ਸਮੱਗਰੀ 'ਤੇ ਜਾਓ

ਫ਼ਰਖੰਦਾ ਲੋਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ਰਖੰਦਾ ਲੋਧੀ (21 ਮਾਰਚ, 1937 - 5 ਮਈ, 2010)[1] ਪੰਜਾਬੀ ਅਤੇ ਉਰਦੂ ਗਲਪਕਾਰ ਸੀ।

ਜ਼ਿੰਦਗੀ

[ਸੋਧੋ]

ਫ਼ਰਖ਼ੰਦਾ ਅਖ਼ਤਰ (ਕਲਮੀ ਨਾਮ ਫ਼ਰਖੰਦਾ ਲੋਧੀ) ਦਾ ਜਨਮ 21 ਮਾਰਚ, 1937 ਨੂੰ ਸਾਹੀਵਾਲ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਹਦੇ ਦਾਦਕੇ ਭਾਰਤੀ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਵਿੱਚ ਰਹਿੰਦੇ ਸੀ। ਇੱਥੇ ਹੀ ਉਸ ਦਾ ਬਚਪਨ ਗੁਜਰਿਆ। ਦੇਸ਼ ਵੰਡ ਸਮੇਂ ਗਿਆਰਾਂ ਕੁ ਵਰ੍ਹਿਆਂ ਦੀ ਫ਼ਰਖੰਦਾ ਮਾਪਿਆਂ ਨਾਲ ਪਾਕਿਸਤਾਨ ਚਲੀ ਗਈ। ਉਸ ਦਾ ਪਿਤਾ ਹੱਕ ਨਿਵਾਜ਼ ਖਾਂ ਅਤੇ ਮਾਂ ਵਸੀਰ ਬੇਗਮ ਸਨ। ਫ਼ਰਖ਼ੰਦਾ ਗੌਰਮਿੰਟ ਗਰਲਜ਼ ਹਾਈ ਸਕੂਲ ਸਾਹੀਵਾਲ ਤੋਂ ਮੈਟ੍ਰਿਕ ਕੀਤੀ ਅਤੇ ਗੌਰਮਿੰਟ ਗਰਲਜ ਕਾਲਜ ਤੋਂ ਬੀਏ ਪਾਸ ਕਰਨ ਦੇ ਬਾਦ 1958 ਵਿੱਚ ਲਾਹੌਰ ਆਈ। ਪੰਜਾਬ ਯੂਨੀਵਰਸਿਟੀ ਤੋਂ ਲਾਇਬਰੇਰੀ ਸਾਇੰਸ ਵਿੱਚ ਡਿਪਲੋਮਾ ਹਾਸਲ ਕਰ ਕੇ ਸਿੱਖਿਆ ਮਹਿਕਮੇ ਵਿੱਚ ਮੁਲਾਜ਼ਮ ਹੋ ਗਈ। 15 ਅਗਸਤ 1961 ਨੂੰ ਉਸ ਦੀ ਸਾਬਰ ਅਲੀ ਲੋਧੀ (ਉਸਤਾਦ ਉਰਦੂ ਵਿਭਾਗ, ਗੌਰਮਿੰਟ ਕਾਲਜ ਲਾਹੌਰ) ਨਾਲ ਸ਼ਾਦੀ ਹੋਈ। 1963 ਵਿੱਚ ਉਰਦੂ ਅਦਬ ਦੀ ਐਮਏ ਕੀਤੀ। ਸਾਹਿਤ ਪੜ੍ਹਨ ਦਾ ਸ਼ੌਕ ਉਸਨੂੰ ਬਚਪਨਤੋਂ ਹੀ ਸੀ। ਉਸਨੇ ਪਹਿਲੀ ਕਹਾਣੀ ਗੋਲਡ ਫ਼ਲਿਕ 1964 ਵਿੱਚ ਲਿਖੀ। ਸਤੰਬਰ 1965 ਨੂੰ ਜੰਗ ਦੇ ਵਿਸ਼ੇ ਤੇ ਇੱਕ ਕਹਾਣੀ ਪਾਰਬਤੀ ਲਿਖੀ ਜਿਸ ਨਾਲ ਉਹ ਸਾਹਿਤਕ ਹਲਕੀਆਂ ਵਿੱਚ ਜਾਣੀ ਜਾਣ ਲੱਗੀ।

ਲੰਮਾ ਸਮਾਂ ਸਰਕਾਰੀ ਕਾਲਜ ਲਾਹੌਰ ਦੀ ਲਾਇਬ੍ਰੇਰੀ ਦੀ ਇੰਚਾਰਜ ਰਹੀ ਅਤੇ 1997 ਵਿੱਚ ਸੇਵਾਮੁਕਤ ਹੋਈ

ਪੰਜਾਬੀ ਕਹਾਣੀ ਸੰਗ੍ਰਹਿ

[ਸੋਧੋ]
  • ਚੰਨੇ ਦੇ ਓਹਲੇ (1984)
  • ਹਿਰਦੇ ਵਿੱਚ ਤ੍ਰੇੜਾਂ (1995)

ਉਰਦੂ ਕਿਤਾਬਾਂ

[ਸੋਧੋ]
  • ਹਸਰਤ ਅਰਜ਼ ਤਮੰਨਾ (ਨਾਵਲ)
  • ਸ਼ਹਿਰ ਕੇ ਲੋਗ (ਕਹਾਣੀ ਸੰਗ੍ਰਹਿ, 1974)
  • ਆਰਸੀ
  • ਖ਼ਵਾਬੋਂ ਕੇ ਖੇਤ
  • ਰੋਮਾਂ ਕੀ ਮੌਤ

ਹਵਾਲੇ

[ਸੋਧੋ]