ਪੱਲਾ ਝਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਲਾ, ਪੱਲੂ ਨੂੰ ਕਹਿੰਦੇ ਹਨ।ਕੱਪੜੇ ਦੀ ਝੋਲੀ ਨੂੰ ਵੀ ਪੱਲਾ ਕਹਿੰਦੇ ਹਨ। ਝਾੜ, ਝਾੜਣ ਦੀ ਕਿਰਿਆ ਨੂੰ ਕਹਿੰਦੇ ਹਨ। ਪੱਲਾ ਝਾੜ ਉਸ ਰਸਮ ਨੂੰ ਕਹਿੰਦੇ ਹਨ, ਫ਼ਸਲ ਦੀ ਬਿਜਾਈ ਖ਼ਤਮ ਹੋਣ ਤੇ ਜਿਮੀਂਦਾਰ ਕਰਦੇ ਹਨ। ਕਈ ਇਲਾਕਿਆਂ ਵਿਚ ਇਸ ਰਸਮ ਨੂੰ ‘ਹਲ ਪੂਜੀ’ ਅਤੇ ਕਈਆਂ ਵਿਚ ‘ਡਲੀਆ ਝਾੜ’ ਵੀ ਕਹਿੰਦੇ ਹਨ। ਫ਼ਸਲ ਦੀ ਬਿਜਾਈ ਪਹਿਲੇ ਸਮਿਆਂ ਵਿਚ ਹਲਾਂ ਨਾਲ ਕੀਤਾ ਜਾਂਦੀ ਸੀ। ਬੀਜ ਜਿਮੀਂਦਾਰ ਦੇ ਪੱਲੇ/ਝੋਲੀ ਵਿਚ ਪਾਇਆ ਹੁੰਦਾ ਸੀ। ਫ਼ਸਲ ਦੀ ਬਿਜਾਈ ਖ਼ਤਮ ਹੋਣ ਤੇ ਜਿਮੀਂਦਾਰ ਬੀਜ ਵਾਲਾ ਪੱਲਾ ਝਾੜ ਦਿੰਦੇ ਸਨ।ਜੇਕਰ ਕੁਝ ਬੀਜ ਬਚ ਰਹਿੰਦਾ ਸੀ ਤਾਂ ਉਸ ਬੀਜ ਦਾ ਆਟਾ ਪੀਹ ਕੇ ਰੋਟ ਬਣਾ ਕੇ ਖੇਤਾਂ ਵਿਚ ਹੀ ਵੰਡ ਦਿੰਦੇ ਸਨ। ਬਿਜਾਈ ਖ਼ਤਮ ਹੋਣ ਤੇ ਜਿਮੀਂਦਾਰ ਖੁਸ਼ੀ ਮਨਾਉਂਦੇ ਸਨ। ਬਲਦਾਂ ਨੂੰ ਸਿੰਗਾਰਦੇ ਸਨ। ਹਲ ਦੀ ਪੂਜਾ ਕਰਦੇ ਸਨ।

ਹੁਣ ਪੱਲਾ ਝਾੜ ਦੀ ਰਸਮ ਕੋਈ ਵੀ ਜਿਮੀਂਦਾਰ ਨਹੀਂ ਕਰਦਾ। ਹੁਣ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਮਸ਼ੀਨਾਂ ਨਾਲ ਹੀ ਫ਼ਸਲਾਂ ਬੀਜੀਆਂ ਜਾਂਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.