਇਕੋ ਸ਼ਬਦ ‘ਅੰਕਲ` ਰਹਿ ਗਿਆ ਤੇ ਮਾਤਾ ਪਿਤਾ ਜਾਂ ਤਾ ਮੋਮ ਡੈਡ ਬਣ ਗਏ ਜਾਂ ‘ਮਾਮਾ-ਪਾਪਾ`। ਚਾਚੀ, ਤਾਈ, ਮਾਮੀ, ਭੂਆ ਵੀ ਅੰਟੀ ਬਣ ਗਈਆਂ ਤੇ ਗੁਰੂ (ਜੇ ਪੁਰਸ ਹੈ ਤਾਂ) ‘ਸਰ` (ਜੇ ਨਾਰੀ ਹੈ ਤਾਂ) ‘ਮੈਡਮ` ਵਿੱਚ ਤਬਦੀਲ ਹੋ ਗਿਆ। ਇਹ ਅਤੇ ਇਹੋ ਜਿਹੇ ਹੋਰ ਅਨੇਕ ਸ਼ਬਦ ਭਾਵੇਂ ਮਨੁੱਖੀ ਰਿਸ਼ਤਿਆਂ ਦੀ ਮੂਲ ਆਤਮਾ ਨੂੰ ਤਾਂ ਘੱਟ ਬਦਲ ਸਕੇ। ਪਰ ਭਾਸ਼ਾ ਦੇ ਪੱਖ ਤੋਂ ਇਨ੍ਹਾਂ ਦਾ ਮਹੱਤਵ ਆਪਣਾ ਹੈ।
ਵਿਦਿਅਕ ਪ੍ਰਣਾਲੀ
[ਸੋਧੋ]ਪੱਛਮੀ ਦੇਸ਼ ਆਪਣੀ ਭੌਤਿਕ ਰੂਪ ਰੇਖਾ, ਟੈਕਨਾਲੋਜੀ, ਸਿੱਖਿਆ, ਕਾਰਨ ਹਰ ਖੇਤਰ ਵਿੱਚ ਸਾਡੇ ਤੋਂ ਅੱਗੇ ਅਤੇ ਸਾਡੇ ਨਾਲੋਂ ਵੱਖਰੇ ਵੀ ਹਨ। ਇਹ ਪੰਜਾਬੀਆਂ ਦੀ ਜ਼ਿੰਦਗੀ ਦੇ ਕਈ ਪੱਖਾਂ ਉੱਪਰ ਆਪਣਾ ਡੂੰਘਾ ਅਤੇ ਸਥਾਈ ਪ੍ਰਭਾਵ ਪਾ ਰਿਹਾ ਹੈ। ਅੰਗਰੇਜ਼ੀ ਭਾਸ਼ਾ ਦੇ ਸਾਹਿਤ ਦੇ ਸਾਹਮਣੇ ਆਪਣੀ ਭਾਸ਼ਾ ਤੇ ਸਾਹਿਤ ਨੂੰ ਨਕਾਰਿਆ ਜਾਣ ਲੱਗਾ। ਇਹ ਸੰਗਠਿਤ ਅਤੇ ਨਿਸ਼ਚਿਤ ਆਸਾ ਰੱਖਦੀ ਵਿਦਿਅਕ ਪ੍ਰਣਾਲੀ ਅੰਗਰੇਜ਼ਾ ਦੀ ਹੀ ਦੇਣ ਹੈ। ਵਿਦਿਆ ਦੇ ਪ੍ਰਸਾਰ ਅਤੇ ਨਵੀਂ ਚੇਤਨਾ ਨੇ ਸਮਾਜ ਵਿੱਚ ਇਸਤਰੀ ਦਾ ਦਰਜਾ ਬਦਲ ਦਿੱਤਾ ਹੈ।
ਸਿੱਟਾ
[ਸੋਧੋ]ਪੱਛਮੀਕਰਨ ਸਾਡੇ ਸਾਹਮਣੇ ਇੱਕ ਚੁਣੌਤੀ ਬਣ ਕੇ ਖਲੋਅ ਗਿਆ ਹੈ। ਨਾ ਤਾਂ ਅਸੀਂ ਇਸਨੂੰ ਪੁਰੀ ਤਰ੍ਹਾਂ ਨਾਕਾਰ ਸਕਦੇ ਹਾਂ ਅਤੇ ਨਾਂ ਹੀ ਖੁੱਲੇ ਦਿਲ ਨਾਲ ਸਵੀਕਾਰ ਕਰ ਸਕਦੇ ਹਾਂ। ਅੱਜ ਅਸੀਂ ਪੱਛਮੀਕਰਨ ਦੇ ਨਵੀਨ ਜਾਣਕਾਰੀ ਅਤੇ ਟੈਕਨੋਲੋਜੀ ਵਰਗੇ ਸਕਾਰਾਤਮਕ ਪ੍ਰਭਾਵਾਂ ਦੀ ਬਹੁਤ ਲੋੜ ਹੈ ਪਰ ਇਸਦੇ ਨਾਲ ਹੀ ਅਸੀਂ ਆਪਣੇ ਵੱਡਮੁੱਲੇ ਸੱਭਿਆਚਾਰ ਨੂੰ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਲੋੜ ਹੈ ਸਾਨੂੰ ਅਤੇ ਸਾਡੀ ਨਵੀਨ ਪੀੜ੍ਹੀ ਇਸਦੇ ਚੰਗੇ ਮੰਦੇ ਪੈ ਰਹੇ ਪ੍ਰਭਾਵਾਂ ਤੋਂ ਜਾਗਰੂਕ ਹੋਣ ਦੀ ਤਾਂ ਜੋ ਸਾਡਾ ਸੱਭਿਆਚਾਰ ਸਾਡਾ ਵਿਰਸਾ ਅਤੇ ਸਾਡਾ ਮਾਣ ਸਤਿਕਾਰ ਪਹਿਲਾਂ ਵਾਂਗ ਹੀ ਸਾਰੀ ਦੁਨੀਆ ਵਿੱਚ ਬਣਿਆ ਰਹੇ। ਇਸ ਲਈ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਯੋਗ ਕਰਵਾਈ ਕਰਨੀ ਚਾਹੀਦੀ ਹੈ। ਜਿਸ ਨਾਲ ਅਸੀਂ ਕਦੇ ‘ਪੰਜਾਬੀ ਸੱਭਿਆਚਾਰ` ਨੂੰ ਆਪਣੀ ਜਿੰਦਗੀ ਅਤੇ ਆਪਣੇ ਦਿਲਾਂ ਵਿਚੋਂ ਵਿਸਾਰੀਏ ਨਾਂ।
ਹਵਾਲੇ
[ਸੋਧੋ]- ਮੁੱਖ ਸੰਪਾਦਕ ਡਾ. ਗੁਰਦੀਪ ਕੁਮਾਰ ਸ਼ਰਮਾ, ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ, ਪ੍ਰਕਾਸ਼ਨ ਲੋਕ ਗੀਤ, 2011, ਚੰਡੀਗੜ੍ਹ
- ਸੰਪਾਦਕ ਪ੍ਰੋ. ਸੈੱਰੀ ਸਿੰਘ, ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ, ਰੂਹੀ ਪ੍ਰਕਾਸ਼ਨ, 2009, ਅੰਮ੍ਰਿਤਸਰ
- ਪ੍ਰੋ. ਜੀਤ ਸਿੰਘ ਜੋਸ਼ੀ, ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪ੍ਰਕਾਸ਼ਨ ਲਾਹੌਰ ਬੁੱਕ ਸ਼ਾਪ, 2004, ਲੁਧਿਆਣਾ
- ਮੁੱਖ ਸੰਪਾਦਕ ਤੀਰਕ ਸਿੰਘ ਸਵਤੰਤ੍ਰ, ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਆਚਾਰਕ ਕੇਂਦਰ (ਰਜਿ.) 1983
- ਪ੍ਰੋ. ਕਰਤਾਰ ਸਿੰਘ ਚਾਵਲਾਂ, ਪੰਜਾਬੀ ਲੋਕਯਾਨ ਅਤੇ ਸੱਭਿਆਚਾਰ, ਗਾਂਧੀ ਪ੍ਰਕਾਸ਼ਨ, 1988, ਅੰਮ੍ਰਿਤਸਰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |