ਫ਼ੈਲਿਨ (ਸਮੁੰਦਰੀ ਵਾਵਰੋਲ਼ਾ)
ਦਿੱਖ

ਬਹੁਤ ਤੇਜ਼ ਚਕਰਵਾਤੀ ਤੂਫਾਨ ਫੈਲਿਨ ਇੱਕ ਤਪਤਖੰਡੀ ਚਕਰਵਾਤੀ ਤੂਫਾਨ ਹੈ ਜਿਸਨੇ ਹੁਣ ਭਾਰਤ ਦੇ ਪੂਰਬੀ ਤੱਟ ਨੂੰ ਖਤਰੇ ਵਿੱਚ ਪਾ ਰਖਿਆ ਹੈ। ਅੰਡੇਮਾਨ ਸਾਗਰ ਦੇ ਨੀਵੇਂ ਦਬਾਓ ਵਾਲੇ ਖੇਤਰ ਤੋਂ ਅਕਤੂਬਰ 2013 ਦੇ ਸ਼ੁਰੂ ਵਿੱਚ ਉਠਿਆ, ਫੈਲਿਨ ਸਹਿਜੇ ਸਹਿਜੇ 8 ਅਕਤੂਬਰ ਨੂੰ ਤਪਤਖੰਡੀ ਚਕਰਵਾਤ ਦਾ ਰੂਪ ਧਾਰ ਗਿਆ। 9 ਅਕਤੂਬਰ ਨੂੰ ਇਹ ਹੋਰ ਵੇਗਮਾਨ ਹੋ ਗਿਆ ਅਤੇ ਇਸਨੂੰ ਫੈਲਿਨ (ਜਿਸਦਾ ਅਰਥ ਨੀਲਮ ਹੁੰਦਾ ਹੈ) ਦਾ ਨਾਮ ਥਾਈਲੈਂਡ ਨੇ ਦਿੱਤਾ।[1] ਇਹ ਇਸ ਰੁੱਤ ਦਾ ਦੂਜਾ ਚਕਰਵਾਤ ਹੈ। ਬੰਗਾਲ ਦੀ ਖਾੜੀ ਤੋਂ ਉਠਿਆ ਇਹ ਤੂਫਾਨ ਫੈਲਿਨ ਤੇਜੀ ਨਾਲ ਆਂਧਰ ਪ੍ਰਦੇਸ਼ ਅਤੇ ਉੜੀਸ਼ਾ ਦੇ ਵੱਲ ਵੱਧ ਰਿਹਾ ਹੈ। ਭਿਆਨਕ ਤਬਾਹੀ ਮਚਾਣ ਨੂੰ ਤਿਆਰ ਇਸ ਚਕਰਵਾਤੀ ਤੂਫਾਨ ਦੇ ਸ਼ਨੀਵਾਰ ਸ਼ਾਮ ਤੱਕ ਕੀਲਗਪੱਟਨਮ ਅਤੇ ਪਾਰਾਦੀਪ ਪੁੱਜਣ ਦੀ ਸੰਭਾਵਨਾ ਹਨ। ਭਾਰਤ ਦੇ ਮੌਸਮ ਵਿਭਾਗ ਦਸ ਕਹਿਣਾ ਹੈ ਕਿ ਇਹ 12 ਅਕਤੂਬਰ ਦੀ ਸ਼ਾਮ ਨੂੰ ਲਗਪਗ 5:30 ਬਜੇ ਭਾਰਤ ਦੇ ਪੂਰਬੀ ਤੱਟ ਨੂੰ ਸਪਰਸ ਕਰੇਗਾ।[2]