ਪੱਲਾ ਪਾਉਣਾ-ਪੱਲਾ ਛਡਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਲਾ ਇਸਤਰੀਆਂ ਦੇ ਸਿਰ ਉੱਪਰ ਲਏ ਕੱਪੜੇ ਨੂੰ ਕਹਿੰਦੇ ਹਨ। ਪੱਲਾ ਸ਼ਬਦ ਦੇ ਹੋਰ ਵੀ ਬਹੁਤ ਸਾਰੇ ਅਰਥ ਹਨ।“ਪੱਲਾ ਪਾਉਣਾ” ਮਰਗ ਸਮੇਂ ਦੀ ਉਹ ਰਸਮ ਹੈ ਜਦ ਇਸਤਰੀਆਂ ਘੁੰਡ ਕੱਢ ਕੇ ਇਕ ਦੂਜੀ ਦੇ ਗਲ੍ਹੇ ਲੱਗ ਕੇ ਰੋਂਦੀਆਂ ਹਨ। ਵੈਣ ਪਾਉਂਦੀਆਂ ਹਨ।“ਪੱਲਾ ਛੁਡਾਉਣਾ” ਮਰਗ ਸਮੇਂ ਦੀ ਉਹ ਰਸਮ ਹੈ ਜਦ ਪੱਲਾ ਪਾਈਆਂ ਇਸਤਰੀਆਂ ਦੀਆਂ ਗਲੇ ਪਾਈਆਂ ਬਾਹਵਾਂ ਨੂੰ ਛੁਡਾਇਆ ਜਾਂਦਾ ਹੈ। ਪਹਿਲਾਂ ਘੁੰਡ ਕੱਢਣ ਦਾ ਰਿਵਾਜ ਸੀ।ਹੁਣ ਘੁੰਡ ਕੋਈ ਵੀ ਨਹੀਂ ਕੱਢਦਾ।ਹੁਣ ਪੱਲਾ ਪਾਉਣਾ ਅਤੇ ਪੱਲਾ ਛੁਡਾਉਣ ਦੀ ਰਸਮ ਕੋਈ-ਕੋਈ ਹੀ ਕਰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.