ਸਮੱਗਰੀ 'ਤੇ ਜਾਓ

ਫਰਮਾ:Portal:ਕੁਆਂਟਮ ਮਕੈਨਿਕਸ/Intro

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਪਹਿਲੀ ਕੁਆਂਟਾਇਜ਼ਡ ਜਾਂ ਅਰਧ-ਕਲਾਸੀਕਲ ਥਿਊਰੀ ਹੈ ਜਿਸ ਵਿੱਚ ਕਣ ਦੇ ਗੁਣ ਨਿਰਧਾਰਿਤ ਕੀਤੇ ਜਾਂਦੇ ਹਨ, ਪਰ ਕਣ ਨੰਬਰ, ਫੀਲਡਾਂ ਅਤੇ ਮੁਢਲੀਆਂ ਇੰਟਰੈਕਸ਼ਨਾਂ ਨਹੀਂ ਨਿਰਧਾਰਿਤ ਕੀਤੀਆਂ ਜਾਂਦੀਆਂ। ਕਿਸੇ ਫਿਜ਼ੀਕਲ ਸਿਸਟਮ ਦਾ ਪਹਿਲਾ ਨਿਰਧਾਰੀਕਰਨ (ਕੁਆਂਟਾਇਜ਼ੇਸ਼ਨ), ਕੁਆਂਟਮ ਮਕੈਨਿਕਸ ਵਾਲਾ ਇੱਕ ਅਰਧ-ਕਲਾਸੀਕਲ ਟਰੀਟਮੈਂਟ ਹੈ, ਜਿਸ ਵਿੱਚ ਕਣਾਂ ਜਾਂ ਭੌਤਿਕੀ ਵਸਤੂਆਂ ਨੂੰ ਕੁਆਂਟਮ ਵੇਵ ਫੰਕਸ਼ਨਾਂ ਦੀ ਵਰਤੋ ਨਾਲ ਦਰਸਾਇਆ ਜਾਂਦਾ ਹੈ, ਪਰ ਆਲੇ ਦੁਆਲੇ ਦੇ ਵਾਤਾਵਰਨ (ਉਦਾਹਰਨ ਵਜੋਂ ਇੱਕ ਪੁਟੈਂਸ਼ਲ ਖੂਹ ਜਾਂ ਇੱਕ ਵਿਸ਼ਾਲ ਇਲੈਕਟ੍ਰੌਮੈਗਨੈਟਿਕ ਜਾਂ ਗਰੈਵੀਟੇਸ਼ਨਲ ਫੀਲਡ ਨੂੰ ਕਲਾਸੀਕਲ ਤਰੀਕੇ ਨਾਲ ਦਰਸਾਇਆ ਜਾਂਦਾ ਹੈ। ਪਹਿਲੀ ਕੁਆਂਟਾਇਜ਼ੇਸ਼ਨ ਕਿਸੇ ਅਜਿਹੇ ਸਿੰਗਲ ਕੁਆਂਟਮ-ਮਕੈਨੀਕਲ ਸਿਸਟਮ] ਦੇ ਅਧਿਐਨ ਲਈ ਢੁਕਵਾਂ ਹੈ ਜੋ ਕਿਸੇ ਪ੍ਰਯੋਗਸ਼ਾਲਾ ਯੰਤਰ ਰਾਹੀਂ ਨਿਯੰਤ੍ਰਿਤ ਕੀਤਾ ਜਾ ਰਿਹਾ ਹੋਵੇ ਜੋ ਅਪਣੇ ਆਪ ਵਿੱਚ ਇੰਨਾ ਕੁ ਵੱਡਾ ਹੋਵੇ ਕਿ ਯੰਤਰ ਉੱਤੇ ਜਿਆਦਾਤਰ ਕਲਾਸੀਕਲ ਮਕੈਨਿਕਸ ਲਾਗੂ ਕੀਤਾ ਜਾ ਸਕਦਾ ਹੋਵੇ। ਕੁਆਂਟਮ ਮਕੈਨਿਕਸ ਦੀ ਇਹ ਕਿਸਮ ਜਿਆਦਾਤਰ ਅੰਡਰ-ਗਰੈਜੁਏਟ ਕੁਆਂਟਮ ਮਕੈਨਿਕਸ ਕੋਰਸਾਂ ਵਿੱਚ ਅਧਿਐਨ ਕੀਤੀ ਜਾਂਦੀ ਹੈ, ਅਤੇ ਜਿਸ ਵਿੱਚ ਸ਼੍ਰੋਡਿੰਜਰ ਇਕੁਏਸ਼ਨ ਅਤੇ ਹੇਜ਼ਨਬਰਗ ਮੈਟ੍ਰਿਕਸ ਮਕੈਨਿਕਸ (ਬਰਾ-ਕੈੱਟ ਚਿੰਨਾਂ ਦੇ ਨਾਲ) ਨੂੰ ਜਿਆਦਾ ਸਰਲ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ। ਇਹ ਦੂਜੀ ਕੁਆਂਟਾਇਜ਼ੇਸ਼ਨ ਕਹੀ ਜਾਣ ਵਾਲੀ ਥਿਊਰੀ ਤੋਂ ਕੁੱਝ ਉਲਟ ਹੋ ਸਕਦਾ ਹੈ, ਜਿਸ ਵਿੱਚ ਕੁਆਂਟਮ ਮਕੈਨੀਕਲ ਅਨਿਸ਼ਚਿਤਿਤਾ, ਫੀਲਡਾਂ ਅਤੇ ਹੱਦ ਦੀਆਂ ਸ਼ਰਤਾਂ ਦੇ ਨਿਯੰਤ੍ਰਨ ਸਮੇਤ ਕਿਸੇ ਪ੍ਰਯੋਗ ਨੂੰ ਸਾਰੇ ਪਹਿਲੂਆਂ ਨਾਲ ਪ੍ਰਭਾਵਿਤ ਕਰਦੀ ਹੈ। ਕਹਿਣ ਦਾ ਭਾਵ ਹੈ ਕਿ, ਸਿਸਟਮ ਬੰਦ ਸਿਸਟਮ ਨਹੀਂ ਹੁੰਦਾ ਸਗੋਂ ਵਾਤਾਵਰਨ ਨਾਲ ਕ੍ਰਿਆਸ਼ੀਲ ਹੁੰਦਾ ਹੈ। ਇਸ ਨੂੰ ਵੇਵ ਫੰਕਸ਼ਨ ਦੇ ਸਮਰੂਪੀਕਰਨ (ਸਮਿੱਟਰਾਇਜ਼ੇਸ਼ਨ) ਵਿੱਚ ਦੇਖਿਆ ਜਾ ਸਕਦਾ ਹੈ। [1]