ਫਾਟਕ:ਵਿਗਿਆਨ ਅਤੇ ਗਣਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
 ਕਲਾ ਅਤੇ ਸੱਭਿਆਚਾਰ ਵਿਗਿਆਨ ਅਤੇ ਗਣਿਤ  ਟੈਕਨੌਲੋਜੀ ਅਤੇ ਕਾਢ  ਭੂਗੋਲ ਅਤੇ ਸਥਾਨ
 ਇਤਿਹਾਸ ਅਤੇ ਘਟਨਾਵਾਂ  ਲੋਕ ਅਤੇ ਸਮਾਜ  ਫਿਲਾਸਫੀ, ਧਰਮ ਅਤੇ ਅਧਿਆਤਮਿਕਤਾ  ਖੇਡਾਂ ਅਤੇ ਗੇਮਾਂ


ਵਿਗਿਆਨ

ਫਰਵਰੀ ਵਿੱਚ ਸੂਰਜ

ਸੂਰਜ ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ ਆਇਨੀਕ੍ਰਿਤ ਅਤੇ ਨਿਊਟਰਲ ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਤਾਰਾ ਹੈ।...

ਉੱਪ-ਫਾਟਕ

ਖ਼ਾਸ ਲੇਖ

The Earth seen from Apollo 17.jpg
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤੱਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿੱਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।

ਵਿਗਿਆਨੀ

Har Gobind Khorana.jpg
ਹਰਗੋਬਿੰਦ ਖੁਰਾਣਾ (9 ਜਨਵਰੀ 1922 – 9 ਨਵੰਬਰ 2011) ਬਾਇਓ ਕੈਮਿਸਟ ਸੀ, ਜਿਸਨੇ 1968 ਦਾ ਮੈਡੀਸਨ ਲਈ ਨੋਬਲ ਪੁਰਸਕਾਰ ਮਾਰਸ਼ਲ ਨਿਰੇਨਬਰਗ ਅਤੇ ਰਾਬਰਟ ਡਬਲਿਊ ਹੋਲੇ ਨਾਲ ਵੰਡਾਇਆ।

ਡਾ: ਹਰਗੋਬਿੰਦ ਖੁਰਾਨਾ ਦਾ ਜਨਮ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਰਾਏਪੁਰ ਵਿੱਚ ਇਕ ਹਿੰਦੂ ਪਰਿਵਾਰ ਵਿੱਚ ਹੋਇਆ। ਅੱਜਕੱਲ੍ਹ ਪਿੰਡ ਰਾਏਪੁਰ ਪੱਛਮੀ ਪਾਕਿਸਤਾਨ ਵਿੱਚ ਪੈਂਦਾ ਹੈ। ਉਨ੍ਹਾਂ ਦੇ ਜਨਮ ਦੀ ਸਹੀ ਤਰੀਕ ਦਾ ਪਤਾ ਨਹੀਂ, ਪਰ ਕਾਗਜ਼ਾਂ ਵਿੱਚ ਉਹਨਾਂ ਦੀ ਜਨਮ ਤਰੀਕ 9 ਜਨਵਰੀ, 1922 ਦੱਸੀ ਗਈ ਹੈ। ਉਹਨਾਂ ਦੀ ਇਕ ਭੈਣ ਅਤੇ ਤਿੰਨ ਭਰਾ ਸਨ। ਆਪਣੇ ਭੈਣ ਭਰਾਵਾਂ ਵਿੱਚੋਂ ਉਹ ਸਭ ਤੋਂ ਛੋਟੇ ਸਨ। ਉਹਨਾਂ ਦੇ ਪਿਤਾ ਜੀ ਇਕ ਪਟਵਾਰੀ ਸਨ। ਗਰੀਬ ਹੁੰਦਿਆਂ ਹੋਇਆਂ ਵੀ ਹਰਗੋਬਿੰਦ ਖੁਰਾਨਾ ਦੇ ਪਿਤਾ ਜੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਰਾਏਪੁਰ ਦੇ ਸੌ ਪਰਿਵਾਰਾਂ ਵਿੱਚੋਂ ਸਿਰਫ ਉਹਨਾਂ ਦਾ ਪਰਿਵਾਰ ਹੀ ਇਕ ਪੜ੍ਹਿਆ ਲਿਖਿਆ ਪਰਿਵਾਰ ਸੀ।

ਨਵਾਂ ਲੇਖ

Canis Major IAU.svg
ਮਹਾਸ਼ਵਾਨ ਤਾਰਾਮੰਡਲ (ਸੰਸਕ੍ਰਿਤ ਮਤਲਬ: ਵੱਡਾ ਕੁੱਤਾ) ਜਾਂ ਕੈਨਿਸ ਮੇਜਰ ਇੱਕ ਤਾਰਾਮੰਡਲ ਹੈ ਜੋ ਅੰਤਰਰਾਸ਼ਟਰੀ ਖਗੋਲੀ ਸੰਘ ਦੁਆਰਾ ਜਾਰੀ ਕੀਤੀ ਗਈ ੮੮ ਤਾਰਾਮੰਡਲਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਦੂਜੀ ਸ਼ਤਾਬਦੀ ਈਸਵੀ ਵਿੱਚ ਟਾਲਮੀ ਨੇ ਜਿਨ੍ਹਾਂ ੪੮ ਤਾਰਾਮੰਡਲਾਂ ਦੀ ਸੂਚੀ ਬਣਾਈ ਸੀ ਇਹ ਉਨ੍ਹਾਂ ਵਿੱਚ ਵੀ ਸ਼ਾਮਿਲ ਸੀ। ਪੁਰਾਣੀਆਂ ਖਗੋਲਸ਼ਾਸਤਰੀ ਕਿਤਾਬਾਂ ਵਿੱਚ ਇਸਨੂੰ ਅਕਸਰ ਸ਼ਿਕਾਰੀ ਤਾਰਾਮੰਡਲ ਦੇ ਸ਼ਿਕਾਰੀ ਦੇ ਪਿੱਛੇ ਚਲਦੇ ਹੋਏ ਇੱਕ ਕੁੱਤੇ ਦੇ ਰੂਪ ਵਿੱਚ ਵਿਖਾਇਆ ਜਾਂਦਾ ਸੀ। ਰਾਤ ਦੇ ਅਸਮਾਨ ਦਾ ਸਬੇ ਰੋਸ਼ਨ ਤਾਰਾ, ਸ਼ਿਕਾਰੀ ਤਾਰਾ, ਵੀ ਇਸ ਵਿੱਚ ਸ਼ਾਮਿਲ ਹੈ ਅਤੇ ਚਿਤਰਾਂ ਵਿੱਚ ਕਾਲਪਨਿਕ ਕੁੱਤੇ ਦੀ ਨੱਕ ਉੱਤੇ ਸਥਿਤ ਹੈ।

ਅੰਗਰੇਜ਼ੀ ਵਿੱਚ ਮਹਾਸ਼ਵਾਨ ਤਾਰਾਮੰਡਲ ਨੂੰ ਕੈਨਿਸ ਮੇਜਰ ਕਾਂਸਟਲੇਸ਼ਨ (Canis Major constellation) ਕਿਹਾ ਜਾਂਦਾ ਹੈ। ਫਾਰਸੀ ਵਿੱਚ ਇਸਨੂੰ ਸਗ ਬਜ਼ੁਰਗ (سگ بزرگ, ਮਤਲਬ: ਵੱਡਾ ਕੁੱਤਾ ) ਕਿਹਾ ਜਾਂਦਾ ਹੈ। ਮਰਾਠੀ ਵਿੱਚ ਇਸਨੂੰ ਬ੍ਰਹੱਲੁਬਧਕ ਕਿਹਾ ਜਾਂਦਾ ਹੈ। ਅਰਬੀ ਵਿੱਚ ਇਸਨੂੰ ਅਲ-ਕਲਬ ਅਲ-ਅਕਬਰ (الكلب الأكبر) ਕਿਹਾ ਜਾਂਦਾ ਹੈ।

ਚੁਣੀ ਤਸਵੀਰ

The Hubble Space Telescope as seen from the Space Shuttle Discovery on mission STS-82.
Credit: NASA

The Hubble Space Telescope (HST) is a telescope in orbit around the Earth, named after astronomer Edwin Hubble for his discovery of galaxies outside the Milky Way and his creation of Hubble's Law, which calculates the rate at which the universe is expanding. Its position outside the Earth's atmosphere allows it to take sharp optical images of very faint objects, and since its launch in 1990, it has become one of the most important instruments in the history of astronomy. It has been responsible for many ground-breaking observations and has helped astronomers achieve a better understanding of many fundamental problems in astrophysics. Hubble's Ultra Deep Field is the deepest (most sensitive) astronomical optical image ever taken.

ਸ਼੍ਰੇਣੀ

ਕੀ ਤੁਸੀਂ ਜਾਣਦੇ ਹੋ?

  • ਨਵੇਂ ਜੰਮੇ ਬੱਚੇ ਵਿੱਚ ਪਹਿਲਾ 300 ਹੱਡੀਆਂ ਹੁੰਦੀਆਂ ਹਨ ਜੋ ਬਾਅਦ ਵਿੱਚ ਘੱਟ ਕੇ 206 ਰਹਿ ਜਾਂਦੀਆਂ ਹਨ।

ਤੁਸੀਂ ਕੀ ਕਰ ਸਕਦੇ ਹੋ

  • ਜੇਕਰ ਤੁਸੀਂ ਵਿਗਿਆਨ ਦੇ ਰਸੀਏ, ਸਿੱਖਿਅਕ, ਘੋਖ-ਕਰਤਾ ਜਾਂ ਅਧਿਆਪਕ ਹੋ ਤਾਂ ਤੁਹਾਡਾ ਇੱਥੇ ਸੁਆਗਤ ਹੈ। ਵਿਗਿਆਨ ਦੇ ਲੇਖਾਂ ਨੂੰ ਵੱਡਾ ਕਰਨ ਅਤੇ ਨਵੇਂ ਲੇਖ ਲਿਖਣ ਵਿੱਚ ਮੱਦਦ ਕਰੋ।
  • ਨਵੇਂ ਮੈਂਬਰਾਂ ਨੂੰ ਬੇਨਤੀ:ਮਿਹਰਬਾਨੀ ਕਰ ਕੇ ਵਿਕੀਪੀਡੀਆ ਉੱਤੇ ਆਪਣਾ ਖਾਤਾ ਬਣਾਓ ਅਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਆਪਣਾ ਯੋਗਦਾਨ ਦਿਓ।