ਸਮੱਗਰੀ 'ਤੇ ਜਾਓ

ਫਾਉਸਟ (ਗੇਟੇ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਪਜਿਗ ਵਿੱਚ ਔਰਬਾਖ ਕੈਲਰ ਪੱਬ ਦੇ ਦਰਵਾਜੇ ਤੇ ਫਾਉਸਟ ਦੇ ਇੱਕ ਦ੍ਰਿਸ਼ ਵਿੱਚ ਵਿਦਿਆਰਥੀਆਂ ਨੂੰ ਕੀਲ ਰਹੇ ਮਫਿਸਟੋਫੇਲਜ ਦਾ ਬੁੱਤ
ਐਫ਼ ਜੀ ਸਲਿੱਕ. ਸੈਰ ਕਰ ਰਹੇ ਫਾਉਸਟ ਅਤੇ ਵੈਗਨਰ

ਫਾਉਸਟ ਜਰਮਨੀ ਦੇ ਮਹਾਨ ਕਵੀ ਗੇਟੇ ਦੁਆਰਾ ਰਚਿਤ ਦੁਖਾਂਤ ਡਰਾਮਾ ਹੈ। ਇਹ ਦੋ ਅੰਕਾਂ ਵਿੱਚ ਹੈ। ਇਸਨੂੰ ਜਰਮਨ ਸਾਹਿਤ ਦੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਇਹ ਗੇਟੇ ਦੀ ਸਭ ਤੋਂ ਉੱਤਮ ਰਚਨਾ ਹੈ। ਜਰਮਨੀ ਵਿੱਚ ਮੰਚਿਤ ਹੋਣ ਉੱਤੇ ਇਸਨੂੰ ਦੇਖਣ ਵਾਲਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਗੇਟੇ ਨੇ ਇਸਦੇ ਪਹਿਲੇ ਅੰਕ ਦਾ ਆਰੰਭਿਕ ਸੰਸਕਰਣ ਸੰਨ 1806 ਵਿੱਚ ਪੂਰਾ ਕੀਤਾ ਸੀ ਅਤੇ 1808 ਵਿੱਚ ਛਪਿਆ। ਇਸਦਾ ਸੋਧਿਆ ਅਡੀਸ਼ਨ 1828–29 ਪ੍ਰਕਾਸ਼ਿਤ ਹੋਇਆ ਜਿਸਦਾ ਗੇਟੇ ਨੇ ਖੁਦ ਸੰਪਾਦਨ ਕੀਤਾ ਸੀ। ਇਸ ਤੋਂ ਪਹਿਲਾਂ 1790 ਵਿੱਚ "ਫਾਉਸਟ ਅ ਫ੍ਰੈਗਮੈਂਟ" (Faust, a Fragment) ਨਾਮ ਹੇਠ ਇਸਦੇ ਅੰਸ਼ ਛਪੇ ਸਨ। "ਉਰਫਾਉਸਟ" (Urfaust) ਵਜੋਂ ਜਾਣੇ ਜਾਂਦੇ ਇਸਦੇ ਸਭ ਤੋਂ ਪਹਿਲੇ ਰੂਪ 1772 ਅਤੇ 1775 ਦਰਮਿਆਨ ਤਿਆਰ ਹੋਏ; ਐਪਰ ਇਸ ਪ੍ਰਕਿਰਿਆ ਦੇ ਵੇਰਵੇ ਹੁਣ ਸਪਸ਼ਟ ਨਹੀਂ ਹਨ। "ਉਰਫਾਉਸਟ" ਦੇ 22 ਦ੍ਰਿਸ਼ ਹਨ, ਜਿਹਨਾਂ ਵਿੱਚੋਂ ਇੱਕ ਵਾਰਤਕ ਵਿੱਚ ਹੈ, ਦੋ ਵਧੇਰੇ ਕਰਕੇ ਵਾਰਤਕ ਵਿੱਚ ਹੈ ਅਤੇ ਬਾਕੀ 1,441 ਸਤਰਾਂ ਤੁਕਬੰਦੀ-ਯੁਕਤ ਕਵਿਤਾ ਵਿੱਚ ਹਨ। ਖਰੜਾ ਤਾਂ ਗੁੰਮ ਗਿਆ, ਪਰ 1886 ਵਿੱਚ ਉਸਦੀ ਇੱਕ ਕਾਪੀ ਮਿਲ ਗਈ ਸੀ।[1]

ਗੇਟੇ ਨੇ ਫਾਉਸਟ ਦਾ ਦੂਜਾ ਭਾਗ 1831 ਵਿੱਚ ਮੁਕਾਇਆ। ਇਸ ਵਿੱਚ ਹੁਣ ਫ਼ੋਕਸ ਫਾਉਸਟ ਦੀ ਸ਼ੈਤਾਨ ਕੋਲ ਗਿਰਵੀ ਆਤਮਾ ਨਹੀਂ, ਸਗੋਂ ਰਹੱਸਮਈ ਅਤੇ ਦਾਰਸ਼ਨਿਕ ਵਿਸ਼ਿਆਂ ਦੇ ਇਲਾਵਾ ਮਨੋਵਿਗਿਆਨ, ਇਤਹਾਸ ਅਤੇ ਰਾਜਨੀਤੀ ਵਰਗੇ ਸਮਾਜਕ ਵਰਤਾਰੇ ਹਨ। ਜੀਵਨ ਦੇ ਆਖਰੀ ਸਾਲਾਂ ਵਿੱਚ ਇਹ ਦੂਜਾ ਭਾਗ ਗੇਟੇ ਦਾ ਮੁੱਖ ਰੁਝੇਵਾਂ ਸੀ। ਇਹ 1832 ਵਿੱਚ ਉਸਦੀ ਮੌਤ ਦੇ ਬਾਅਦ ਪ੍ਰਕਾਸ਼ਿਤ ਹੋਇਆ।

ਦੁਖਾਂਤ ਦਾ ਪਹਿਲਾ ਭਾਗ[ਸੋਧੋ]

ਫਾਉਸਟ ਭਾਗ ਪਹਿਲਾ, ਪਹਿਲਾ ਅਡੀਸ਼ਨ, 1808

ਫਾਉਸਟ ਭਾਗ ਪਹਿਲਾ ਦੇ ਮੁੱਖ ਪਾਤਰ:

  • ਹੈਨਰਿਖ ਫਾਉਸਟ , ਵਿਦਵਾਨ, ਕਿਹਾ ਜਾਂਦਾ ਹੈ ਕਿ ਜੋਹਾਨ ਜਾਰਜ ਫਾਉਸਟ ਦੇ ਅਸਲ ਜੀਵਨ ਤੇ, ਜਾਂ ਪੈਰਸ ਦੇ ਡਾਕਟਰ ਦੀ ਦੰਦਕਥਾ, ਸੇਨੋਡੋਕਸਸ ਦੇ ਜੈਕਬ ਬਾਈਡਰਮੈਨ ਦੁਆਰਾ ਕੀਤੇ ਨਾਟਕੀ ਰੂਪ ਤੇ ਅਧਾਰਿਤ ਸੀ
  • ਮਫਿਸਟੋਫੇਲਜ, ਸ਼ੈਤਾਨ
  • ਗ੍ਰੇਚਨ, ਫਾਉਸਟ ਦੀ ਪ੍ਰੇਮਿਕਾ (ਮਾਰਗਰੇਟ ਦਾ ਸਰਲ ਰੂਪ; ਗੇਟੇ ਨੇ ਦੋਵੇਂ ਰੂਪ ਵਰਤੇ ਹਨ)
  • ਮਾਰਥਾ, ਗ੍ਰੇਚਨ ਦੀ ਗੁਆਂਢਣ
  • ਵਾਲੇਨਤਿਨ, ਗ੍ਰੇਚਨ ਦਾ ਭਰਾ
  • ਵੈਗਨਰ, ਫਾਉਸਟ ਦਾ ਘਰੇਲੂ ਨੌਕਰ

ਹਵਾਲੇ[ਸੋਧੋ]

  1. Goethe's Plays, by Johann Wolfgang von Goethe, translated into English with Introductions by Charles E. Passage, Publisher Benn Limited 1980 ISBN 0510000878 / 9780510000875 / 0-510-00087-8