ਸਮੱਗਰੀ 'ਤੇ ਜਾਓ

ਫਾਰਮੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਾਰਮੇਸੀ ਦਵਾਈ ਦੀ ਤਿਆਰੀ ਅਤੇ ਦਵਾਈ ਦੇਣ ਦਾ ਵਿਗਿਆਨ ਹੈ। ਫਾਰਮੇਸੀ ਉਹ ਕਲੀਨਿਕਲ ਹੈਲਥ ਸਾਇੰਸ ਹੈ ਜੋ ਮੈਡੀਕਲ ਵਿਗਿਆਨ ਨੂੰ ਰਸਾਇਣ ਵਿਗਿਆਨ ਨਾਲ ਜੋੜਦੀ ਹੈ। ਇਸਦਾ ਵਿਕਾਸ ਦਵਾਈਆਂ ਦੀ ਖੋਜ, ਉਤਪਾਦਨ, ਨਿਪਟਾਰੇ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਅਤੇ ਦਵਾਈਆਂ ਦੇ ਨਿਯੰਤਰਣ ‘ਤੇ ਨਿਰਭਰ ਹੈ। ਫਾਰਮੇਸੀ ਵਿੱਚ ਮਹਾਰਤ ਹਾਸਲ ਕਰਨ ਲਈ ਦਵਾਈਆਂ ਦੇ ਉੱਤਮ ਗਿਆਨ, ਉਹਨਾਂ ਦੀ ਕਿਰਿਆ ਦੀ ਵਿਧੀ, ਮਾੜੇ ਪ੍ਰਭਾਵਾਂ, ਪਰਸਪਰ ਪ੍ਰਭਾਵ, ਗਤੀਸ਼ੀਲਤਾ ਅਤੇ ਜ਼ਹਿਰੀਲੇਪਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਇਸਦੇ ਨਾਲ ਹੀ, ਇਸਦੇ ਇਲਾਜ ਦੇ ਗਿਆਨ ਅਤੇ ਪੈਥੋਲੋਜੀਕਲ ਪ੍ਰਕਿਰਿਆ ਦੀ ਸਮਝ ਦੀ ਲੋੜ ਹੁੰਦੀ ਹੈ। ਫਾਰਮਾਸਿਸਟਾਂ ਦੀਆਂ ਕੁਝ ਵਿਸ਼ੇਸ਼ ਕਿਸਮਾਂ, ਜਿਵੇਂ ਕਿ ਕਲੀਨਿਕਲ ਫਾਰਮਾਸਿਸਟਾਂ ਦੇ ਲਈ, ਹੋਰ ਹੁਨਰਾਂ ਦੀ ਲੋੜ ਹੁੰਦੀ ਹੈ, ਜਿਵੇਂ ਭੌਤਿਕ ਅਤੇ ਪ੍ਰਯੋਗਸ਼ਾਲਾ ਦੇ ਅੰਕੜਿਆਂ ਦੀ ਪ੍ਰਾਪਤੀ ਅਤੇ ਮੁਲਾਂਕਣ ਬਾਰੇ ਗਿਆਨ। [1]

ਫਾਰਮੇਸੀ ਅਭਿਆਸ ਦੇ ਦਾਇਰੇ ਵਿੱਚ ਵਧੇਰੇ ਰਵਾਇਤੀ ਭੂਮਿਕਾਵਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਦਵਾਈਆਂ ਨੂੰ ਮਿਲਾਉਣਾ ਅਤੇ ਉਹਨਾਂ ਦੀ ਪੂਰਤੀ, ਅਤੇ ਇਸ ਵਿੱਚ ਸਿਹਤ ਦੇਖਭਾਲ ਨਾਲ ਸੰਬੰਧਤ ਵਧੇਰੇ ਆਧੁਨਿਕ ਸੇਵਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਕਲੀਨਿਕਲ ਸੇਵਾਵਾਂ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਲਈ ਦਵਾਈਆਂ ਦੀ ਸਮੀਖਿਆ ਕਰਨਾ, ਅਤੇ ਦਵਾਈਆਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਲਈ, ਫਾਰਮਾਸਿਸਟ, ਡਰੱਗ ਥੈਰੇਪੀ ਦੇ ਮਾਹਿਰ ਹੁੰਦੇ ਹਨ ਅਤੇ ਇਹ ਉਹ ਮੁਢਲੇ ਸਿਹਤ ਜਾਣਕਾਰ ਹੁੰਦੇ ਹਨ ਜੋ ਮਰੀਜ਼ਾਂ ਦੇ ਲਾਭ ਲਈ ਦਵਾਈਆਂ ਦੀ ਵਰਤੋਂ ਨੂੰ ਅਨੁਕੂਲ ਬਣਾਉਂਦੇ ਹਨ।

ਪੇਸ਼ੇਵਰ ਮਾਹਿਰ

[ਸੋਧੋ]

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਦੁਨੀਆ ਭਰ ਵਿੱਚ ਘੱਟੋ ਘੱਟ 26 ਲੱਖ ਫਾਰਮਾਸਿਸਟ ਅਤੇ ਹੋਰ ਫਾਰਮਾਸਿਉਟੀਕਲ ਕਰਮਚਾਰੀ ਹਨ।[2]

ਸਿੱਖਿਆ ਦੀਆਂ ਜ਼ਰੂਰਤਾਂ

[ਸੋਧੋ]

ਹਰ ਦੇਸ਼ ਦੇ ਕਾਨੂੰਨਾਂ ਅਨੁਸਾਰ ਉਹਨਾਂ ਦੇ ਅਧਿਕਾਰ ਖੇਤਰ ਵਿੱਚ, ਜਿੱਥੇ ਵਿਦਿਆਰਥੀ ਅਭਿਆਸ ਕਰਨਾ ਚਾਹੁੰਦਾ ਹੈ, ਸਕੂਲ ਦੀ ਪੜ੍ਹਾਈ ਦੀਆਂ ਵੱਖੋ ਵੱਖਰੀਆਂ ਜ਼ਰੂਰਤਾਂ ਹਨ।

ਸੰਯੁਕਤ ਰਾਜ

[ਸੋਧੋ]

ਸੰਯੁਕਤ ਰਾਜ ਵਿੱਚ, ਆਮ ਫਾਰਮਾਸਿਸਟ ਇੱਕ ਡਾਕਟਰ ਆਫ਼ ਫਾਰਮੇਸੀ ਦੀ ਡਿਗਰੀ (ਫਾਰਮ.ਡੀ) ਪ੍ਰਾਪਤ ਕਰਨਗੇ। ਫਾਰਮ ਡੀ. ਘੱਟੋ ਘੱਟ ਛੇ ਸਾਲਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਫਾਰਮੇਸੀ ਤੋਂ ਪਹਿਲਾਂ ਦੀਆਂ ਦੋ ਸਾਲਾਂ ਦੀਆਂ ਕਲਾਸਾਂ, ਅਤੇ ਚਾਰ ਸਾਲਾਂ ਦੇ ਪੇਸ਼ੇਵਰ ਅਧਿਐਨ ਸ਼ਾਮਲ ਹਨ। [3] ਫਾਰਮੇਸੀ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਇਹ ਗੱਲ ‘ਤੇ ਜ਼ੋਰਦਾਰ ਸੁਝਾਅ ਦਿੱਤਾ ਜਾਂਦਾ ਹੈ ਕਿ ਵਿਦਿਆਰਥੀ ਇੱਕ ਜਾਂ ਦੋ ਸਾਲਾਂ ਦਾ ਰਿਹਾਇਸ਼ੀ ਪ੍ਰੋਗਰਾਮ ਪੂਰਾ ਕਰੇ, ਜੋ ਕਿ ਇੱਕ ਸਧਾਰਨ ਜਾਂ ਵਿਸ਼ੇਸ਼ ਫਾਰਮਾਸਿਸਟ ਬਣਨ ਲਈ ਸੁਤੰਤਰ ਤੌਰ 'ਤੇ ਬਾਹਰ ਜਾਣ ਤੋਂ ਪਹਿਲਾਂ ਵਿਦਿਆਰਥੀ ਨੂੰ ਕੀਮਤੀ ਤਜ਼ਰਬਾ ਪ੍ਰਦਾਨ ਕਰਦਾ ਹੈ।

ਅਭਿਆਸ ਦੇ ਖੇਤਰ

[ਸੋਧੋ]

ਫਾਰਮਾਸਿਸਟ ਸਮਾਜ ਫਾਰਮੇਸੀਆਂ, ਹਸਪਤਾਲਾਂ, ਕਲੀਨਿਕਾਂ, ਵਿਸਤ੍ਰਿਤ ਦੇਖਭਾਲ ਸਹੂਲਤਾਂ, ਮਨੋਵਿਗਿਆਨਕ ਹਸਪਤਾਲਾਂ ਅਤੇ ਰੈਗੂਲੇਟਰੀ ਏਜੰਸੀਆਂ ਸਮੇਤ ਕਈ ਖੇਤਰਾਂ ਵਿੱਚ ਅਭਿਆਸ ਕਰਦੇ ਹਨ। ਫਾਰਮਾਸਿਸਟ ਖੁਦ ਮੈਡੀਕਲ ਵਿਸ਼ੇਸ਼ਤਾ ਵਿੱਚ ਮੁਹਾਰਤ ਰੱਖ ਸਕਦੇ ਹਨ।

ਇੰਟਰਨੈਟ ਫਾਰਮੇਸੀ

[ਸੋਧੋ]

ਇੱਕ ਔਨਲਾਈਨ ਫਾਰਮੇਸੀ, ਇੰਟਰਨੈਟ ਫਾਰਮੇਸੀ, ਜਾਂ ਮੇਲ-ਆਰਡਰ ਫਾਰਮੇਸੀ ਇੱਕ ਅਜਿਹੀ ਫਾਰਮੇਸੀ ਹੈ ਜੋ ਇੰਟਰਨੈਟ ਤੇ ਕੰਮ ਕਰਦੀ ਹੈ ਅਤੇ ਗਾਹਕਾਂ ਨੂੰ ਮੇਲ, ਸ਼ਿਪਿੰਗ ਕੰਪਨੀਆਂ ਜਾਂ ਔਨਲਾਈਨ ਫਾਰਮੇਸੀ ਵੈਬ ਪੋਰਟਲ ਦੁਆਰਾ ਆਰਡਰ ਭੇਜਦੀ ਹੈ।[4]

ਸਾਲ 2000 ਦੇ ਬਾਅਦ ਤੋਂ, ਦੁਨੀਆ ਭਰ ਵਿੱਚ ਇੰਟਰਨੈਟ ਫਾਰਮੇਸੀਆਂ ਦੀ ਗਿਣਤੀ ਵੱਧ ਰਹੀ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਫਾਰਮੇਸੀਆਂ ਸਮਾਜਕ ਫਾਰਮੇਸੀਆਂ ਦੇ ਸਮਾਨ ਹਨ, ਅਤੇ ਵਾਸਤਵ ਵਿੱਚ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਅਸਲ ਵਿੱਚ ਇੱਟ-ਪੱਥਰ ਦੀਆਂ ਇਮਾਰਤਾਂ ਹਨ ਜੋ ਸਮਾਜਕ ਫਾਰਮੇਸੀਆਂ ਦੁਆਰਾ ਸੰਚਾਲਿਤ ਹੁੰਦੀਆਂ ਹਨ। ਇਹ ਉਪਭੋਗਤਾਵਾਂ ਨੂੰ ਔਨਲਾਈਨ ਅਤੇ ਉਨ੍ਹਾਂ ਦੇ ਘਰੋਂ ਘਰੀਂ ਜਾ ਕੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਮੁਢਲਾ ਅੰਤਰ ਉਹ ਤਰੀਕਾ ਹੈ ਜਿਸ ਦੁਆਰਾ ਦਵਾਈਆਂ ਦਾ ਆਰਡਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਕੁਝ ਗਾਹਕ ਇਸ ਨੂੰ ਇੱਕ ਸਮਾਜਕ ਦਵਾਈਆਂ ਦੀ ਦੁਕਾਨ ਵੱਲ ਖੁਦ ਜਾਣ ਨਾਲੋਂ ਵਧੇਰੇ ਸੁਵਿਧਾਜਨਕ ਅਤੇ ਨਿਜੀ ਢੰਗ ਸਮਝਦੇ ਹਨ ਜਿੱਥੇ ਕੋਈ ਹੋਰ ਗਾਹਕ ਉਨ੍ਹਾਂ ਦੀ ਦਵਾਈਆਂ ਦੀ ਲੋੜ ਬਾਰੇ ਸੁਣ ਸਕਦਾ ਹੈ, ਜੋ ਉਹ ਲੈਂਦੇ ਹਨ। ਇੰਟਰਨੈਟ ਫਾਰਮੇਸੀਆਂ (ਜਿਨ੍ਹਾਂ ਨੂੰ ਔਨਲਾਈਨ ਫਾਰਮੇਸੀਆਂ ਵੀ ਕਿਹਾ ਜਾਂਦਾ ਹੈ) ਦੀ ਸਿਫਾਰਸ਼ ਕੁਝ ਮਰੀਜ਼ਾਂ ਨੂੰ ਉਨ੍ਹਾਂ ਦੇ ਡਾਕਟਰਾਂ ਦੁਆਰਾ ਕੀਤੀ ਜਾਂਦੀ ਹੈ ਖੁਦ ਜੇ ਘਰੋਂ ਬਾਹਰ ਨਹੀਂ ਜਾਂਦੇ।

ਕੈਨੇਡਾ ਵਿੱਚ ਕਈ ਦਰਜਨ ਲਾਇਸੈਂਸਸ਼ੁਦਾ ਇੰਟਰਨੈਟ ਫਾਰਮੇਸੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਪਣੀਆਂ ਘੱਟ ਕੀਮਤ ਵਾਲੀਆਂ ਦਵਾਈਆਂ ਸੰਯੁਕਤ ਰਾਜ ਦੇ ਉਪਭੋਗਤਾਵਾਂ ਨੂੰ ਵੇਚਦੀਆਂ ਹਨ (ਜਿਨ੍ਹਾਂ ਨੂੰ ਨਹੀਂ ਤਾਂ ਦੁਨੀਆ ਦੀ ਸਭ ਤੋਂ ਉੱਚੀਆਂ ਦਵਾਈ ਦੀਆਂ ਕੀਮਤਾਂ ਦਾ ਭੁਗਤਾਨ ਕਰਨਾ ਪੈਂਦਾ)। [5] ਹਾਲ ਹੀ ਦੇ ਸਾਲਾਂ ਵਿੱਚ, ਸੰਯੁਕਤ ਰਾਜ ਦੇ ਬਹੁਤ ਸਾਰੇ ਖਪਤਕਾਰਾਂ (ਅਤੇ ਉੱਚ ਦਵਾਈਆਂ ਦੀ ਲਾਗਤ ਵਾਲੇ ਦੂਜੇ ਦੇਸ਼ਾਂ ਦੇ ਖਪਤਕਾਰਾਂ) ਨੇ ਭਾਰਤ, ਇਜ਼ਰਾਈਲ ਅਤੇ ਯੂਕੇ ਵਿੱਚ ਲਾਇਸੈਂਸਸ਼ੁਦਾ ਇੰਟਰਨੈਟ ਫਾਰਮੇਸੀਆਂ ਵੱਲ ਰੁੱਖ ਕਰ ਲਿਆ ਹੈ, ਜਿਨ੍ਹਾਂ ਦੀਆਂ ਕੀਮਤਾਂ ਅਕਸਰ ਕਨੇਡਾ ਨਾਲੋਂ ਵੀ ਘੱਟ ਹੁੰਦੀਆਂ ਹਨ।

ਚਿੰਨ੍ਹ

[ਸੋਧੋ]

ਬਾਹਰੀ ਕੜੀਆੰ

[ਸੋਧੋ]