ਸਮੱਗਰੀ 'ਤੇ ਜਾਓ

ਫ਼ੈਸਲਾਬਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਫ਼ੈਸਲ ਆਬਾਦ ਤੋਂ ਮੋੜਿਆ ਗਿਆ)
ਫ਼ੈਸਲਾਬਾਦ
فیصل آباد
Lyallpur
City
Official logo of ਫ਼ੈਸਲਾਬਾਦ
ਦੇਸ਼Pakistan
ਖੇਤਰਪੰਜਾਬ, ਪਾਕਿਸਤਾਨ
ਜਿਲ੍ਹਾਫ਼ੈਸਲਾਬਾਦ ਜਿਲ੍ਹਾ
ਆਮ ਨਾਂਮਲਾਇਲਪੁਰ
ਸਰਕਾਰੀ ਭਾਸ਼ਾਉਰਦੂ
ਖੇਤਰੀ ਭਾਸ਼ਾਪੰਜਾਬੀ ਭਾਸ਼ਾ
ਪਹਿਲੀ ਵਾਰ ਪੱਕਾ ਹੋਇਆ1892
ਬਾਨੀਸਰ ਚਾਰਲਸ ਜੇਮਸ ਲਆਲ
ਸਰਕਾਰ
 • ਕਿਸਮਨਗਰ ਸੰਸਥਾ
 • ਮੇਅਰਬਾਕੀ
 • ਉੱਪ ਮੇਅਰਬਾਕੀ
ਖੇਤਰ
 • City1,300 km2 (490 sq mi)
 • Land840 km2 (325 sq mi)
 • Water430 km2 (165 sq mi)
 • Metro
5,860 km2 (2,261 sq mi)
ਉੱਚਾਈ
184 m (605 ft)
ਆਬਾਦੀ
 (2016)[1]
 • City40,75,000
 • ਰੈਂਕ3, ਪਾਕਿਸਤਾਨ ਵਿੱਚ
 • ਘਣਤਾ3,200/km2 (8,300/sq mi)
ਵਸਨੀਕੀ ਨਾਂਫ਼ੈਸਲਾਬਾਦੀ
ਸਮਾਂ ਖੇਤਰਯੂਟੀਸੀ+5 (ਪਾਕਿਸਤਾਨ (PST))
 • ਗਰਮੀਆਂ (ਡੀਐਸਟੀ)ਯੂਟੀਸੀ+4 (PST)
ਜਿਪ ਕੋਡ
38000
ਏਰੀਆ ਕੋਡ041
ਵਾਹਨ ਰਜਿਸਟ੍ਰੇਸ਼ਨThree letters beginning with F and random four numbers (e.g. FDA 1234)
ਭਾਸ਼ਾਵਾਂ (1981)98.2% ਪੰਜਾਬੀ ਭਾਸ਼ਾ
1.8% ਹੋਰ[2]
ਵੈੱਬਸਾਈਟwww.faisalabad.gov.pk

ਵਧੇਰੇ ਜਾਣਕਾਰੀ ਲਈ ਵੇਖੋ: ਫ਼ੈਸਲਾਬਾਦ ਜਿਲ੍ਹਾ

ਫ਼ੈਸਲਾਬਾਦ ( /fɑːɪsɑːlˌbɑːd/; 1979 ਤੱਕ ਲਾਇਲਪੁਰ), ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰਤਾਨਵੀ ਭਾਰਤ ਸਮੇਂ ਹੀ ਮਹਾਨਗਰਾਂ ਵਰਗੇ ਸ਼ਹਿਰਾਂ ਵਾਂਗ ਬਦਲ ਦਿੱਤਾ ਗਿਆ ਸੀ। 2001 ਵਿੱਚ ਫ਼ੈਸਲਾਬਾਦ ਨੂੰ ਸ਼ਹਿਰੀ ਜਿਲ੍ਹਾ ਬਣਾ ਦਿੱਤਾ ਗਿਆ ਸੀ। ਫ਼ੈਸਲਾਬਾਦ ਜਿਲ੍ਹੇ ਦਾ ਕੁੱਲ ਖੇਤਰ 58.56 km2 (22.61 sq mi) ਹੈ ਅਤੇ 1,280 km2 (490 sq mi) ਖੇਤਰ ਫ਼ੈਸਲਾਬਾਦ ਵਿਕਾਸ ਅਥਾਰਟੀ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।[3]ਫ਼ੈਸਲਾਬਾਦ ਇੱਕ ਵੱਡੇ ਉਦਯੋਗਿਕ ਸ਼ਹਿਰ ਵਜੋਂ ਉਭਰ ਰਿਹਾ ਹੈ ਕਿਉਂਕਿ ਇਹ ਇਸ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ ਅਤੇ ਇੱਥੇ ਰੋਡ, ਰੇਲਾਂ ਅਤੇ ਹਵਾਈ ਆਵਾਜਾਈ ਵੀ ਹੁੰਦੀ ਹੈ।[4]ਇਸ ਸ਼ਹਿਰ ਨੂੰ "ਪਾਕਿਸਤਾਨ ਦਾ ਮਾਨਚੈਸਟਰ" ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੀ ਕੁੱਲ ਜੀਡੀਪੀ ਦਾ 20% ਹਿੱਸਾ ਯੋਗਦਾਨ ਦਿੰਦਾ ਹੈ।[5][6] ਫ਼ੈਸਲਾਬਾਦ ਦੀ ਸਾਲ ਵਿੱਚ ਔਸਤਨ ਜੀਡੀਪੀ $20.55 ਬਿਲੀਅਨ (ਅਮਰੀਕੀ ਡਾਲਰ) ਹੈ,[7] ਜਿਸਦੇ ਵਿੱਚੋਂ 21% ਖੇਤੀਬਾਡ਼ੀ ਤੋਂ ਆਉਂਦੀ ਹੈ।[3]: 41 

ਇਹ ਸ਼ਹਿਰ ਚਿਨਾਬ ਨਦੀ ਨਾਲ ਜੁਡ਼ਿਆ ਹੋਇਆ ਹੈ ਅਤੇ ਇਸ ਕਰਕੇ ਇੱਥੇ ਕਪਾਹ, ਕਣਕ, ਗੰਨਾ, ਸ਼ਬਜੀਆਂ ਅਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਵਸਤਾਂ ਦੀ ਪੈਦਾਵਾਰ ਹੁੰਦੀ ਹੈ। ਇੱਥੇ ਫ਼ੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ।

ਫ਼ੈਸਲਾਬਾਦ ਦੀ ਖੇਤੀਬਾਡ਼ੀ ਯੂਨੀਵਰਸਿਟੀ ਬਹੁਤ ਹੀ ਮਸ਼ਹੂਰ ਹੈ।[3]: 13  ਇਸ ਸ਼ਹਿਰ ਦੀ ਆਪਣੀ ਕ੍ਰਿਕਟ ਟੀਮ "ਫ਼ੈਸਲਾਬਾਦ ਵੋਲਵਜ਼" ਹੈ ਜੋ ਕਿ ਇਕਬਾਲ ਸਟੇਡੀਅਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟੀਮਾਂ ਹਨ ਜਿਵੇਂ ਕਿ ਹਾਕੀ ਅਤੇ ਸਨੂਕਰ, ਇਹ ਟੀਮਾਂ ਵੀ ਇਸ ਸ਼ਹਿਰ ਦੇ ਨਾਂਮ ਹੇਠ ਖੇਡਦੀਆਂ ਹਨ।[8]

ਬਾਹਰਲੇ ਜੋੜ

[ਸੋਧੋ]

ਹਵਾਲੇ

[ਸੋਧੋ]
  1. http://citypopulation.de/world/Agglomerations.html
  2. Stephen P. Cohen (2004). The Idea of Pakistan. Brookings Institution Press. p. 202. ISBN 0815797613.
  3. 3.0 3.1 3.2 Ghulam Mustafa (2009). Regional Profile, Faisalabad (Report). University of Agriculture, Faisalabad. https://commons.wikimedia.org/wiki/File:Regional_Profile,Faisalabad.pdf. 
  4. "The City Faisalabad – GCUF". Archived from the original on 2015-04-24. Retrieved 2016-11-15. {{cite web}}: Unknown parameter |dead-url= ignored (|url-status= suggested) (help)
  5. International Conference on Soil Sustainability and Food Security (Report). University of Agriculture, Faisalabad. 2005. http://uaf.edu.pk/downloads/2nd_path/Brochure_SSFS_2015.pdf. Retrieved 7 June 2016. 
  6. Jaffrelot, Christophe (2002). Pakistan: Nationalism Without A Nation. Zed Books. p. 57. ISBN 978-1-84277-117-4.
  7. "Lloyd's City Risk Index". 2015–2025 Risk Index Research by Loyd's and the Cambridge Centre for Risk Studies. University of Cambridge Judge Business School. Archived from the original on 2015-12-01. Retrieved 29 ਨਵੰਬਰ 2015. {{cite web}}: Unknown parameter |dead-url= ignored (|url-status= suggested) (help)
  8. "Punjab International Sports Festival Begins". Pakistan Today. 8 November 2012. Retrieved 17 ਜੂਨ 2016.