ਫ਼ਲੂਟ
Jump to navigation
Jump to search
ਫ਼ਲੂਟ ਲੱਕੜ ਦੀਆਂ ਬੰਸਰੀਆਂ ਦੇ ਗਰੁੱਪ ਦੇ ਪਰਿਵਾਰ ਦਾ ਇੱਕ ਸੰਗੀਤ ਸਾਜ਼ ਹੈ। ਸਰਕੰਡੇ ਦੇ ਕਾਨਿਆਂ ਵਾਲੇ ਲੱਕੜ ਵਾਜਿਆਂ ਦੇ ਵਿਪਰੀਤ, ਬੰਸਰੀ ਇੱਕ ਏਰੋਫੋਨ ਜਾਂ ਬਿਨਾਂ ਕਾਨਿਆਂ ਵਾਲਾ ਹਵਾ ਯੰਤਰ ਹੈ ਜੋ ਇੱਕ ਛੇਕ ਦੇ ਪਾਰ ਹਵਾ ਦੇ ਪਰਵਾਹ ਨਾਲ ਆਵਾਜ਼ ਪੈਦਾ ਕਰਦਾ ਹੈ। ਹੋਰਨਬੋਸਟਲ-ਸੈਸ਼ਸ ਦੇ ਵਰਗੀਕਰਣ ਦੇ ਅਨੁਸਾਰ, ਬੰਸਰੀ ਨੂੰ ਤੀਬਰ-ਮਾਰ ਏਰੋਫੋਨ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ।
ਬਾਂਸੁਰੀਵਾਦਕ ਨੂੰ ਇੱਕ ਫਲੂਟ ਪਲੇਅਰ, ਫਲਾਉਟਿਸਟ, ਇੱਕ ਫਲੂਟਿਸਟ, ਜਾਂ ਕਦੇ ਕਦੇ ਇੱਕ ਫਲੂਟਰ ਕਿਹਾ ਜਾਂਦਾ ਹੈ।
ਬੰਸਰੀ ਪੂਰਵਕਾਲੀਨ ਗਿਆਤ ਸੰਗੀਤ ਸਾਜ਼ਾਂ ਵਿੱਚੋਂ ਇੱਕ ਹੈ। ਕਰੀਬ 40,000 ਤੋਂ 35, 000 ਸਾਲ ਪਹਿਲਾਂ ਦੇ ਸਮੇਂ ਦੀਆਂ ਕਈ ਬਾਂਸੁਰੀਆਂ ਜਰਮਨੀ ਦੇ ਸਵਾਬਿਅਨ ਅਲਬ ਖੇਤਰ ਵਿੱਚ ਮਿਲੀਆਂ ਹਨ। ਇਹ ਬਾਂਸੁਰੀਆਂ ਦਰਸਾਉਂਦੀਆਂ ਹਨ ਕਿ ਯੂਰਪ ਵਿੱਚ ਇੱਕ ਵਿਕਸਿਤ ਸੰਗੀਤ ਪਰੰਪਰਾ ਆਧੁਨਿਕ ਮਨੁੱਖ ਦੀ ਮੌਜੂਦਗੀ ਦੇ ਅਰੰਭਕ ਕਾਲ ਤੋਂ ਹੀ ਵਜੂਦ ਵਿੱਚ ਹੈ।