ਫ਼ਜ਼ਲ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਜ਼ਲ ਸ਼ਾਹ ਤੋਂ ਰੀਡਿਰੈਕਟ)
Jump to navigation Jump to search

ਫ਼ਜ਼ਲ ਸ਼ਾਹ (1827–1890) ਪੰਜਾਬੀ ਕਵੀ ਸੀ ਜਿਸਨੇ ਹੀਰ ਰਾਂਝਾ, ਲੈਲਾ ਮਜਨੂੰ, ਅਤੇ ਸੋਹਣੀ ਮਾਹੀਵਾਲ ਵਰਗੇ ਕਈ ਕਿੱਸੇ ਲਿਖੇ ਹਨ ਪਰ ਉਸ ਦਾ ਕਿੱਸਾ ਸੋਹਣੀ ਮਾਹੀਵਾਲ, ਵਧੇਰੇ ਮਕਬੂਲ ਹੋਇਆ ਹੈ।[1]

ਫ਼ਜ਼ਲ ਸ਼ਾਹ ਦਾ ਜੀਵਨ ਤੇ ਰਚਨਾ[ਸੋਧੋ]

ਫ਼ਜ਼ਲ ਸ਼ਾਹ ਦਾ ਜਨਮ 1827 ਵਿੱਚ ਸੱਯਦ ਕੁਤਬ ਸ਼ਾਹ ਦੇ ਘਰ ਨਾਵਾਂ ਕੋਟ ਲਾਹੌਰ ਦੀ ਬਸਤੀ ਵਿੱਚ ਹੋਇਆ। ਫਜ਼ਲ ਸ਼ਾਹ ਦਾ ਦੇਹਾਂਤ 1890 ਵਿੱਚ ਹੋਇਆ। ਫਜ਼ਲ ਸ਼ਾਹ ਆਪਣੇ ਸਮੇਂ ਦਾ ਉਸਤਾਦ ਕਵੀ ਸੀ। ਉਹ ਪੰਜਾਬੀ ਕਿੱਸੇ ਦਾ ਪੂਰਨ ਉਸਤਾਦ ਸੀ। ਉਸ ਦਾ ਮੁਜਾਰ ਮੁਲਤਾਨ ਰੋਡ ਲਾਹੌਰ ਵਿਖੇ ਸਥਿਤ ਹੈ। ਅਰਬੀ ਫਾਰਸੀ ਤੋਂ ਭਲੀ-ਭਾਂਤ ਵਾਕਿਫ ਇਸ ਕਿੱਸਾਕਾਰ ਨੇ ਆਪਣੇ ਬਾਰੇ ਲਿਖਿਆ ਹੈ। ਫਜ਼ਲ ਸ਼ਾਹ ਦੀ ਕਿਰਤ ਸੋਹਣੀ ਮਾਹੀਵਾਲ ਹੈ। ਜਿਸ ਨੂੰ ਪੰਜਾਬੀ ਦੀ ਸਾਹਕਾਰ ਰਚਨਾ ਮੰਨਿਆ ਗਿਆ ਹੈ। ਉਸ ਦੇ ਜੀਵਨ ਬਾਰੇ ਹੋਰ ਬਹੁਤੀ ਜਾਣਕਾਰੀ ਨਹੀਂ ਮਿਲਦੀ।

ਫਜ਼ਲ ਸ਼ਾਹ ਦੀਆਂ ਰਚਨਾਵਾਂ[ਸੋਧੋ]

ਫਜ਼ਲ ਸ਼ਾਹ ਨੇ ਸੋਹਣੀ ਤੋਂ ਇਲਾਵਾਂ ਉਸ ਨੇ ਹੀਰ ਰਾਂਝਾ, ਲੈਲਾ ਮਜਨੂੰ, ਯੂਸ਼ਫ ਜੁਲੈਖਾ, ਸੋਹਣੀ ਮਾਹੀਵਾਲ ਦੇ ਕਿੱਸੇ ਲਿਖੇ ਹਨ। ਫਜ਼ਲ ਸ਼ਾਹ ਦਾ ਪ੍ਰਸਿੱਧ ਕਿੱਸਾ ਸੋਹਣੀ ਮਾਹੀਵਾਲ ਹੈ। ਉਸ ਦੀਆਂ ਰਚਨਾਵਾਂ ਵਿੱਚ ਸਰਲਤਾ, ਸਪੱਸਟਤਾ ਤੇ ਦਰਦ ਦੀ ਹੂਕ ਬੜੀ ਅਹਿਮ ਪ੍ਰਾਪਤੀ ਹੈ। ਉਸ ਦਾ ਦਰਦ ਅਤੇ ਸੋਜ਼ ਬਾਰੇ ਉਹ ਆਪ ਲਿਖਦਾ ਹੈ- ਮੈਂ ਵੀ ਇਸ਼ਕ ਦੇ ਵਿੱਚ ਗੁਦਾਜ ਹੋਇਆ, ਐਪਰ ਦੱਸਣ ਦੀ ਨਹੀਂ ਜਾਂ ਮੀਆ। ਇਤਨਾ ਦਰਦ ਮੈਨੂੰ ਜੇਕਰ ਆਹ ਮਾਰਾਂ, ਦਿਆ ਰੱਖ ਦਰੱਖਤ ਜਲਾ ਮੀਆ।

ਸੋਹਣੀ ਮਾਹੀਵਾਲ[ਸੋਧੋ]

ਪੰਜਾਬੀ ਕਿੱਸਾਕਾਰੀ ਵਿੱਚ ਜੋਂ ਦਰਜਾ ਵਾਰਿਸ ਦੀ ਹੀਰ ਨੂੰ ਪ੍ਰਾਪਤ ਹੈ ਉਹੀ ਦਰਜਾ ਫਜ਼ਲ ਸ਼ਾਹ ਦੀ ਸੋਹਣੀ ਨੂੰ ਮਿਲਦਾ ਹੈ। ਪਰ ਜੋ ਮਕਬੂਲੀਅਤ ਫਜ਼ਲ ਸ਼ਾਹ ਨੂੰ ਹਾਸ਼ਿਲ ਹੋਈ ਉਹ ਹੋਰ ਕਿਸੇ ਮੂਹਰੇ ਨਸੀਬ ਨਹੀਂ ਹੋਈ। ਇਸ ਤੋਂ ਪਹਿਲਾਂ ਹਾਸ਼ਮ ਤੇ ਕਾਦਰਯਾਰ ਨੇ ਵੀ ਕਿੱਸੇ ਲਿਖੇ ਸਨ। ਜੋ ਪ੍ਰਸਿੱਧੀ ਫਜ਼ਲ ਸਾਹ ਨੂੰ ਸੋਹਣੀ ਮਾਹੀਵਾਲ ਕਰ ਕੇ ਹੋਈ ਹੈ ਉਹ ਹੋਰ ਕਿੱਸੇ ਕਰ ਕੇ ਨਹੀਂ। ਫਜ਼ਲ ਸ਼ਾਹ ਮਨੁੱਖੀ ਮਨ ਦੀਆਂ ਉਹਨਾਂ ਤਰੱਕਾਂ ਨੂੰ ਜਾਣਦਾ ਸੀ ਜਿੰਨਾਂ ਨੂੰ ਛੇੜਿਆ ਕਰੁਣਾ ਰਸ ਪੈਦਾ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਦੂਜੇ ਕਿੱਸੇਕਾਰ ਨੇ ਲਿਖਿਆ ਕਿ ਸੋਹਣੀ ਜਦੋਂ ਦਰਿਆ ਵਿੱਚ ਠਿਲ ਪਈ ਤਾਂ ਉਸ ਨੂੰ ਪਤਾ ਲਗਾ ਕਿ ਘੜਾ ਕੱਚਾ ਹੈ ਪਰ ਫਜ਼ਲ ਸ਼ਾਹ ਦੱਸਦਾ ਹੈ ਕਿ ਉਸ ਨੂੰ ਹੱਥ ਲਾਇਆ ਹੀ ਪਤਾ ਲੱਗ ਗਿਆ ਕਿ ਘੜਾ ਕੱਚਾ ਹੈ ਮੌਤ ਉਸ ਨੂੰ ਅਵਾਜਾ ਮਾਰ ਰਹੀ ਸੀ। ਸੋਹਣੀ ਦੇ ਅਖਰੀਲੇ ਵਿਰਲਾਪ ਵਿੱਚ ਜੋ ਦਰਦ ਹੈ ਉਸ ਦੀ ਪ੍ਰਸੰਸ਼ਾ ਕਿਤੇ ਘੱਟ ਨਹੀਂ। ਮਰ ਚੁੱਕੀ ਹਾਂ ਜਾਨ ਹੈ ਨਕ ਉੱਤੇ ਮੈਥੇ ਆ ਉਇ ਬੇਲਿਆ ਵਾਸਤਾ ਈ, ਮੇਰਾ ਆਖਰੀ ਵਕਤ ਵਸਾਲ ਹੋਇਆ, ਗਲ ਲਾ ਉਇ ਬੇਲੀਆ ਵਾਸਤਾ ਵੀ। ਫ਼ਜ਼ਲ ਸ਼ਾਹ ਦੇ ਕਿੱਸੇ ਸੋਹਣੀ ਮਾਹੀਵਾਲ ਦੇ ਵਿਸ਼ੇਸ਼ਗੁਣ ਹੇਠ ਲਿਖੇ ਹਨ-

  • ਫਜ਼ਲ ਸ਼ਾਹ ਦੇ ਕਿੱਸੇ ਵਿੱਚ ਬੈਂਤ ਰਚਨਾ ਦਾ ਕਮਾਲ ਹੈ। ਫਜ਼ਲ ਸ਼ਾਹ ਦੇ ਕਿੱਸਿਆਂ ਵਿੱਚ ਬੈਂਤ ਰਚਨਾ ਬਹੁਤ ਕਮਾਲ ਦੀ ਹੈ। ਉਸ ਨੇ ਆਪਣੀ ਰਚਨਾ ਵਿੱਚ ਵਧੇਰੇ ਬੈਂਤਾਂ ਦਾ ਪ੍ਰਯੋਗ ਕੀਤਾ ਹੈ।
  • ਇਸ ਤੋਂ ਇਲਾਵਾ ਵਰਨਣ ਸਕਤੀ ਦਾ ਪ੍ਰਯੋਗ ਕੀਤਾ ਗਿਆ ਫਜ਼ਲ ਸ਼ਾਹ ਨੇ ਆਪਣੇ ਕਿੱਸੇ ਸੋਹਣੀ ਮਾਹੀਵਾਲ ਵਿੱਚ ਵਧੇਰੇ ਵਰਨਣ ਕੀਤਾ ਹੈ। ਉਸ ਦੀ ਰਚਨਾ ਵਿੱਚ ਰਚਨਾਤਮਕ ਸਾਦਗੀ ਸਪੱਸਟਤਾ ਅਤੇ ਦਰਦ ਦੀ ਹੂਕ ਬੜੀ ਅਹਿਮ ਪ੍ਰਾਪਤੀ ਹੈ।
  • ਕਰੁਣਾ ਰਸ ਵੀ ਫਜ਼ਲ ਸ਼ਾਹ ਦੇ ਕਿੱਸਿਆ ਵਿੱਚ ਵਧੇਰੇ ਹੈ। ਫਜ਼ਲ ਸ਼ਾਹ ਆਪ ਇਸ਼ਕ ਦਾ ਪੱਟਿਆ ਹੋਇਆ ਹੈ। ਉਹ ਸੋਹਣੀ ਮਾਹੀਵਾਲ ਦੇ ਕਿੱਸੇ ਵਿੱਚ ਮਨੁੱਖੀ ਮਨ ਦੀਆਂ ਉਹਨਾਂ ਤਰਬਾਂ ਨੂੰ ਛੇੜਿਆਂ ਹੈ ਜਿੰਨਾਂ ਰਾਹੀ ਕਰੁਣਾ ਰਸ ਪੈਦਾ ਹੈ ਤੇ ਜੋ ਸਰੋਤਿਆਂ ਦੇ ਮਨਾਂ ਨੂੰ ਡੂੰਘਾਈ ਨਾਲ ਟੁੰਬਦਾ ਹੈ। ਉਸ ਦੇ ਕਿੱਸਿਆ ਦਾ ਇੱਕ ਵਿਸ਼ੇਸ਼ ਗੁਣ ਦਰਦ ਤੇ ਸੋਹਜ ਨੂੰ ਪੇਸ਼ ਕਰਨਾ ਵੀ ਹੈ। ਉਸ ਨੇ ਆਪਣੇ ਕਿੱਸੇ ਸੋਹਣੀ ਮਾਹੀਵਾਲ ਵਿੱਚ ਸੋਹਣੀ ਦੇ ਵਿਰਲਾਪ ਦੇ ਦਰਦ ਨੂੰ ਇੰਨੇ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਮਨੁੱਖੀ ਦਰਦ ਨੇ ਕੁਦਰਤ ਦਾ ਸਾਮਿਲ ਹੋਣਾ ਵੀ ਕਵੀ ਨੇ ਸੋਹਣਾ ਪ੍ਰਗਟਾਇਆ ਹੈ। ਸਭ ਤੋਂ ਵੱਧ ਸੋਹਣੀ ਦੇ ਮਰਨ ਵੇਲੇ ਦੇ ਵੈਣਾ ਵਿੱਚ ਕਰੁਣਾ ਰਸ ਭਰਪੂਰ ਹੈ।

ਕਾਵਿ ਸ਼ੈਲੀ[ਸੋਧੋ]

ਫ਼ਜ਼ਲ ਸ਼ਾਹ ਦੀ ਸ਼ੈਲੀ ਇੱਕ ਸੁਚੇਤ ਕਲਾਕਾਰ ਦੀ ਸ਼ੈਲੀ ਹੈ। ਉਪਮਾ ਅਲੰਕਾਰ ਦੀ ਵਰਤੋਂ ਅਦੁੱਤੀ ਹੈ। ਫਜ਼ਲ ਸ਼ਾਹ ਨੇ ਨਾਟਕੀ ਵਾਰਤਾਲਾਪ ਦੀ ਰੋਚਿਕਤਾ ਵਧਾਣ ਦਾ ਕੰਮ ਲਿਆ ਹੈ। ਫਜ਼ਲ ਸ਼ਾਹ ਜੀਵਨ ਤਜਰਬੇ ਦਾ ਕਵੀ ਹੈ ਜੋ ਕੁਝ ਜੀਵਨ ਵਿੱਚ ਵਾਪਰਦਾ ਹੈ ਉਹ ਉਸ ਨੂੰ ਲਿਖਦਾ ਹੈ।

ਬੋਲੀ[ਸੋਧੋ]

ਫ਼ਜ਼ਲ ਸ਼ਾਹ ਦੀ ਬੋਲੀ ਟਕਸਾਲੀ ਹੈ ਹਰ ਪੰਜਾਬੀ ਇਸ ਦਾ ਰਸ ਮਾਣ ਸਕਦਾ ਹੈ। ਇਹ ਅਸਲ ਪੰਜਾਬੀ ਹੈ। ਠੇਠ, ਕੇਦਰੀ, ਮਾਝੇਂ ਦੀ ਬੋਲੀ ਦੀ ਵਰਤੋਂ ਕੀਤੀ ਹੈ। ਫਜ਼ਲ ਸ਼ਾਹ ਦੀ ਬੋਲੀ ਵਿੱਚ ਠੇਠਤਾ, ਸਰਲਤਾ ਆਦਿ ਗੁਣਾ ਨਾਲ ਭਰਪੂਰ ਹੈ। ਫਜ਼ਲ ਸ਼ਾਹ ਦੀ ਬੋਲੀ ਗੁਣਾ ਨਾਲ ਅਤੀ ਪ੍ਰਭਾਵਸ਼ਾਲੀ ਹੈ। ਵਿਸ਼ੇਸ਼ ਤੌਰ 'ਤੇ ਸ਼ਬਦ ਆਲੰਕਾਰ ਘੜਨ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈ। ਟਕਸਾਲੀ ਪੰਜਾਬੀ ਉਸ ਦੇ ਕਿੱਸਿਆ ਦੀ ਜਿੰਦ ਜਾਨ ਹੈ।

ਹਵਾਲੇ[ਸੋਧੋ]

  1. Amaresh Datta (2006). The Encyclopaedia Of Indian Literature, v.2. Sahitya Akademi. ISBN 81-260-1194-7. 
  • 2 ਕਿੱਸਾ ਅਤੇ ਪੰਜਾਬੀ ਕਿੱਸਾ, ਦੀਵਾਨ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
  • 3 ਪੰਜਾਬੀ ਸਾਹਿਤ ਦਾ ਇਤਿਹਾਸ, ਡਾ. ਪਰਮਿੰਦਰ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ, ਕਿਰਪਾਲ ਸਿੰਘ ਕਸੇਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2009.