ਫ਼ਰਹਾਤ ਬਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਰਹਾਤ ਬਾਨੋ ਢਾਕਾ ਨਵਾਬ ਪਰਿਵਾਰ ਦੀ ਮੈਂਬਰ ਅਤੇ ਬਰਤਾਨਵੀ ਭਾਰਤ ਵਿੱਚ ਬੰਗਾਲ ਵਿਧਾਨ ਸਭਾ ਦੀ ਮੈਂਬਰ ਸੀ। ਉਸਦੇ ਚਾਚਾ ਢਾਕਾ ਦੇ ਨਵਾਬ, ਸਰ ਖ਼ਵਾਜਾ ਸਲੀਮੁੱਲਾ ਸਨ। 

ਕੈਰੀਅਰ[ਸੋਧੋ]

ਫ਼ਰਹਾਤ ਬਾਨੋ ਬੰਗਾਲ ਵਿਧਾਨ ਸਭਾ ਦੀ ਇੱਕ ਮੈਂਬਰ ਸੀ, ਜੋ ਬ੍ਰਿਟਿਸ਼ ਰਾਜ ਦੀ ਸਭ ਤੋਂ ਵੱਡੀ ਵਿਧਾਨ ਸਭਾ ਸੀ।[1] ਉਹ ਸਿਲੈਕਟ ਕਮੇਟੀ ਦੀ ਮੈਂਬਰ ਵੀ ਸੀ, ਜਿਸ ਵਿੱਚ 21 ਮਹਿਲਾ ਮੈਂਬਰ ਸਨ।[2] ਉਸਨੇ ਬੰਗਾਲ ਵਿਧਾਨ ਸਭਾ ਅਸੈਂਬਲੀ ਵਿੱਚ 1944 ਵਿੱਚ ਅਨਾਥਾਂ ਅਤੇ ਵਿਧਵਾਵਾਂ ਦੇ ਘਰੇਲੂ ਐਕਟ ਨੂੰ ਪੇਸ਼ ਕੀਤਾ।[3] ਉਸਨੇ ਨਾਰੀ ਰਖਸ਼ਾ ਸਮਿਤੀ ਦੇ ਸਕੱਤਰ ਕੁਮੁਦਨੀ ਬਾਸੂ ਨੂੰ ਇਸ ਬਿਲ ਦੀ ਕਾਪੀ ਵੀ ਦਿੱਤੀ।[4]

ਨਿੱਜੀ ਜ਼ਿੰਦਗੀ[ਸੋਧੋ]

ਫ਼ਰਹਾਤ ਬਾਨੋ ਦਾ ਵਿਆਹ 1912 ਵਿੱਚ ਢਾਕਾ ਦੇ ਨਵਾਬ ਪਰਿਵਾਰ ਦੇ ਖ਼ਵਾਜਾ ਸ਼ਹਾਬੂਦੀਨ ਨਾਲ ਹੋਇਆ ਸੀ। ਖ਼ਵਾਜਾ ਸ਼ਹਾਬੂਦੀਨ ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਰਾਜਪਾਲ ਸਨ ਅਤੇ ਉਸਨੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। 9 ਫਰਵਰੀ 1977 ਨੂੰ ਕਰਾਚੀ, ਪਾਕਿਸਤਾਨ ਵਿੱਚ ਖ਼ਵਾਜਾ ਸ਼ਹਾਬੂਦੀਨ ਦਾ ਦੇਹਾਂਤ ਹੋ ਗਿਆ ਸੀ।[5] ਉਸ ਦੇ ਪਿਤਾ ਨਵਾਬਜ਼ਾਦਾ ਖ਼ਵਾਜਾ ਅਟੀਕੁਲ੍ਹਾ ਵੀ ਢਾਕਾ ਦੇ ਨਵਾਬ ਪਰਿਵਾਰ ਦੇ ਮੈਂਬਰ ਸਨ ਅਤੇ ਉਸ ਦੇ ਚਾਚਾ, ਸਰ ਖ਼ਵਾਜਾ ਸਲੀਮੁੱਲਾ, ਬੰਗਾਲ ਦੇ ਨਵਾਬ ਸਨ। ਉਹਨਾਂ ਦਾ ਲੜਕਾ ਲੈਫਟੀਨੈਂਟ ਜਨਰਲ ਖ਼ਵਾਜਾ ਵਾਸਿਉਦੀਨ ਸੀ।[6] ਉਸ ਦਾ ਇੱਕ ਹੋਰ ਲੜਕਾ ਪੂਰਬੀ ਪਾਕਿਸਤਾਨ ਦਾ ਬੈਂਕਰ ਖ਼ਵਾਜਾ ਜ਼ਕੀਉਦੀਨ ਸੀ। ਜ਼ਕੀਉਦੀਨ ਦਾ ਵਿਆਹ ਬੇਗਮ ਬੀਨੂੰ ਜ਼ਕੀਉਦੀਨ ਨਾਲ ਹੋਇਆ ਸੀ, ਉਹਨਾਂ ਦੀਆਂ ਦੋ ਬੇਟੀਆਂ ਅਲਮਾਸ ਜ਼ਕੀਉਦੀਨ ਅਤੇ ਯੈਸਮੀਨ ਮੁਰਸ਼ਦ ਅਤੇ ਇੱਕ ਪੁੱਤਰ ਜ਼ਾਹੇਦ ਜ਼ਕੀਉਦੀਨ ਸਨ।[7] ਖਾਨਕਰ ਫਜ਼ਲ ਸੋਭਾਨ ਨਾਲ ਵਿਆਹੀ ਹੋਈ ਉਸ ਦੀ ਇੱਕ ਬੇਟੀ ਹਸਮਤ ਅਰਾ ਬੇਗਮ ਸੀ, ਉਹਨਾਂ ਦੇ ਇੱਕ ਪੁੱਤਰ ਸੀ, ਜਿਸ ਦਾ ਨਾਂ ਰਹਿਮਾਨ ਸੋਭਾਨ ਸੀ, ਜੋ ਇੱਕ ਮਸ਼ਹੂਰ ਅਰਥ ਸ਼ਾਸਤਰੀ  ਸੀ।[8]

ਹਵਾਲੇ[ਸੋਧੋ]

  1. Wasiuddin, Aneela (22 September 2017). "In memory of Lt General Khwaja Wasiuddin". The Daily Star (in ਅੰਗਰੇਜ਼ੀ). The Daily Star. Retrieved 28 November 2017.
  2. Tripathi, Dwijendra (1987). State and Business in India: A Historical Perspective (in ਅੰਗਰੇਜ਼ੀ). Manohar Publications. p. 253. ISBN 9788185054261.
  3. Halim, M. Abdul (1993). Social Welfare Legislation in Bangladesh (in ਅੰਗਰੇਜ਼ੀ). Oihik. p. 141. Retrieved 28 November 2017.
  4. The Modern Review (in ਅੰਗਰੇਜ਼ੀ). Modern Review Office. 1941. p. 610. Retrieved 28 November 2017.
  5. Alamgir, Mohammad. "Shahabuddin, Khwaja". en.banglapedia.org. Banglapedia. Retrieved 10 March 2016.
  6. Bangladesh, Asiatic Society of (2003). Banglapedia: national encyclopedia of Bangladesh (in ਅੰਗਰੇਜ਼ੀ). Asiatic Society of Bangladesh. p. 208. ISBN 9789843205841.
  7. "Khwaja Zakiuddin passes away". The Daily Star (in ਅੰਗਰੇਜ਼ੀ). 18 January 2003. Retrieved 30 November 2017.
  8. "In conversation with Professor Rehman Sobhan". The Daily Star (in ਅੰਗਰੇਜ਼ੀ). 4 April 2015. Retrieved 30 November 2017.