ਫ਼ਰਾਂਸੋਆ ਬਰਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰਾਂਸੋਆ ਬਰਨੀਅਰ
Édition de 1830 des Voyages dans les États du Grand Mogol.

ਫ਼ਰਾਂਸੋਆ ਬਰਨੀਅਰ (ਫਰਾਂਸੀਸੀ:François Bernier, 25 ਸਤੰਬਰ 1620 - 22 ਸਤੰਬਰ 1688) ਇੱਕ ਫਰਾਂਸੀਸੀ ਡਾਕਟਰ ਅਤੇ ਯਾਤਰੀ ਸੀ। ਉਹ ਲੱਗਪੱਗ 12 ਸਾਲ ਦੇ ਲਈ ਭਾਰਤ ਵਿੱਚ ਆਪਣੀ ਰਿਹਾਇਸ਼ ਦੇ ਦੌਰਾਨ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਮੁਗ਼ਲ ਹਾਕਮ ਦਾਰਾ ਸ਼ਿਕੋਹ (28 ਅਕਤੂਬਰ 1615 - 30 ਅਗਸਤ 1659) ਦਾ ਕੁਝ ਸਮੇਂ ਲਈ ਨਿੱਜੀ ਡਾਕਟਰ ਰਿਹਾ ਸੀ[1][2], ਅਤੇ ਦਾਰਾ ਸ਼ਿਕੋਹ ਦੀ ਮੌਤ ਦੇ ਬਾਅਦ, ਮੁਗਲ ਸਮਰਾਟ ਔਰੰਗਜ਼ੇਬ (14 ਅਕਤੂਬਰ 1618 - 20 ਫਰਵਰੀ 1707) ਦੀ ਅਦਾਲਤ ਨਾਲ ਜੁੜ ਗਿਆ ਸੀ।

ਉਸਦੀ 1684 ਦੀ ਪਬਲੀਕੇਸ਼ਨ Nouvelle division de la terre par les différentes espèces ou races qui l'habitent (ਧਰਤੀ ਦੀ ਨਵੀਂ ਤਕਸੀਮ) ਇਨਸਾਨਾਂ ਦੇ ਅੰਦਰ ਅੱਡ ਅੱਡ ਨਸਲਾਂ ਦਾ ਪਹਿਲਾ ਪ੍ਰਕਾਸ਼ਿਤ ਉੱਤਰ-ਕਲਾਸੀਕਲ ਵਰਗੀਕਰਨ ਮੰਨਿਆ ਜਾਂਦਾ ਹੈ। ਉਸ ਨੇ ਮੁਗਲ ਸਾਮਰਾਜ ਵਿੱਚ ਯਾਤਰਾਵਾਂ ਪੁਸਤਕ ਵੀ ਲਿਖੀ ਜੋ ਮੁੱਖ ਤੌਰ ਤੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਦੇ ਰਾਜ ਦੇ ਬਾਰੇ ਹੈ।

ਹਵਾਲੇ[ਸੋਧੋ]