ਪੱਥਰ ਪ੍ਰਾਹੁਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੱਥਰ ਪ੍ਰਾਹੁਣਾ- ਡਾਨ ਜੁਆਨ ਅਤੇ ਡੋਨਾ ਅੱਨਾ- ਚਿਤਰਕਾਰ:ਇਲੀਆ ਰੇਪਿਨ

ਪੱਥਰ ਪ੍ਰਾਹੁਣਾ (ਰੂਸੀ: Каменный гость, ਕਾਮੇਨੀ ਗੋਸਟ) ਅਲੈਗਜ਼ੈਂਡਰ ਪੁਸ਼ਕਿਨ ਦੁਆਰਾ ਡਾਨ ਜੁਆਨ ਦੀ ਸਪੇਨੀ ਕਥਾ ਉੱਤੇ ਆਧਾਰਿਤ ਇੱਕ ਕਾਵਿ-ਡਰਾਮਾ ਹੈ। ਪੁਸ਼ਕਿਨ ਨੇ ਇਸ ਦੀ ਰਚਨਾ 'ਨਿੱਕੇ ਦੁਖਾਂਤ' ਨਾਮ ਦੇ ਚਾਰ ਨਾਟਕਾਂ ਦੇ ਇੱਕ ਹਿੱਸੇ ਵਜੋਂ 1830 ਵਿੱਚ ਕੀਤੀ ਸੀ। ਪੱਥਰ ਪ੍ਰਾਹੁਣਾ ਡਾਨ ਜੁਆਨ ਦੀ ਜਾਣੀ ਪਛਾਣੀ ਗਾਥਾ ਉੱਤੇ ਆਧਾਰਿਤ ਹੈ, ਲੇਕਿਨ ਜਿਆਦਾਤਰ ਪਰੰਪਰਾਗਤ ਰੂਪਾਂਤਰ ਇਸਨੂੰ ਹਾਸਭਰੀ ਕਾਮਿਕ ਕਹਾਣੀ ਵਜੋਂ ਪੇਸ਼ ਕਰਦੇ ਹਨ, ਜਦਕਿ ਪੁਸ਼ਕਿਨ ਦਾ ਨਿੱਕਾ ਦੁਖਾਂਤ ਵਾਸਤਵ ਵਿੱਚ ਇੱਕ ਰੋਮਾਂਟਿਕ ਤਰਾਸਦੀ ਹੈ। ਦਵੰਦ-ਯੁੱਧ ਨੂੰ ਪਾਸੇ ਰੱਖ ਦਿਓ, ਇਸ ਵਿੱਚ ਹੋਰ ਖਾਸ ਐਕਸ਼ਨ ਨਹੀਂ ਹੈ। ਅਤੇ ਭਾਵੇਂ ਇਸਨੂੰ ਨਾਟਕ ਦੇ ਰੂਪ ਵਿੱਚ ਲਿਖਿਆ ਹੈ, ਹਾਲਾਂਕਿ ਵਿਦਵਾਨਾਂ ਨੇ ਸਹਿਮਤੀ ਵਿਅਕਤ ਕੀਤੀ ਹੈ ਕਿ ਇਹ ਰੰਗ ਮੰਚ ਲਈ ਨਹੀਂ ਸੀ ਰਚਿਆ ਗਿਆ।

ਪੁਸ਼ਕਿਨ ਨੇ ਮੋਜਾਰਟ ਦੇ ਡਾਨ ਗਿਓਵਾਨੀ ਦੇ ਰੂਸੀ ਸੰਸਕਰਣ ਦਾ ਪ੍ਰੀਮਿਅਰ ਦੇਖਣ ਦੇ ਬਾਅਦ ਇਹ ਡਰਾਮਾ 1830 ਦੀ ਪਤਝੜ ਵਿੱਚ ਲਿਖਿਆ ਸੀ। ਪੁਸ਼ਕਿਨ ਨੇ 'ਦਾ ਪੋਂਟੇ' ਦੇ ਲਿਬਰੇੱਟੋ ਤੋਂ ਕੁੱਝ ਤੱਤ ਉਧਾਰ ਲਏ ਹਨ, ਲੇਕਿਨ ਮਜਾਹੀਆ ਦੀ ਥਾਂ ਦੁਖਦ ਰੋਮਾਂਟਿਕ ਤੱਤਾਂ ਤੇ ਜਿਆਦਾ ਧਿਆਨ ਕੇਂਦਰਿਤ ਕਰ ਕੇ, ਆਪਣੀ ਨਿਰਾਲੀ ਕਹਾਣੀ ਘੜੀ ਹੈ।

ਪਾਤਰ[ਸੋਧੋ]

  • ਡਾਨ ਜੁਆਨ
  • ਲੈਪੋਰੇਲੋ
  • ਡੋਨਾ ਅੱਨਾ
  • ਡਾਨ ਕਾਰਲੋਸ
  • ਲੌਰਾ
  • ਭਿਕਸ਼ੂ
  • ਪਹਿਲਾ ਪ੍ਰਾਹੁਣਾ
  • ਦੂਜਾ ਪ੍ਰਾਹੁਣਾ
  • ਤੀਜਾ ਪ੍ਰਾਹੁਣਾ
  • ਕਮਾਂਡਰ ਦਾ ਬੁੱਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png