ਪੱਛਮ ਉਤਾਨ ਆਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੱਛਮ ਉਤਾਨ ਆਸਨ

ਪੱਛਮ ਉਤਾਨ ਆਸਨ ਯੋਗ ਦਾ ਇੱਕ ਮਹੱਤਵਪੂਰਨ ਆਸਨ[1] ਹੈ। ਇਹ ਆਸਨ ਜਿਗਰ, ਗੁਰਦਿਆਂ, ਅੰਤੜੀਆਂ, ਮਾਨਸਿਕ ਬੀਮਾਰੀਆਂ, ਕਬਜ਼ ਨੂੰ ਠੀਕ ਕਰਦਾ ਹੈ ਅਤੇਪੇਟ ਦਾ ਮੋਟਾਪਾ ਘਟਦਾ ਹੈ। ਇਸ ਆਸਨ ਨੂੰ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਸਵੇਰ ਜਾਂ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ।

ਵਿਧੀ[ਸੋਧੋ]

ਸਭ ਤੋਂ ਪਹਿਲਾਂ ਚਾਦਰ ਜਾਂ ਦਰੀ ’ਤੇ ਬੈਠ ਜਾਓ। ਹੁਣ ਆਪਣੀਆਂ ਲੱਤਾਂ ਫੈਲਾ ਲਵੋ। ਇਹ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਹਨ। ਹੁਣ ਲੰਮਾ ਸਾਹ ਭਰਦੇ ਹੋਏ ਦੋਵੇਂ ਬਾਹਾਂ ਨੂੰ ਉਪਰ ਚੁੱਕੋ ਅਤੇ ਹੌਲੀ-ਹੌਲੀ ਸਾਹ ਨੂੰ ਬਾਹਰ ਕੱਢਦੇ ਹੋਏ ਅੱਗੇ ਝੁਕੋ। ਇਸ ਤਰ੍ਹਾਂ ਕਰਦੇ ਹੋਏ ਹੱਥਾਂ ਨਾਲ ਪੈਰਾਂ ਨੂੰ ਫੜੋ ਅਤੇ ਸਿਰ ਗੋਡਿਆਂ ਉੱਤੇ ਰੱਖ ਲਵੋ। ਇਸ ਆਸਨ ਵਿੱਚ ਸਾਹ ਨਾਰਮਲ ਰਹੇਗਾ। ਹੁਣ ਜਿਸ ਤਰ੍ਹਾਂ ਆਸਨ ਵਿੱਚ ਗਏ ਸੀ, ਉਸੇ ਤਰ੍ਹਾਂ ਵਾਪਸ ਆ ਜਾਓ। ਸਾਹ ਭਰਦੇ ਹੋਏ ਵਾਪਸ ਆਓ ਅਤੇ ਛੱਡਦੇ ਹੋਏ ਹੱਥਾਂ ਨੂੰ ਵਾਪਸ ਜ਼ਮੀਨ ’ਤੇ ਲਾ ਲਵੋ। ਨਵੇਂ ਅਭਿਆਸੀ ਅੱਧਾ ਪੱਛਮ ਉਤਾਨ ਆਸਨ ਕਰ ਸਕਦੇ ਹਨ, ਇਸ ਵਿੱਚ ਇੱਕ ਬਾਹ ਉਪਰ ਕਰਨੀ ਹੈ ਅਤੇ ਇੱਕ ਲੱਤ ਅੱਗੇ।

ਸਾਵਧਾਨੀਆਂ[ਸੋਧੋ]

  • ਮਨ ਤਣਾਅ ਰਹਿਤ ਰਹੇ।
  • ਸਾਰਾ ਧਿਆਨ ਆਸਨ ਵੱਲ ਹੋਵੇ।
  • ਪਹਿਲੇ ਦਸ ਦਿਨ ਤਕ ਜ਼ਿਆਦਾ ਜ਼ੋਰ ਨਾ ਲਾਓ।
  • ਆਸਨ ਵਿੱਚ ਹੌਲੀ-ਹੌਲੀ ਜਾਓ।
  • ਪਿੱਠ ਦਰਦ ਵਾਲੇ ਜ਼ਿਆਦਾ ਜ਼ੋਰ ਨਾ ਲਾਉਣ ਅਤੇ ਅੱਧਾ ਆਸਨ ਹੀ ਕਰਨ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Kapadia, Praveen (2002). Yoga Simplified (1st ed.). Hyderabad, India: Gandhi Gyan Mandir Yoga Kendra. pp. 124–125.