ਫਰਿਜ਼ਾਫ ਨਾਨਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਿਜ਼ਾਫ ਨਾਨਸੇਨ
Head and shoulders portrait of Fridtjof Nansen, facing half-right. He has close-cropped hair, a wide, fair moustache and is wearing a heavy fur coat.
ਨਾਨਸੇਨ 1890ਵਿਆਂ ਵਿੱਚ (ਅੰ. ਉਮਰ 35)
ਜਨਮ(1861-10-10)10 ਅਕਤੂਬਰ 1861
Store Frøen, Christiania (now Oslo), ਨਾਰਵੇ
ਮੌਤ13 ਮਈ 1930(1930-05-13) (ਉਮਰ 68)
ਸਿੱਖਿਆਰਾਇਲ ਫਰੈਡਰਿਕ ਯੂਨੀਵਰਸਿਟੀ
ਪੇਸ਼ਾਐਕਸਪਲੋਰਰ, ਵਿਗਿਆਨੀ, ਡਿਪਲੋਮੈਟ, ਮਨੁੱਖਸੇਵਕ
ਜੀਵਨ ਸਾਥੀEva Sars (m. 1889–1907, her death)
Sigrun Munthe (m. 1919–1930?, his death)
ਬੱਚੇ5, including Odd Nansen
ਪੁਰਸਕਾਰNobel Peace Prize (1922)
Order of St. Olav
Order of the Dannebrog
National Order of the Legion of Honor
Order of St. Stanislaus
Cullum Geographical Medal (1897)
Vega Medal (1889)
Constantine Medals (1907)
ਦਸਤਖ਼ਤ

ਫਰਿਜ਼ਾਫ ਨਾਨਸੇਨ (/ˈfrɪdɒf ˈnænsən/ FRID-chof ਨਾਨ-sən; 10 ਅਕਤੂਬਰ 1861 – 13 ਮਈ 1930) ਇੱਕ ਨਾਰਵੇਈ ਐਕਸਪਲੋਰਰ, ਵਿਗਿਆਨੀ, ਡਿਪਲੋਮੈਟ, ਮਨੁੱਖਸੇਵਕ, ਅਤੇ ਨੋਬਲ ਅਮਨ ਪੁਰਸਕਾਰ ਜੇਤੂ ਸੀ। ਆਪਣੀ ਜਵਾਨੀ ਵਿੱਚ ਉਹ ਚੈਂਪੀਅਨ ਸਕੀਅਰ ਅਤੇ ਆਈਸ ਸਕੇਟਰ ਰਿਹਾ।  ਉਸ ਨੇ ਟੀਮ ਦੀ ਅਗਵਾਈ ਕੀਤੀ ਹੈ, ਜਿਸਨੇ 1888 ਵਿੱਚ ਆਂਤਰਿਕ ਗਰੀਨਲੈਂਡ ਟਾਪੂ ਨੂੰ ਕਰਾਸ-ਕੰਟਰੀ ਸਕੀ ਨਾਲ ਪਾਰ ਕੀਤਾ। ਉਸ ਨੇ 1893-96 ਦੀ ਉੱਤਰੀ ਧਰੁਵ ਅਭਿਆਨ ਦੇ ਦੌਰਾਨ 86°14'  ਉੱਤਰੀ ਅਕਸ਼ਾਂਸ਼ ਤੱਕ ਪੁੱਜਣ ਦੇ ਬਾਅਦ ਅੰਤਰਰਾਸ਼ਟਰੀ ਪ੍ਰਸਿੱਧੀ ਜਿੱਤੀ। ਭਾਵੇਂ ਕਿ ਉਹ ਨਾਰਵੇ ਵਾਪਸ ਜਾਣ ਤੋਂ ਬਾਅਦ ਖੋਜ ਤੋਂ ਸੰਨਿਆਸ ਲੈ ਲਿਆ ਸੀ, ਪਰ ਪੋਲਰ ਟਰੈਵਲ ਦੀਆਂ ਤਕਨੀਕਾਂ ਅਤੇ ਸਾਜ਼ੋ-ਸਮਾਨ ਅਤੇ ਕੱਪੜਿਆਂ ਵਿੱਚ ਉਹਨਾਂ ਦੀਆਂ ਨਵੀਨਤਾਵਾਂ ਨੇ ਆਰਕਟਿਕ ਅਤੇ ਅੰਟਾਰਟਿਕ ਮੁਹਿੰਮਾਂ ਤੇ ਪ੍ਰਭਾਵ ਪਾਇਆ। 

ਨਾਨਸੇਨ ਨੇ ਕ੍ਰਿਸ਼ਚੀਆਨੀਆ (1925 ਵਿੱਚ ਨਾਂ ਬਦਲ ਕੇ ਓਸਲੋ ਰੱਖ ਦਿੱਤਾ ਸੀ) ਵਿੱਚ ਰਾਇਲ ਫਰੈਡਰਿਕ ਯੂਨੀਵਰਸਿਟੀ ਵਿੱਚ ਜ਼ੂਆਲੋਜੀ ਦੀ ਪੜ੍ਹਾਈ ਕੀਤੀ, ਅਤੇ ਬਾਅਦ ਵਿੱਚ ਬਰਗੇਨ ਦੇ ਯੂਨੀਵਰਸਿਟੀ ਮਿਊਜ਼ੀਅਮ ਵਿੱਚ ਇੱਕ ਕਿਊਰੇਟਰ ਦੇ ਤੌਰ 'ਤੇ ਕੰਮ ਕੀਤਾ, ਜਿੱਥੇ ਹੇਠਲੇ ਸਮੁੰਦਰੀ ਜੀਵਾਂ ਦੇ ਕੇਂਦਰੀ ਤੰਤੂ ਪ੍ਰਣਾਲੀ 'ਤੇ ਉਹਨਾਂ ਦੀ ਖੋਜ ਨੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਦਿਵਾਈ ਅਤੇ ਉਸ ਨੇ ਨਿਊਰੋਲੋਜੀ ਦੇ ਆਧੁਨਿਕ ਸਿਧਾਂਤ ਸਥਾਪਿਤ ਕਰਨ ਵਿੱਚ ਮਦਦ ਕੀਤੀ। 1896 ਤੋਂ ਬਾਅਦ ਉਸ ਦੀ ਮੁੱਖ ਵਿਗਿਆਨਕ ਦਿਲਚਸਪੀ ਬਦਲ ਕੇ ਸਮੁੰਦਰ ਵਿਗਿਆਨ ਵੱਲ ਹੋ ਗਈ; ਆਪਣੀ ਖੋਜ ਦੇ ਦੌਰਾਨ ਉਸ ਨੇ ਬਹੁਤ ਸਾਰੇ ਵਿਗਿਆਨਕ ਕਰੂਜ਼ ਮੁੱਖ ਤੌਰ 'ਤੇ ਉੱਤਰ ਅਟਲਾਂਟਿਕ ਵਿੱਚ, ਬਣਾਏ, ਅਤੇ ਆਧੁਨਿਕ ਸਮੁੰਦਰੀ ਵਿਗਿਆਨ ਦੇ ਸਾਜਸਮਾਨ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਆਪਣੇ ਦੇਸ਼ ਦੇ ਪ੍ਰਮੁੱਖ ਨਾਗਰਿਕਾਂ ਵਿੱਚੋਂ ਇੱਕ ਵਜੋਂ, 1905 ਵਿਚ, ਨਾਮਸੇਨ ਨੇ ਸਵੀਡਨ ਨਾਲ ਨਾਰਵੇ ਦੀ ਯੂਨੀਅਨ ਦੇ ਖ਼ਾਤਮੇ ਲਈ ਗੱਲ ਕੀਤੀ ਅਤੇ ਉਹ ਡੈਨਮਾਰਕ ਦੇ ਪ੍ਰਿੰਸ ਕਾਰਲ ਨੂੰ ਨਵੇਂ ਆਜ਼ਾਦ ਨਾਰਵੇ ਦੀ ਗੱਦੀ ਪ੍ਰਵਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1906 ਅਤੇ 1908 ਦੇ ਦਰਮਿਆਨ ਉਹ ਲੰਡਨ ਵਿੱਚ ਨਾਰਵੇਜੀਅਨ ਨੁਮਾਇੰਦੇ ਦੇ ਤੌਰ 'ਤੇ ਕੰਮ ਕਰਦਾ ਸੀ, ਜਿੱਥੇ ਉਸ ਨੇ ਇਨਟੈਗਰਿਟੀ ਸੰਧੀ ਨੂੰ ਸਮਝੌਤਾ ਕਰਨ ਵਿੱਚ ਮਦਦ ਕੀਤੀ ਜੋ ਕਿ ਨਾਰਵੇ ਦੀ ਸੁਤੰਤਰ ਸਥਿਤੀ ਦੀ ਗਰੰਟੀ ਕਰਦੀ ਹੈ। 

ਆਪਣੇ ਜੀਵਨ ਦੇ ਆਖ਼ਰੀ ਦਹਾਕੇ ਵਿੱਚ, ਨਾਨਸੇਨ ਨੇ ਆਪਣੇ ਆਪ ਨੂੰ ਮੁੱਖ ਤੌਰ 'ਤੇ ਲੀਗ ਆਫ਼ ਨੇਸ਼ਨਜ਼ ਨੂੰ ਸਮਰਪਿਤ ਕਰ ਦਿੱਤਾ ਸੀ, ਜਦੋਂ ਉਸ ਦੀ 1921 ਵਿੱਚ ਸ਼ਰਨਾਰਥੀਆਂ ਲਈ ਲੀਗ ਦੇ ਹਾਈ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਗਈ ਸੀ। 1922 ਵਿਚ, ਪਹਿਲੇ ਵਿਸ਼ਵ ਯੁੱਧ ਦੇ ਉਜੜੇ ਪੀੜਤਾਂ ਅਤੇ ਸੰਬੰਧਤ ਸੰਘਰਸ਼ਾਂ ਲਈ ਉਸ ਦੇ ਕੰਮ ਲਈ ਉਸਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀਆਂ ਪਹਿਲਕਦਮੀਆਂ ਵਿੱਚ ਉਸ ਨੇ ਸਟੇਟਲੈੱਸ ਵਿਅਕਤੀਆਂ ਲਈ "ਨਾਨਸੇਨ ਪਾਸਪੋਰਟ" ਪ੍ਰਚਲਿਤ ਕੀਤਾ, ਇੱਕ ਸਰਟੀਫਿਕੇਟ ਜਿਸ ਨੂੰ  50 ਤੋਂ ਵੱਧ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਹੋਇਆ ਕਰਦੀ ਸੀ। ਉਸਨੇ ਸ਼ਰਨਾਰਥੀਆਂ ਬਾਰੇ1930 ਵਿੱਚ ਆਪਣੀ ਅਚਾਨਕ ਮੌਤ ਤਕ ਕੰਮ ਕੀਤਾ, ਜਿਸ ਤੋਂ ਬਾਅਦ ਲੀਗ ਨੇ ਰਫਿਊਜੀਆਂ ਲਈ ਨੈਨਸੇਨ ਇੰਟਰਨੈਸ਼ਨਲ ਆਫਿਸ ਦੀ ਸਥਾਪਨਾ ਕੀਤੀ ਤਾਂਕਿ ਉਸ ਦਾ ਕੰਮ ਜਾਰੀ ਰੱਖਣਾ ਯਕੀਨੀ ਬਣਾਇਆ ਜਾ ਸਕੇ। 1938 ਵਿੱਚ ਇਸ ਦਫ਼ਤਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਹੋਇਆ ਸੀ। ਉਸ ਦਾ ਨਾਂ ਅਨੇਕ ਭੂਗੋਲਿਕ ਫੀਚਰਾਂ, ਖ਼ਾਸ ਕਰਕੇ ਪੋਲਰ ਖੇਤਰਾਂ ਵਿੱਚ ਮਨਾਇਆ ਜਾਂਦਾ ਹੈ। 

ਪਰਿਵਾਰਕ ਪਿਛੋਕੜ ਅਤੇ ਬਚਪਨ[ਸੋਧੋ]

an unsmiling fair-haired child stands upright, his left hand resting on a stool, in front of an ornate fireplace.
ਨਾਨਸੇਨ 1865 ਵਿੱਚ (ਉਮਰ 4)

ਵਿਦਿਆਰਥੀ ਅਤੇ ਸਾਹਸੀ[ਸੋਧੋ]

ਨਾਨਸੇਨ ਓਸਲੋ (ਉਦੋਂ ਕ੍ਰਿਸ਼ਚੀਆਨੀਆ) ਵਿੱਚ ਇੱਕ ਵਿਦਿਆਰਥੀ ਦੇ ਤੌਰ 'ਤੇ (1880, ਉਮਰ 19)

1880 ਵਿੱਚ ਨਾਨਸੇਨ ਨੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ। ਉਸ ਨੇ ਜੁਆਲੋਜੀ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ, ਬਾਅਦ ਨੂੰ ਦਾਅਵਾ ਕੀਤਾ ਕਿ ਉਸ ਨੇ ਸੋਚਿਆ ਸੀ ਕਿ ਇਹ ਉਸਨੂੰ ਖੁੱਲ੍ਹੀ ਹਵਾ ਵਿੱਚ ਇੱਕ ਖੁਸ਼ਹਾਲ ਜੀਵਨ ਦੀ ਸੰਭਾਵਨਾ ਪੇਸ਼ ਕਰਦਾ ਸੀ। ਉਸ ਨੇ 1881 ਦੇ ਸ਼ੁਰੂ ਵਿੱਚ ਕ੍ਰਿਸ਼ਚੀਆਨੀਆ ਵਿੱਚ ਰਾਇਲ ਫਰੈਡਰਿਕ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ।[1]

Head and shoulders portrait of a middle-aged man, facing half-left. He has dark, neatly brushed hair, a heavy moustache, and is wearing a dark, formal jacket.
ਐਡੋਲੌਗ ਏਰਿਕ ਨਾਰਡਨਸਕੀਲਡ, ਜਿਸ ਦੀ 1883 ਦੀ ਮੁਹਿੰਮ 160 ਕਿਲੋਮੀਟਰ (100 ਮੀਲ; 90 ਸਮੁੰਦਰੀ ਮੀਲ) ਅੰਦਰ ਤੱਕ ਗਈ। 

ਹਵਾਲੇ[ਸੋਧੋ]

ਇਨਲਾਈਨ ਹਵਾਲੇ[ਸੋਧੋ]

  1. Huntford, pp. 18–19