ਫ਼ਰਨੀਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੋ ਜਣਿਆਂ ਲਈ ਖਾਣ ਦਾ ਮੇਜ਼

ਫ਼ਰਨੀਚਰ ਓਸ ਚੱਲ ਸਾਜ਼ੋ-ਸਮਾਨ ਵਾਸਤੇ ਵਰਤਿਆ ਜਾਂਦਾ ਹੈ ਜੋ ਬਹਿਣ (ਮਿਸਾਲ ਵਜੋਂ ਕੁਰਸੀਆਂ, ਸਟੂਲ, ਸੋਫ਼ੇ, ਪੀੜ੍ਹੀਆਂ) ਅਤੇ ਸੌਣ (ਜਿਵੇਂ ਕਿ ਬੈੱਡ) ਵਰਗੇ ਮਨੁੱਖੀ ਕੰਮਾਂ ਵਿੱਚ ਸਹਾਇਤਾ ਦਿੰਦੇ ਹੋਣ। ਫ਼ਰਨੀਚਰ ਨੂੰ ਚੀਜ਼ਾਂ ਦੇ ਲੋੜ ਮੁਤਾਬਕ ਕਿਸੇ ਉੱਚਾਈ ਉੱਤੇ ਰੱਖਣ (ਜਿਵੇਂ ਕਿ ਡੈਸਕ) ਜਾਂ ਉਹਨਾਂ ਨੂੰ ਸਾਂਭ ਕੇ ਰੱਖਣ (ਜਿਵੇਂ ਕਿ ਕੱਪਬੋਰਡ ਜਾਂ ਸਲਫ਼) ਲਈ ਵੀ ਵਰਤਿਆ ਜਾਂਦਾ ਹੈ।