ਫੌਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਵਿੱਚ ਕਈ ਪ੍ਰਕਾਰ ਦੀਆਂ ਫੌਂਟ ਕਿਸਮਾਂ ਹਨ ਵੱਖ ਵੱਖ ਫੌਂਟ ਪ੍ਰਣਾਲੀਆਂ ਕਈ ਸਾਈਟਾਂ ਵਿੱਚ ਵਰਤੇ ਜਾਣ ਕਾਰਨ ਕਿਸੇ ਪਦ ਦੀ ਇੰਟਰਨੈੱਟ ਤੇ ਖੋਜ ਕਰਨ ਵਿੱਚ ਬਹੁੱਤ ਕਠਨਾਈ ਹੁੰਦੀ ਹੈ। ਹੇਠਾਂ ਮੁੱਖ ਫੌਂਟ ਪ੍ਰਣਾਲੀਆਂ ਦੀ ਵਰਤੋਂ ਦਰਸਾਈ ਗਈ ਹੈ:-

  • ਅਸੀਸ: ਇਹ ਫੌਂਟ ਲਗਭਗ ਸਭ ਜਿਲਿਆਂ ਦੀਆ ਸਰਕਾਰੀ ਸਾਈਟਾਂ ਤੇ ਪੰਜਾਬ ਸਰਕਾਰ ਦੀਆਂ ਮਿਸਲਾਂ ਵਿੱਚ ਵਰਤਿਆਂ ਜਾਂਦਾ ਹੈ। ਅੱਖਰ (Akhar) ਫੌਂਟ ਵੀ ਪੰਜਾਬ ਸਰਕਾਰ ਦੀਆਂ ਸਰਕਾਰੀ ਦਸਤਾਵੇਜਾਂ ਵਿੱਚ ਵਰਤਿਆ ਜਾਂਦਾ ਹੈ।
  • ਗੁਰਬਾਣੀ ਪ੍ਰਣਾਲੀ ਦੇ ਫੌਂਟ ਜਿਵੇਂ ਗੁਰਬਾਣੀਅੱਖਰਹੈਵੀ ਆਦਿ: ਇਹ ਫੌਂਟ ਗੁਰਬਾਣੀ ਅਰਥਾਂ ਦੇ ਪ੍ਰੋਗਰਾਮ sikhitothemax (sttm.exe), (isikhI.exe) ਇਤਿਆਦ ਪ੍ਰੋਗਰਾਮਾਂ ਵਿੱਚ ਵਰਤੇ ਜਾਂਦੇ ਹਨ।
  • ਸਤਲੁਜ:- ਇਹ ਫੌਂਟ ਬਹੁਤ ਸਾਰੀਆਂ ਅਖਬਾਰਾਂ ਜਿਵੇਂ ਦੇਨਿਕ ਅਜੀਤ ਤੇ ਕਈ ਰਿਸਾਲਿਆਂ ਜਿਵੇਂ ਕਿ ਸਪੋਕਸਮੈਨ ਵੀਕਲੀ ਤੇ ਹੋਰ ਵਿੱਚ ਵਰਤਿਆ ਜਾਂਦਾ ਹੈ।
  • ਰਾਵੀ: ਇਹ ਯੂਨਿਕੋਡ ਫ਼ੌਂਟ ਹੈ ਅਤੇ ਅੋਨਲਾਈਨ ਅਖਬਾਰਾਂ ਪੰਜਾਬੀ ਟ੍ਰੀਬਿਊਨ ਇਤਿਆਦਿ,ਇੰਟਰਨੈੱਟ ਸਾਈਟਾਂ ਵਿਕੀਪੀਡੀਆ ਆਦਿ ਵਿੱਚ ਵਰਤਿਆ ਜਾਂਦਾ ਹੈ।