ਫਾਦਰ ਸਰਗੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
"ਫਾਦਰ ਸਰਗੇਈ"
1917 ਦੀ ਫ਼ਿਲਮ, ਫਾਦਰ ਸਰਗੇਈ ਵਿੱਚ ਟਾਈਟਲ ਰੋਲ ਵਿੱਚ ਇੱਕ ਰੂਸੀ ਐਕਟਰ
ਲੇਖਕ ਲਿਓ ਤਾਲਸਤਾਏ
ਮੂਲ ਟਾਈਟਲ "Отец Сергий"
ਭਾਸ਼ਾ ਰੂਸੀ
ਵੰਨਗੀ ਕਹਾਣੀ

"ਫਾਦਰ ਸਰਗੇਈ" (ਰੂਸੀ: Отец Сергий, ਗੁਰਮੁਖੀ: ਓਤੇਤਸ ਸਰਗੇਈ) ਲਿਉ ਤਾਲਸਤਾਏ ਦੀ 1890 ਵਿੱਚ ਲਿਖੀ ਅਤੇ 1898 ਵਿੱਚ ਪਹਿਲੀ ਵਾਰ ਛਪੀ ਕਹਾਣੀ ਹੈ।

ਪਲਾਟ[ਸੋਧੋ]

ਕਹਾਣੀ ਪ੍ਰਿੰਸ ਸਤੇਪਾਨ ਕਾਸਾਤਸਕੀ ਦੇ ਬਚਪਨ ਅਤੇ ਅਸਾਧਾਰਨ ਅਤੇ ਹੋਣੀ-ਭਰਪੂਰ ਜਵਾਨੀ ਦੇ ਨਾਲ ਸ਼ੁਰੂ ਹੁੰਦੀ ਹੈ। ਉਸ ਨੂੰ ਆਪਣੇ ਵਿਆਹ ਦੀ ਪੂਰਬਲੀ ਸੰਧਿਆ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਗੇਤਰ ਦਾ ਉਸ ਦੇ ਪਿਆਰੇ ਮਿੱਤਰ ਜ਼ਾਰ ਨਿਕੋਲਸ ਪਹਿਲੇ ਨਾਲ ਪ੍ਰੇਮ-ਪ੍ਰਸੰਗ ਸੀ। ਉਸ ਦੇ ਸਵੈਮਾਣ ਨੂੰ ਭਾਰੀ ਝਟਕਾ ਲੱਗਦਾ ਹੈ। ਉਹ ਮੰਗਣੀ ਤੋੜ ਦਿੰਦਾ ਹੈ ਅਤੇ ਉਹ ਰੂਸੀ ਆਰਥੋਡਾਕਸ ਚਰਚ ਦੀ ਓਟ ਵਿੱਚ ਚਲਾ ਜਾਂਦਾ ਹੈ। ਮੰਕ ਬਣ ਜਾਂਦਾ ਹੈ ਅਤੇ ਰੂਹਾਨੀ ਯਾਤਰਾ ਤੇ ਚੱਲਣ ਦਾ ਯਤਨ ਕਰਦਾ ਹੈ।