ਫਲਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਲਾਹੀ
Senegalia modesta
Scientific classification
Kingdom:
(unranked):
(unranked):
(unranked):
Order:
Family:
Genus:
Species:
S. modesta
Binomial name
Senegalia modesta
(Wall.) P. J. H. Hurter
Synonyms
  • Acacia mostesta Wall.
  • Mimosa dumosa Roxb.
  • Mimosa obovata Roxb.

ਫਲਾਹੀ (Senegalia modesta) (ਸ਼ਾਹਮੁਖੀ: پھلاہی) ਕਿੱਕਰ ਦੀ ਇੱਕ ਜਾਤੀ ਹੈ ਜੋ ਆਮ ਤੌਰ 'ਤੇ ਪਾਕਿਸਤਾਨ, ਭਾਰਤ ਅਤੇ ਅਫਗਾਨਿਸਤਾਨ ਵਿੱਚ ਮਿਲਦੀ ਹੈ। ਇਹ ਇੱਕ ਦਰਿਮਆਨੇ ਕੱਦ ਦਾ ਸਦਾਬਹਾਰ ਰੁੱਖ ਹੈ ਜੋ ਕਿ ਸੋਕੇ, ਬਹੁਤ ਗਰਮੀ ਅਤੇ ਬਹੁਤ ਸਰਦੀ ਅਰਥਾਤ -5 ਡਿਗਰੀ ਤਾਪਮਾਨ ਤੋਂ ਲੈ ਕੇ +50 ਡਿਗਰੀ ਤੱਕ ਤਾਪਮਾਨ ਬਰਦਾਸਤ ਕਰ ਲੈਂਦਾ ਹੈ। ਇਸ ਦੀ ਲੱਕੜ ਬਹੁਤ ਸਖਤ ਅਤੇ ਹੰਢਣਸਾਰ ਹੁੰਦੀ ਹੈ ਜੋ ਖੇਤੀ ਦੇ ਸੰਦ ਬਣਾਉਣ ਲਈ ਵਰਤੀ ਜਾਂਦੀ ਰਹੀ ਹੈ। ਇਸ ਦੀਆਂ ਟਹਿਣੀਆਂ ਦਾਤਣ ਲਈ ਵੀ ਵਰਤੀਆਂ ਜਾਂਦੀਆਂ ਹਨ।

ਸੇਨੇਗਲਿਆ ਮਾਦਾਟਾ ਮਾਰਗਲਾ ਰੇਂਜ ਦੀ ਨੇਕਾ ਫੂਲਾਈ ਪਹਾੜੀ ਤੇ, ਇਸਲਾਮਾਬਾਦ ਪਾਕਿਸਤਾਨ